ਯੂਕਰੇਨ
ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹ ਯੂਕਰੇਨ ਦੇ ਨਿਊਟਰਲ ਸਟੇਟਸ ਲਈ ਤਿਆਰ ਹਨ ਪਰ ਇਸ
ਦੀ ਗਾਰੰਟੀ ਤੀਜੀ ਧਿਰ ਵੱਲੋਂ ਦਿੱਤੀ ਜਾਵੇ।
ਐਤਵਾਰ ਨੂੰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜੰਗ ਨੂੰ ਬੰਦ ਕਰਨ ਦੀ ਮੰਗ ਨਾਲ ਮੁਜ਼ਾਹਰੇ ਹੋਏ।
ਯੂਕਰੇਨ
ਦੀ ਮਿਲਟਰੀ ਇੰਟੈਲੀਜੈਂਸ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਾਂਗ
ਯੂਕਰੇਨ ਦੇ ਦੋ ਹਿੱਸੇ ਕਰਨਾ ਚਾਹੁੰਦਾ ਹੈ।
ਯੂਕਰੇਨ
ਨੇ ਇਲਜ਼ਾਮ ਲਗਾਇਆ ਹੈ ਕਿ ਰੂਸ ਹਮਲੇ ਨਾਲ ਨੁਕਸਾਨੀ ਗਏ ਮਾਰੀਓਪੋਲ ਸ਼ਹਿਰ ਤੋਂ ਜ਼ਬਰਦਸਤੀ ਲੋਕਾਂ
ਨੂੰ ਵਿਸਥਾਪਿਤ ਕਰ ਰਿਹਾ ਹੈ।
ਅਮਰੀਕਾ
ਨੇ ਰੂਸ ਵਿੱਚ ਸੱਤਾ ਬਦਲਣ ਦੀ ਕਿਸੀ ਵੀ ਯੋਜਨਾ ਉੱਤੇ ਕੰਮ ਕਰਨ ਦਾ ਖੰਡਨ ਕੀਤਾ ਹੈ।
ਜਰਮਨੀ ਰੂਸੀ ਹਮਲੇ ਤੋਂ ਬਚਣ ਲਈ ਮਿਜ਼ਾਈਲ ਡਿਫੈਂਸ ਸਿਸਟਮ ਖਰੀਦਣ ਬਾਰੇ ਵਿਚਾਰ ਕਰ ਰਿਹਾ ਹੈ।
ਹੌਲੀਵੁਡ
ਵਿੱਚ ਹੋ ਰਹੇ ਔਸਕਰ ਐਵਾਰਡਜ਼ ਵਿੱਚ ਕਈ ਨਾਮੀ ਸਿਤਾਰੇ ਯੂਕਰੇਨ ਦੀ ਹਮਾਇਤ ਦਰਸਾਉਂਦੇ ਨਜ਼ਰ ਆਏ।
ਸੰਯੁਕਤ
ਰਾਸ਼ਟਰ ਅਨੁਸਾਰ 38 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ।