세션 29
Listen to find out how to ask what time it is.
ਕਿੰਨਾ ਸਮਾਂ ਹੋਇਆ ਹੈ? ਇਹ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ।
엑티비티 1
What time is it? ਕਿੰਨਾ ਸਮਾਂ ਹੋਇਆ ਹੈ?
Listen to find out how to ask what time it is.
ਕਿੰਨਾ ਸਮਾਂ ਹੋਇਆ ਹੈ? ਇਹ ਅੰਗਰੇਜ਼ੀ ਵਿੱਚ ਪੁੱਛਣਾ ਸਿੱਖਣ ਲਈ ਸੁਣੋ।
ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਗੇ ਅੰਜਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛਣਾ ਕਿ ਕਿੰਨਾ ਸਮਾਂ ਹੋਇਆ ਹੈ ਮਤਲਬ ਘੜੀ ̓ਤੇ ਕਿੰਨੇ ਵੱਜੇ ਹਨ।
ਚਲੋ ਇਸ ਬਾਰੇ ਸਮਝਣ ਲਈ ਦੋ ਲੋਕਾਂ ਨੂੰ ਸੁਣੋ ਜੋ ਇੱਕ ਦੂਸਰੇ ਤੋਂ ਸਮੇਂ ਬਾਰੇ ਪੁੱਛ ਰਹੇ ਹਨ।
Sian
Hi Phil, what time is it?
Phil
It’s eight forty-five.
Sian
Aaargh, I start work at ten to nine….. I’m late! Bye!
Phil
Bye!
ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਕੋਈ ਫ਼ਿਕਰ ਵਾਲੀ ਗੱਲ ਨਹੀਂ। ਤੁਹਾਨੂੰ ਅਭਿਆਸ ਵਿੱਚ ਮਦਦ ਕਰਨ ਲਈ, ਅਸੀਂ ਸਾਰੀ ਗੱਲਬਾਤ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲਾਂ ਸ਼ਾਨ ਨੇ ਫ਼ਿਲ ਨੂੰ ਪੁੱਛਿਆ, ਕਿੰਨਾ ਸਮਾਂ ‘what time’ ਹੋਇਆ ਹੈ। ਤੁਸੀਂ ਵੀ ਸੁਣ ਕੇ ਪਿੱਛੇ ਬੋਲੋ।
What time is it?
ਰਾਜਵੀਰ
ਫ਼ਿਲ ਨੇ ਕਿਹਾ ਕਿ ਅੱਠ ਵੱਜ ਕੇ ਪੰਤਾਲੀ ਮਿੰਟ eight forty five ਹੋਏ ਹਨ। ਅਸੀਂ ਸਮਾਂ ਲਈ ਜਿੰਨੇ ਘੰਟੇ ਹੋਏ ਹਨ ਅਤੇ ਜਿੰਨੇ ਉਸ ਤੋਂ ਉੱਪਰ ਮਿੰਟ ਹੋਏ ਹਨ ਦੋਵਾਂ ਬਾਰੇ ਨੰਬਰਾਂ ਵਿੱਚ ਦੱਸ ਕੇ ਸਮਝਾਉਂਦੇ ਹਾਂ। ਜਿਵੇਂ eight ਅੱਠ ਘੰਟੇ ਅਤੇ eight forty five ਪੰਤਾਲੀ ਮਿੰਟ ਹੋਏ ਹਨ।
It’s eight forty-five.
ਰਾਜਵੀਰ
ਸ਼ਾਨ ਨੇ ਆਪਣੀ ਪ੍ਰੇਸ਼ਾਨੀ ਪ੍ਰਗਟ ਕੀਤੀ ਫ਼ਿਰ ਉਸਨੇ ਕਿਹਾ ਕਿ ਉਹ ਕੰਮ ਸ਼ੁਰੂ ਕਰਦੀ ਹੈ ‘start work’ ਨੌਂ ਵੱਜਣ ਵਿੱਚ ਦਸ ਮਿੰਟ ਉੱਪਰ। ਜੇ ਇੱਕ ਘੰਟਾ ਪੂਰਾ ਹੋਣ ਵਿੱਚ ਤੀਹ ਤੋਂ ਘੱਟ ਮਿੰਟ ਰਹਿੰਦੇ ਹੋਣ ਤਾਂ ਅਸੀਂ ਇਹ ਹੀ ਦੱਸਦੇ ਹਾਂ ਕਿ ਕੁੱਲ ਕਿੰਨੇ ਘੰਟੇ ਹੋਣ ਵਿੱਚ ਯਾਨੀ ਕਿੰਨੇ ਵੱਜਣ ਵਿੱਚ ਕੁੱਲ ਕਿੰਨੇ ਕੁ ਮਿੰਟ ਰਹਿੰਦੇ ਹਨ। ਜਿਵੇਂ ਜਦੋਂ ਨੌਂ ਵੱਜਣ ’ਚ ਦਸ ਮਿੰਟ ਰਹਿੰਦੇ ਹੋਣ ਤਾਂ ਅਸੀਂ ‘ten’ ਤੋਂ ਬਾਅਦ ‘to’ ਸ਼ਬਦ ਲਗਾਉਂਦੇ ਹਾਂ ਅਤੇ ਕਹਿੰਦੇ ਹਾਂ ‘ten to nine’ ਇਹ ਅੱਠ ਵੱਜ ਕੇ ਪੰਜਾਹ ਮਿੰਟ ਦੇ ਬਰਾਬਰ ਹੈ।
Aaargh, I start work at ten to nine.
ਰਾਜਵੀਰ
ਸ਼ਾਨ ਨੇ ਫ਼ੇਰ ਕਿਹਾ ਉਸ ਨੂੰ ਦੇਰੀ ਹੋ ਰਹੀ ਹੈ, ਉਹ late ਹੈ ਅਤੇ bye ਕਿਹਾ। ਸੁਣੋ ਅਤੇ ਦੁਹਰਾਓ।
I’m late! Bye!
ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣ ਕੇ ਜੋ ਟਾਈਮ ਬਾਰੇ ਪੁੱਛ ਰਹੇ ਹਨ।
ਇੱਕ ਵੱਜਣ ਵਿੱਚ ਵੀਹ ਮਿੰਟ ਰਹਿੰਦੇ ਹਨ twenty to one ਅਤੇ ਕੈਵਿਨ ਦੁਪਿਹਰ ਦੇ ਭੋਜਨ lunch ਲਈ ਲੇਟ late ਹੈ।
Hi Kevin, what time is it?
It’s twenty to one.
I usually have lunch at twelve, I’m late!
ਰਾਜਵੀਰ
ਠੀਕ ਹੈ ਇੱਕ ਵਾਰ ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦੁਹਰਾਓ।
What time is it?
It’s eight forty-five.
I start work at ten to nine.......I’m late! Bye!
Bye!
ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਦੇ ਵਾਕਾਂ ਨੂੰ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਕਿੰਨਾ ਸਮਾਂ ਹੋਇਆ ਹੈ?
What time is it?
ਅੱਠ ਵੱਜ ਕੇ ਪੰਤਾਲੀ ਮਿੰਟ।
It’s eight forty-five.
ਮੈਂ ਕੰਮ ਨੌਂ ਵੱਜਣ ਵਿੱਚ ਦਸ ਮਿੰਟ ਉੱਪਰ ਸ਼ੁਰੂ ਕਰਦੀ ਹਾਂ।
I start work at ten to nine.
ਮੈਂ ਲੇਟ ਹਾਂ।
I’m late!
ਰਾਜਵੀਰ
Fantastic - ਹੁਣ ਤੁਸੀਂ ਜਾਣਦੇ ਹੋ ਕਿੰਨਾ ਸਮਾਂ ਹੋਇਆ ਹੈ ਇਹ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ। ਸ਼ਾਨ ਨੂੰ ਸਮਾਂ ਪੁੱਛ ਕੇ ਅਭਿਆਸ ਕਰੋ।
What time is it.
ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।
Sian
Hi Phil, what time is it?
Phil
It’s eight forty-five.
Sian
Aaargh, I start work at ten to nine….. I’m late! Bye!
Phil
Bye!
ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਜਾਣਦੇ ਹੋ ਸਮੇਂ ਬਾਰੇ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਪੁੱਛਣਾ ਹੈ। ਜੋ ਵੀ ਸਿੱਖਿਆ ਉਸ ਨੂੰ ਦੁਹਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਅਤੇ ਉਸਨੂੰ ਅੰਗਰੇਜ਼ੀ ਵਿੱਚ ਸਮੇਂ ਬਾਰੇ ਪੁੱਛ ਕੇ ਅਭਿਆਸ ਕਰੋ। ਚਲੋ ਬਹੁਤ ਟਾਈਮ ਹੋ ਗਿਆ, ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।
Check what you’ve learned by choosing the correct answer to the question.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।
What time is it? ਕਿੰਨਾ ਸਮਾਂ ਹੋਇਆ ਹੈ?
3 Questions
Choose the correct answer.
ਸਹੀ ਜੁਆਬ ਚੁਣੋ।
도움
엑티비티
Choose the correct answer.
ਸਹੀ ਜੁਆਬ ਚੁਣੋ।
힌트
ਯਾਦ ਰੱਖੋ ਜੁਆਬ ਲਈ ਸ਼ਬਦਾਂ ਦੀ ਤਰਤੀਬ ਬਦਲਣੀ ਪਵੇਗੀ।Question 1 of 3
도움
엑티비티
Choose the correct answer.
ਸਹੀ ਜੁਆਬ ਚੁਣੋ।
힌트
ਅਸੀਂ 5,10,20 ਅਤੇ 25 ਆਦਿ ਤੋਂ ਪਹਿਲਾਂ to ਦਾ ਇਸਤੇਮਾਲ ਕਰਦੇ ਹਾਂ।Question 2 of 3
도움
엑티비티
Choose the correct answer.
ਸਹੀ ਜੁਆਬ ਚੁਣੋ।
힌트
ਅਸੀ 10 ਮਿੰਟ ਘੰਟਿਆਂ ਬਾਰੇ ਦੱਸਣ ਤੋਂ ਬਾਅਦ ਦੱਸਾਂਗੇ।Question 3 of 3
Excellent!Great job!네 안타깝군요이번 점수입니다:
Join us for our next episode of Essential English, when we will learn more useful language and practise your listening skills.
ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
What time is it?
ਕਿੰਨਾ ਸਮਾਂ ਹੋਇਆ ਹੈ?It’s ______.
______ਵੱਜੇ ਹਨ।I start work at ______.
ਮੈਂ ਕੰਮ______ਵਜੇ ਸ਼ੁਰੂ ਕਰਦਾ ਹਾਂ।I usually have lunch at ______.
ਮੈਂ ਅਕਸਰ ਦੁਪਿਹਰ ਦਾ ਭੋਜਨ ______ ਵਜੇ ਖਾਂਦਾ ਹਾਂ।I’m early!
ਮੈਂ ਜਲਦੀ ਆ ਗਿਆ ਹਾਂ।I’m late!
ਮੈਂ ਲੇਟ ਹਾਂ।eight forty-five
ਅੱਠ ਵੱਜ ਕੇ ਪੰਤਾਲੀ ਮਿੰਟten to nine
ਨੌਂ ਵੱਜਣ ਵਿੱਚ ਦਸ ਮਿੰਟtwenty to one
ਨੌਂ ਵੱਜਣ ਵਿੱਚ ਵੀਹ ਮਿੰਟtwelve
ਬਾਰਾਂ ਵੱਜੇ ਹਨ।eight twenty
ਅੱਠ ਵੱਜ ਕੇ ਵੀਹ ਮਿੰਟ।nine o’clock
ਨੌਂ ਵੱਜੇ ਹਨ।