ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਅਸੀਂ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। 30 ਅਪ੍ਰੈਲ ਦੀਆਂ ਤਾਜ਼ਾਂ ਅਪਡੇਟਸ ਲਈ ਇੱਥੇ ਕਲਿੱਕ ਕਰੋ।
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੰਜਾਬ ’ਚ ਨਾਂਦੇੜ ਤੋਂ ਆਏ ਲੋਕਾਂ ’ਚ 33 ਪੌਜ਼ਿਟਿਵ, ਦੁਨੀਆਂ ’ਚ 1.5 ਅਰਬ ਲੋਕਾਂ ਨੂੰ ਗੁਆਉਣਾ ਪੈ ਸਕਦਾ ਰੁਜ਼ਗਾਰ
ਅਮਰੀਕਾ ਵਿੱਚ ਲਾਗ ਦੇ ਮਾਮਲੇ 10 ਲੱਖ ਤੋਂ ਪਾਰ, 58355 ਲੋਕਾਂ ਦੀ ਮੌਤ ਹੋ ਚੁੱਕੀ ਹੈ
ਲਾਈਵ ਕਵਰੇਜ
ਦੂਜੇ ਸੂਬਿਆਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਕੀ ਹਨ ਸ਼ਰਤਾਂ
- ਹਰ ਸੂਬਾ ਇੱਕ ਨੋਡਲ ਅਫ਼ਸਰ ਨਿਯੁਕਤ ਕਰੇਗਾ, ਜੋ ਆਪਣੇ ਸੂਬੇ ਵਿਚ ਫਸੇ ਲੋਕਾਂ ਦੀ ਰਜਿਸਟ੍ਰੇਸ਼ਨ ਕਰੇ। ਇਸ ਦੇ ਨਾਲ ਕਿਸੇ ਵਿਅਕਤੀ ਨੂੰ ਭੇਜਣ ਜਾਂ ਸੂਬੇ ਵਿਚ ਲੈਣ ਲਈ ਪ੍ਰੋਟੋਕਾਲ ਤੈਅ ਕਰੇ
- ਦੋਵੇਂ ਸੂਬਿਆਂ ਨੂੰ ਆਪਸ ਵਿਚ ਸੰਪਰਕ ਕਰਨਾ ਹੋਵੇਗਾ ਤੇ ਬੱਸਾਂ ਰਾਹੀ ਹੀ ਲੋਕਾਂ ਨੂੰ ਲਿਜਾਉਣਾ ਹੋਵੇਗਾ।
- ਯਾਤਰਾ ਤੋਂ ਪਹਿਲਾਂ ਵਿਅਕਤੀ ਦੀ ਸਕ੍ਰੀਨਿੰਗ ਹੋਵੇਗੀ ਤੇ ਕੋਰੋਨਾ ਲੱਛਣ ਨਾ ਹੋਣ ਦੀ ਸੂਰਤ ਵਿਚ ਸਫ਼ਰ ਦੀ ਆਗਿਆ ਹੋਵੇਗੀ
- ਵਰਤੋਂ ਵਿਚ ਲਿਆਉਣ ਵਾਲੀਆਂ ਬੱਸਾਂ ਨੂੰ ਸੈਨੇਟਾਇਜ਼ ਕਰਨ ਦੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਪਵੇਗਾ
- ਕੋਈ ਹੋਰ ਸੂਬਾ ਇਨ੍ਹਾਂ ਬੱਸਾਂ ਨੂੰ ਰਸਤੇ ਵਿਚ ਨਹੀਂ ਰੋਕੇਗਾ ।
- ਸੂਬੇ ਵਿਚ ਪਹੁੰਚਣ ਉੱਤੇ ਡਾਕਟਰੀ ਜਾਂਚ ਹੋਵੇਗੀ ਅਤੇ ਵਿਅਕਤੀ ਘਰ ਵਿਚ ਏਕਾਂਤ ਵਿਚ ਰੱਖਿਆ ਜਾਵੇਗਾ
- ਅਜਿਹੇ ਲੋਕਾਂ ਨੂੰ ਅਰੋਗਿਆ ਸੇਤੂ ਐਪ ਦੀ ਵਰਤੋਂ ਕਰਨੀ ਪਵੇਗੀ। (ਸਰੋਤ : PIB)
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਨਹੀਂ ਮਿਲੇਗੀ ਕਰਫਿਊ ਵਿਚ ਢਿੱਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿਚ ਕਰਫਿਊਂ ਦੌਰਾਨ 4 ਘੰਟੇ ਦੀ ਰੋਜ਼ਾਨਾਂ ਢਿੱਲ ਦੇਣ ਦਾ ਐਲਾਨ ਕੀਤਾ ਹੈ।
ਪਰ ਜਲੰਧਰ, ਬਠਿੰਡਾ ਤੇ ਮੋਗਾ ਦੇ ਡਿਪਟੀ ਕਮਿਸ਼ਨਰਾਂ ਨੇ ਬਕਾਇਦਾ ਹੁਕਮ ਜਾਰੀ ਕਰਕੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਦੇਣ ਦੀ ਗੱਲ ਕਹੀ ਹੈ।
ਹੁਕਮਾਂ ਵਿਚ ਕਿਹਾ ਗਿਆ ਕਿ ਕਰਫਿਊ ਤੋਂ ਛੋਟ ਦੇਣ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਹੋਇਆ ਹੈ ਅਤੇ ਫਿਲਹਾਲ ਪਹਿਲਾਂ ਤੋਂ ਲਾਗੂ ਪਾਬੰਦੀਆਂ ਜਿਊਂ ਦੀਆਂ ਤਿਊਂ ਲਾਗੂ ਹਨ।
ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ। ਉਨ੍ਹਾਂ ਨੇ ਅਪੀਲ ਕੀਤੀ ਕਿ ਸਵੈ ਜਾਬਤੇ ਨਾਲ ਹੀ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।
ਕੋਰੋਨਾਵਾਇਰਸ ਤੋਂ ਬਚਣ ਲਈ ਕੀ ਕਰਨ ਦੀ ਲੋੜ ਹੈ
ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ।
ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈਂ ਸਰਕਾਰਾਂ ਦੁਆਰਾ ਲੋਕਾਂ ਲਈ ਨਵੇਂ ਨਿਯਮ ਬਣਾਏ ਗਏ ਹਨ।
ਗਲੋਬਲ ਅਪਡੇਟ : ਪ੍ਰਧਾਨ ਮੰਤਰੀ ਤੇ ਤਿੰਨ ਮੰਤਰੀਆਂ ਨੂੰ ਹੋਇਆ ਕੋਰੋਨਾ
ਅਮਰੀਕਾ ਨੇ 10 ਲੱਖ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਹੈ, ਜੋ ਦੁਨੀਆਂ ਦੇ ਕੁੱਲ ਕੇਸਾਂ ਦਾ ਤੀਜਾ ਹਿੱਸਾ ਹੈ।
ਅਮਰੀਕਾ ਵਿਚ 58000 ਲੋਕਾਂ ਦੀ ਮੌਤ ਹੋ ਗਈ , ਇਹ ਗਿਣਤੀ ਵਿਅਤਨਾਮ ਜੰਗ ਦੌਰਾਨ ਮਰੇ ਅਮਰੀਕੀਆਂ ਤੋਂ ਵੱਧ ਹੈ।
ਯੂਐੱਨ ਦੇ ਕੌਮਾਂਤਰੀ ਲੇਬਰ ਸੰਗਠਨ ਨੇ 1.5 ਅਰਬ ਲੋਕਾਂ ਦਾ ਰੁਜ਼ਗਾਰ ਖੁਸਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਅਗਲੇ ਮਹੀਨੇ ਚੀਨ ਦੀ ਸੰਸਦ ਮੁੜ ਜੁੜੇਗੀ ਅਤੇ ਵਾਇਰਸ ਦੇ ਹਾਲਾਤ ਕਾਬੂ ਹੇਠ ਹੋਣ ਦੇ ਮਤੇ ਉੱਤੇ ਸਹੀ ਪਾਵੇਗੀ
ਈਰਾਨ ਨੇ ਪੌਜ਼ਿਟਿਵ ਕੇਸਾਂ ਵਿਚ ਕਮੀ ਆਉਣ ਤੋਂ ਬਾਅਦ ਰਮਜ਼ਾਨ ਦੌਰਾਨ ਕੁਝ ਹਿੱਸਿਆਂ ਵਿਚ ਮਸਜਿਦਾਂ ਖੋਲਣ ਦਾ ਐਲ਼ਾਨ ਕੀਤਾ ਹੈ।
ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਪਰਤੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਨਵੇਂ ਜੰਮੇ ਪੁੱਤ ਦੀਆਂ ਵਧਾਈਆਂ ਮਿਲ ਰਹੀਆਂ ਹਨ।
ਕੋਰੋਨਾ ਸੰਕਟ : ਯੂਕੇ ਵਿਚ 126 ਹੈਲਥ ਕੇਅਰ ਵਰਕਰਾਂ ਦੀ ਮੌਤ
ਬੀਬੀਸੀ ਦੇ ਅਧਿਐਨ ਮੁਤਾਬਕ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿਚ ਆਉਣ 126 ਹੈਲਥਕੇਅਰ ਵਰਕਰਾਂ ਦੀ ਮੌਤ ਹੋਈ ਹੈ।
ਮਰਨ ਵਾਲਿਆਂ ਵਿਚ 63 ਮਰਦ ਸਨ ਤੇ 61 ਔਰਤਾਂ।
112 ਲੋਕ ਇੰਗਲੈਂਡ ਵਿਚ ਮਰੇ ਹਨ, 4 ਸਕੌਟਲੈਂਡ ਤੇ 9 ਵੇਲਜ਼ ਵਿਚ। ਅਜੇ ਤੱਕ ਨੌਰਦਨ ਆਈਰਲੈਂਡ ਵਿਚ ਕਿਸੇ ਮੌਤ ਦੀ ਖ਼ਬਰ ਨਹੀਂ ਹੈ।
ਮਰਨ ਵਾਲੇ 76 ਵਰਕਰ ਸ਼ਿਆਹਫਾਮ, ਏਸ਼ੀਆਈ ਤੇ ਘੱਟ ਗਿਣਤੀਆਂ ਨਾਲ ਸਬੰਧਤ ਸਨ।
ਇੱਕ ਅਧਿਐਨ ਰਿਪੋਰਟ ਮੁਤਾਬਕ ਯੂਕੇ ਵਿਚ 18 ਸੋਸ਼ਲ ਕੇਅਰ ਵਰਕਰ ਮਾਰੇ ਗਏ ਹਨ।
ਇਹ ਦਵਾਈਆਂ ਤੁਹਾਨੂੰ ਬਿਮਾਰ ਕਰ ਸਕਦੀਆਂ ਹਨ
ਕੋਰੋਨਾਵਾਇਰਸ:ਇਲਾਜ ਦਾ ਦਾਅਵਾ ਕਰਨ ਵਾਲੀਆਂ ਇਹ ਦਵਾਈਆਂ ਹੀ ਬਿਮਾਰ ਕਰ ਸਕਦੀਆਂ ਹਨ !
ਕੋਰੋਨਾਵਾਇਰਸ ਨਾਲ ਜੁੜੇ ਕੁਝ ਕਾਰਟੂਨ ਜੇ ਤੁਸੀਂ ਨਹੀਂ ਦੇਖੇ...
ਸੰਸਾਰ ਭਰ ’ਚ ਸੁੰਨੀਆਂ ਪਈ ਸੜਕਾਂ
ਦੁਨੀਆਂ ਭਰ ਵਿਚ ਕੋਰੋਨਾਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਕਾਰਨ ਹਰ ਸਮੇਂ ਭਰੀਆਂ ਰਹਿਣ ਵਾਲੀਆਂ ਸੜਕਾਂ ਸੁੰਨਸਾਨ ਪਈਆਂ ਦਿਖ ਰਹੀਆਂ ਹਨ।
ਕੋਰੋਨਾਵਾਇਰਸ ਵੈਕਸੀਨ: ਦੁਨੀਆਂ ਭਰ ਦੀ ਨਜ਼ਰ ਆਖ਼ਰ ਭਾਰਤ 'ਤੇ ਕਿਉਂ
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਕੋਰੋਨਾਵਾਇਰਸ ਲਈ ਵੈਕਸੀਨ ਬਣਾ ਰਹੇ ਹਨ।
ਪੋਂਪੀਓ ਦੇ ਬਿਆਨ 'ਤੇ ਕਿਸੇ ਨੂੰ ਜ਼ਿਆਦਾ ਹੈਰਾਨੀ ਨਹੀਂ ਹੋਣੀ ਚਾਹੀਦੀ।
ਅਮਰੀਕਾ ਅਤੇ ਭਾਰਤ ਪਿਛਲੇ ਤਿੰਨ ਦਹਾਕੇ ਤੋਂ ਇੱਕ ਸੰਯੁਕਤ ਵੈਕਸੀਨ ਡਿਵੈਲਪਮੈਂਟ ਪ੍ਰੋਗਰਾਮ ਚਲਾ ਰਹ ਹਨ। ਇਸ ਪ੍ਰੋਗਰਾਮ ਨੂੰ ਕੌਮਾਂਤਰੀ ਮਾਨਤਾ ਹਾਸਲ ਹੈ।
ਪਰਵਾਸੀ ਮਜ਼ਦੂਰਾਂ ਦੀ ਅੰਤਰ ਸੂਬਾਈ ਆਵਾਜਾਈ ਨੂੰ ਰਹੀ ਝੰਡੀ
ਕੇਂਦਰ ਸਰਕਾਰ ਨੇ ਪਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਸੈਲਾਨੀਆਂ ਤੇ ਧਾਰਮਿਕ ਯਾਤਰੀਆਂ ਦੀ ਅੰਤਰ-ਸੂਬਾਈ ਆਵਾਜਾਈ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਗ੍ਰਹਿ ਮੰਤਰਾਲੇ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਜਿਸ ਸੂਬੇ ਵਿਚ ਜਾਣਾ ਹੈ ਉਸਦੀ ਪ੍ਰਵਾਨਗੀ ਲੈਣੀ ਜਰੂਰੀ ਹੋਵੇਗੀ।
ਇਸ ਦੇ ਲਈ ਦੋਵਾਂ ਸੂਬਿਆਂ ਨੂੰ ਆਪਸ ਵਿਚ ਗੱਲਬਾਤ ਕਰਕੇ ਸਿਰਫ਼ ਬੱਸਾਂ ਰਾਹੀ ਹੀ ਉਨ੍ਹਾਂ ਦੇ ਘਰਾਂ ਤੱਕ ਲਿਜਾਉਣ
ਕੋਰੋਨਾ ਸੰਕਟ : ਦੁਨੀਆਂ ਦੇ 5 ਅਹਿਮ ਘਟਨਾਕ੍ਰਮ
ਅਮਰੀਕਾ ਨੇ 10 ਲੱਖ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਹੈ, ਜੋ ਦੁਨੀਆਂ ਦੇ ਕੁੱਲ ਕੇਸਾਂ ਦਾ ਤੀਜਾ ਹਿੱਸਾ ਹੈ।
ਅਮਰੀਕਾ ਵਿਚ 58000 ਲੋਕਾਂ ਦੀ ਮੌਤ ਹੋ ਗਈ , ਇਹ ਗਿਣਤੀ ਵਿਅਤਨਾਮ ਜੰਗ ਦੌਰਾਨ ਮਰੇ ਅਮਰੀਕੀਆਂ ਤੋਂ ਵੱਧ ਹੈ।
ਯੂਐੱਨ ਦੇ ਕੌਮਾਂਤਰੀ ਲੇਬਰ ਸੰਗਠਨ ਨੇ 1.5 ਅਰਬ ਲੋਕਾਂ ਦਾ ਰੁਜ਼ਗਾਰ ਖੁਸਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਅਗਲੇ ਮਹੀਨੇ ਚੀਨ ਦੀ ਸੰਸਦ ਮੁੜ ਜੁੜੇਗੀ ਅਤੇ ਵਾਇਰਸ ਦੇ ਹਾਲਾਤ ਕਾਬੂ ਹੇਠ ਹੋਣ ਦੇ ਮਤੇ ਉੱਤੇ ਸਹੀ ਪਾਵੇਗੀ
ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਪਰਤੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਨਵੇਂ ਜੰਮੇ ਪੁੱਤ ਦੀਆਂ ਵਧਾਈਆਂ ਮਿਲ ਰਹੀਆਂ ਹਨ।
1.5 ਅਰਬ ਲੋਕਾਂ ਨੂੰ ਗੁਆਉਣਾ ਪੈ ਸਕਦਾ ਹੈ ਰੁਜ਼ਗਾਰ
ਕੋਵਿਡ-19 ਮਹਾਮਾਰੀ ਕਾਰਨ ਦੁਨੀਆਂ ਭਰ ਵਿਚ 50 ਫ਼ੀਸਦ ਲੋਕਾਂ ਨੂੰ ਆਪਣਾ ਰੁਜ਼ਗਾਰ ਗੁਆਉਣਾ ਪੈ ਸਕਦਾ ਹੈ।
ਇਹ ਚੇਤਾਵਨੀ ਦਿੰਦਿਆਂ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਨੇ ਇਹ ਅੰਕੜਾ ਡੇਢ ਅਰਬ ਦੱਸਿਆ ਹੈ।
ਕੋਵਿਡ-19 ਨਾਲ ਹੁਣ ਤੱਕ 31 ਲੱਖ ਲੋਕ ਲਾਗ ਦਾ ਸ਼ਿਕਾਰ ਹਨ ਤੇ 220,000 ਲੋਕ ਮਰ ਚੁੱਕੇ ਹਨ।
ਆਈਐੱਲਓ ਮੁਤਾਬਕ ਪਰਚੂਨ, ਪੈਦਵਾਰ ਤੇ ਫੂਡ ਸਰਵਿਸ ਇੰਡਸਟਰੀ ਦੇ ਕੱਚੇ ਕਾਮਿਆਂ ਉੱਤੇ ਸਭ ਤੋਂ ਵੱਡਾ ਖ਼ਤਰਾ ਹੈ।
ਮਹਾਮਾਰੀ ਦੇ ਪਹਿਲੇ ਮਹੀਨੇ ਦੌਰਾਨ 2 ਬਿਲੀਅਨ ਕਾਮਿਆਂ ਨੂੰ ਆਪਣੀ ਉਜਰਤ ਵਿਚ ਕਟੌਤੀ ਦਾ ਸਾਹਮਣਾ ਕਰ ਚੁੱਕੇ ਹਨ, ਇਹ ਕਰੀਬ 60 ਫ਼ੀਸਦ ਬਣਦਾ ਹੈ।
ਆਈਐੱਲਓ ਦੇ ਡਾਇਰੈਕਟਰ ਜਨਰਲ ਗਾਇ ਰੀਡੇਰ ਨੇ ਕਿਹਾ,‘’40 ਲੱਖ ਵਰਕਰਾਂ ਲਈ ਆਮਦਨ ਨਾ ਹੋਣ ਦਾ ਅਰਥ ਹੈ, ਨਾ ਖਾਣਾ, ਨਾ ਸੁਰੱਖਿਆ ਤੇ ਨਾ ਭਵਿੱਖ, ਦੂਨੀਆਂ ਵਿਚ ਲੱਖਾਂ ਕਾਰੋਬਾਰ ਔਖੇ ਸਾਹ ਲੈ ਰਹੇ ਹਨ।’’
“ਨਾ ਉਨ੍ਹਾਂ ਕੋਲ ਬੱਚਤ ਹੈ ਨਾ ਕਰਜ਼ ਦੀ ਸੁਵਿਧਾ। ਇਹ ਦੁਨੀਆਂ ਕੇ ਕੰਮ ਦੀ ਅਸਲ ਹਾਲਤ ਹੈ।ਜੇਕਰ ਇਨ੍ਹਾਂ ਦੀ ਮਦਦ ਨਾਲ ਕੀਤੀ ਗਈ ਤਾਂ ਇਹ ਤਬਾਹ ਹੋ ਜਾਣਗੇ’’।
ਕੋਰੋਨਾਵਾਇਰਸ: ਰੋਮਾਂਟਿਕ ਰਿਸ਼ਤਿਆਂ 'ਤੇ ਪੈ ਰਹੇ ਅਸਰ ਦਾ ਕੀ ਹੱਲ
ਕੋਰੋਨਾਵਾਇਰਸ: ਕਿੰਨੀ ਦੂਰੀ ਤੱਕ ਮਾਰ ਸਕਦਾ ਹੈ ਕੋਵਿਡ-19
ਆਮ ਤੌਰ ਉੱਤੇ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਤੋਂ ਬਚਣ ਲਈ ਸੋਸਲ਼ ਡਿਸਟੈਂਸਿੰਗ ਬਣਾਈ ਰੱਖੋ, ਕੋਈ ਕਹਿ ਰਿਹਾ ਹੈ ਦੋ ਗਜ ਦੂਰੀ ਬਣਾਈ ਰੱਖੋ ਤੇ ਕੋਈ ਇਸ ਤੋਂ ਵੀ ਜ਼ਿਆਦਾ।
ਪਰ ਤੁਸੀਂ ਇਸ ਵੀਡੀਓ ਰਾਹੀ ਹਾਸਲ ਕਰੋ ਠੋਸ ਜਾਣਕਾਰੀ ਕਿ ਕੋਰੋਨਾ ਕਿੰਨੀ ਦੂਰੀ ਤੱਕ ਮਾਰ ਕਰ ਸਕਦਾ ਹੈ।
ਪੰਜਾਬ 'ਚ ਸਭ ਤੋਂ ਵੱਡਾ ਉਛਾਲ : ਨਾਂਦੇੜ ਤੋਂ ਆਏ ਪੌਜ਼ਿਟਿਵ ਸ਼ਰਧਾਲੂਆਂ ਦੀ ਗਿਣਤੀ 33 ਤੋਂ ਵੱਧ
ਨਾਂਦੇੜ ਸਾਹਿਬ ਤੋਂ ਲਿਆਂਦੇ ਗਏ ਸ਼ਰਧਾਲੂਆਂ ਵਿਚੋਂ ਅੱਜ 20 ਦੀ ਰਿਪੋਰਟ ਪੌਜ਼ਟਿਵ ਆਈ ਹੈ।
ਇਸ ਨਾਲ ਪੌਜ਼ਿਟਿਵ ਕੇਸਾਂ ਦੀ ਗਿਣਤੀ 375 ਹੋ ਗਈ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਨਾਂਦੇੜ ਸਾਹਿਬ ਤੋਂ ਆਏ ਸਾਰੇ ਸ਼ਰਧਾਲੂਆਂ ਨੂੰ ਏਕਾਂਤਵਾਸ ਭੇਜ ਦਿੱਤਾ ਗਿਆ ਹੈ।
ਇਨ੍ਹਾਂ ਵਿਚ ਲੁਧਿਆਣਾ ਦੇ 11, ਮੁਹਾਲੀ ਦੇ 8 ,ਬਠਿੰਡਾ ਦੇ ਦੋ ਅਤੇ ਫਰੀਦਕੋਟ ਦੇ 3 ਮਾਮਲੇ ਹਨ।
ਕੱਲ ਰਾਤ ਤੱਕ 11 ਸ਼ਰਧਾਲੂ ਪੌਜ਼ਿਟਿਵ ਆਏ ਹਨ ਅਤੇ ਹੁਣ ਸ਼ਰਧਾਲੂਆਂ ਦੀ ਕੁੱਲ ਗਿਣਤੀ 33 ਹੋ ਗਈ ਹੈ।
ਜਲੰਧਰ ਵਿਚ ਇੱਕ ਮਹਿਲਾ ਦੀ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ ਵੀ 20 ਹੋ ਗਈ ਹੈ।
ਭਾਰਤ 'ਚ 24 ਘੰਟਿਆਂ ਦੌਰਾਨ 71 ਮੌਤਾਂ
ਭਾਰਤ ਦੇ ਸਿਹਤ ਮੰਤਰਾਲੇ ਦੇ ਬੁੱਧਵਾਰ ਸ਼ਾਮੀ ਪੰਜ ਵਜੇ ਜਾਰੀ ਅੰਕੜਿਆਂ ਮੁਤਾਬਕ ਕੁੱਲ ਕੇਸ 31787 ਹੋ ਗਏ ਹਨ।
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 1813 ਨਵੇਂ ਕੇਸ ਆਏ ਹਨ ਤੇ 71 ਮੌਤਾਂ ਹੋਈਆਂ ਹਨ।
ਭਾਰਤ ਵਿਚ ਮਾਮਲੇ ਵਧਕੇ 31787 (22982 ਐਕਟਿਵ, 1008 ਮੌਤਾਂ, 7797 ਠੀਕ ਹੋਏ)
ਕੋਰੋਨਾਵਾਇਰਸ : ਪੀਪੀਈ ਕਿੱਟ ਪਾਕੇ ਸਰਵੇ ਕਰਦੀ ਬੇਹੋਸ਼ ਹੋਈ ਆਸ਼ਾ ਵਰਕਰ
ਜਲੰਧਰ ’ਚਕੋਰੋਨਾਵਾਇਰਸ ਹੌਟਸਪੌਟ ਇਲਾਕੇ ਵਿਚ ਸਰਵੇ ਕਰਦੀ ਆਸ਼ਾ ਵਰਕਰ ਹੋਈ ਬੇਹੋਸ਼
ਵਧਦੀ ਗਰਮੀ ਕਾਰਨ ਪੀਪੀਈ ਕਿੱਟ ਪਾ ਕੇ ਇਹ ਆਸ਼ਾ ਵਰਕਰ ਬੇਹੋਸ਼ ਹੋ ਕੇ ਡਿੱਗ ਪਈ।
ਕੋਰੋਨਾਵਾਇਰਸ : ਪਰਵਾਸੀ ਮਜ਼ਦੂਰਾਂ ਦਾ ਪਲਾਇਨ ਨਹੀਂ ਰੁਕ ਰਿਹਾ
ਮੁਲਕ ਭਰ ਵਿਚ ਰੋਜ਼ੀ ਰੋਟੀ ਕਮਾਉਣ ਲਈ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਲੱਖਾਂ ਮਜ਼ਦੂਰ ਜਾਂਦੇ ਹਨ।
ਜਿਵੇਂ ਜਿਵੇਂ ਲੌਕਡਾਊਨ ਲੰਬਾ ਹੁੰਦਾ ਜਾ ਰਿਹਾ ਹੈ ਤਾਂ ਬਿਨਾਂ ਕੰਮ ਤੇ ਪੈਸਿਆਂ ਤੋਂ ਸੱਖਣੇ ਇਨ੍ਹਾਂ ਲੋਕਾਂ ਦੇ ਸਬਰ ਦਾ ਬੰਨ੍ਹ ਵੀ ਟੁੱਟਦਾ ਜਾ ਰਿਹਾ ਹੈ।
ਦੇਸ ਭਰ ਆਪਣੇ ਘਰਾਂ ਤੱਕ ਪਹੁੰਚਣ ਲਈ ਉਤਾਵਲੇ ਪਰਵਾਸੀ ਮਜ਼ਦੂਰਾਂ ਦੇ ਪੈਦਲ ਕਾਫ਼ਲੇ ਸੜ੍ਹਕਾਂ ਉੱਤੇ ਦੇਖੇ ਜਾ ਸਕਦੇ ਹਨ।
ਸਿਰਸਾ ਵਿਚ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨੇ ਅਜਿਹਾ ਹੀ ਇੱਕ ਕਾਫ਼ਲਾ ਦੇਖਿਆ ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਭੇਜੀਆਂ। ਇਹ ਮਜ਼ਦੂਰ ਬਠਿੰਡਾ ਤੋਂ ਪੈਦਲ ਤੁਰ ਕੇ ਸਿਰਸਾ ਤੱਕ ਪਹੁੰਚੇ ਸਨ।
10ਵੀਂ ਦੇ ਰਹਿੰਦੇ ਪੇਪਰ ਲੇਵਗੀ ਸੀਬੀਐੱਸਈ
ਸੀਬੀਐੱਸਈ ਨੇ 10 ਦੀ ਸਲਾਨਾ ਪ੍ਰੀਖਿਆ ਬਾਰੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਇਸ ਪੇਪਰ ਲਏ ਜਾਣਗੇ।
ਜਦੋਂ ਵੀ ਇਸ ਦੀ ਡੇਟਸ਼ੀਟ ਤੈਅ ਕੀਤੀ ਜਾਵੇਗੀ ਤਾ ਪੇਪਰਾਂ ਤੋਂ 10 ਦਿਨ ਪਹਿਲਾਂ ਸੂਚਿਤ ਕਰ ਦਿੱਤਾ ਜਾਵੇਗਾ।
ਪਰ ਇਸ ਸਪੱਸ਼ਟ ਹੈ ਕਿ 10ਵੀਂ ਦੇ ਪੇਪਰ ਹੋਣਗੇ ਜਰੂਰ , ਇਸ ਬਾਰੇ ਕੋਈ ਦੁਬਿਧਾ ਨਹੀਂ ਹੈ