세션 21
Listen to find out how to ask for size and colour when shopping for clothes.
ਬਜ਼ਾਰ ਵਿੱਚ ਕੱਪੜਿਆਂ ਦੀ ਖਰੀਦਦਾਰੀ ਕਰਦਿਆਂ ਸਾਈਜ਼ ਅਤੇ ਰੰਗ ਬਾਰੇ ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਸੁਣੋ।
엑티비티 1
Size and colour ਸਾਈਜ਼ ਅਤੇ ਰੰਗ
Listen to find out how to ask for size and colour when shopping for clothes.
ਬਜ਼ਾਰ ਵਿੱਚ ਕੱਪੜਿਆਂ ਦੀ ਖਰੀਦਦਾਰੀ ਕਰਦਿਆਂ ਸਾਈਜ਼ ਅਤੇ ਰੰਗ ਬਾਰੇ ਇੰਗਲਿਸ਼ ਵਿੱਚ ਪੁੱਛਣਾ ਸਿੱਖਣ ਲਈ ਸੁਣੋ।
ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਬੋਲੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਂਗੇ ਕੁਝ ਪਸੰਦੀਦਾ ਕੱਪੜਿਆਂ ਦੀ ਖ਼ਰੀਦਦਾਰੀ ਕਰਨ ਲੱਗਿਆਂ ਅੰਗਰੇਜ਼ੀ ਵਿੱਚ ਸਾਈਜ਼ ਜਾਂ ਰੰਗ ਆਦਿ ਬਾਰੇ ਕਿਵੇਂ ਪੁੱਛਣਾ ਹੈ?
ਦੋ ਲੋਕਾਂ ਨੂੰ ਸੁਣੋ ਜੋ ਇੱਕ ਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ।
Shop assistant
Can I help you?
Dan
Yes, do you have these shoes in size 9?
Shop assistant
No, but we have them in size 8 and 10.
ਰਾਜਵੀਰ
ਜੇ ਔਖਾ ਲੱਗਿਆ ਤਾਂ ਵੀ ਕੋਈ ਫ਼ਿਕਰ ਵਾਲੀ ਗੱਲ ਨਹੀਂ। ਤੁਹਾਨੂੰ ਅਭਿਆਸ ਵਿੱਚ ਮਦਦ ਕਰਨ ਲਈ,ਅਸੀਂ ਸਾਰੀ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲਾਂ ਦੁਕਾਨਦਾਰ ਦੀ ਸਹਾਇਕ ਨੇ ਡੈਨ ਨੂੰ, ‘ਮੈਂ ਤੁਹਾਡੀ ਕੁਝ ਮਦਦ ਕਰਾਂ?’ ‘Can I help you? ’ ਸੁਣ ਕੇ ਪਿੱਛੇ ਬੋਲੋ।
Can I help you?
ਰਾਜਵੀਰ
ਤਾਂ ਡੈਨ ਨੇ ਕਿਹਾ, ‘ਕੀ ਤੁਹਾਡੇ ਕੋਲ ਇਹ ਜੁੱਤੇ 9 ਸਾਈਜ਼ ਵਿੱਚ ਹਨ?’ ‘Yes, do you have these shoes in size 9?’ ਤੁਸੀਂ ਇਹ ਪ੍ਰਸ਼ਨ ‘Do you have these in…?’ ਦੀ ਵਰਤੋਂ ਕਿਸੇ ਦੁਕਾਨ ਤੋਂ ਅਲੱਗ ਅਲੱਗ ਚੀਜ਼ਾਂ ਦੇ ਹੋਰ ਰੰਗ ਜਾਂ ਸਾਈਜ਼ ਦਾ ਪਤਾ ਕਰਨ ਲਈ ਕਰ ਸਕਦੇ ਹੋ। ਜਦੋਂ ਅਸੀਂ ਕਿਸੇ ਇੱਕ ਚੀਜ਼ ਬਾਰੇ ਗੱਲ ਕਰਦੇ ਹਾਂ ਤਾਂ ਸ਼ਬਦ ‘this’ ਵਰਤਦੇ ਹਾਂ ਅਤੇ ਜ਼ਿਆਦਾ ਚੀਜ਼ਾਂ ਲਈ ਗੱਲ ਕਰਨ ਲੱਗਿਆਂ ਸ਼ਬਦ ਇਹਨਾਂ ‘these’ ਦੀ ਵਰਤੋਂ ਕਰਦੇ ਹਾਂ। ਤਾਂ ਜੇ ਅਸੀਂ ਪੁੱਛਣਾ ਹੋਵੇ ਕਿ ਕੀ ਦੁਕਾਨ ਵਿੱਚ ਕੋਈ ਚੀਜ਼ ਕਾਲੇ ਰੰਗ ਵਿੱਚ ਜਾਂ 8 ਨੰਬਰ ਦੀ ਹੈ ਤਾਂ ਅਸੀਂ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰ ਸਕਦੇ ਹਾਂ।
Do you have these shoes in black?
Do you have these in size 8?
ਰਾਜਵੀਰ
ਹੁਣ ਸੁਣੋ ਤੇ ਵਾਕਾਂ ਨੂੰ ਦੁਹਰਾਓ।
Yes, do you have these shoes in size 9?
ਰਾਜਵੀਰ
ਅਖ਼ੀਰ ਵਿੱਚ ਦੁਕਾਨਦਾਰ ਦੀ ਸਹਾਇਕ ਨੇ ਕਿਹਾ, ‘ਨਹੀਂ, ਪਰ ਸਾਡੇ ਕੋਲ ਇਹਨਾਂ ਦਾ ਸਾਈਜ਼ 8 ਅਤੇ 10 ਹੈ।’
No, but we have them in size 8 and 10.
ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣ ਕੇ ਜੋ ਇੱਕ ਦੁਕਾਨ ਵਿੱਚ ਗੱਲਾਂ ਕਰ ਰਹੇ ਹਨ।
Can I help you?
Yes, do you have these trousers in black?
No, but we have them in brown.
Can I help you?
Yes, do you have these sunglasses in white?
No, but we have them in silver
ਰਾਜਵੀਰ
ਠੀਕ ਹੈ ਇੱਕ ਵਾਰ ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦੁਹਰਾਓ।
Can I help you?
Yes, do you have these shoes in size 9?
No, but we have them in size 8 and 10.
ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਦੇ ਵਾਕਾਂ ਨੂੰ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਕੀ ਮੈਂ ਤੁਹਾਡੀ ਮਦਦ ਕਰਾਂ?
Can I help you?
ਜੀ, ਕੀ ਤੁਹਾਡੇ ਕੋਲ ਇਹ ਜੁੱਤੇ ਸਾਈਜ਼ 9 ਵਿੱਚ ਹਨ?
Yes, do you have these shoes in size 9?
ਨਹੀਂ, ਪਰ ਸਾਡੇ ਕੋਲ 8 ਅਤੇ 10 ਸਾਈਜ਼ ਦੇ ਹਨ।
No, but we have them in size 8 and 10.
ਰਾਜਵੀਰ
ਸ਼ਾਬਾਸ਼ ਹੁਣ ਤੁਸੀਂ ਜਾਣਦੇ ਹੋ ਬਾਜ਼ਾਰ ਵਿੱਚ ਖਰੀਦਦਾਰੀ ਕਰਦਿਆਂ ਕਿਸੇ ਚੀਜ਼ ਦੇ ਅਲੱਗ-ਅਲੱਗ ਸਾਈਜ਼ਾਂ ਬਾਰੇ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ। ਕਿਸੇ ਦੁਕਾਨ ਤੋਂ ਸੱਤ ਨੰਬਰ ਦੀਆਂ ਜੁਰਾਬਾਂ ਬਾਰੇ ਪੁੱਛ ਕੇ ਕੋਸ਼ਿਸ਼ ਕਰੋ।
Can I help you?
No, but we have them in size 8.
ਰਾਜਵੀਰ
Great, ਹੁਣ ਸਾਰੀ ਗੱਲਬਾਤ ਦੁਬਾਰਾ ਸੁਣੋ ਅਤੇ ਆਪਣੇ ਜੁਆਬਾਂ ਨੂੰ ਚੈੱਕ ਕਰੋ ।
Shop assistant
Can I help you?
Dan
Yes, do you have these shoes in size 9?
Shop assistant
No, but we have them in size 8 and 10.
ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਖ਼ਰੀਦਦਾਰੀ ਕਰਦਿਆਂ ਚੀਜ਼ਾਂ ਦੇ ਅਲੱਗ-ਅਲੱਗ ਰੰਗਾਂ ਅਤੇ ਸ਼ਾਈਜ਼ ਬਾਰੇ ਅੰਗਰੇਜ਼ੀ ਵਿੱਚ ਪੁੱਛ ਸਕਦੇ ਹੋ। ਜੋ ਵੀ ਸਿੱਖਿਆ ਉਸਦਾ ਅਭਿਆਸ ਕਰਨਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਪੁੱਛੋ ‘Do you have this/these in….?’ ਚਲੋ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।
Check what you’ve learned by choosing the correct answer to the question.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।
Size and colour ਸਾਈਜ਼ ਅਤੇ ਰੰਗ
3 Questions
Choose the correct answer.
ਸਹੀ ਜੁਆਬ ਚੁਣੋ।
도움
엑티비티
Choose the correct answer.
ਸਹੀ ਜੁਆਬ ਚੁਣੋ।
힌트
ਯਾਦ ਰੱਖੋ ਇੱਕ ਚੀਜ਼ ਲਈ 'this' ਅਤੇ ਬਹੁਤੀਆਂ ਚੀਜ਼ਾਂ ਲਈ 'these' ਸ਼ਬਦ ਦੀ ਵਰਤੋਂ ਕਰਨੀ ਹੈ।Question 1 of 3
도움
엑티비티
Choose the correct answer.
ਸਹੀ ਜੁਆਬ ਚੁਣੋ।
힌트
ਉਹ ਸ਼ਬਦ ਚੁਣੋ ਜੋ ਦੋ ਵਿਰੋਧੀ ਅਰਥਾਂ ਨੂੰ ਜੋੜਦਾ ਹੋਵੇ।Question 2 of 3
도움
엑티비티
Choose the correct answer.
ਸਹੀ ਜੁਆਬ ਚੁਣੋ।
힌트
ਅਸੀਂ ਕਿਸੇ ਨੂੰ ਕੁਝ ਦੇਣ ਲਈ ਇਸ ਸ਼ਬਦ ਦੀ ਵਰਤਦੇ ਹਾਂ।Question 3 of 3
Excellent!Great job!네 안타깝군요이번 점수입니다:
ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.
Session Vocabulary
Can I help you?
ਮੈਂ ਤੁਹਾਡੀ ਮਦਦ ਕਰਾਂ?
Yes, do you have these ______ in ______?
ਹਾਂ, ਕੀ ਤੁਹਾਡੇ ਕੋਲ ਇਹ ______ਰੰਗ ਵਿੱਚ ______ਸਾਈਜ਼ ਦੇ ਹਨ?
Do you have these in ______?
ਕੀ ਤੁਹਾਡੇ ਕੋਲ ______ਹੈ?
Do you have these ______ in ______?
ਕੀ ਤੁਹਾਡੇ ਕੋਲ ਇਹ ______ਰੰਗ ਵਿੱਚ ______ਸਾਈਜ਼ ਦੇ ਹਨ??
No, but we have them in ______.
ਨਹੀਂ, ਪਰ ਸਾਡੇ ਕੋਲ______ਹੈ।
trousers
ਪੈਂਟਾਂ
sunglasses
ਧੁੱਪ ਦੀਆਂ ਐਨਕਾਂ
shoes
ਜੁੱਤੇ
size 8
8ਨੰਬਰ
brown
ਭੂਰੇ
silver
ਚਾਂਦੀ ਰੰਗੇ
black
ਕਾਲਾ
white
ਚਿੱਟਾ