ਅਮਰੀਕਾ 'ਚ ਗ੍ਰੀਨ ਕਾਰਡ ਲਈ ਲੜਾਈ ਲੜਦੇ ਭਾਰਤੀ-ਗਰਾਉਂਡ ਰਿਪੋਰਟ
ਬਹੁਤ ਸਾਰੇ ਭਾਰਤੀ ਅਮਰੀਕਾ ਵਿੱਚ ਪੜ੍ਹਾਈ ਕਰਨ ਅਤੇ ਕਰੀਅਰ ਬਣਾਉਣ ਦਾ ਸੁਪਨਾ ਦੇਖਦੇ ਹਨ। ਪਰ ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਲੋਕਾਂ ਦੀ ਵਧਦੀ ਗਿਣਤੀ ਅਤੇ ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀਆਂ ਪੇਚੀਦਗੀਆਂ ਕਾਰਨ ਇਹ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਅਮਰੀਕਾ ਵਿਚ ਪੱਕੇ ਤੌਰ 'ਤੇ ਰਹਿਣ ਅਤੇ ਕੰਮ ਕਰਨ ਲਈ ਲੋੜੀਂਦੇ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਸਾਲਾਂ ਵਿਚ ਤੇਜ਼ੀ ਨਾਲ ਵਧੀ ਹੈ, ਪਰ ਗ੍ਰੀਨ ਕਾਰਡ ਲਈ ਕੋਟਾ ਸੀਮਤ ਹੈ।

ਅਮਰੀਕੀ ਇਮੀਗ੍ਰੇਸ਼ਨ ਏਜੰਸੀ ਯੂਐੱਸਸੀਆਈਐੱਸ ਦੇ ਮੁਤਾਬਕ ਸਾਲ 2023 ਤੱਕ 10 ਲੱਖ ਤੋਂ ਵੱਧ ਭਾਰਤੀ ਇਸ ਕਤਾਰ ਵਿੱਚ ਸਨ।
ਗ੍ਰੀਨ ਕਾਰਡ ਅਤੇ ਵੀਜ਼ਾ ਲਈ ਸਾਲਾਂ ਜਾਂ ਦਹਾਕਿਆਂ ਦਾ ਇੰਤਜ਼ਾਰ ਲੱਖਾਂ ਭਾਰਤੀਆਂ ਲਈ ਅਮਰੀਕਾ ਵਿੱਚ ਪੜ੍ਹਾਈ ਕਰਨ ਅਤੇ ਕਰੀਅਰ ਬਣਾਉਣ ਦੇ ਸੁਪਨੇ ਲਈ ਇੱਕ ਵੱਡੀ ਰੁਕਾਵਟ ਬਣ ਰਿਹਾ ਹੈ।
H1B ਵੀਜ਼ਾ ਅਤੇ ਫਿਰ ਗ੍ਰੀਨ ਕਾਰਡ ਦਾ ਰਸਤਾ ਭਾਰਤੀਆਂ ਲਈ ਉੱਥੇ ਰਹਿਣ ਅਤੇ ਕੰਮ ਕਰਨਾ ਆਸਾਨ ਕਿਵੇਂ ਬਣਾਇਆ ਜਾਵੇ, ਇਸੇ ਦੀ ਲੜਾਈ ਲੜ ਰਹੇ ਹਨ ਅਮਰੀਕਾ ਵਿੱਚ ਕੁਝ ਭਾਰਤੀ, ਜਿਨ੍ਹਾਂ ਨਾਲ ਮੁਲਾਕਾਤ ਕੀਤੀ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਕੈਮਰਾਪਰਸਨ ਡੇਬਲਿਨ ਰਾਏ ਨੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



