30 ਅਪ੍ਰੈਲ ਦੇ ਲਾਈਵ ਪੇਜ ਨਾਲ ਜੁੜਨ ਲਈ ਧੰਨਵਾਦ। ਇਹ ਲਾਈਵ ਪੇਜ ਇੱਥੇ ਹੀ ਬੰਦ ਕਰਦੇ ਹਾਂ, ਤੁਸੀਂ 1 ਮਈ ਦੀਆਂ ਕੋਰੋਨਾਵਾਇਰਸ ਨਾਲ ਸਬੰਧਿਤ ਤਾਜ਼ਾ ਖਬਰਾਂ ਇਸ ਲਿੰਕ ਉੱਤੇ ਕਲਿੱਕ ਕਰਕੇ ਦੇਖ ਸਕਦੇ ਹੋ। ਧੰਨਵਾਦ
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੰਜਾਬ ’ਚ ਇੱਕੋ ਦਿਨ ਵਿੱਚ 105 ਨਵੇਂ ਮਾਮਲੇ ਆਏ, ਅਕਾਲ ਤਖ਼ਤ ਦੇ ਜਥੇਦਾਰ ਨੇ ਕੈਪਟਨ ਅਮਰਿੰਦਰ ਨੂੰ ਪੁੱਛੇ ਕੁਝ ਸਵਾਲ
ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 33 ਹਜ਼ਾਰ ਪਾਰ ਕਰ ਚੁੱਕੇ ਹਨ ਤੇ 1074 ਮੌਤਾਂ ਹੋਈਆਂ ਹਨ।
ਲਾਈਵ ਕਵਰੇਜ
ਕੋਰੋਨਾ ਅਪਡੇਟ : ਪੰਜਾਬ , ਭਾਰਤ ਤੇ ਗਲੋਬਲ ਅੰਕੜਾ
ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਡਾਟੇ ਮੁਤਾਬਕ ਦੁਨੀਆਂ ਵਿਚ 32 ਲੱਖ ਲੋਕ ਕੋਰੋਨਾ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ ਤੇ 2 ਲੱਖ 28 ਹਜ਼ਾਰ ਮਾਰੇ ਜਾ ਚੁੱਕੇ ਹਨ।
ਦੁਨੀਆਂ ਵਿਚ ਸਭ ਤੋਂ ਵੱਧ ਮਰੀਜ਼ ਅਮਰੀਕਾ ਵਿਚ 10 ਲੱਖ ਹੋਣ ਦੀ ਪੁਸ਼ਟੀ ਹੋ ਗਈ ਹੈ ਅਤੇ 58000 ਮੌਤਾਂ ਹੋ ਗਈਆਂ ਹਨ।
ਭਾਰਤ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 33 ਹਜ਼ਾਰ ਪਾਰ ਕਰ ਗਈ ਹੈ ਅਤੇ 1074 ਮੌਤਾਂ ਹੋ ਚੁੱਕੀਆਂ ਹਨ।
ਪੰਜਾਬ ਲਈ ਅੱਜ ਦਾ ਦਿਨ ਖ਼ਤਰਨਾਕ ਰਿਹਾ, ਅੱਜ 105 ਕੇਸ ਪੌਜ਼ਿਟਿਵ ਆਏ ਤੇ ਜਲੰਧਰ ਵਿਚ ਇੱਕ ਮੌਤ ਦੀ ਪੁਸ਼ਟੀ ਹੋਈ। ਸੂਬੇ ਵਿਚ ਕੁੱਲ ਕੇਸਾਂ ਦੀ ਗਿਣਤੀ 480 ਹੋ ਗਈ ਹੈ।
ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ’ਚੋਂ ਆਏ ਕੋਰੋਨਾ ਪੌਜ਼ਿਟਿਵ ਮਾਮਲਿਆਂ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਨੇ ਚੁੱਕੇ ਸਵਾਲ
ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਵਿੱਚੋਂ ਕੋਰੋਨਾ ਦੇ ਮਾਮਲਿਆਂ ਬਾਰੇ ਆਪਣੇ ਸ਼ੰਕੇ ਪ੍ਰਗਟ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਸ਼ਰਧਾਲੂਆਂ ਦੇ ਰਹਿਣ ਦੇ ਯੋਗ ਪ੍ਰਬੰਧ ਕਰਨ ਦੀ ਵੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਗੁਰਦੁਆਰਾ ਕੰਪਲੈਕਸ ਵਿੱਚ ਕੋਈ ਕੋਰੋਨਾ ਮਰੀਜ਼ ਨਹੀਂ ਸੀ।
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਵੇਂ ਮੁਸਲਮਾਨ ਭਾਈਚਾਰੇ ਨੂੰ ਤਬਲਿਗੀ ਜਮਾਤ ਦੇ ਮਾਮਲੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸੇ ਤਰ੍ਹਾਂ ਸਿੱਖਾਂ ਨਾਲ ਵੀ ਅਜਿਹਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸ਼ਰਧਾਲੂਆਂ ਦੇ ਟੈਸਟ ਨਾਂਦੇੜ ਵਿੱਚ ਹੋਏ ਸਨ ਤਾਂ ਉਹ ਪੰਜਾਬ ਆ ਕੇ ਕੋਰੋਨਾ ਪੌਜ਼ਿਟਿਵ ਕਿਵੇਂ ਹੋ ਗਏ। ਇਸ ਨਾਲ ਤਾਂ ਟੈਸਟਾਂ ਬਾਰੇ ਵੀ ਸਵਾਲ ਉੱਠਦੇ ਹਨ।
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਦਿਲਚਸਪੀ ਲੈ ਕੇ ਸ਼ਰਧਾਲੂਆਂ ਦੇ ਰਹਿਣ-ਖਾਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਟਰੰਪ ਨੂੰ ਚੀਨ ਨੇ ਦਿੱਤਾ ਜਵਾਬ ਕਿਹਾ, ਰਾਸ਼ਟਰਪਤੀ ਚੋਣਾਂ 'ਚ ਰੁਚੀ ਨਹੀਂ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਬਿਆਨ ਤੋਂ ਬਾਅਦ ਚੀਨ ਨੇ ਕਿਹਾ ਹੈ ਕਿ ਉਸਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਕੋਈ ਰੁਚੀ ਨਹੀਂ ਹੈ।
ਦਰਅਸਲ ਡੌਨਲਡ ਟਰੰਪ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕੀ ਚੀਨ ਉਨ੍ਹਾਂ ਨੂੰ ਚੋਣ ਹਰਾਉਣ ਲਈ ਸਭ ਕੁਝ ਕਰੇਗਾ ਤਾਂਕਿ ਉਨ੍ਹਾਂ ਦੇ ਵਿਰੋਧੀ ਜੋਅ ਬਾਇਡੇਨ ਜਿੱਤ ਜਾਣ ਅਤੇ ਉਹ ਅਸਾਨੀ ਨਾਲ ਵਪਾਰ ਕਰ ਸਕੇ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਇਮਜ਼ ਮੁਤਾਬਕ ਹੁਣ ਚੀਨ ਦੇ ਰਾਸ਼ਟਰਪਤੀ ਨੇ ਟਰੰਪ ਦੇ ਇਸ ਬਿਆਨ ਨੂੰ ਰੱਦ ਕਰਦਿਾਂ ਕਿਹਾ ਕਿ ਉਸਦੀ ਰਾਸ਼ਟਰਪਤੀ ਚੋਣਾਂ ਵਿਚ ਦਖ਼ਲ ਦੇਣ ਦੀ ਕੋਈ ਰੂਚੀ ਨਹੀਂ ਹੈ। ਟਰੰਪ ਦਾ ਬਿਆਨ ਦੋਵਾਂ ਦੇਸਾਂ ਵਿਚ ਵਧਦੇ ਤਣਾਅ ਨੂੰ ਦਿਖਾਉਦਾ ਹੈ।
ਅਖ਼ਬਾਰ ਲਿਖਦਾ ਹੈ ਕਿ ਟਰੰਪ ਦਾ ਬਿਆਨ ਦਿਖਾਉਂਦਾ ਹੈ ਕਿ ਅਮਰੀਕੀ ਆਗੂ ਕਿਵੇਂ ਇਸ ਦੌੜ ਵਿਚ ਆਪਣੇ ਆਪ ਨੂੰ ਇਸ ਗੱਲ ਵਿਚ ਅੱਗੇ ਦਿਖਾਉਂਦਾ ਹੈ ਕਿ ਕੌਣ ਚੀਨ ਉੱਤੇ ਕਿੰਨਾ ਸਖ਼ਤ ਹੈ।
ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਰੀਅਲ ਲਵ ਸਟੋਰੀ
ਕੋਰੋਨਾ ਸੰਕਟ ਨਾਲ ਜੁੜੀਆਂ ਖ਼ਬਰਾਂ ਦਰਮਿਆਨ ਅੱਜ ਇੱਕ ਅਜਿਹੀ ਖ਼ਬਰ ਭਾਰਤੀ ਫ਼ਿਲਮ ਇੰਡਸਟਰੀ ਤੋਂ ਆਈ, ਜਿਸ ਨਾਲ ਪੂਰੇ ਦੇਸ਼ ਦੇ ਕਲਾ ਪ੍ਰੇਮੀਆਂ ਦੇ ਦਿਲਾਂ ਵਿਚ ਸੋਗ ਦੀ ਲਹਿਰ ਦੌੜ ਪਈ।
ਇਹ ਖ਼ਬਰ ਸੀ ਫਿਲਮ ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਦੀ। ਬੀਬੀਸੀ ਦੇ ਪੱਤਰਕਾਰ ਰੇਹਾਨ ਫ਼ਜ਼ਲ ਵਲੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਲਿਖੀ ਇਹ ਰਿਪੋਰਟ ਤੁਹਾਡੇ ਲਈ ਪੇਸ਼ ਕਰ ਰਹੇ ਹਾਂ।
ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਵੀ ਐਲਾਨ ਦਿੱਤਾ ਹੈ। ਅਜਿਹੇ ਵਿੱਚ ਜਾਣੋ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।
ਕੋਰੋਨਾਵਾਇਰਸ ਨਾਲ ਪਹਿਲਾਂ ਤੁਹਾਨੂੰ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ, ਖੁਸ਼ਕ ਖਾਂਸੀ ਹੁੰਦੀ ਹੈ ਅਤੇ ਫਿਰ ਇੱਕ ਹਫ਼ਤੇ ਬਾਅਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਕਈ ਹਾਲਾਤਾਂ 'ਚ ਤਾਂ ਤੁਹਾਨੂੰ ਹਸਪਤਾਲ ਵੀ ਦਾਖ਼ਲ ਹੋਣਾ ਪੈ ਸਕਦਾ ਹੈ।
ਹਾਲਾਂਕਿ, ਇਨ੍ਹਾਂ ਲੱਛਣਾਂ ਦਾ ਇਹ ਮਤਲਬ ਨਹੀਂ ਹੈ ਕਿ ਜ਼ਰੂਰ ਹੀ ਤੁਹਾਨੂੰ ਕੋਰੋਨਾ ਵਾਇਰਸ ਦੀ ਲਾਗ ਹੈ।
ਇਸੇ ਤਰ੍ਹਾਂ ਦੇ ਲੱਛਣ ਕੁਝ ਹੋਰ ਵਾਇਰਸਾਂ ਜਿਵੇਂ ਕਿ ਜ਼ੁਕਾਮ ਅਤੇ ਫਲੂ ਵਿੱਚ ਵੀ ਮਿਲਦੇ ਹਨ।
'ਗਵਾਂਢਣੇ-ਗਵਾਂਢਣੇ ਗਾਣੇ 'ਤੇ ਪ੍ਰਸ਼ੰਸਾ ਭਾਰਤ ਤੋਂ ਮਿਲੀ, ਪਾਕਿਸਤਾਨ ਦੇ ਕੁਝ ਲੋਕਾਂ ਤੋਂ ਆਲੋਚਨਾ'
ਪੰਜਾਬ ਵਿਚ ਕਿਹੜੋ ਦਿਨ ਕਿਹੜੀਆਂ ਦੁਕਾਨਾਂ ਖੁੱਲਣਗੀਆਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਹਰ ਰੋਜ਼ 4 ਘੰਟੇ ਕਰਫਿਊ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਨੇ ਹੁਕਮ ਜਾਰੀ ਕਰਕੇ ਸੂਬੇ ਵਿਚ ਕਰਫਿਊ ਦੀ ਢਿੱਲ ਦੀ ਰੂਪਰੇਖਾ ਜਨਤਕ ਕੀਤੀ ਹੈ।
ਜ਼ਿਲ੍ਹਾ ਮੁਹਾਲੀ ਤੇ ਗੁਰਦਾਸਪੁਰ ਦੇ ਜਿਲ੍ਹਾ ਡਿਪਟੀ ਕਮਿਸ਼ਨਰਜ਼ ਵਲੋਂ ਜਾਰੀ ਮੀਡੀਆ ਬਿਆਨ ਮੁਤਾਬਕ ਦੁਕਾਨਾਂ ਖੁੱਲਣ ਦਾ ਰੂਪਰੇਖਾ ਇਸ ਤਰ੍ਹਾਂ ਹੈ।
ਹਰ ਰੋਜ਼ ਖੁੱਲ੍ਹਣ ਵਾਲੀਆਂ ਦੁਕਾਨਾਂ :
ਕਰਿਆਨਾ, ਜਰਨਲ ਪ੍ਰੋਵੀਜ਼ਨ ਸਟੋਰ, ਮੈਡੀਕਲ, ਫਾਰਮੇਸੀ ,ਬੇਕਰੀ, ਡੇਅਰੀ, ਫਰੂਟ ਤੇ ਸ਼ਬਜ਼ੀਆਂ, ਪੌਲਟਰੀ, ਬੀਜ਼ ਖਾਦ ਤੇ ਦਵਾਈਆਂ।
ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ:
ਸੀਮਿੰਟ, ਰੇਤ, ਬਜਰੀ, ਪਲਾਈਵੁੱਡ, ਸੈਨੇਟਰੀ, ਮਾਰਬਲ-ਟਾਇਲਜ਼, ਆਟੋ-ਪਾਰਟਸ , ਪੀਵੀਸੀ ਪੈਨਲ ,ਪਾਇਰਸ ਪੰਪਸੈਂਟ, ਇਲੈਟ੍ਰੀਸ਼ਨ , ਸਾਇਕਲ ਸਟੋਰ , ਸਵੀਟਸ ਸਟੋਰਜ਼, ਡਰਾਈਫਰੂਟ ਸ਼ੌਪਸ
ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ:
ਕੱਪੜਿਆਂ ਦੀਆਂ ਦੁਕਾਨਾਂ, ਰੈਡੀਮੇਡ ਗਾਰਮੈਟਸ , ਟੇਲਰ , ਡਰਾਈਕਲੀਨਰ ,ਡਾਇੰਗ, ਘੜੀਆਂ ਤੇ ਮੋਬਾਇਲ ਰਿਪੇਅਰ ਦੁਕਾਨਾਂ, ਸਪੋਰਟ ਦਾ ਸਮਾਨ ,ਭਾਂਡੇ ਤੇ ਕਰੌਕਰੀ, ਪਲਾਸਟਿਕ ਦਾ ਸਮਾਨ ਤੇ ਇਲੈਟ੍ਰੋਨਿਕਸ
ਸਬਜ਼ੀ ਤੇ ਫਰੂਟ ਸਪਲਾਈ ਦਾ ਕੰਮ ਪਹਿਲਾਂ ਵਾਂਗ ਹੀ ਚੱਲਣਗੇ।
ਕੋਰੋਨਾਵਾਇਰਸ: ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?
ਕੋੋਰੋਨਵਾਇਰਸ ਦੀ ਲਾਗ ਤੋਂ ਫ਼ੈਲਣ ਰੋਕਣ ਲ਼ਈ ਪੰਜਾਬ ਸਣੇ ਦੂਜੇ ਸੂਬਿਆਂ ਵਿਚ ਮਾਸਕ ਪਾਉਣਾ ਜਰੂਰੀ ਐਲਾਨਿਆ ਗਿਆ ਹੈ।
ਪਰ ਕੀ ਮਾਸਕ ਪਾਉਣ ਨਾਲ ਕੋਰੋਨਾ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ। ਜਾਂ ਕਿਸ ਨੂੰ ਮਾਸਕ ਪਾਉਣਾ ਚਾਹੀਦਾ ਹੈ।
ਕੀ ਕਹਿੰਦੀ ਹੈ ਮਾਸਕ ਬਾਰੇ ਤਾਜ਼ਾ ਰਿਸਰਚ , ਦੇਖੇ ਬੀਬੀਸੀ ਪੰਜਾਬੀ ਦਾ ਇਹ ਵੀਡੀਓ ਕਿ ਕਿਸਨੂੰ ਮਾਸਕ ਪਾਉਣਾ ਚਾਹੀਦਾ ਹੈ ਕਿਸਨੂੰ ਨਹੀਂ
ਕੋਰੋਨਾ ਗਲੋਬਲ ਅਪਡੇਟ : ਅੱਜ ਦੇ 8 ਅਹਿਮ ਕੌਮਾਂਤਰੀ ਘਟਨਾਕ੍ਰਮ
- ਬੀਤੇ ਇੱਕ ਹਫ਼ਤੇ ਵਿਚ 38 ਲੱਖ ਲੋਕਾਂ ਨੇ ਅਮਰੀਕਾ ਵਿਚ ਬੇਰੁਜ਼ਗਾਰੀ ਭੱਤਾ ਹਾਸਲ ਕਰਨ ਲਈ ਅਰਜ਼ੀ ਦਿੱਤੀ ਹੈ।
- ਕੋਰੋਨਾ ਵਾਇਰਸ ਕਾਰਨ 3 ਕਰੋੜ ਅਮਰੀਕੀਆਂ ਨੇ ਆਪਣਾ ਰੁਜ਼ਗਾਰ ਗੁਆ ਲਿਆ ਹੈ।
- ਬੌਰਿਸ ਜੌਨਸਨ ਕੋਰੋਨਵਾਇਰਸ ਤੋਂ ਤੰਦਰੁਸਤ ਹੋਣ ਤੋਂ ਬਾਅਦ ਅਜੇ ਪ੍ਰੈਸ ਵਾਰਤਾ ਲਈ ਸਾਹਮਣੇ ਨਹੀਂ ਆਏ।
- ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਦਾਅਵਾ ਕੀਤਾ ਕਿ ਦੁਨੀਆਂ ਭਰ ਵਿਚ ਹੋਏ ਲੌਕਡਾਊਨ ਕਾਰਨ ਗੈਸਾਂ ਦੀ ਨਿਕਾਸੀ ਵਿਚ 8 ਫ਼ੀਸਦ ਦੀ ਕਮੀ ਆਈ ਹੈ।
- ਏਜੰਸੀ ਦੇ ਡਾਇਰੈਕਟ ਨੇ ਕਿਹਾ ਕਿ ਜਿੰਨੀ ਮੌਤਾਂ ਹੋਈਆਂ ਤੇ ਅਰਥਚਾਰੇ ਨੂੰ ਢਾਹ ਲੱਗੀ ਉਸ ਨਾਲ ਇਸ ਉੱਤੇ ਖੁਸ਼ ਨਹੀਂ ਹੋਇਆ ਜਾ ਸਕਦਾ ।
- ਯੂਕੇ ਦੇ ਮੰਤਰੀ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਯੂਕੇ ਇੱਕ ਲੱਖ ਰੋਜ਼ਾਨਾਂ ਟੈਸਟ ਦਾ ਟਾਰਗੈੱਟ ਹਾਸਲ ਕਰਨੋਂ ਖੁੰਝ ਜਾਵੇਗਾ।
- ਲੌਕਡਾਊਨ ਕਾਰਨ ਯੂਰੋ-ਜ਼ੋਨ ਦਾ ਅਰਥਚਾਰਾ ਤੇਜ਼ੀ ਨਾਲ ਸੁੰਗੜਦਾ ਜਾ ਰਿਹਾ ਹੈ।
- ਸਾਊਥ ਕੋਰੀਆ ਵਿਚ ਬੁੱਧਵਾਰ ਨੂੰ ਜੋ 4 ਕੇਸ ਆਏ ਹਨ, ਉਹ ਸਾਰੇ ਬਾਹਰੋਂ ਆਏ ਹਨ, ਕੋਈ ਵੀ ਸਥਾਨਕ ਕੇਸ ਨਹੀਂ ਹੈ।
ਜਦੋਂ ਮੁਸਲਮਾਨ ਭਾਈਚਾਰੇ ਨੇ ਮਸਜਿਦ ਨੂੰ ਬਣਾਇਆ ਆਈਸੋਲੇਸ਼ਨ ਸੈਂਟਰ
ਕੋਰੋਨਾ ਖ਼ਿਲਾਫ਼ ਜੰਗ 'ਚ ਪੰਜਾਬ ਨੂੰ ਜ਼ਬਰਦਸਤ ਝਟਕਾ, ਇੱਕੋ ਦਿਨ 105 ਨਵੇਂ ਕੇਸ
ਕੋਰੋਨਾ ਖ਼ਿਲਾਫ਼ ਜੰਗ ਵਿਚ ਪੰਜਾਬ ਨੂੰ ਅੱਜ ਜ਼ਬਦਸਤ ਝਟਕਾ ਲੱਗਿਆ, ਸੂਬੇ ਵਿਚ ਇੱਕੋ ਦਿਨ 105 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
ਸੂਬੇ ਵਿਚ ਕੁੱਲ ਕੇਸ 480 ਹੋ ਗਏ ਹਨ, ਜਿਨ੍ਹਾਂ ਵਿਚੋਂ 356 ਐਕਟਿਵ ਕੇਸ ਹਨ ਲੁਧਿਆਣਾ 34, ਅੰਮ੍ਰਿਤਸਰ ਵਿਚ 28, ਮੋਹਾਲੀ ਵਿਚ 13, ਤਰਨ ਤਾਰਨ ਵਿਚ 07, ਗੁਰਦਾਸਪੁਰ, ਜਲੰਧਰ , ਮੁਕਤਸਰ ਵਿਚ 03-03, ਸੰਗਰੂਰ ਤੇ ਰੋਪੜ ਵਿਚ 02-02, ਫਿਰੋਜ਼ਪੁਰ, ਪਟਿਆਲਾ, ਨਵਾਂ ਸ਼ਹਿਰ ਤੇ ਮੋਗਾ ਵਿਚ 01-01 ਮਾਮਲਾ ਅੱਜ ਹੀ ਪੌਜ਼ਿਟਿਵ ਪਾਇਆ ਗਿਆ ਹੈ।
ਜਲੰਧਰ ਵਿਚ ਬੁੱਧਵਾਰ ਸ਼ਾਮੀ ਇੱਕ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 20 ਹੋ ਗਈ ।
ਇਹ ਨਵੇਂ ਪੌਜ਼ਿਟਿਵ ਮਾਮਲੇ ਲਗਭਗ ਸਾਰੇ ਹੀ ਨਾਦੇੜ ਸਾਹਿਬ ਤੋਂ ਸ਼ਰਧਾਲੂਆਂ ਨਾਲ ਸਬੰਧਤ ਸਨ।
ਕੋਰੋਨਾਵਾਇਰਸ: ਇਲਾਜ ਦਾ ਦਾਅਵਾ ਕਰਨ ਵਾਲੀਆਂ ਇਹ ਦਵਾਈਆਂ ਹੀ ਬਿਮਾਰ ਕਰ ਸਕਦੀਆਂ ਹਨ!
ਕੋਰੋਨਾਵਾਇਰਸ ਨਾਲ ਸਬੰਧਤ ਫੇਕ ਨਿਊਜ਼ ਦਾ ਬਾਜ਼ਰ ਤਾਂ ਗਰਮ ਹੈ ਹੀ, ਫੇਕ ਦਵਾਈਆਂ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਅਜਿਹੀਆਂ ਦਵਾਈਆਂ ਦੇ ਗੰਭੀਰ ਸਾਈਡ-ਇਫੈਕਟਸ ਹੋ ਸਕਦੇ ਹਨ।
ਇੱਕ ਮਾਹਰ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਮਹਾਂਮਾਰੀ ਫੇਕ ਅਤੇ ਮਾੜੀ ਕੁਆਲਿਟੀ ਦੇ ਉਤਪਾਦਾਂ ਦੀ ਵੀ ਸ਼ੁਰੂ ਹੋ ਸਕਦੀ ਹੈ। ਪੂਰੀ ਦੁਨੀਆਂ ਵਿੱਚ ਲੋਕ ਬੇਸਿਕ ਦਵਾਈਆਂ ਨੂੰ ਇਕੱਠਾ ਕਰ ਰਹੇ ਹਨ।
ਦੁਨੀਆਂ ਦੇ ਦੋ ਮੈਡੀਕਲ ਸਪਲਾਈ ਕਰਨ ਵਾਲੇ ਦੇਸ਼ ਚੀਨ ਅਤੇ ਭਾਰਤ ਫਿਲਹਾਲ ਲੌਕਡਾਊਨ ਵਿੱਚ ਹਨ। ਇਸ ਲਈ ਫੇਕ ਦਵਾਈਆਂ ਵੀ ਬਾਜਾਰ ਵਿੱਚ ਆ ਰਹੀਆਂ ਹਨ।
ਪਰਵਾਸੀ ਮਜ਼ਦੂਰ : ਵਿੇਸ਼ਸ਼ ਰੇਲਾਂ ਚਲਾਉਣ ਲਈ ਮੋਦੀ ਨੂੰ ਲਿਖੀ ਚਿੱਠੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਮੁਖੀਆਂ ਨਾਲ ਬੈਠਕ ਕੀਤੀ
ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਨੂੰ ਪਰਵਾਸੀ ਮਜ਼ਦੂਰਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਕੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਤੱਕ ਭੇਜਣ ਲਈ ਵਿਸ਼ੇਸ਼ ਰੇਲ ਗੱਡੀ ਚਲਾਉਣ ਦੀ ਮੰਗ ਕੀਤੀ ਹੈ।
ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ
ਕੋਰੋਨਾਵਾਇਰਸ ਨਾਲ ਦੁਨੀਆਂ ਭਰ ਵਿਚ ਹੜਕੰਪ ਮੱਚਿਆ ਹੋਇਆ ਹੈ।
ਪੰਜਾਬ ਵਿਚ ਵੀ ਇਹ ਤੇਜ਼ੀ ਨਾਲ ਅੱਗੇ ਵਧ ਰਹੇ ਹਨ।
ਪੰਜਾਬ ਵਿਚ 400 ਦੇ ਕਰੀਬ ਮਾਮਲੇ ਪੌਜ਼਼ਿਟਿਵ ਕੇਸ ਆ ਰਹੇ ਹਨ ।
ਇਸ ਵੀਡੀਓ ਰਾਹੀ ਸਮਝੋ ਕਿ ਮਰੀਜ਼ ਦਾ ਸਰੀਰ ਲੋਕਾਂ ਨਾਲ ਕਿਉਂ ਲੜਦਾ ਹੈ।
ਦੁਨੀਆਂ 'ਚ ਸਰਕਾਰਾਂ ਵੰਡ ਰਹੀਆਂ ਨੇ ਭਾਰਤ 'ਚ ਮੰਗ ਰਹੀਆਂ -ਮਾਨ
ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਭਾਰਤ ਤੇ ਪੰਜਾਬ ਸਰਕਾਰਾਂ ਉੱਤੇ ਤਿੱਖਾ ਵਿਅੰਗ
‘‘ਕੋਰੋਨਵਾਇਰਸ ਦੇ ਮੱਦੇਨਜ਼ਰ ਦੁਨੀਆਂ ਭਰ ਵਿਚ ਸਰਕਾਰਾਂ ਆਪਣੇ ਲੋਕਾਂ ਦੀ ਵਿੱਤੀ ਮਦਦ ਕਰ ਰਹੀਆਂ ਹਨ ਪਰ ਸਾਡੀਆਂ ਸਰਕਾਰਾਂ ਲੋਕਾਂ ਤੋਂ ਵਿੱਤੀ ਮਦਦ ਮੰਗ ਰਹੀਆਂ ਹਨ’’।
ਕੋਰੋਨਾਵਾਇਰਸ ਲੌਕਡਾਊਨ : ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’
ਸਰਬਜੀਤ ਧਾਲੀਵਾਲ, ਬੀਬੀਸੀ ਪੱਤਰਕਾਰ
“ਹਜ਼ੂਰ ਸਾਹਿਬ ਤੋਂ ਘਰ ਵਾਪਸੀ ਨੂੰ ਲੈ ਕੇ ਬਹੁਤ ਖ਼ੁਸ਼ੀ ਸੀ ਪਰ ਅੱਜ ਸਵੇਰੇ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਨਵੀਂ ਦਿੱਕਤ ਨੇ ਸਾਨੂੰ ਘੇਰ ਲਿਆ। ਹੁਣ ਅੱਗੇ ਦੇਖੋ ਕੀ ਬਣਦਾ ਹੈ...”
ਇਹ ਕਹਿਣਾ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਔਰਤ ਦਾ ਜੋ ਹਜ਼ੂਰ ਸਾਹਿਬ ਮੈਨੇਜਮੈਂਟ ਵੱਲੋਂ ਭੇਜੀਆਂ ਗਈਆਂ ਬੱਸਾਂ ਰਾਹੀਂ ਪੰਜਾਬ ਪਰਤੀ ਹੈ।
ਬੀਬੀਸੀ ਪੰਜਾਬੀ ਨਾਲ ਫ਼ੋਨ ਉਤੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇੱਕ ਹਫ਼ਤੇ ਲਈ ਯਾਤਰਾ ਉੱਤੇ ਗਏ ਸਨ। ਲੌਕਡਾਊਨ ਕਰਕੇ ਜਦੋਂ ਉਹ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਪੰਜਾਬ ਲਈ ਰਵਾਨਾ ਹੋਏ ਤਾਂ ਖ਼ੁਸ਼ੀ ਬਹੁਤ ਸੀ, ਰਸਤੇ ਵਿਚ ਕੋਈ ਦਿੱਕਤ ਨਹੀਂ ਆਈ, ਪਰ ਪੰਜਾਬ ਪਹੁੰਚਦਿਆਂ ਹੀ ਉਨ੍ਹਾਂ ਨੂੰ ਇੱਕ ਡੇਰੇ ਵਿਚ ਇਕੱਠੇ ਕਰ ਲਿਆ ਗਿਆ।
ਗੈਸਾਂ ਦੀ ਗਲੋਬਲ ਨਿਕਾਸੀ ਵਿਚ 8 ਫ਼ੀਸਦ ਦੀ ਕਮੀ
ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਕਿਹਾ ਹੈ ਕਿ ਦੁਨੀਆਂ ਭਰ ਵਿਚ ਹੋਏ ਲੌਕਡਾਊਨ ਮੁਤਾਬਕ ਗਲੋਬਲ ਨਿਕਾਸੀ ਵਿਚ 8% ਦੀ ਕਮੀ ਆਈ ਹੈ।
ਆਈਈਏ ਦੇ ਮੁਖੀ ਫੇਤੀਹ ਬਿਰੋਲ ਨੇ ਕਿਹਾ, ‘‘ ਜਿੰਨੀਆਂ ਹੁਣ ਤੱਕ ਮਹਾਮਾਰੀ ਨਾਲ ਮੌਤਾਂ ਹੋ ਚੁੱਕੀਆਂ ਹਨ ਤੇ ਇਤਿਹਾਸਕ ਆਰਥਿਕ ਗਿਰਾਟਵ ਕਾਰਨ ਇਹ ਗੋਲਬਲ ਨਿਕਾਸੀ ਦਾ ਘਟਣਾ ਖੁਸ਼ੀ ਦੀ ਖ਼ਬਰ ਨਹੀਂ ਹੈ।’’
ਕੋਰੋਨਾ ਸੰਕਟ : ਅਮਰੀਕਾ ਵਿਚ ਸਿੱਖ ਬੀਬੀ ਦੀ ਸੇਵਾ ਦਾ ਜਜ਼ਬਾ
ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਇੱਕ ਸਿੱਖ ਬੀਬੀ ਪੈਟ੍ਰੋਲ ਪੰਪ ਉੱਤੇ ਮੁਫ਼ਤ ਖਾਣਾ ਵੰਡਦੀ ਹੋਈ। ਕੋਰੋਨਾ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਵਲੋਂ ਲੋੜਵੰਦਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ।
ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਕੇ ਕੋਰੋਨਾ ਨਾਲ ਲੜਦੀ ਮੋਗਾ ਦੀ ਬੇਬੇ
ਸਿਲਾਈ ਮਸ਼ੀਨ ਉੱਤੇ ਮਾਸਕ ਬਣਾਉਂਦੀ ਇਨ੍ਹਾਂ ਬੇਬੇ-ਜੀ ਦੀ ਉਮਰ 98 ਸਾਲ ਹੈ, ਉਮਰ ਤਾਂ ਜ਼ਿਆਦਾ ਹੈ ਹੀ।
ਇਹ ਨਾਲ ਹੀ ਕੋਰੋਨਾਵਾਇਰਸ ਤੋਂ ਬਚਾਅ ਲਈ ਯੋਗਦਾਨ ਪਾਉਣ ਦਾ ਜਜ਼ਬਾ ਵੀ ਕਈਆਂ ਨਾਲੋਂ ਜ਼ਿਆਦਾ ਹੈ।