ਕੋਰੋਨਾਵਾਇਰਸ ਸੰਬੰਧੀ ਹੁਣ ਤੱਕ ਦੀਆਂ ਖ਼ਾਸ ਅਪਡੇਟ੍ਸ
- ਭਾਰਤ ਵਿਚ ਕੋਰੋਨਾ ਦੇ ਮਾਮਲੇ 15 ਲੱਖ ਪਾਰ ਕਰ ਗਏ ਹਨ ਅਤੇ ਰੋਜ਼ਾਨਾਂ ਕਰੀਬ 50,000 ਕੇਸ ਆ ਰਹੇ ਹਨ, ਪਰ ਕੇਂਦਰ ਸਰਕਾਰ ਨੇ ਅਨਲੌਕ -3ਦੌਰਾਨ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ।
- ਰਾਤ ਦਾ ਕਰਫਿਊ ਖ਼ਤਮ ਕਰ ਦਿੱਤਾ ਗਿਆ ਪਰ ਕੰਟੇਨਮੈਂਟ ਜੋਨਜ਼ ਵਿਚ ਜਿੰਮ ਅਤੇ ਯੋਗਾ ਕੇਂਦਰ ਖੁਲ੍ਹ ਨਹੀਂ ਸਕਣਗੇ। ਮੈਟਰੋ, ਰੇਲ ਸੇਵਾਵਾਂ ਅਤੇ ਵੱਡੇ ਇਕੱਠਾ ਉੱਤੇ ਰੋਕ ਅਜੇ ਵੀ ਜਾਰੀ ਰਹੇਗੀ। ਸਿਨੇਮਾ ਹਾਲ, ਬਾਰਜ਼,ਸਵਿੰਮਿੰਗ ਪੂਲਜ਼, ਮਨੋਰੰਜਨ ਪਾਰਕ ਤੇ ਹੋਰ ਇਕੱਠਾਂ ਵਾਲੀਆਂ ਥਾਵਾਂ ਵੀ ਬੰਦ ਹੀ ਰਹਿਣਗੀਆਂ।
- ਭਾਰਤ ਵਿੱਚ ਸਰਗਰਮ ਕੋਵਿਡ -19 ਕੇਸਾਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਹੈ। ਜਦੋਂ ਕਿ 9 ਲੱਖ 88 ਹਜ਼ਾਰ ਲੋਕਾਂ ਨੇ ਕੋਰੋਨਾ ਨਾਲ ਜੰਗ ਜਿੱਤੀ ਹੈ।ਦੇਸ਼ ਵਿਚ ਇਸ ਬਿਮਾਰੀ ਕਾਰਨ ਕੁੱਲ 34,193 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
- ਭਾਰਤ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸੁਜ਼ੂਕੀ ਨੂੰ ਪਿਛਲੇ ਪੰਦਰਾਂ ਸਾਲਾਂ ਵਿੱਚ ਪਹਿਲੀ ਵਾਰ ਇਨ੍ਹਾਂ ਜ਼ਿਆਦਾ ਘਾਟਾ ਪਿਆ ਹੈ। ਕੋਰੋਨਾ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਕੰਪਨੀ ਦਾ ਉਤਪਾਦਨ ਅਤੇ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ।
- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹਲਵਾਈਆਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਹੈ।
- ਮਈ-ਜੂਨ ਵਿਚ ਅਮਰੀਕਾ ਵਿਚ ਕੋਰੋਨਾ ਦੀ ਲਾਗ ਦਾ ਗ੍ਰਾਫ ਹੇਠਾਂ ਆਉਣ ਤੋਂ ਬਾਅਦ, ਇਹ ਜੁਲਾਈ ਤੋਂ ਪਹਿਲਾਂ ਇਕ ਵਾਰ ਫਿਰ ਚੜ੍ਹਨਾ ਸ਼ੁਰੂ ਹੋਇਆ। ਹੁਣ ਤਸਵੀਰ ਇਹ ਹੈ ਕਿ ਦੁਨੀਆ ਵਿਚ ਕੋਰੋਨਾ ਦੀ ਲਾਗ ਦੇ ਸਾਰੇ ਮਾਮਲਿਆਂ ਵਿਚੋਂ ਇਕ ਚੌਥਾਈ ਅਮਰੀਕਾ ਵਿਚ ਹੈ।
- ਕੋਰੋਨਾ ਸੰਕਟ ਦੇ ਵਿਚਕਾਰ, ਬੁੱਧਵਾਰ ਨੂੰ ਅਮਰੀਕੀ ਡਾਲਰ ਵਿੱਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ. ਇਹ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਡਾਲਰ ਪਿਛਲੇ ਦੋ ਸਾਲਾਂ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ।
- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਮੁੜ ਕੋਰੋਨਾਵਾਇਰਸ ਦੇ ਇਲਾਜ ਦੇ ਲਈ ਹਾਈਡਰੋਕਸੀਕਲੋਰੋਕਵਿਨ ਦਵਾਈ ਦੀ ਵਰਤੋਂ ਦਾ ਸਮਰਥਨ ਕੀਤਾ ਹੈ।
- ਹਾਂਗ-ਕਾਂਗ ਵਿਚ ਨਵੇਂ ਆਉਣ ਵਾਲੇ ਕੋਰੋਨਾ ਕੇਸਾਂ ਦੀ ਗਿਣਤੀ 10 ਗੁਣਾ ਤੋਂ ਵੱਧ ਹੋ ਗਈ ਹੈ। ਇਕ ਮਹੀਨਾ ਪਹਿਲਾਂ ਤੱਕ ਇਥੇ ਹਰ ਦਿਨ 10 ਤੋਂ ਘੱਟ ਕੇਸ ਆ ਰਹੇ ਸਨ, ਪਰ ਹੁਣ ਹਰ ਰੋਜ਼ 100 ਤੋਂ ਵੱਧ ਕੇਸ ਆ ਰਹੇ ਹਨ।
- ਯੂਰੋਪ ਵਿਚ ਹੁਣ ਕੋਰੋਨਾਵਾਇਰਸ ਦੀ ਲਾਗ ਨੌਜਵਾਨਾਂ ‘ਚ ਵਧੇਰੇ ਵੱਧ ਰਹੀ ਹੈ। ਵਿਸਵ ਸਿਹਤ ਸੰਗਠਨ ਦੇ ਯੂਰਪ ਦੇ ਰਿਜਨਲ ਡਾਇਰੈਕਟਰ ਡਾ. ਹੰਸ ਕਲੂਜੇ ਨੇ ਕਿਹਾ ਹੈ ਕਿ ਸਟਡੀ ਚ ਸਾਹਮਣੇ ਆਇਆ ਹੈ ਕਿ ਮੌਜੂਦਾ ਵੇਲੇ ਚ ਕੋਰੋਨਾਵਾਇਰਸ ਦੀ ਲਾਗ ਦਾ ਲੋਕਲ ਟ੍ਰਾਂਸਮਿਸ਼ਨ ਹੋ ਰਿਹਾ ਹੈ ਅਤੇ ਨੌਜਵਾਨਾਂ ਚ ਲਾਗ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਤਸਵੀਰ ਸਰੋਤ, Getty Images











