You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਦੁਨੀਆਂ 'ਚ 'ਇੱਕ ਅਰਬ ਲੋਕਾਂ ਨੂੰ ਲਗ ਸਕਦੀ ਹੈ ਕੋਰੋਨਾ ਦੀ ਲਾਗ'; ਪਲਾਜ਼ਮਾ ਥੈਰੇਪੀ ਹੋ ਸਕਦੀ ਹੈ ਹਾਨੀਕਾਰਕ-ਸਿਹਤ ਮੰਤਰਾਲਾ

ਦੁਨੀਆਂ ਭਾਰ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 30 ਲੱਖ ਪਾਰ ਹੋ ਗਈ ਹੈ ਤੇ 2.10 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ

ਲਾਈਵ ਕਵਰੇਜ

  1. ਅਸੀਂ ਆਪਣਾ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। 29 ਅਪ੍ਰੈਲ ਦੀਆਂ ਅਪਡੇਟਸ ਲਈ ਇੱਥੇ ਕਲਿੱਕ ਕਰੋ।

    ਸਾਡੇ ਨਾਲ ਜੁੜਨ ਲਈ ਧੰਨਵਾਦ।

  2. ਇੱਕ ਅਰਬ ਲੋਕਾਂ ਨੂੰ ਲੱਗ ਸਕਦੀ ਹੈ ਕੋਰੋਨਾ ਦੀ ਲਾਗ ਤੇ 30 ਲੱਖ ਹੋ ਸਕਦੀਆਂ ਨੇ ਮੌਤਾਂ

    ਇੰਟਰਨੈਸ਼ਨਲ ਰੈਸਕਿਊ ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਰੀਬ ਮੁਲਕਾਂ ਦੀ ਫੌਰੀ ਮਦਦ ਨਾ ਕੀਤੀ ਗਈ ਤਾਂ ਕੋਵਿਡ-19 ਦੀ ਲਪੇਟ ਵਿਚ ਇੱਕ ਅਰਬ ਲੋਕ ਆ ਸਕਦੇ ਹਨ।

    ਆਈਸੀਆਰ ਨੇ ਅਫ਼ਗਾਨਿਸਤਾਨ ਤੇ ਸੀਰੀਆ ਵਰਗੇ 34 ਜੰਗਜੂ ਵਾਲੇ ਮੁਲਕਾਂ ਲਈ ਤੁਰੰਤ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ।

    ਚੇਤਾਵਨੀ ਦਿੱਤੀ ਗਈ ਕਿ ਜੇਕਰ ਫੰਡ ਦੇਣ ਵਿਚ ਦੇਰੀ ਹੋਈ ਤਾਂ ਕੋਰੋਨਾ ਲਾਗ ਤਬਾਹੀ ਲਿਆ ਦੇਵੇਗੀ।

    ਆਈਆਰਸੀ ਦੀ ਰਿਪੋਰਟ, ਵਿਸ਼ਵ ਸਿਹਤ ਸੰਗਠਨ ਅਤੇ ਇੰਪੀਰੀਅਲ਼ ਕਾਲਜ ਲੰਡਨ ਦੇ ਅੰਕੜਿਆਂ ਮੁਤਾਬਕ ਕੋਰੋਨਾ ਲਾਗ ਦੇ ਮਾਮਲੇ 50 ਲੱਖ ਤੋਂ ਇੱਕ ਅਰਬ ਤੱਕ ਜਾ ਸਕਦੇ ਹਨ।

    ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੰਗਜੂ ਹਾਲਤਾਂ ਵਾਲੇ ਤੇ ਅਸਥਿਰ ਮੁਲਕਾਂ 34 ਮੁਲਕਾਂ ਵਿਚ ਵਿਚ 17 ਲੱਖ ਤੋਂ ਲੈ ਕੇ 30 ਲੱਖ ਤੱਕ ਮੌਤਾਂ ਹੋ ਸਕਦੀਆਂ ਹਨ।

  3. ਕੋਰੋਨਾਵਾਇਰਸ ਅਪਡੇਟ : ਕੀ ਰਹੇ ਅੱਜ ਪੰਜਾਬ ਦੇ ਹਾਲਾਤ

    ਪੰਜਾਬ ਵਿਚ ਮੰਗਲਵਾਰ ਸ਼ਾਮ ਤੱਕ ਪੌਜ਼ਿਟਿਵ ਕੇਸਾਂ ਦੀ ਗਿਣਤੀ 342 ਹੋ ਗਈ ਹੈ ਜਦਕਿ 19 ਮੌਤਾਂ ਹੋਈਆਂ ਹਨ।

    ਹੁਣ ਤੱਕ 104 ਮਰੀਜ਼ ਠੀਕ ਹੋ ਗਏ ਹਨ ਅਤੇ 13991 ਜਣਿਆਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ।

    ਜਲੰਧਰ ਦੇ ਪਿੰਡ ਤਲਵੰਡੀ ਭੀਲਾ ਵਿੱਚ ਹਰਜੀਤ ਸਿੰਘ ਨਾਂ ਦੇ ਏਐੱਸਆਈ ਦਾ ਪੁਲੀਸ ਨਾਕੇ ’ਤੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।

    ਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਮੌਤ ਦੀ ਪੁਸ਼ਟੀ ਕਰਦਿਆਂ ਦੱਸਦਿਆ ਕਿ 50 ਸਾਲਾ ਮ੍ਰਿਤਕ ਅਧਿਕਾਰੀ ਕਈ ਦਿਨ ਸੀਲ ਕੀਤੇ ਪਿੰਡ ਵਿਚ ਤਾਇਨਾਤ ਸੀ।

    ਜਲੰਧਰ ਦੇ ਕੋਰੋਨਾ ਨੋਡਲ ਅਫ਼ਸਰ ਡਾ. ਟੀਪੀ ਸਿੰਘ ਮੁਤਾਬਕ ਜ਼ਿਲ੍ਹੇ ਵਿਚ ਦੋ ਨਵੇਂ ਪੌਜ਼ਿਟਿਵ ਕੇਸ ਸਾਹਮਣੇ ਆਏ ਹਨ ਤੇ ਕੁੱਲ ਕੇਸ 80 ਹੋ ਗਏ ਹਨ।

    ਬਟਾਲਾ ਵਿਚ ਸਨਅਤਕਾਰਾਂ ਨਾਲ ਬੈਠਕ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ 3 ਮਈ ਨੂੰ ਕੇਂਦਰ ਵਲੋਂ ਲੌਕਡਾਊਨ ਵਧਾਇਆ ਜਾਵੇਗਾ, ਪਰ ਸਨਅਤਾਂ ਲਈ ਛੋਟਾਂ ਵੀ ਦਿੱਤੀਆਂ ਜਾਣਗੀਆਂ ।

    ਸੜਕ ਹਾਦਸੇ ਦੌਰਾਨ ਮਾਰੇ ਗਏ ਮਾਂ –ਪੁੱਤ ਦੇ ਸਸਕਾਰ ਲਈ ਪਟਿਆਲਾ, ਬਰਨਾਲਾ ਤੇ ਸੰਗਰੂਰ ਤੋਂ ਧੂਰੀ ਪਹੁੰਚੇ 80 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਅੱਜ ਹੀ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ ਗਈ।

  4. ਨਾ ਸਾਡੇ ਕੋਲ ਕੰਮ ਹੈ ਨਾ ਪੈਸੇ- ਪਾਕਿਸਤਾਨੀ ਸ਼ਰਨਾਰਥੀ

    ਦਿੱਲੀ ਦੇ ਸਿੰਗਨੇਚਰ ਬ੍ਰਿਜ ਨੇੜੇ ਝੁੱਗੀਆਂ-ਝੌਪੜੀਆਂ ਵਿਚ ਵਸਦੇ ਪਾਕਿਸਤਾਨੀ ਸ਼ਰਨਾਰਥੀ ਲੌਕਡਾਊਨ ਕਾਰਨ ਬਹੁਤ ਹੀ ਬਦਤਰ ਹਾਲਤ ਵਿਚ ਰਹਿ ਰਹੇ ਹਨ। ਬਾਲਦ ਰਾਮ ਨੇ ਮੀਡੀਆ ਨੂੰ ਕਿਹਾ,‘‘ਅਸੀਂ ਨਾ ਕੰਮ ਲਈ ਬਾਹਰ ਜਾ ਸਕਦੇ ਹਾਂ ਤੇ ਸਾਡੇ ਕੋਲ ਪੈਸੇ ਬਚੇ ਹਨ। ਇਸ ਲਈ ਸਰਕਾਰ ਸਾਡੀ ਮਦਦ ਕਰੇ’’।

  5. ਲੰਡਨ : ਕੋਵਿਡ-19 ਦੀਆਂ ਮੌਤਾਂ ਨੇ ਦੂਜੀ ਸੰਸਾਰ ਜੰਗ ਦੀ ਦਰ ਪਾਰ ਕੀਤੀ

    ਕ੍ਰਿਸ ਮੌਰਿਸ ਅਤੇ ਓਲੀਵਰ ਬਾਰਨਜ਼, ਰਿਐਲਿਟੀ ਚੈੱਕ

    ਲੰਡਨ ਵਿਚ 17 ਅਪ੍ਰੈਲ ਤੋਂ ਪਹਿਲੇ ਚਾਰ ਹਫ਼ਤਿਆਂ ਵਿਚ ਕੋਵਿਡ-19 ਨਾਲ ਮੌਤਾਂ ਦਾ ਅੰਕੜਾਂ ਦੂਜੀ ਸੰਸਾਰ ਜੰਗ ਦੌਰਾਨ ਬਲਿਟਜ਼ ਉੱਤੇ ਹਵਾਈ ਬੰਬਾਰੀ ਦੇ ਚਾਰ ਹਫ਼ਤਿਆਂ ਵਿਚ ਮਰੇ ਲੋਕਾਂ ਤੋਂ ਵੱਧ ਹੋ ਗਿਆ ਹੈ।

    ਰਾਸ਼ਟਰਮੰਡਲ ਜੰਗ ਬਾਰੇ ਨੈਸ਼ਨਲ ਆਰਕਾਈਵ ਵਲੋਂ ਪੇਸ਼ ਕੀਤੇ ਗਏ ਅੰਕੜੇ ਮੁਤਾਬਕ 4 ਅਕਤੂਬਰ 1940 ਤੋਂ ਪਹਿਲੇ 28 ਦਿਨਾਂ ਦੌਰਾਨ 4677 ਲੋਕ ਬਲਿਟਜ਼ ਵਿਚ ਮਾਰੇ ਗਏ ਤੇ ਲੰਡਨ ਦੇ ਕਬਰਿਸਤਾਨ ਵਿਚ ਦਫ਼ਨਾਏ ਸਨ।

    ਕੋਵਿਡ-19 ਬਾਰੇ ਕੌਮੀ ਅੰਕੜਾ ਦਫ਼ਤਰ ਦੇ ਅੰਕੜਿਆਂ ਮੁਤਾਬਕ 17 ਅਪ੍ਰੈਲ ਤੋਂ ਪਹਿਲੇ ਚਾਰ ਹਫ਼ਤਿਆਂ ਦੌਰਾਨ 4697 ਜਣੇ ਮਾਰੇ ਗਏ ਹਨ।

  6. 21 ਦਿਨ ਏਕਾਂਤਵਾਸ 'ਚ ਰਹਿਣਗੇ ਪੰਜਾਬ ਤੋਂ ਬਾਹਰੋਂ ਆਉਣ ਵਾਲੇ, ਜੁਲਾਈ ਤੱਕ ਚੱਲ ਸਕਦਾ ਹੈ ਸੰਕਟ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੇ ਦਿਨਾਂ ਵਿਚ ਲੌਕਡਾਊਨ ਤੇ ਕਰਫਿਊ ਦੀਆਂ ਪਾਬੰਦੀਆਂ ਵਿਚ ਢਿੱਲ ਦੇਣ ਦੇ ਸੰਕੇਤ ਦਿੱਤੇ ਹਨ।

    ਕਾਂਗਰਸੀ ਵਿਧਾਇਕਾਂ ਨਾਲ ਵੀਡੀਓ ਬੈਠਕ ਤੋਂ ਬਾਅਦ ਮੁੱਖ ਮੰਤਰੀ ਇੱਕ ਬਿਆਨ ਵਿਚ ਕਿਹਾ ਕਿ ਸੂਬੇ ਤੋਂ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ 21 ਦਿਨਾਂ ਲਈ ਏਕਾਂਤਵਾਸ ਰਹਿਣਾ ਪਵੇਗਾ।

    ਪਿਛਲੇ 3 ਦਿਨਾਂ ਵਿਚ ਜਿੰਨੇ ਵੀ ਮਜ਼ਦੂਰ, ਵਿਦਿਆਰਥੀ ਤੇ ਸ਼ਰਧਾਲੂ ਦੂਜੇ ਰਾਜਾਂ ਤੋਂ ਆਏ ਹਨ, ਉਨ੍ਹਾਂ ਨੂੰ ਰਾਧਾ ਸੁਆਮੀ ਡੇਰਿਆਂ ਵਿਚ ਬਣਾਏ ਗਏ ਕੁਆਰੰਟਾਇਨ ਕੇਂਦਰਾਂ ਵਿਚ 21 ਦਿਨ ਰੱਖਿਆ ਜਾਵੇਗਾ।

    ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਪਰਵਾਸੀ ਮਜ਼ਦੂਰਾਂ ਦੀ ਦੇਖਭਾਲ ਲਈ ਹਰ ਸੰਭਵ ਯਤਨ ਕਰੇਗੀ।

    ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੰਦਾਜ਼ੇ ਮੁਤਾਬਕ ਕੋਰੋਨਾ ਦਾ ਸੰਕਟ ਜੁਲਾਈ ਤੱਕ ਚੱਲ ਸਕਦਾ ਹੈ।

  7. ਕੋਰੋਨਾਵਾਇਰਸ ਲਈ ਜਾਰੀ ਕੀਤਾ ਫੰਡ ਆ ਕਿੱਥੋਂ ਰਿਹਾ

  8. ਲੋਕਾਂ ਨੂੰ ਰੋਕਣ ਲਈ ਦੋ ਸੂਬਿਆਂ ਦੇ ਬਾਰਡਰ 'ਤੇ ਕੰਧ

    ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਮਿਲਨਾਡੂ ਨੇ ਆਂਧਰ-ਪ੍ਰਦੇਸ਼ ਨਾਲ ਲੱਗੀ ਸਰਹੱਦ 'ਤੇ ਕੰਧ ਬਣਵਾ ਲਈ ਹੈ।

    ਤਮਿਲਨਾਡੂ ਦੇ ਵੈਲੋਰ ਅਤੇ ਆਂਧਰ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਵਿਚਾਲੇ ਪੰਜ ਫੁੱਟ ਲੰਬੀ ਇਸ ਕੰਧ ਨੂੰ ਗੱਡੀਆਂ ਦੇ ਆਉਣ-ਜਾਣ 'ਤੇ ਰੋਕ ਲੁਣ ਲਈ ਬਣਾਇਆ ਗਿਆ ਹੈ।

    ਵੈਲੋਰ ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਰਾਹੀਂ ਪਰਵਾਸੀ ਮਜ਼ਦੂਰਾਂ ਦੇ ਆਉਣ-ਜਾਣ 'ਤੇ ਰੋਕ ਲਾਉਣ 'ਤੇ ਮਦਦ ਮਿਲੇਗੀ।

    ਅਧਿਕਾਰੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ, “ਮੇਨ ਬਾਰਡਰ ਵਾਲੀ ਸੜਕ 'ਤੇ ਤਾਂ ਅਜਿਹੇ ਲੋਕਾਂ ਨੂੰ ਰੋਕਣਾ ਸੌਖਾ ਹੈ ਪਰ ਨੋਟਿਸ ਵਾਲੀਆਂ ਦੂਰ ਦੀਆਂ ਥਾਵਾਂ 'ਤੇ ਲੋਕ ਇੱਧਰ-ਉੱਧਰ ਜਾ ਰਹੇ ਹਨ।”

    ਹਾਲਾਂਕਿ ਸਥਾਨਕ ਮੀਡੀਆ ਨੂੰ ਕੁਝ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਸੂਬਿਆਂ ਵਿਚਾਲੇ ਗੱਡੀਆਂ ਦੇ ਆਉਣ-ਜਾਣ 'ਤੇ ਰੋਕ ਲਈ ਅਸਥਾਈ ਤਜਵੀਜ ਕੀਤੀ ਗਈ ਹੈ।

  9. ਕੋਰੋਨਾਵਾਇਰਸ: ਚੀਨ ਨੇ ਕਿਵੇਂ ਕੀਤਾ ਕੋਰੋਨਾ ਨੂੰ ਮੋੜਾ ਤੇ ਕੀ ਇਹ ਨੋਟਾਂ ਨਾਲ ਵੀ ਫ਼ੈਲਦਾ ਹੈ

    ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸੁਝਾਅ ਦਿੱਤਾ ਹੈ ਕਿ “ਲੋਕ ਫ਼ਿਲਹਾਲ ਨਕਦੀ ਉਪਯੋਗ ਕਰਨ ਤੋਂ ਬਚਣ ਤੇ ਲੈਣ-ਦੇਣ ਲਈ ਡਿਜ਼ੀਟਲ ਤਰੀਕੇ ਅਪਣਾਉਣ।”

    ਆਰਬੀਆਈ ਦੇ ਮੁੱਖ ਮਹਾਪ੍ਰਬੰਧਕ ਯੋਗੇਸ਼ ਦਿਆਲ ਨੇ ਕਿਹਾ, "ਨਕਦ ਰਾਸ਼ੀ ਭੇਜਣ ਤੇ ਬਿੱਲ ਦਾ ਭੁਗਤਾਨ ਕਰਨ ਲਈ ਭੀੜ-ਭੜਾਕੇ ਵਾਲੀਆਂ ਥਾਵਾਂ 'ਤੇ ਜਾਣ ਦੀ ਲੋੜ ਪੈ ਸਕਦੀ ਹੈ। ਇਸ ਨਾਲ ਦੋ ਲੋਕਾਂ ਵਿੱਤ ਸੰਪਰਕ ਵੀ ਹੁੰਦਾ ਹੈ, ਜਿਸ ਤੋਂ ਫਿਲਹਾਲ ਬੱਚਣ ਦੀ ਲੋੜ ਹੈ।"

  10. 'ਜੇ ਕੋਰੋਨਾਵਾਇਰਸ 'ਤੇ ਕਾਬੂ ਨਾ ਪਾਇਆ ਗਿਆ ਤਾਂ ਟੋਕੀਓ ਖੇਡਾਂ ਨਹੀਂ ਹੋਣਗੀਆਂ'

    ਜੇ ਕੋਰੋਨਾਵਾਇਰਸ ਮਹਾਂਮਾਰੀ 'ਤੇ ਅਗਲੇ ਸਾਲ ਤੱਕ ਕਾਬੂ ਨਹੀਂ ਪਾਇਆ ਜਾਂਦਾ ਤਾਂ ਟੋਕੀਓ ਵਿੱਚ ਓਲੰਪਿਕਸ ਖੇਡਾਂ ਨਹੀਂ ਹੋਣਗੀਆਂ।

    ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਯੋਸ਼ੀਰੋ ਮੋਰੀ ਨੇ ਇਹ ਦਾਅਵਾ ਕੀਤਾ ਹੈ।

    ਇਹ ਖੇਡਾਂ ਇਸੇ ਸਾਲ ਹੋਣੀਆਂ ਸਨ ਪਰ ਮਹਾਂਮਾਰੀ ਕਾਰਨ ਇੱਕ ਸਾਲ ਲਈ ਮੁਲਤਵੀ ਕਰ ਦਿੱਤੀਆਂ।

    ਟੋਕੀਓ 2020 ਦੇ ਮੁਖੀ ਯੋਸ਼ੀਰੋ ਮੋਰੀ ਦਾ ਕਹਿਣਾ ਹੈ ਇੱਕ ਵਾਰ ਫਿਰ ਮੁਲਤਵੀ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

    ਜਪਾਨ ਦੀ ਨਿੱਕਨ ਸਪਰੋਟਜ਼ ਅਖ਼ਬਾਰ ਨੂੰ ਦੱਸਦਿਆਂ ਕਿਹਾ ਕਿ ਜੇ ਵਾਇਰਸ ਮਹਾਂਮਾਰੀ 2021 ਦੀਆਂ ਗਰਮੀਆਂ ਤੱਕ ਕਾਬੂ ਨਹੀਂ ਹੁੰਦੀ ਤਾਂ ‘ਇਹ ਰੱਦ ਹੋਣਗੀਆਂ।’

  11. ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਸੌਖੇ ਤਰੀਕੇ

    ਲੌਕਡਾਊਨ ਤੇ ਕਰਫਿਊ ਦੌਰਾਨ ਇੰਟਰਨੈੱਟ ਸੰਪਰਕ ਦਾ ਮੁੱਖ ਸਾਧਨ ਹੈ, ਪਰ ਇਸ ਦੌਰਾਨ ਜੇਕਰ ਤੁਹਾਨੂੰ ਇੰਟਰਨੈੱਟ ਦੀ ਸਪੀਡ ਨਾਲ ਜੱਦੋਜਹਿਦ ਕਰਨਾ ਪੈ ਰਿਹਾ ਹੈ, ਤਾਂ ਤੁਹਾਡੇ ਲਈ ਇਹ ਵੀਡੀਓ ਕਾਫ਼ੀ ਲਾਹੇਵੰਦ ਹੋ ਸਕਦਾ ਹੈ।

  12. ਕੋਰੋਨਾਵਾਇਰਸ ਅਪਡੇਟ : ਨਾਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ 'ਚੋਂ 11 ਪੌਜ਼ਿਟਿਵ

    • ਵਿਸ਼ਵ ਸਿਹਤ ਸੰਗਠਨ ਮੁਤਾਬਕ 213 ਮੁਲਕ ਕੋਰੋਨਾਵਾਇਰਸ ਦੀ ਲਾਗ ਨਾਲ ਪੀੜ੍ਹਤ ਹਨ।
    • ਤਾਜ਼ਾ ਅੰਕੜਿਆਂ ਮੁਤਾਬਕ 28,78,196 ਲੋਕ ਪੌਜ਼ਿਟਿਵ ਹਨ ਤੇ 1,98,668 ਮੌਤਾਂ ਹੋ ਚੁੱਕੀਆਂ
    • ਸਭ ਤੋਂ ਵੱਧ ਮੁਲਕਾਂ ਵਿਚ ਅਮਰੀਕਾ, ਸਪੇਨ, ਇਟਲੀ, ਫਰਾਂਸ, ਜਰਮਨੀ , ਯੂਕੇ, ਤੁਰਕੀ, ਇਰਾਨ ਤੇ ਚੀਨ ਸ਼ਾਮਲ ਹਨ।
    • ਭਾਰਤ ਵਿਚ 29435 ਲੋਕ ਪੀੜਤ ਹਨ ਅਤੇ 934 ਮੌਤਾਂ ਹੋ ਚੁੱਕੀਆਂ ਹਨ।
    • ਹਰਿਆਣਾ ਵਿਚ 224 ਪੌਜ਼ਿਟਿਵ ਹਨ ਤੇ ਹੁਣ ਤੱਕ 3 ਮੌਤਾਂ ਹੋਈਆਂ ਹਨ।
    • ਪੰਜਾਬ ਵਿਚ 334 ਅਤੇ ਚੰਡੀਗੜ੍ਹ ਵਿਚ 56 ਪੌਜ਼ਿਟਿਵ ਕੇਸ
    • ਨਾਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਵਿਚੋਂ 11 ਪੌਜ਼ਿਟਿਵ ਕੇਸ
  13. ਮਾਲੇਰਕੋਟਲਾ : ਸਬਜ਼ੀ ਮੰਡੀ 'ਚ ਇਕੱਠੀ ਹੋਣ ਭੀੜ, ਐਫਆਈਆਰ ਦਰਜ

    ਸੰਗਰੂਰ ਤੋਂ ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਮੁਤਾਬਕ ਮਾਲੇਰਕੋਟਲਾ ਵਿਚ ਕਰਫਿਊ ਦੀ ਉਲੰਘਣਾ ਕਰਕੇ ਸਬਜ਼ੀ ਮੰਡੀ ਪਹੁੰਚੇ ਦਰਜਨਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

    ਮਾਲੇਰਕੋਟਲਾ ਸਿਟੀ ਥਾਣਾ-1 ਦੇ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਡੀਸੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ 25-30 ਵਿਅਕਤੀਆਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਹੈ।

    ਥਾਣੇਦਾਰ ਨੇ ਕਿਹਾ ਕਿ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਛੇਤੀ ਹੀ ਹਿਰਾਸਤ ਵਿਚ ਲਿਆ ਜਾਵੇਗਾ।

  14. ਕੋਰੋਨਾਵਾਇਰਸ: ਆਸ਼ਾ ਵਰਕਰ ਡਿਊਟੀ ਦੌਰਾਨ ਕਾਲੇ ਦੁਪੱਟੇ ਤੇ ਪੱਟੀ ਬੰਨ ਕੇ ਕਿਉਂ ਰੋਸ ਕਰ ਰਹੀਆਂ

  15. ਕੋਰੋਨਾ ਮਹਾਮਾਰੀ : ਰੂਸ ਨੇ ਇਰਾਨ ਤੇ ਚੀਨ ਨੂੰ ਪਿੱਛੇ ਛੱਡਿਆ

    ਕੋਰੋਨਾ ਮਰੀਜ਼ਾਂ ਦੇ ਮਾਮਲੇ ਵਿਚ ਰੂਸ ਨੇ ਚੀਨ ਤੇ ਇਰਾਨ ਨੂੰ ਪਿੱਛੇ ਛੱਡ ਦਿੱਤਾ ਹੈ।

    ਮੰਗਲਵਾਰ ਨੂੰ ਜਾਰੀ ਅਕੰੜਿਆਂ ਮੁਤਾਬਕ ਇੱਕੋ ਦਿਨ 6411 ਕੇਸ ਸਾਹਮਣੇ ਆਏ ਹਨ ਅਤੇ ਕੁੱਲ ਕੇਸਾਂ ਦੀ ਗਿਣਤੀ 93558 ਹੋ ਗਈ ਹੈ।

    ਰੂਸੀ ਖੇਤਰਾਂ ਦੇ ਮੁਕਾਬਲੇ ਬਹੁਗਿਣਤੀ ਕੇਸ ਮਾਸਕੋ ਵਿਚ ਪਾਏ ਗਏ ਹਨ ਤੇ ਮੌਤਾਂ ਦੀ ਗਿਣਤੀ 867 ਹੋ ਗਈ ਹੈ।

    ਰੂਸ ਵਿਚ ਚੰਗੀ ਗੱਲ ਇਹ ਹੈ ਕਿ ਭਾਵੇਂ ਇੱਥੇ ਕੇਸ ਭਾਵੇਂ ਸਭ ਤੋਂ ਵੱਧ ਹਨ ਪਰ ਮੌਤਾਂ ਦੀ ਗਿਣਤੀ ਅਮਰੀਕਾ, ਇਟਲੀ ਤੋ ਕਾਫ਼ੀ ਘੱਟ ਹਨ।

    ਪਰ ਕੁਝ ਜਾਣਕਾਰ ਸਰਕਾਰ ਦੇ ਡਾਟੇ ਉੱਤੇ ਭਰੋਸਾ ਨਹੀਂ ਕਰਦੇ। ਕੁਝ ਵਿਰੋਧੀ ਧਿਰ ਨਾਲ ਸਬੰਧਤ ਵੈੱਬਸਾਇਟਸ ਤੇ ਓਪਨ ਮੀਡੀਆ ਵਿਚ ਬਹੁਤ ਸਾਰੇ ਸਿਹਤ ਕਰਮੀਆਂ ਵਲੋਂ ਨੌਕਰੀਆਂ ਛੱਡਣ ਦੇ ਦਾਅਵੇ ਕੀਤੇ ਜਾ ਰਹੇ ਹਨ।

  16. ਕੈਪਟਨ ਨੇ ਵਧਾਇਆ ਸਿਹਤ ਕਾਮਿਆਂ ਦਾ ਹੌਸਲਾ

    ਕੈਪਟਨ ਅਮਰਿੰਦਰ ਸਿੰਘ ਆਪਣੇ ਟੈਲੀਫੋਨ ਉੱਤੇ ਨਿੱਜੀ ਵੀਡੀਓ ਕਾਲਿੰਗ ਕਰਨ ਵਿਚ ਕਾਫ਼ੀ ਸਰਗਰਮ ਦਿਖ ਰਹੇ ਹਨ।

    ਉਹ ਹਰ ਰੋਜ਼ ਕਿਸੇ ਨਾ ਕਿਸੇ ਅਧਿਕਾਰੀ ਜਾਂ ਕਿਸੇ ਵਰਗ ਦੇ ਵਿਅਕਤੀ ਨਾਲ ਵੀਡੀਓ ਕਾਲ ਕਰਕੇ ਗੱਲਾਬਤ ਕਰ ਰਹੇ ਹਨ।

    ਇਸੇ ਕੜੀ ਵਿਚ ਮੁੱਖ ਮੰਤਰੀ ਨੇ ਜਲੰਧਰ ਦੀ ਡਾਕਟਰ ਗੁਰਿੰਦਰ ਕੌਰ ਚਾਵਲਾ ਨਾਲ ਫੋਨ ਉੱਤੇ ਗੱਲਬਾਤ ਕੀਤੀ ਤੇ ਸਿਹਤ ਕਾਮਿਆਂ ਦਾ ਹੌਸਲਾ ਵਧਾਇਆ।

  17. ਪਲਾਜ਼ਮਾ ਥਰੈਪੀ ਹਾਣੀਕਾਰਕ ਵੀ ਹੋ ਸਕਦੀ ਹੈ - ਸਿਹਤ ਮੰਤਰਾਲਾ

    ਪਲਾਜ਼ਮਾ ਥੈਰੇਪੀ ਅਜੇ ਤਜਰਬੇ ਦੇ ਗੇੜ ਵਿਚ ਹੈ ਅਤੇ ਇਹ ਮਰੀਜ਼ ਲਈ ‘ਜਾਨਲੇਵਾ’ ਵੀ ਹੋ ਸਕਦੀ ਹੈ। ਇਹ ਬਿਆਨ ਭਾਰਤ ਸਰਕਾਰ ਵਲੋਂ ਅਧਿਕਾਰਤ ਤੌਰ ਉੱਤੇ ਦਿੱਲੀ ਵਿਚ ਪਲਾਜ਼ਮਾ ਥਰੈਪੀ ਨਾਲ ਕੁਝ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਆਇਆ ਹੈ।

    ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਲਵ ਅਗਰਵਾਲ ਨੇ ਕਿਹਾ, ‘‘ਪਲਾਜ਼ਮਾ ਥਰੈਪੀ ਦੀ ਕੋਰੋਨਾ ਵਾਇਰਸ ਦੇ ਇਲਾਜ ਸਬੰਧੀ ਸਫ਼ਲਤਾ ਬਾਰੇ ਅਜੇ ਵੀ ਪੱਕੇ ਤੌਰ ਉੱਤੇ ਸਬੂਤ ਨਹੀਂ ਹਨ।’’

    ਇਹ ਅਜੇ ਤਜਰਬੇ ਦੇ ਗੇੜ ਵਿਚ ਹੈ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਇਸ ਉੱਤੇ ਕੌਮੀ ਪੱਧਰ ਉੱਤੇ ਸਟੱਡੀ ਕਰ ਰਹੀ ਹੈ। ਇਹ ਹਾਣੀਕਾਰਕ ਵੀ ਹੋ ਸਕਦੀ ਹੈ।

  18. ਜਲੰਧਰ ਚ 3 ਪੌਜ਼ਿਟਿਵ ਕੇਸ ਹੋਏ ਨੈਗੇਟਿਵ

    ਸੰਗਰੂਰ ਕੋਰੋਨਾ ਦੀ ਸ਼ੱਕੀ ਮਰੀਜ਼ , ਜਿਸ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ ਸੀ, ਦਾ ਅੱਜ ਦੇਹਾਂਤ ਹੋ ਗਿਆ।

    ਜਲੰਧਰ ਸ਼ਹਿਰ ਵਿਚ 3 ਕੋਰੋਨਾ ਪੌਜ਼ਿਟਿਵ ਮਰੀਜ਼ ਤੰਦਰੁਸਤ ਹੋਣ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ।

    ਸਿਵਲ ਹਸਪਤਾਲ ਤੋਂ ਦੋ ਵਾਰ ਨੈਗੇਟਿਵ ਟੈਸਟ ਆਉਣ ਤੋਂ ਬਾਅਦ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

    ਇਨ੍ਹਾਂ ਤਿੰਨ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲਣ ਨਾਲ ਹੁਣ ਤੱਕ ਜ਼ਿਲ੍ਹੇ ਵਿਚ 10 ਮਰੀਜ਼ ਠੀਕ ਹੋ ਚੁੱਕੇ ਹਨ।

    ਮੋਗਾ ਤੋਂ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਨਾਦੇੜ ਸਾਹਿਬ ਤੋਂ ਆਏ 20 ਸ਼ਰਧਾਲੂਆਂ ਵਿਚੋਂ 5 ਨੂੰ ਏਕਾਂਤਵਾਸ ਭੇਜਿਆ ਗਿਆ ਹੈ, ਅਤੇ ਇਨ੍ਹਾਂ ਵਿਚੋਂ 2 ਸ਼ੱਕੀ ਮਰੀਜ਼ ਹੋਣ ਕਾਰਨ ਮੋਗਾ ਇਲਾਜ ਲਈ ਰੈਫ਼ਰ ਕੀਤੇ ਗਏ ਹਨ।

    (ਇੰਨਪੁਟ : ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ, ਪਾਲ ਸਿੰਘ ਨੌਲੀ ਤੇ ਸੁਰਿੰਦਰ ਮਾਨ )

  19. ਅੰਬਾਲਾ 'ਚ ਸ਼ੱਕੀ ਮਰੀਜ਼ ਦੇ ਸਸਕਾਰ ਵੇਲੇ 'ਹੋਏ ਪਥਰਾਅ' ਤੇ ਪੁਲਿਸ ਦੇ ਲਾਠੀਚਾਰਜ ਕੀ ਹੈ ਮਾਮਲਾ

    ਅਰਵਿੰਦ ਛਾਬੜਾ, ਬੀਬੀਸੀ ਪੱਤਰਕਾਰ

    ਕੋਰੋਨਾਵਾਇਰਸ ਨਾਲ ਮੌਤ ਹੋਣ ਕਰਕੇ ਅੰਤਿਮ ਸੰਸਕਾਰ ਵੇਲੇ ਵਿਵਾਦ ਰੁੱਕ ਨਹੀਂ ਰਹੇ ਹਨ। ਭਾਰਤ ਦੇ ਕਈ ਹਿੱਸਿਆਂ ਵਿਚੋਂ ਇਸ ਤਰ੍ਹਾਂ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ।

    ਸੋਮਵਾਰ ਨੂੰ ਅਜਿਹਾ ਮਾਮਲਾ ਹਰਿਆਣਾ ਸੂਬੇ ਦੇ ਅੰਬਾਲਾ ਵਿਚ ਵੀ ਸਾਹਮਣੇ ਆਇਆ ਹੈ।

    ਇੱਥੋਂ ਦੇ ਇੱਕ ਪਿੰਡ ਵਿਚ ਪੁਲਿਸ ਨੂੰ ਹਵਾਈ ਫਾਇਰ ਕਰਨਾ ਪਿਆ ਤੇ ਲਾਠੀਚਾਰਜ ਵੀ ਕੀਤਾ ਗਿਆ, ਵਸਨੀਕਾਂ ਤੇ ਪੁਲਿਸ ਵਿਚਕਾਰ ਸੋਮਵਾਰ ਦੀ ਸ਼ਾਮ ਝੜਪ ਵੀ ਹੋਈ।

  20. ਜੇਕਰ ਤੁਹਾਨੂੰ ਡਾਕਟਰੀ ਮਦਦ ਦੀ ਲੋੜ ਹੈ ਤਾਂ ਡਾਇਲ ਕਰੋ -104