ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਕਿਸਾਨਾਂ ਨਾਲ ਗੱਲਬਾਤ ਸਫ਼ਲ ਨਾ ਹੋਣ ਬਾਰੇ ਕੀ ਕਹਿੰਦੇ
ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਕਿਸਾਨਾਂ ਨਾਲ ਗੱਲਬਾਤ ਸਫ਼ਲ ਨਾ ਹੋਣ ਬਾਰੇ ਕੀ ਕਹਿੰਦੇ

ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨਾਲ ਕਿਸਾਨਾਂ ਦੇ ਮਾਮਲੇ ਬਾਰੇ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਲਈ ਪ੍ਰਤੀਬੱਧ ਹੈ ਅਤੇ ਉਹ ਕਿਸਾਨਾਂ ਨਾਲ ਰਲ ਕੇ ਮਾਮਲੇ ਦਾ ਹੱਲ ਕੱਢਣਾ ਚਾਹੁੰਦੇ ਹਨ।
ਉਹ ਕਹਿੰਦੇ ਹਨ ਕਿਸਾਨਾਂ ਨਾਲ ਕਈ ਮਾਮਲਿਆਂ ਬਾਰੇ ਸਹਿਮਤੀ ਬਣ ਗਈ ਸੀ ਪਰ ਐੱਮਐਸਪੀ ਦੇ ਦੋਵਾਂ ਪੱਖਾਂ ਬਾਰੇ ਸਰਕਾਰ ਨੇ ਕਮੇਟੀ ਬਣਾਈ ਸੀ।
ਉਹ ਕਹਿੰਦੇ ਹਨ ਸਰਕਾਰ ਵੱਲੋਂ ਬਣਾਈ ਸੰਜੇ ਅਗਰਵਾਲ ਕਮੇਟੀ ਵਿੱਚ ਕਿਸਾਨਾਂ ਨੇ ਕੋਈ ਨਾਮ ਨਹੀਂ ਦਿੱਤਾ।
ਅਰਜੁਨ ਮੁੰਡਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਬਾਰੇ ਸਾਰੇ ਪੱਖਾਂ ਨੂੰ ਸਮਝਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ਦੀ ਵੱਖਰੀ-ਵੱਖਰੀ ਸਥਿਤੀ ਹੈ ਕਿਉਂਕਿ ਖੇਤੀ ਸੂਬੇ ਦੇ ਹੇਠ ਆਉਂਦੀ ਹੈ ਸਾਰੇ ਸੂਬਿਆਂ ਨਾਲ ਗੱਲਬਾਤ ਜ਼ਰੂਰੀ ਹੈ।



