Unit 1: How do I...
Select a unit
- 1How do I...
- 2Unit 2
- 3Unit 3
- 4Unit 4
- 5Unit 5
- 6Unit 6
- 7Unit 7
- 8Unit 8
- 9Unit 9
- 10Unit 10
- 11Unit 11
- 12Unit 12
- 13Unit 13
- 14Unit 14
- 15Unit 15
- 16Unit 16
- 17Unit 17
- 18Unit 18
- 19Unit 19
- 20Unit 20
- 21Unit 21
- 22Unit 22
- 23Unit 23
- 24Unit 24
- 25Unit 25
- 26Unit 26
- 27Unit 27
- 28Unit 28
- 29Unit 29
- 30Unit 30
- 31Unit 31
- 32Unit 32
- 33Unit 33
- 34Unit 34
- 35Unit 35
- 36Unit 36
- 37Unit 37
- 38Unit 38
- 39Unit 39
- 40Unit 40
Session 16
Listen to find out how to talk about your childhood hobbies.
ਆਪਣੇ ਬਚਪਨ ਦੀਆਂ ਆਦਤਾਂ ਬਾਰੇ ਅੰੰਗਰੇਜ਼ੀ ਵਿੱਚ ਗੱਲਬਾਤ ਕਰਨਾ ਸਿੱਖਣ ਲਈ ਸੁਣੋ।
ድምር ነጥቢ ናይዚ ክፍለ-ስራሓት 16
0 / 4
- 0 / 4Activity 1
Activity 1
How do I talk about my childhood hobbies?
Which of these sentences is talking about a habit?
ਕਿਹੜੇ ਵਾਕ ਆਦਤਾਂ ਸੰਬੰਧੀ ਹਨ?
- I played football last week.
- I was playing football yesterday afternoon.
- I used to play football as a child.
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ ਸੈਮ।
Sam
Hello, everybody. Welcome!
ਰਾਜਵੀਰ
ਕੀ ਤੁਸੀਂ ਕੁਝ ਲੋਕਾਂ ਦੀ ਗੱਲਬਾਤ ਸੁਣ ਕੇ ਅੰਦਾਜ਼ਾ ਲਗਾ ਸਕਦੇ ਹੋ ਅੱਜ ਦੇ ਐਪੀਸੋਡ ਵਿੱਚ ਅਸੀਂ ਕੀ ਸਿੱਖਾਂਗੇ। ਤੁਹਾਨੂੰ ਇੰਨਾ ਦੱਸ ਦੇਈਏ ਕਿ ਇਹ ਲੋਕ ਆਪੋ ਆਪਣੇ ਸ਼ੋਕ ਬਾਰੇ ਦੱਸ ਰਹੇ ਹਨ। ਜ਼ਰਾ ਸੁਣੋ ਅਤੇ ਸਮਝੋ ਕਿ ਉਹ ਸਾਨੂੰ ਆਪਣੇ ਹੁਣ ਦੇ ਸ਼ੌਕ ਬਾਰੇ ਦੱਸ ਰਹੇ ਹਨ ਜਾਂ ਬਚਪਨ ਦੀਆਂ ਆਦਤਾਂ ਬਾਰੇ ਗੱਲ ਕਰ ਰਹੇ ਹਨ।
I used to play football with my friends but now I don’t.
I used to watch a lot of films when I was a child.
I didn’t use to listen to music much when I was young.
ਰਾਜਵੀਰ
ਤਾਂ ਫ਼ਿਰ ਉਹ ਕਿਸ ਬਾਰੇ ਗੱਲ ਕਰ ਰਹੇ ਹਨ ਹੁਣ ਦੀ ਜਾਂ ਫ਼ਿਰ ਆਪਣੇ ਬਚਪਨ ਦੇ? That’s right, when they were children!
Sam
Absolutely! Now let’s have a look at the language they used.
ਰਾਜਵੀਰ
Yes! ਇਹਨਾਂ ਸਭ ਵਾਕਾਂ ਵਿੱਚ ਲੋਕ ਬੀਤੇ ਸਮੇਂ ਦੀਆਂ ਆਦਤਾਂ ‘past habits’ ਬਾਰੇ ਗੱਲ ਕਰ ਰਹੇ ਹਨ। ਉਹ ਕੰਮ ਜਿਹੜੇ ਉਹ ਬੀਤੇ ਸਮੇਂ ਵਿੱਚ ਲਗਾਤਾਰ ਕਰ ਸਕੇ ਅਤੇ ਜਿਹੜੇ ਨਹੀਂ ਵੀ ਕਰ ਸਕੇ। ਉਹਨਾਂ ਨੇ ਇਸ ਬਾਰੇ ਦੱਸਣ ਲਈ ਕਿਸ ਵਾਕ ਰਚਨਾ ਦੀ ਵਰਤੋਂ ਕੀਤੀ? ਚਲੋ ਸਮਝਣ ਲਈ ਦੁਬਾਰਾ ਸੁਣਦੇ ਹਾਂ:
I used to play football with my friends.
I used to watch a lot of films.
ਰਾਜਵੀਰ
Did you hear it? ਉਹਨਾਂ ਨੇ ਬੀਤੇ ਸਮੇਂ ਦੀ ਆਦਤ ਬਾਰੇ ਦੱਸਣ ਲਈ ਸ਼ਬਦ ਜੋੜ ‘used to’ ਦੀ ਵਰਤੋਂ ਕੀਤੀ।
Sam
Yes, and did you hear what we put after ‘used to’?
ਰਾਜਵੀਰ
Let’s listen again! ਹੁਣ ਇਹ ਸੁਣੋ ਕਿ ਉਹਨਾਂ ਨੇ ‘used to’ ਤੋਂ ਬਾਅਦ ਕੀ ਕਿਹਾ।
I used to play football with my friends.
I used to watch a lot of films.
ਰਾਜਵੀਰ
What did you hear? ਸਾਰਿਆਂ ਨੇ ‘used to’ ਤੋਂ ਬਾਅਦ ਉਹਨਾਂ ਨੇ ਜੋ ਵੀ ਕੰਮ ਕੀਤਾ ਉਸ ਬਾਰੇ ਦੱਸਿਆ। ਅਸੀਂ ਸੁਣਿਆ ਖੇਡਣਾ, ‘play’ ਅਤੇ ਦੇਖਣਾ ‘watch’ ਤੁਸੀਂ ਆਪਣੀ ਆਦਤ ਅਨੁਸਾਰ ਕੋਈ ਵੀ ਕੰਮ ਲਗਾ ਸਕਦੇ ਹੋ। ਅਸੀਂ ਇਥੇ ਕਿਰਿਆ ਨੂੰ ਉਸਦੇ ਮੁੱਢਲੇ ਰੂਪ ਵਿੱਚ ਹੀ ਲਵਾਂਗੇ ਕਿਉਂਕਿ ‘used to’ ਆਪਣੇ ਆਪ ਦੱਸ ਦਿੰਦਾ ਹੈ ਕਿ ਅਸੀਂ ਬੀਤੇ ਸਮੇਂ ਬਾਰੇ ਗੱਲ ਕਰ ਰਹੇ ਹਾਂ।
Sam
Now, let’s quickly practise the pronunciation together! The important thing to notice here is that we pronounce ‘used to’ together, not like it’s two separate words. Repeat after me:
‘used to’
‘I used to…’
‘I used to play football.’
‘I used to watch films.’
ਰਾਜਵੀਰ
Great! ਇਹਨਾਂ ਵਿੱਚ ਇੱਕ ਨੇ ਕੁਝ ਅਲੱਗ ਤਰੀਕੇ ਨਾਲ ਦੱਸਿਆ ਹੈ। ਉਸਨੇ ਅਜਿਹੀ ਗਤੀਵਿਧੀ ਬਾਰੇ ਕਿਹਾ ਜਿਸਨੂੰ ਉਹ ਨਹੀਂ ਕਰਦਾ ਸੀ, ਇਸ ਲਈ ਉਸਨੇ ਨਾਂਹ-ਵਾਚਕ ਵਾਕ ਦੀ ਵਰਤੋਂ ਕੀਤੀ। ਚਲੋ ਸਮਝਣ ਲਈ ਦੁਬਾਰਾ ਸੁਣਦੇ ਹਾਂ:
I didn’t use to listen to music much.
ਰਾਜਵੀਰ
ਕੀ ਤੁਸੀਂ ਸੁਣਿਆ ਉਸਨੇ ‘use to‘ ਤੋਂ ਪਹਿਲਾਂ ‘didn’t‘ ਸ਼ਬਦ ਜੋੜ ਦੀ ਵਰਤੋਂ ਕੀਤੀ? Simple!
Sam
Yes, it is! Let’s practise the pronunciation together. Repeat after me:
‘didn’t use to’.
‘I didn’t use to...’
‘I didn’t use to listen to music much.’
ਰਾਜਵੀਰ
Thanks, Sam. ਤੁਸੀਂ ਸਿੱਖਿਆ ਕਿਸੇ ਨੂੰ ਆਪਣੀਆਂ ਬੀਤੇ ਸਮੇਂ ਦੀਆਂ ਆਦਤਾਂ ਬਾਰੇ ਕਿਸ ਤਰ੍ਹਾਂ ਦੱਸਣਾ ਹੈ। ਹੁਣ ਕੁਝ ਪ੍ਰੈਕਟਿਸ ਹੋ ਜਾਵੇ।
ਸੋਚੋ ਕਿ ਤੁਸੀਂ ਬਚਪਨ ਵਿੱਚ ਬਹੁਤੀਆਂ ਫ਼ਿਲਮਾਂ ਨਹੀਂ ਦੇਖਦੇ ਸੀ। ਫ਼ਿਲਮਾਂ ਦੇਖਣ ਲਈ ਤੁਸੀਂ ‘watch films’ ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ। ਯਾਦ ਰੱਖੋ ਇਹ ਇੱਕ ਨਾਂਹ-ਵਾਚਕ ਵਾਕ ਹੈ। ਤੁਸੀਂ ਜੋ ਵੀ ਕਹੋ ਉਸ ਨੂੰ ਸੈਮ ਦਾ ਜੁਆਬ ਸੁਣ ਕੇ ਚੈੱਕ ਕਰ ਲੈਣਾ ।
Sam
I didn’t use to watch films.
ਰਾਜਵੀਰ
Did you say the same as Sam?
ਹੁਣ ਸੋਚੋ ਕਿ ਸੰਗੀਤ ਸੁਣਨਾ ਤੁਹਾਡੀ ਬਚਪਨ ਦੀ ਆਦਤ ਹੈ। ਤੁਸੀਂ ਇਸ ਬਾਰੇ ਦੱਸਣ ਲਈ ‘listen to music’ ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ। ਇਸ ਵਾਰ ਵੀ ਜੋ ਤੁਸੀਂ ਕਿਹਾ ਉਸਨੂੰ ਸੈਮ ਦਾ ਜੁਆਬ ਸੁਣ ਕੇ ਚੈੱਕ ਕਰ ਲੈਣਾ ।
Sam
I used to listen to music.
ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ ਸੀ?
ਅਖ਼ੀਰ ਵਿੱਚ ਸੋਚੋ ਕਿ ਫ਼ੁੱਟਬਾਲ ਖੇਡਣਾ ਤੁਹਾਡੀ ਬਚਪਨ ਦੀ ਆਦਤ ਹੈ। ਤੁਸੀਂ ਇਸ ਬਾਰੇ ਕਿਸ ਤਰ੍ਹਾਂ ਦੱਸੋਗੇ? ਫ਼ੁੱਟਬਾਲ ਖੇਡਣ ਨੂੰ ਅੰਗਰੇਜ਼ੀ ਵਿੱਚ ‘play football’ ਕਿਹਾ ਜਾਂਦਾ ਹੈ। ਇਸ ਵਾਰ ਵੀ ਬੋਲਣ ਤੋਂ ਬਾਅਦ ਸੈਮ ਨੂੰ ਸੁਣ ਲੈਣਾ ।
Sam
I used to play football.
Sam
Well done! Now you know how to talk about past habits, so find a friend and tell them about your childhood hobbies!
ਰਾਜਵੀਰ
Good idea Sam! ਇਸ ਦੇ ਨਾਲ ਹੀ ਅਸੀਂ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ।
Thanks for joining us and see you next week for more How do I… Bye!
Learn more!
1. ਕੀ ਮੈਂ ‘used to’ ਨੂੰ ਭੂਤਕਾਲ ਬਾਰੇ ਗੱਲ ਕਰਨ ਲਈ ਇਸਤੇਮਾਲ ਕਰ ਸਕਦਾਂ?
Yes! ਇਥੇ ਅਸੀਂ ਬੀਤੇ ਸਮੇਂ ਦੀਆਂ ਆਦਤਾਂ ਅਤੇ ਰੁਟੀਨ ਬਾਰੇ ਗ਼ੱਲ ਕਰ ਰਹੇ ਹਾਂ। ਉਹ ਕੰਮ ਜਿਹੜੇ ਅਸੀਂ ਬੀਤੇ ਸਮੇਂ ਵਿੱਚ ਵਾਰ ਵਾਰ ਕਰਦੇ ਸੀ। ਇਹ ਸੰਭੰਵ ਹੈ ਕਿ ਅਸੀਂ ਹੁਣ ਵੀ ਉਹ ਕੰਮ ਕਰਦੇ ਹੋਈਏ ਪਰ ‘used to’ ਦੀ ਵਰਤੋਂ ਬੀਤੇ ਸਮੇਂ ਬਾਰੇ ਦੱਸਣ ਲਈ ਹੀ ਕੀਤੀ ਜਾਂਦੀ ਹੈ।
2. ਮੈਂ ‘used to’ ਦੀ ਵਰਤੋਂ ਨਾਲ ਵਾਕ ਕਿਸ ਤਰ੍ਹਾਂ ਬਣਾਵਾਂ?
ਹਾਂ-ਵਾਚਕ ਵਾਕਾਂ ਵਿੱਚ:
I used to play football. ਕਰਤਾ + used to + ਕਿਰਿਆ (base verb)
ਨਾਂ-ਵਾਚਕ ਵਾਕਾਂ ਵਿੱਚ:
I didn’t use to play football. ਕਰਤਾ + didn’t use to + ਕਿਰਿਆ(base verb)
ਪ੍ਰਸ਼ਨ-ਵਾਚਕ ਵਾਕਾਂ ਵਿੱਚ:
Did you use to play football? Did + ਕਰਤਾ+ use to + ਕਿਰਿਆ (base verb)?
Careful! ਅਸੀਂ ਨਾਂ-ਵਾਚਕ ਅਤੇ ਪ੍ਰਸ਼ਨ-ਵਾਚਕ ਵਾਕਾਂ ਵਿੱਚ ‘use’ ਨਾਲ ‘d’ ਨਹੀਂ ਲਗਾਉਂਦੇ ਪਰ ਇਸ ਦਾ ਉਚਾਰਣ ਨਹੀਂ ਬਦਲਦਾ।
3. ਕੀ ‘used to’ ਦੀ ਵਰਤੋਂ ਸਿਰਫ਼ ਪ੍ਰਥਮ ਪੁਰਸ਼ ‘I’ ਨਾਲ ਹੀ ਹੋ ਸਕਦੀ ਹੈ?
No, ਨਹੀਂ ਹੋਰਾਂ ਬਾਰੇ ਗੱਲ ਕਰਨ ਲੱਗਿਆਂ ਵੀ ‘used to’ ਦੀ ਵਰਤੋਂ ਕੀਤੀ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਵਾਕ ਦਾ ਕਰਤਾ ਬਦਲ ਜਾਂਦਾ ਹੈ ਬਾਕੀ ਵਾਕ ਰਚਨਾ ਦੇ ਨਿਯਮ ਉਹ ਹੀ ਰਹਿੰਦੇ ਹਨ।
I used to play football.
You used to play football.
He/ She used to play football.
We used to play football.
They used to play football.
4. ਕੀ ‘used to’ ਦੇ ਅਲੱਗ-ਅਲੱਗ ਅਰਥ ਹਨ?
ਜੀ ਤੁਹਾਨੂੰ ‘used to’ ਦੀ ਵਰਤੋਂ ਧਿਆਨ ਨਾਲ ਕਰਨੀ ਪਵੇਗੀ ਕਿਉਂਕਿ ਇਸਦੇ ਅਰਥ ਪ੍ਰਸਥਿਤੀਆਂ ਦੇ ਹਿਸਾਬ ਨਾਲ ਬਦਲਦੇ ਹਨ ਹਨ ਅਤੇ ਇਹ ਸ਼ਬਦ ਚਾਰ ਅਲੱਗ-ਅਲੱਗ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਬੀਤੇ ਸਮੇਂ ਦੀਆਂ ਆਦਤਾਂ ਬਾਰੇ ਦੱਸਣ ਲਈ ‘used to’ ਦਾ ਇਸਤੇੇਮਾਲ ਸਿੱਖਿਆ ਹੈ। (see question 2).
How do I talk about my childhood hobbies?
4 Questions
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
ሓገዝ
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
ኣመት
ਅਸੀਂ ਹਾਂ-ਵਾਚਕ ਵਾਕਾਂ ਵਿੱਚ ‘use to’ ਦੀ ਵਰਤੋਂ ਕਰਦੇ ਹਾਂ ਜਾਂ ‘used to’ ਦੀ?Question 1 of 4
ሓገዝ
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
ኣመት
ਅਸੀਂ ਨਾਂ-ਵਾਚਕ ਵਾਕਾਂ ਵਿੱਚ ‘use to’ ਦੀ ਵਰਤੋਂ ਕਰਦੇ ਹਾਂ ਜਾਂ ‘used to’ ਦੀ?Question 2 of 4
ሓገዝ
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
ኣመት
ਅਸੀਂ ਵਾਕ ਵਿੱਚ ‘to’ ਦੀ ਦੋ ਵਾਰ ਵਰਤੋਂ ਕਰਾਂਗੇ। ਇਕ ਵਾਰ ‘used’ ਨਾਲ ਦੂਸਰੀ ਵਾਰ ‘listen’ ਨਾਲ।Question 3 of 4
ሓገዝ
Activity
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
ኣመት
ਅਸੀਂ ਪ੍ਰਸ਼ਨ-ਵਾਚਕ ਵਾਕਾਂ ਵਿੱਚ ‘use to’ ਦੀ ਵਰਤੋਂ ਕਰਦੇ ਹਾਂ ਜਾਂ ‘used to’ ਦੀ?Question 4 of 4
Excellent!Great job!ሕማቕ ዕድል!ዘመዝገብኩምዎ ነጥቢ ...:
Tell us what your childhood hobbies used to be on our Facebook group!
ਸਾਡੇ ਨਾਲ ਫ਼ੇਸਬੁੱਕ ਗਰੁੱਪ ਜ਼ਰੀਏ ਆਪਣੀਆਂ ਬਚਪਨ ਦੀਆਂ ਆਦਤਾਂ ਸਾਂਝੀਆਂ ਕਰੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
play football
ਫ਼ੁੱਚਬਾਲ ਖੇਡਣਾ
watch films
ਫ਼ਿਲਮਾਂ ਦੇਖਣਾ
listen to music
ਸੰਗੀਤ ਸੁਣਨਾ
a lot of
ਬਹੁਤ ਜ਼ਿਆਦਾ
not…much
ਜ਼ਿਆਦਾ ਨਹੀਂ