ਸਾਡੇ ਨਾਲ ਜੁੜਨ ਲਈ ਧੰਨਵਾਦ

ਤਸਵੀਰ ਸਰੋਤ, Reuters
- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਇੱਕ ਸੀਨੀਅਰ ਸਲਾਹਕਾਰ ਨੇ ਦੱਸਿਆ ਕਿ ਯੂਕਰੇਨ "ਕਿਸੇ ਵੀ ਖੇਤਰ ਨੂੰ ਛੱਡਣ ਲਈ ਤਿਆਰ ਨਹੀਂ ਹੈ।"
- ਯੂਕਰੇਨ ਦੇ ਅਰਥਚਾਰੇ ਦੇ ਵਿਕਾਸ ਸਬੰਧੀ ਮੰਤਰੀ ਮੁਤਾਬਕ ਲੜਾਈ ਵਿੱਚ ਬੁਨਿਆਦੀ ਢਾਂਚੇ ਨੂੰ ਨੁਕਸਾਨ, ਆਰਥਿਕ ਵਿਕਾਸ ਅਤੇ ਹੋਰ ਕਾਰਕਾਂ ਦੇ ਰੂਪ ਵਿੱਚ ਹੁਣ ਤੱਕ ਯੂਕਰੇਨ ਨੂੰ 564.9 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
- ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸੰਭਾਵਿਤ ਰੂਸੀ "ਕਾਰਵਾਈ" ਬਾਰੇ ਖ਼ੁਫ਼ੀਆ ਰਿਪੋਰਟਾਂ ਕਾਰਨ ਸੋਮਵਾਰ ਨੂੰ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਕੋਈ ਯੋਜਨਾ ਨਹੀਂ ਹੈ।
- ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਨੇ ਕਿਹਾ ਹੈ ਕਿ ਉਹ ਅਜੇ ਵੀ ਘੇਰਾਬੰਦੀ ਵਾਲੇ ਮਾਰੀਓਪੋਲ ਕੋਈ ਸਹਾਇਤਾ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ।
- ਦੱਖਣੀ ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਇਹ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਖਾਲੀ ਕਰ ਦੇਣਾ ਚਾਹੀਦਾ ਹੈ
- ਯੂਕਰੇਨ ਅਤੇ ਰੂਸ ਇਸ ਹਫ਼ਤੇ ਤੁਰਕੀ ਵਿੱਚ ਨਵੀਂ ਸ਼ਾਂਤੀ ਵਾਰਤਾ ਕਰਨ ਲਈ ਤਿਆਰ ਹਨ
- ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਗੱਲਬਾਤ ਫਾਇਦੇਮੰਦ ਹੋਵੇਗੀ, ਪਰ ਰਾਸ਼ਟਰਪਤੀ ਜ਼ੇਲੇਂਸਕੀ ਅਤੇ ਪੁਤਿਨ ਲਈ ਇਸ ਸਮੇਂ ਮਿਲਣਾ ਉਲਟ ਹੋਵੇਗਾ
- ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹ ਯੂਕਰੇਨ ਨੂੰ ਇੱਕ ਨਿਰਪੱਖ ਰੁਤਬਾ ਅਪਣਾਉਣ ਬਾਰੇ ਵਿਚਾਰ ਕਰਨ ਲਈ ਤਿਆਰ ਹਨ ਰ ਪ੍ਰਭੂਸੱਤਾ ਅਤੇ ਖੇਤਰ ਨੂੰ ਬਰਕਰਾਰ ਰੱਖਣਾ ਤਰਜੀਹ ‘ਤੇ ਹੈ
- ਯੂਕਰੇਨ ਦੇ ਉਪ ਰੱਖਿਆ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਰੂਸੀ ਫ਼ੌਜਾਂ ਮੁੜ ਸੰਗਠਿਤ ਹੋ ਰਹੀਆਂ ਹਨ ਪਰ ਉਹ ਯੂਕਰੇਨ ਵਿੱਚ ਕਿਤੇ ਵੀ ਅੱਗੇ ਵਧਣ ਵਿੱਚ ਅਸਮਰੱਥ ਹਨ।
- ਇਸ ਦੌਰਾਨ ਕੀਵ ਵਿੱਚ ਸਕੂਲ ਸੋਮਵਾਰ ਨੂੰ ਆਨਲਾਈਨ ਦੁਬਾਰਾ ਖੁੱਲ੍ਹਣ ਵਾਲੇ ਹਨ



















