세션 16
Listen to find out how to ask someone about their favourite food.
ਅੰਗਰੇਜ਼ੀ ਵਿੱਚ ਕਿਸੇ ਦੇ ਪਸੰਦੀਦਾ ਭੋਜਨ ਬਾਰੇ ਪੁੱਛਣਾ ਸਿੱਖਣ ਲਈ ਸੁਣੋ।
엑티비티 1
ਤੁਹਾਡਾ ਪਸੰਦੀਦਾ ਭੋਜਨ ਕੀ ਹੈ?
Listen to find out how to ask someone about their favourite food.
ਅੰਗਰੇਜ਼ੀ ਵਿੱਚ ਕਿਸੇ ਦੇ ਪਸੰਦੀਦਾ ਭੋਜਨ ਬਾਰੇ ਪੁੱਛਣਾ ਸਿੱਖਣ ਲਈ ਸੁਣੋ।
ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਂਗੇ ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਮਨ-ਪਸੰਦ ਭੋਜਨ ਬਾਰੇ ਕਿਵੇ ਪੁੱਛਣਾ ਹੈ?
ਦੋ ਲੋਕਾਂ ਨੂੰ ਸੁਣੋ ਜੋ ਆਪਸ ਵਿੱਚ ਮਨ-ਪਸੰਦ ਖਾਣਿਆਂ ਬਾਰੇ ਗੱਲ ਕਰ ਰਹੇ ਹਨ।
Sian
Hi Jim, what’s your favourite food?
Jim
My favourite food is chicken. How about yours?
Sian
Mine is fruit.
ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਚਿੰਤਾ ਨਾ ਕਰੋ। ਤੁਸੀਂ ਅਭਿਆਸ ਕਰ ਸਕੋਂ, ਇਸ ਲਈ ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲੇ ਵਕਤਾ ਨੇ ਦੂਸਰੇ ਨੂੰ ਪੁੱਛਿਆ, ‘ਤੁਹਾਡਾ ਪਸੰਦੀਦਾ ‘favourite’ ਖਾਣਾ ਕਿਹੜਾ ਹੈ?’ ਸੁਣੋ ਤੇ ਵਾਕ ਨੂੰ ਦਹੁਰਾਓ ਵੀ।
What’s your favourite food?
ਰਾਜਵੀਰ
ਦੂਸਰੇ ਵਕਤਾ ਨੇ ਕਿਹਾ ਉਸਦਾ ਪਸੰਦੀਦਾ ‘favourite’ ਖਾਣਾ ਮੁਰਗੀ ਦਾ ਮਾਸ ‘chicken’ ਹੈ। ਸੁਣੋ ਅਤੇ ਵਾਕ ਨੂੰ ਪਿੱਛੇ ਬੋਲੋ।
My favourite food is chicken.
ਰਾਜਵੀਰ
ਤੁਸੀਂ ਕਹਿ ਸਕਦੇ ਹੋ ਕਿ ਤੁਹਾਡਾ ਪਸੰਦੀਦਾ ਭੋਜਨ ਭੇੜ ਦੇ ਬੱਚੇ ਦਾ ਮਾਸ ‘lamb’ ਹੈ ਜਾਂ ਫ਼ਿਰ ਸਿਰਫ਼ ਮੀਟ ‘meat’
ਸ਼ਬਦ ਦੀ ਵਰਤੋਂ ਵੀ ਕਰ ਸਕਦੇ ਹੋ।
My favourite food is lamb.
My favourite food is meat.
ਰਾਜਵੀਰ
ਫ਼ੇਰ ਉਸਨੇ ਪਹਿਲੇ ਵਿਅਕਤੀ ਨੂੰ ਵੀ ਉਹੀ ਸਵਾਲ ਪੁੱਛਿਆ, ਜੇ ਕਿਸੇ ਦਾ ਪੁੱਛਿਆ ਸਵਾਲ ਉਸੇ ਨੂੰ ਕਰਨਾ ਹੋਵੇ ਤਾਂ ਤੁਸੀਂ ਕਹੋਗੇ ‘ਤੇ ਤੁਹਾਡੇ ਬਾਰੇ ਕੀ?’, ‘how about yours?’ ਹੁਣ ਸੁਣੋ ਤੇ ਦਹੁਰਾਓ।
How about yours?
ਰਾਜਵੀਰ
ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਮਨਪਸੰਦ ਖਾਣੇ ਬਾਰੇ ਗੱਲ ਕਰ ਰਹੇ ਹਾਂ, ਇਸ ਲਈ ਪਹਿਲੇ ਵਕਤਾ ਨੂੰ ‘my favourite food’ ਦੁਬਾਰਾ ਕਹਿਣ ਦੀ ਲੋੜ ਨਹੀਂ। ਉਸਨੇ ਸਿਰਫ਼ ਇਹਨਾਂ ਕਿਹਾ ਮੇਰੀ ‘mine’ ਫ਼ਲ ‘fruit’ ਹੈ। ਸੁਣੋ ਤੇ ਪਿੱਛੇ ਬੋਲੋ।
Mine is fruit.
ਰਾਜਵੀਰ
ਤੁਸੀਂ ਕਹਿ ਸਕਦੇ ਹੋ ਕਿ ਤੁਹਾਡਾ ਪਸੰਦੀਦਾ ਭੋਜਨ ਕੇਲਾ ‘banana’ ਜਾਂ ਅੰਬ ‘mango’ ਹੈ।
Mine is banana.
Mine is mango.
ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣਕੇ ਜੋ ਆਪਣੇ ਪਸੰਦੀਦਾ ਖਾਣਿਆਂ ਬਾਰੇ ਗੱਲ ਕਰ ਰਹੇ ਹਨ।
ਮਾਈਕਲ ਦਾ ਮਨ-ਪਸੰਦ ਖਾਣਾ ਆਲੂ ‘potatoes’ ਹੈ। ਅਤੇ ਅਮਾਂਡਾ ਨੂੰ ਮੱਛੀ ‘fish’ ਪਸੰਦ ਹੈ।
Hi Michael, what’s your favourite food?
My favourite food is potatoes.
Mine is fish.
ਰਾਜਵੀਰ
ਜੈਨੀ ਦਾ ਪਸੰਦੀਦਾ ਭੋਜਨ ਸਬਜ਼ੀਆਂ ਅਤੇ ਮੀਟ ਨੂੰ ਮਿਲਾਕੇ ਹੌਲੀ ਹੌਲੀ ਪਕਾਈ ਗਈ ਤਰੀ ‘stew’ ਹੈ। ਐਂਨਡਰੀਓ ਦੀ ਪਸੰਦ ਦਲੀਆ, ਖੀਰ ਵਰਗੀਆਂ ਚੀਜ਼ਾਂ ‘porridge’ ਹੈ।
Hi Jenny, what’s your favourite food?
My favourite food is stew. How about you, Andrew?
Mine is porridge.
ਰਾਜਵੀਰ
ਠੀਕ ਹੈ, ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਤੇ ਦਹੁਰਾਓ।
What’s your favourite food?
My favourite food is chicken.
How about yours?
Mine is fruit.
ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਤੁਹਾਡਾ ਪਸੰਦੀਦਾ ਖਾਣਾ ਕਿਹੜਾ ਹੈ?
What’s your favourite food?
ਮੇਰਾ ਪਸੰਦੀਦਾ ਭੋਜਨ ਚਿਕਨ ਹੈ।
My favourite food is chicken.
ਤੇ ਤੁਹਾਡੀ ਬਾਰੇ ਕੀ ਹੈ?
How about yours?
ਮੇਰਾ ਫਲ਼ ਹੈ।
Mine is fruit.
ਰਾਜਵੀਰ
ਹੁਣ ਤੁਸੀਂ ਜਾਣਦੇ ਹੋ ਲੋਕਾਂ ਨੂੰ ਅੰਗਰੇਜ਼ੀ ਵਿੱਚ ਪਸੰਦ ਦਿਆਂ ਖਾਣਿਆਂ ਬਾਰੇ ਕਿਵੇਂ ਪੁੱਛਣਾ ਅਤੇ ਦੱਸਣਾ ਹੈ। ਪਹਿਲੇ ਵਕਤਾ ਦੇ, ਤੁਹਾਡੀ ਪਸੰਦ ਦੇ ਭੋਜਨਾਂ ਸੰਬੰਧੀ ਪ੍ਰਸ਼ਨਾਂ ਦਾ ਜੁਆਬ ਦੇ ਕੇ, ਅਭਿਆਸ ਕਰੋ।
What’s your favourite food?
Mine is fruit.
ਰਾਜਵੀਰ
Great, ਹੁਣ ਆਪਣੇ ਜੁਆਬਾਂ ਨੂੰ ਚੈੱਕ ਕਰਨ ਲਈ ਸਾਰੀ ਗੱਲਬਾਤ ਦੁਬਾਰਾ ਸੁਣੋ।
Sian
Hi Jim, what’s your favourite food?
Jim
My favourite food is chicken. How about yours?
Sian
Mine is fruit.
ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਆਪਣੇ ਮਨ-ਪਸੰਦ ਭੋਜਨਾਂ ਬਾਰੇ ਪੁੱਛ ਅਤੇ ਦੱਸ ਸਕਦੇ ਹੋ। ਜੋ ਵੀ ਸਿੱਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਮਨ-ਪਸੰਦ ਦੇ ਖਾਣਿਆਂ ਬਾਰੇ ਪੁੱਛਕੇ ਤੇ ਦੱਸਕੇ ਅਭਿਆਸ ਕਰੋ। ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Check what you’ve learned by putting the words in the correct order.
ਤੁਹਾਡਾ ਪਸੰਦੀਦਾ ਭੋਜਨ ਕੀ ਹੈ? What's your favorite food?
3 Questions
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
도움
엑티비티
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
힌트
ਇਸ ਪ੍ਰਸ਼ਨ ਵਿੱਚ ਪਸੰਦੀਦਾ ਭੋਜਨਾਂ ਬਾਰੇ ਪੁੱਛਿਆ ਗਿਆ ਹੈ।Question 1 of 3
도움
엑티비티
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
힌트
ਇਸ ਵਿਅਕਤੀ ਨੇ ਕਿਹਾ ਉਸਨੂੰ ਮੀਟ ਪਸੰਦ ਹੈ ਅਤੇ ਫ਼ੇਰ ਦੂਸਰੇ ਵਿਅਕਤੀ ਨੂੰ ਉਹੀ ਪ੍ਰਸ਼ਨ ਕੀਤਾ।Question 2 of 3
도움
엑티비티
Put the words in the correct order.
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
힌트
ਇਸ ਵਿਅਕਤੀ ਨੂੰ ਫਲ਼ ਪਸੰਦ ਹੈ।Question 3 of 3
Excellent!Great job!네 안타깝군요이번 점수입니다:
ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.
Session Vocabulary
what’s your favourite food?
ਤੁਹਾਡਾ ਪਸੰਦੀਦਾ ਭੋਜਨ ਕੀ ਹੈ?my favourite food is ______.
ਮੇਰਾ ਪਸੰਦੀਦਾ ਭੋਜਨ______how about yours?
ਤੁਹਾਡਾ ਕਿਵੇਂ ਹੈ?mine is ______.
ਮੇਰਾ______ਹੈ।chicken
ਮੁਰਗੀ ਦਾ ਬੱਚਾlamb
ਭੇੜ ਦਾ ਬੱਚਾmeat
ਮੀਟfruit
ਫਲbanana
ਕੇਲਾmango
ਅੰਬpotatoes
ਆਲੂfish
ਮੱਛੀstew
ਸਬਜ਼ੀਆਂ ਅਤੇ ਮੀਟ ਨੂੰ ਮਿਲਾਕੇ ਹੌਲੀ ਹੌਲੀ ਪਕਾਈ ਗਈ ਤਰੀporridge
ਦਲੀਆ ਆਦਿ ਖਾਦ ਪਦਾਰਥ