ਸਾਡੇ ਨਾਲ ਜੁੜਨ ਲਈ ਧੰਨਵਾਦ। 29 ਜੁਲਾਈ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਅਪਡੇਟ: WHO ਨੇ ਕਿਹਾ ਮੌਸਮ ਬਦਲਣ ਨਾਲ ਵੀ ਕੁਝ ਨਹੀਂ ਬਦਲਨਾ
WHO ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਸਭ ਤੋਂ ਗੰਭੀਰ ਸੰਕਟ ਹੈ ਜਿਸ ਦਾ ਸਾਹਮਣਾ ਦੁਨੀਆਂ ਨੇ ਕੀਤਾ ਹੈ
ਲਾਈਵ ਕਵਰੇਜ
ਕੋਰੋਨਾਵਾਇਰਸ: ਪੰਜਾਬ ਤੇ ਭਾਰਤ ਸਣੇ ਦੁਨੀਆਂ ਦਾ ਹਾਲ
- ਜੌਹਨਸ ਹੌਪਕਿਨਸ ਯੂਨੀਵਰਸਿਟੀਦੇ ਅੰਕੜਿਆਂ ਮੁਤਾਬਕ ਇਸ ਵੇਲੇ ਦੁਨੀਆਂ ਭਰ ਵਿੱਚਕੋਰੋਨਾਵਾਇਰਸ ਦੇ 1 ਕਰੋੜ65ਲੱਖ34ਹਜ਼ਾਰ 345ਕੇਸਹਨ ਤੇ ਕੁੱਲ ਮੌਤਾਂ 6 ਲੱਖ 55 ਹਜ਼ਾਰ 084 ਹਨ।
- ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿੱਚ ਕੇਸ ਦੀ ਗਿਣਤੀ 43ਲੱਖ ਤੋਂ ਵੀ ਵੱਧ ਹੋ ਗਈ ਹੈ ਅਤੇ ਮੌਤਾਂ ਅੰਕੜਾ 1 ਲੱਖ 48 ਹਜ਼ਾਰ ਨੂੰ ਵੀ ਪਾਰ ਕਰ ਗਿਆ ਹੈ।
- ਦੂਜੇ ਨੰਬਰ 'ਤੇ ਬ੍ਰਾਜ਼ੀਲ ਵਿੱਚ 24 ਲੱਖ 42 ਹਜ਼ਾਰ ਤੋਂ ਵੀ ਵੱਧ ਮਾਮਲੇਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ ਲਗਭਗ 87 ਹਜ਼ਾਰ ਹੋ ਗਿਆ ਹੈ।
- ਤੀਜੇ ਨੰਬਰ ’ਤੇ ਭਾਰਤ ਹੈ, ਜਿੱਥੇ 14.35 ਲੱਖ ਤੋਂ ਵੱਧ ਮਾਮਲੇਅਤੇ 33 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।
- ਪੰਜਾਬ ਵਿੱਚ ਕੁੱਲ 14, 378ਕੇਸਹਨ ਅਤੇ 336 ਮੌਤਾਂ ਦਰਜ ਹੋ ਚੁੱਕੀਆਂ ਹਨ। ਹਾਲਾਂਕਿ, ਸੂਬੇ ਵਿੱਚ 9752 ਲੋਕ ਠੀਕ ਵੀ ਹੋ ਚੁੱਕੇ ਹਨ।
- ਮੰਗਲਵਾਰ ਨੂੰ ਚੀਨ ਵਿੱਚ 68 ਨਵੇਂ ਮਾਮਲੇ ਦਰਜ ਹੋਏ ਹਨ। ਇਹ ਅਪ੍ਰੈਲ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਪੂਰੇ ਚੀਨ ’ਚ ਲਾਗ ਨਾਲ ਪੀੜਤ 391 ਲੋਕ ਹਸਪਤਾਲ ਵਿੱਚ ਭਰਤੀ ਹਨ। ਹੁਣ ਤੱਕ ਚੀਨ ਵਿੱਚ 83,959 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ।
- ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਬਦਲਦੇ ਮੌਸਤ ਦਾ ਵਾਇਰਸ ’ਤੇ ਕੋਈ ਅਸਰ ਨਹੀਂ ਹੈ। ਸੰਗਠਨ ਦੀ ਮਾਰਗੇਟ ਹੈਰਿਸ ਨੇ ਕਿਹਾ ਹੈ, “ਲੋਕ ਅਜੇ ਵੀ ਮੌਸਮ ਬਾਰੇ ਸੋਚ ਰਹੇ ਹਨ। ਪਰ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਇੱਕ ਨਵਾਂ ਵਾਇਰਸ ਹੈ, ਇਹ ਵੱਖਰੀ ਤਰ੍ਹਾਂ ਨਾਲ ਵਿਹਾਰ ਕਰ ਰਿਹਾ ਹੈ।”
- ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਜਨਤਕ ਤੌਰ ’ਤੇ ਆਪਣਾ ਮਾਸਕ ਹਟਾ ਲਿਆ ਅਤੇ ਬ੍ਰਾਸੀਲੀਆ ਵਿੱਚ ਆਪਣੇ ਸਮਰਥਕਾਂ ਨਾਲ ਹੱਥ ਮਿਲਾਇਆ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਕਿਹਾ ਸੀ ਕਿ ਹੁਣ ਕੋਰੋਨਾ ਲਾਗ ਤੋਂ ਮੁਕਤ ਹੋ ਗਏ ਹਨ।
- ਗੂਗਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਅਗਲੇ ਸਾਲ ਜੂਨ 2021 ਤੱਕ ਘਰੋਂ ਹੀ ਕੰਮ ਕਰਨਗੇ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਰਮਚਾਰੀ ਇਸ ਸਾਲ ਦੇ ਅਖੀਰ ਤੱਕ ਦਫ਼ਤਰ ਪਰਤਨ ਲੱਗਣਗੇ।
- ਸਪੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਬ੍ਰਿਟੇਨ ਦੇ ਨਾਲ ਹੁਣ ਜਰਮਨੀ ਅਤੇ ਬੈਲਜੀਅਮ ਵੀ ਸ਼ਾਮਲ ਹੋ ਗਏ ਹਨ।

ਤਸਵੀਰ ਸਰੋਤ, Getty Images
ਇਰਾਨ ਵਿੱਚ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਰਿਕਾਰਡ ਉਛਾਲ
ਕੋਰੋਨਾ ਮਹਾਂਮਾਰੀ ਕਾਰਨ ਇਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਦੇਖੀ ਗਈ ਹੈ। ਇਰਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 235 ਲੋਕਾਂ ਦੀ ਮੌਤ ਹੋਈ ਹੈ।
ਰੋਜ਼ ਦਰਜ ਕੀਤੇ ਜਾਣ ਵਾਲੇ ਮੌਤ ਦੇ ਮਾਮਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਇਹ ਇੱਕ ਰਿਕਾਰਡ ਹੀ ਹੈ। ਮੱਧ ਪੂਰਬ ਦੇ ਦੇਸ਼ਾਂ ਵਿੱਚ ਇਰਾਨ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।
ਇੱਥੋਂ ਹੁਣ ਤੱਕ 16,147 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ।

ਤਸਵੀਰ ਸਰੋਤ, Getty Images
ਬੋਲਸੋਨਾਰੋ:‘ਮੈਨੂੰ ਕੋਈ ਸਮੱਸਿਆ ਨਹੀਂ ਹੈ’
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਜਨਤਕ ਤੌਰ ’ਤੇ ਆਪਣਾ ਮਾਸਕ ਹਟਾ ਲਿਆ ਅਤੇ ਆਪਣੇ ਸਮਰਥਕਾਂ ਨਾਲ ਹੱਥ ਮਿਲਾਇਆ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਕਿਹਾ ਸੀ ਕਿ ਹੁਣ ਕੋਰੋਨਾ ਲਾਗ ਤੋਂ ਮੁਕਤ ਹੋ ਗਏ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਲਾਗ ਨਾਲ ਉਨ੍ਹਾਂ ਦੇ ਸਿਹਤ ’ਤੇ ਕੋਈ ਗੰਭੀਰ ਅਸਰ ਨਹੀਂ ਪੈਂਦਾ। ਕੱਟੜਪੰਥੀ ਰਾਜਨੀਤਕ ਵਿਚਾਰਾਂ ਵਾਲੇ ਜਾਇਰ ਬੋਲਸੋਨਾਰੋ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੋਰੋਨਾ ਲਾਗ ਦੇ ਸ਼ਿਕਾਰ ਹੋ ਗਏ ਸਨ ਅਤੇ ਉਨ੍ਹਾਂ ਨੇ ਆਪਣੇ ਘਰ ਵਿੱਚ ਕੁਆਰੰਟੀਨ ਵਿੱਚ ਸਮਾਂ ਲੰਘਾਇਆ।
ਪਰ ਸ਼ਨਿੱਚਰਵਾਰ ਨੂੰ ਹੋਏ ਟੈਸਟ ਵਿੱਚ ਉਨ੍ਹਾਂ ਨਤੀਜਾ ਨੇਗੈਟਿਵ ਆਇਆ ਸੀ। ਸੋਮਵਾਰ ਨੂੰ ਉਨ੍ਹਾਂ ਨੇ ਕਿਹਾ, “ਮੈਨੂੰ ਕੋਈ ਦਿੱਕਤ ਨਹੀਂ ਹੈ।”

ਤਸਵੀਰ ਸਰੋਤ, EPA
ਕੋਰੋਨਾਵਾਇਰਸ: ਸਪੇਨ ਦੀ ਯਾਤਰਾ ਦੋ ਗੁਰੇਜ਼
ਸਪੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਬ੍ਰਿਟੇਨ ਦੇ ਨਾਲ ਹੁਣ ਜਰਮਨੀ ਅਤੇ ਬੈਲਜੀਅਮ ਵੀ ਸ਼ਾਮਲ ਹੋ ਗਏ ਹਨ।
ਪਰ ਬ੍ਰਿਟੇਨ ਦੇ ਉਲਟ ਜਰਮਨੀ ਅਤੇ ਬੈਲਜੀਅਮ ਨੇ ਆਪਣੇ ਨਾਗਰਿਕਾਂ ਨੂੰ ਸਪੇਨ ਦੇ ਕੁਝ ਹਿੱਸਿਆਂ ਦੀ ਯਾਤਰਾ ਨਾ ਕਰਨ ਦੀ ਸਾਲਹ ਦਿੱਤੀ ਹੈ।
ਜਰਮਨੀ ਨੇ ਕਿਹਾ ਹੈ ਕਿ ਐਰਾਗੋਨ, ਕੈਟੇਲੋਨੀਆ ਅਤੇ ਨਵਾਰਾ ਦੀ ਯਾਤਰਾ ਕਰਨ ਤੋਂ ਫਿਲਹਾਲ ਉਥੋਂ ਦੇ ਲੋਕਾਂ ਨੂੰ ਬਚਾਉਣਾ ਹੈ।
ਬੈਲਜੀਅਮ ਨੇ ਆਪਣੀ ਚਿਤਾਵਨੀ ਵਿੱਚ ਕਿਹਾ ਹੈ ਕਿ ਐਰਾਗੋਨ ਅਤੇ ਕੈਟਲੋਨੀਆ ਤੋਂ ਵਾਪਸ ਆਉਣ ਵਾਲੇ ਲੋਕਾਂ ’ਤੇ ਵਧੇਰੇ ਨਿਗਰਾਨੀ ਰੱਖੇ ਜਾਣ ਦੀ ਲੋੜ ਹੈ।
ਸਪੇਨ ਦੀ ਯਾਤਰਾ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਦੋ ਹਫ਼ਤੇ ਕੁਆਰੰਟੀਨ ਵਿੱਚ ਰੱਖਣ ਦੇ ਬਰਤਾਨੀਆ ਦੇ ਫ਼ੈਸਲੇ ਨੂੰ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਗ਼ੈਰ-ਵਾਜਿਬ ਦੱਸਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਪੇਨ ਦੀ ਸਰਕਾਰ ਇਸ ਸਿਲਸਿਲੇ ਵਿੱਚ ਬ੍ਰਿਟੇਨ ਨਾਲ ਗੱਲ ਕਰ ਰਹੀ ਹੈ ਤਾਂ ਜੋ ਬ੍ਰਿਟੇਨ ਨੂੰ ਫ਼ੈਸਲੇ ’ਤੇ ਮੁੜ-ਵਿਚਾਰ ਲਈ ਮਨਾਇਆ ਜਾ ਸਕੇ।

ਤਸਵੀਰ ਸਰੋਤ, Reuters
Coronavirus Round-Up: ਪੰਜਾਬ ‘ਚ ਕਿਉਂ ਹੁਣ ਘੱਟ ਮਰੀਜ਼ ਠੀਕ ਹੋ ਰਹੇ ਹਨ
ਕੋਰੋਨਵਾਇਰਸ ਦੀ ਵੈਕਸੀਨ ਦਾ ਟੀਕ ਖ਼ੁਦ ਲੈਣ ਵਾਲਾ ਚੀਨੀ ਵਿਗਿਆਨੀ
ਚੀਨ ਦੇ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਸ਼ਨ ਦੇ ਮੁਖੀ ਗਾਓ ਫੂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਦੀ ਵੈਕਸੀਨ ਦਾ ਟੀਕਾ ਖ਼ੁਦ ਵੀ ਲਿਆ ਹੈ।
ਗਾਓ ਫੂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਰਾਦਾ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਲੋਕਾਂ ਨੂੰ ਇਸ ਦੇ ਇਸਤੇਮਾਲ ਲਈ ਉਤਸ਼ਾਹਤ ਕਰਨ ਦਾ ਸੀ।
ਉਹ ਚੀਨੀ ਇ-ਕਾਮਰਸ ਕੰਪਨੀ ਅਲੀਬਾਬਾ ਅਤੇ ਵਿਗਿਆਨੀ ਜਨਰਲ ਪਬਲਿਸ਼ ਕਰਨ ਵਾਲੀ ਅਮਰੀਕੀ ਪਬਲੀਸ਼ਰ ਸੇਲ ਪ੍ਰੈਸ ਵੱਲੋਂ ਪ੍ਰਬੰਧਤ ਇੱਕ ਵੇਬੀਨਾਰ ਵਿੱਚ ਹਿੱਸਾ ਲੈ ਰਹੇ ਸਨ।
ਉਨ੍ਹਾਂ ਨੇ ਕਿਹਾ, “ਮੈਂ ਖ਼ੁਦ ਵੀ ਇੱਕ ਵੈਕਸੀਨ ਦਾ ਇਨਜੈਕਸ਼ਨ ਲਿਆ ਹੈ। ਮੈਨੂੰ ਆਸ ਹੈ ਕਿ ਇਹ ਕੰਮ ਕਰੇਗੀ।
ਚੀਨ ਵਿੱਚ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਇੱਕ ਸਰਕਾਰੀ ਕੰਪਨੀ ਨੇ ਮਾਰਚ ਦੇ ਮਹੀਨੇ ਵਿੱਚ ਆਪਣੇ ਕਰਮੀਆਂ ਨੂੰ ਪ੍ਰਯੋਗ ਵਜੋਂ ਇਸ ਦੇ ਟੀਕੇ ਲਗਾਏ ਸਨ।
ਇਸ ਨੂੰ ਲੈ ਕੇ ਮਾਹਰਾਂ ਨੇ ਚਿੰਤਾ ਵੀ ਜ਼ਾਹਰ ਕੀਤੀ ਸੀ। ਹਾਲਾਂਕਿ, ਗਾਓ ਫੂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਕਦੋਂ ਅਤੇ ਕਿਵੇਂ ਇਸ ਵੈਕਸੀਨ ਦੀ ਖੁਰਾਕ ਲਈ।
ਫਿਲਹਾਲ ਇਹ ਵੀ ਸਪੱਸ਼ਟ ਨਹੀਂ ਹੈ ਕਿ ਕੀ ਗਾਓ ਸਰਕਾਰ ਦੀ ਮਨਜ਼ੂਰੀ ਨਾਲ ਹੋ ਰਹੇ ਮਨੁੱਖ ਟ੍ਰਾਇਲ ਵਿੱਚ ਖ਼ੁਦ ਸ਼ਕੀਰ ਹੋਏ ਸਨ ਅਤੇ ਕੀ ਉਨ੍ਹਾਂ ਨੇ ਇਹ ਟੀਕਾ ਇਸੇ ਟ੍ਰਾਇਲ ਵਿੱਚ ਲਿਆ ਸੀ?

ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਗਾਓ ਫੂ ਮੌਸਮ ਬਦਲਣ ਨਾਲ ਕੋਰੋਨਾਵਾਇਰਸ ਤੋਂ ਰਾਹਤ ਨਹੀਂ ਮਿਲਣ ਵਾਲੀ:WHO
ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਇਸ ਗਰਮੀ ਵਿੱਚ ਉੱਤਰੀ ਗੋਲਾਰਧ ਵਿੱਚ ਕੋਰੋਨਾਵਾਇਰਸ ਲਾਗ ਨੂੰ ਲੈ ਕੇ ਲਾਪਰਵਾਹੀ ਨਾ ਵਰਤੀ ਜਾਵੇ।
ਉਨ੍ਹਾਂ ਮੁਤਾਬਕ ਕੋਰੋਨਾਵਾਇਰਸ ਐਨਫਲੂਐਂਜਾ ਵਾਂਗ ਨਹੀਂ ਹੈ ਜੋ ਮੌਸਮ ਮੁਤਾਬਕ ਵਿਹਾਰ ਕਰਦਾ ਹੈ।
ਜਿਨੇਵਾ ਵਿੱਚ ਇੱਕ ਵਰਚੂਅਲ ਬ੍ਰੀਫਿੰਗ ਦੌਰਾਨ ਵਿਸ਼ਵ ਸਿਹਤ ਸੰਗਠਨ ਦੀ ਮਾਰਗੇਟ ਹੈਰਿਸ ਨੇ ਕਿਹਾ ਹੈ, “ਲੋਕ ਅਜੇ ਵੀ ਮੌਸਮ ਬਾਰੇ ਸੋਚ ਰਹੇ ਹਨ। ਪਰ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਇਹ ਇੱਕ ਨਵਾਂ ਵਾਇਰਸ ਹੈ, ਇਹ ਵੱਖਰੀ ਤਰ੍ਹਾਂ ਨਾਲ ਵਿਹਾਰ ਕਰ ਰਿਹਾ ਹੈ।”
ਹੈਰਿਸ ਨੇ ਵਧੇਰੇ ਗਿਣਤੀ ਵਿੱਚ ਇੱਕ ਥਾਂ ਜਮ੍ਹਾਂ ਹੋਣ ਕਾਰਨ ਫੈਲ ਰਹੇ ਵਾਇਰਸ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਕੀਤੇ ਜਾ ਰਹੇ ਉਪਾਵਾਂ ’ਤੇ ਨਜ਼ਰ ਰੱਖਣ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਨੇ ਇਹ ਵੀ ਚਿਤਾਇਆ ਕਿ ਇਸ ਵਾਇਰਸ ਨੂੰ ਇੱਕ ਤਰੰਗ ਵਾਂਗ ਸਮਝਿਆ ਜਾਵੇ, “ਇਹ ਵਾਇਰਸ ਇੱਕ ਵੱਡੀ ਵੇਵ ਹੈ। ਇਹ ਉੱਪਰ ਵੀ ਜਾਵੇਗੀ ਅਤੇ ਫਿਰ ਥੋੜ੍ਹਾ ਹੇਠਾਂ ਵੀ ਆਵੇਗੀ। ਸਭ ਤੋਂ ਬਿਹਤਰ ਇਹੀ ਹੈ ਕਿ ਇਸ ਨੂੰ ਖ਼ਤਮ ਕਰ ਦਿੱਤਾ ਜਾਵੇ ਅਤੇ ਅਜਿਹਾ ਕਰ ਦਿੱਤਾ ਜਾਵੇ ਕਿ ਵਾਇਰਸ ਤੁਹਾਡੇ ਪੈਰਾਂ ’ਤੇ ਡਿੱਗੇ।”
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਦਿੱਲੀ ਦੀਆਂ ਜੇਲ੍ਹਾਂ ’ਚ ਕੋਰੋਨਾਵਾਇਰਸ ਦੇ 221 ਕੇਸ
ਦਿੱਲੀ ਅਧਿਕਾਰੀ ਮੁਤਾਬਕ ਦਿੱਲੀ ਦੀਆਂ ਜੇਲ੍ਹਾਂ ਵਿੱਚ ਕੋਵਿਡ-19 ਦੇ ਕੁੱਲ ਮਾਮਲੇ 221 ਹਨ। ਲਾਗ ਦੇ ਸ਼ਿਕਾਰ 60 ਕੈਦੀਆਂ ਵਿੱਚੋਂ 55 ਠੀਕ ਹੋ ਗਏ ਹਨ, 2 ਸਰਗਰਮ ਮਰੀਜ਼ ਹਨ ਅਤੇ 2 ਦੀ ਮੌਤ ਹੋ ਗਈ ਹੈ, ਉੱਥੇ ਹੀ ਇੱਕ ਕੈਦੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਤੇ ਹੋਮ ਕਆਰੰਟੀਨ ਹੈ।
161 ਸਟਾਫ ਮੈਂਬਰਾਂ ਵਿੱਚੋਂ 122 ਠੀਕ ਹੋ ਹਨ ਅਤੇ 39 ਮਾਮਲੇ ਅਜੇ ਵੀ ਸਰਗਰਮ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਚੀਨ ਦੇ 9 ਸ਼ਹਿਰਾਂ ਵਿੱਚ ਫੈਲੀ ਲਾਗ, ਨਵੇਂ ਮਾਮਲਿਆਂ ਨੇ ਵਧਾਈ ਚਿੰਤਾ
ਚੀਨ ਦੇ ਪੂਰਬ-ਉੱਤਰ ਵਿੱਚ ਤਟਵਰਤੀ ਸ਼ਹਿਰ ਦਾਲਿਆਨ ਵਿੱਚ ਲਾਗ ਦੇ ਨਵੇਂ ਮਾਮਲੇ ਹੁਣ ਦੂਜੇ ਸੂਬਿਆਂ ਵਿੱਚ ਵੀ ਫੈਲਣ ਲੱਗੇ ਹਨ।
ਸਮਾਚਾਰ ਏਜੰਸੀ ਏਐੱਫਪੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਦੇਖਦਿਆਂ ਹੋਇਆ ਫਰ ਤੋਂ ਪਾਬੰਦੀਆਂ ਲਗਾਉਣੀਆਂ ਪੈ ਰਹੀਆਂ ਹਨ।
ਕੋਰੋਨਾ ਲਾਗ ਦਾ ਪਹਿਲਾ ਮਾਮਲਾ ਚੀਨ ਵਿੱਚ ਹੀ ਪਿਛਲੇ ਸਾਲ ਸਾਹਮਣੇ ਆਇਆ ਸੀ, ਪਰ ਉਸ ਨੇ ਲੌਕਡਾਊਨ ਅਤੇ ਹੋਰ ਸਖ਼ਤੀਆਂ ਕਰ ਕੇ ਹਾਲਾਤ ’ਤੇ ਕਾਬੂ ਪਾ ਲਿਆ ਸੀ।
ਮੰਗਲਵਾਰ ਨੂੰ ਚੀਨ ਵਿੱਚ 68 ਨਵੇਂ ਮਾਮਲੇ ਦਰਜ ਹੋਏ ਹਨ। ਇਹ ਅਪ੍ਰੈਲ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।
ਇਨ੍ਹਾਂ ਵਿੱਚ 57 ਮਾਮਲੇ ਸ਼ਿਨਜਿਆਂਗ ਪ੍ਰਾਂਤ ਤੋਂ ਹਨ। ਉੱਥੇ ਮੰਗਲਵਾਰ ਨੂੰ ਲਿਏਓਨਿੰਗ ਪ੍ਰਾਂਤ ਦੇ ਪੋਰਟ ਸਿਟੀ ਦਾਲਿਆਨ ਵਿੱਚ ਵੀ 6 ਨਵੇਂ ਮਾਮਲੇ ਮਿਲੇ।
ਪਿਛਲੇ ਹਫ਼ਤੇ ਇੱਥੇ ਇੱਕ ਸੀ-ਫੂਡ ਪ੍ਰੋਸੈਸਿੰਗ ਫੈਕਟਰੀ ਵਿੱਚ ਕਈ ਲੋਕ ਲਾਗ ਦੇ ਸ਼ਿਕਰਾ ਹੋ ਗਏ ਹਨ।
ਨਵੇਂ ਮਾਮਲਿਆਂ ਨੂੰ ਮਿਲਾ ਕੇ ਦਾਲਿਆਨ ਵਿੱਚ ਲਾਗ ਦੇ ਕੁੱਲ ਮਾਮਲੇ ਵਧ ਕੇ 44 ਹੋ ਗਏ ਹਨ।
ਬੀਜਿੰਗ ਵਿੱਚ ਮੰਗਲਵਾਰ ਨੂੰ ਇੱਕ ਮਾਮਲਾ ਸਾਹਮਣੇ ਆਇਆ, ਇਸ ਦੇ ਤਾਰ ਵੀ ਦਾਲਿਆਨ ਦੇ ਇੱਕ ਮਰੀਜ਼ ਨਾਲ ਜੁੜੇ ਹੋਏ ਸਨ, ਜਿਸ ਵਿੱਚ ਲਾਗ ਦਾ ਕੋਈ ਲੱਛਣ ਨਹੀਂ ਸੀ।
ਦਾਲਿਆਨ ਦੇ ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਸੀ ਕਿ ਅਗਲੇ ਚਾਰ ਦਿਨਾਂ ਵਿੱਚ ਸ਼ਹਿਰ ਦੇ 60 ਲੋਕਾਂ ਦਾ ਟੈਸਟ ਕੀਤਾ ਜਾਵੇਗਾ। ਪੂਰੇ ਚੀਨ ਵਿੱਚ ਲਾਗ ਨਾਲ ਪੀੜਤ 391 ਲੋਕ ਹਸਪਤਾਲ ਵਿੱਚ ਭਰਤੀ ਹਨ। ਹੁਣ ਤੱਕ ਚੀਨ ਵਿੱਚ 83,959 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ।

ਤਸਵੀਰ ਸਰੋਤ, AFP
ਕੋਰੋਨਾਵਾਇਰਸ: ਭਾਰਤ ਵਿੱਚ ਮੌਤ ਦਰ 2.25 ਫੀਸਦ ਤੇ ਰਿਕਵਰੀ ਰੇਟ 64 ਫੀਸਦ
ਭਾਰਤ ਸਰਕਾਰ ਮੁਤਾਬਕ ਭਾਰਤ ਵਿੱਚ ਕੋਰੋਨਾਵਾਇਰਸ ਸਬੰਧੀ ਕੇਸਾਂ ਵਿੱਚ ਮੌਜੂਦਾ ਮੌਤ ਦਰ 2.25 ਫੀਸਦ ਹੈ ਅਤੇ ਅੱਜ ਰਿਕਵਰੀ ਰੇਟ 64 ਫੀਸਦ ਹੋ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ 35,176 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 9,52,743 ਹੋ ਗਈ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮੱਧ ਪ੍ਰਦੇਸ਼ ਦੇ CM ਹਸਪਤਾਲ ਤੋਂ ਹੀ ਕੈਬਿਨਟ ਮੀਟਿੰਗ 'ਚ ਹੋਏ ਸ਼ਾਮਲ
ਕੋਰੋਨਾਵਾਇਰਸ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀਡੀਓ ਕਾਨਫਰੰਸਿੰਗ ਰਾਹੀਂ ਕੈਬਿਨਟ ਬੈਠਕ ਵਿੱਚ ਸ਼ਾਮਲ ਹੋਏ।
ਸ਼ਿਵਰਾਜ ਭੋਪਾਲ ਦੇ ਚਿਰਾਯੁ ਹਸਪਤਾਲ ਵਿੱਚ ਦਾਖਲ ਹਨ।
ਮੁੱਖ ਮੰਤਰੀ ਅਤੇ ਮੰਤਰੀ ਅਰਵਿੰਦ ਭਦੌਰੀਆ ਦੋਵੇਂ ਹੀ ਕੋਰੋਨਾ ਪੀੜਤ ਹਨ ਅਤੇ ਜ਼ੇਰ-ਏ-ਇਲਾਜ ਹਨ।

ਤਸਵੀਰ ਸਰੋਤ, ANI
ਭਾਰਤ 'ਚ 24 ਘੰਟਿਆਂ ਵਿੱਚ 47 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 654 ਮੌਤਾਂ
ਲੰਘੇ 24 ਘੰਟਿਆਂ ਦਰਮਿਆਨ ਭਾਰਤ ਵਿੱਚ ਕੋਰੋਨਾਵਾਇਰਸ ਲਾਗ ਦੇ 47,704 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 65 ਲੋਕਾਂ ਦੀ ਮੌਤ ਹੋਈ ਹੈ।
ਸਿਹਤ ਮੰਤਰਾਲੇ ਮੁਤਾਬਕ, ਇਸ ਦੇ ਨਾਲ ਹੀ ਦੇਸ਼ ਵਿੱਚ ਹੁਣ ਤੱਕ ਕੋਵਿਡ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 14 ਲੱਖ 83 ਹਜ਼ਾਰ 157 ਹੋ ਗਈ ਹੈ। ਜਿਨ੍ਹਾਂ 'ਚ ਐਕਟਿਵ ਕੇਸਾਂ ਦੀ ਗਿਣਤੀ 4 ਲੱਖ 96 ਹਜ਼ਾਰ 988 ਹੈ ਅਤੇ 9,52,744 ਲੋਕ ਠੀਕ ਵੀ ਹੋ ਚੁੱਕੇ ਹਨ।
ਕੋਰੋਨਾਵਾਇਰਸ ਕਾਰਨ ਹੁਣ ਤੱਕ ਭਾਰਤ ਵਿੱਚ 33,425 ਲੋਕਾਂ ਦੀ ਮੌਤ ਵੀ ਹੋਈ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
Google 'ਚ ਜੂਨ 2021 ਤੱਕ ਘਰੋਂ ਕੰਮ ਕਰਨਗੇ ਮੁਲਾਜ਼ਮ
ਗੂਗਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਅਗਲੇ ਸਾਲ ਜੂਨ 2021 ਤੱਕ ਘਰੋਂ ਹੀ ਕੰਮ ਕਰਨਗੇ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਰਮਚਾਰੀ ਇਸ ਸਾਲ ਦੇ ਅਖੀਰ ਤੱਕ ਦਫ਼ਤਰ ਪਰਤਨ ਲੱਗਣਗੇ।
ਪਰ ਹੁਣ ਖ਼ੁਦ ਗੂਗਲ ਦੇ ਮੁਖੀ ਸੁੰਦਰ ਪਿਚਈ ਨੇ ਇੱਕ ਈ-ਮੇਲ ਵਿੱਚ ਆਖਿਆ ਹੈ ਕਿ ਉਨ੍ਹਾਂ ਦਾ ਅਜਿਹਾ ਸਟਾਫ਼ ਜਿਨ੍ਹਾਂ ਦਾ ਦਫ਼ਤਰ ਆਉਣਾ ਜ਼ਰੂਰੀ ਨਹੀਂ ਹੈ, ਉਹ ਅਗਲੇ ਸਾਲ ਮੱਧ ਤੱਕ ਵਰਕ ਫਰੋਮ ਹੋਮ ਹੀ ਕਰ ਸਕਦੇ ਹਨ।
ਦੁਨੀਆਂ ਭਰ ਵਿੱਚ ਗੂਗਲ ਦੇ 2000 ਕਰਮਚਾਰੀ ਹਨ। ਗੂਗਲ ਨੇ ਮਈ ਵਿੱਚ ਕਿਹਾ ਸੀ ਕਿ ਉਹ ਜੂਨ ਤੱਕ ਵੱਖ-ਵੱਖ ਥਾਵਾਂ ਉੱਤੇ ਆਪਣੇ ਆਫ਼ਿਸ ਮੁੜ ਖੋਲ੍ਹਣਾ ਸ਼ੁਰੂ ਕਰੇਗਾ।
ਪਰ ਕੰਪਨੀ ਨੇ ਇਹ ਵੀ ਕਿਹਾ ਸੀ ਕਿ ਜ਼ਿਆਦਾਤਰ ਕਰਮਚਾਰੀਆਂ ਦੇ ਇਸ ਸਾਲ ਦੇ ਅੰਤ ਤੱਕ ਘਰ ਤੋਂ ਹੀ ਕੰਮ ਕਰਨ ਦੀ ਸੰਭਾਵਨਾ ਹੈ।

ਤਸਵੀਰ ਸਰੋਤ, Reuters
ਕੋਰੋਨਾ ਨਾਲ ਮੌਤਾਂ ਦੀ ਗਿਣਤੀ ਸਾਢੇ 6 ਲੱਖ ਤੋਂ ਪਾਰ ਹੋਈ
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾ 6.52 ਲੱਖ ਤੋਂ ਵੀ ਵੱਧ ਹੋ ਗਿਆ ਹੈ।
ਖ਼ਬਰ ਏਜੰਸੀ AFP ਅਤੇ ਜੌਹਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ ਵਿੱਚ ਮੌਤਾਂ ਦਾ ਅੰਕੜਾ ਸਾਢੇ 6 ਲੱਖ ਤੋਂ ਪਾਰ ਹੋ ਗਿਆ ਹੈ।
ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 1 ਕਰੋੜ 64 ਲੱਖ ਦੇ ਨੇੜੇ ਹਨ।

ਤਸਵੀਰ ਸਰੋਤ, Getty Images
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਵੈਕਸੀਨ: ਟੀਕੇ ਦਾ ਸਭ ਤੋਂ ਵੱਡਾ ਤੇ ਆਖ਼ਰੀ ਟ੍ਰਾਇਲ ਸ਼ੁਰੂ
ਕੋਰੋਨਾਵਾਇਰਸ ਦਾ ਟੀਕਾ ਬਣਾਉਣ ਲਈ, ਵਿਸ਼ਵ ਦੀ ਸਭ ਤੋਂ ਵੱਡੀ ਅਜ਼ਮਾਇਸ਼ ਸੋਮਵਾਰ ਤੋਂ ਸ਼ੁਰੂ ਹੋਈ।
ਇਸ ਟ੍ਰਾਇਲ ਵਿੱਚ 30 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਨਾਲ ਲੜਨ ਲਈ ਟੀਕਾ ਲੱਭਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ।
ਜੋ ਵੈਕਸੀਨ ਟ੍ਰਾਇਲ ਦਾ ਆਖਰੀ ਪੜਾਅ ਵਿੱਚ ਹਨ, ਉਸ 'ਚ ਇਹ ਅਮਰੀਕੀ ਤਜਰਬਾ ਇੱਕ ਹੈ।
ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਭਰ ਤੋਂ ਹੁਣ ਤੱਕ ਦੇ ਅਹਿਮ ਅਪਡੇਟ
- ਜੌਹਨਸ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਇਸ ਵੇਲੇ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 1 ਕਰੋੜ 63 ਲੱਖ 96 ਹਜ਼ਾਰ 954 ਕੇਸ ਹਨ ਤੇ ਕੁੱਲ ਮੌਤਾਂ 6 ਲੱਖ 51 ਹਜ਼ਾਰ 902 ਹਨ।
- ਅਮਰੀਕਾ ਲਗਾਤਾਰ ਕੋਰੋਨਾਵਾਇਰਸ ਮਾਮਲਿਆਂ ਵਿੱਚ ਸਭ ਤੋਂ ਉੱਤੇ ਹੈ। ਇੱਥੇ ਇਸ ਵੇਲੇ 42 ਲੱਖ 86 ਹਜ਼ਾਰ ਤੋਂ ਵੀ ਵੱਧ ਮਾਮਲੇ ਹਨ ਅਤੇ 1 ਲੱਖ 47 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
- ਦੂਜੇ ਨੰਬਰ 'ਤੇ ਬ੍ਰਾਜ਼ੀਲ ਵਿੱਚ 24 ਲੱਖ 42 ਹਜ਼ਾਰ ਤੋਂ ਵੀ ਵੱਧ ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ ਲਗਭਗ 88 ਹਜ਼ਾਰ ਹੋ ਗਿਆ ਹੈ।
- ਤੀਜੇ ਨੰਬਰ ’ਤੇ ਭਾਰਤ ਹੈ, ਜਿੱਥੇ 14.35 ਲੱਖ ਤੋਂ ਵੱਧ ਮਾਮਲੇ ਅਤੇ 33 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।
- ਪੰਜਾਬ ਦਾ ਹਾਲ: ਸੂਬੇ ਵਿੱਚ ਕੁੱਲ 13, 218 ਕੇਸ ਹਨ ਅਤੇ 306 ਮੌਤਾਂ ਦਰਜ ਹੋ ਚੁੱਕੀਆਂ ਹਨ। ਹਾਲਾਂਕਿ 8810 ਲੋਕ ਠੀਕ ਵੀ ਹੋ ਚੁੱਕੇ ਹਨ।
- ਦਿੱਲੀ ਦੇ CM ਅਰਵਿੰਦ ਕੇਜਰੀਵਾਲ ਮੁਤਾਬਕ ਰਾਜਧਾਨੀ ਵਿੱਚ ਕੋਵਿਡ-19 ਸਬੰਧੀ ਸੁਧਾਰ ਹੋਇਆ ਹੈ। ਸੋਮਵਾਰ ਨੂੰ ਦਿੱਲੀ ਵਿੱਚ ਰਿਕਵਰੀ ਦੀ ਦਰ 88% ਸੀ ਅਤੇ ਹੁਣ ਸਿਰਫ 9% ਲੋਕ ਬਿਮਾਰ ਹਨ। ਉਨ੍ਹਾਂ ਮੁਤਾਬਕ ਹੁਣ ਤੱਕ 2-3% ਲੋਕਾਂ ਦੀ ਮੌਤ ਹੋਈ ਹੈ।
- ਚੀਨ ’ਚ ਕੋਰੋਨਾਵਾਇਰਸ ਦੇ ਸ਼ੁਰੂਆਤੀ ਮਾਮਲਿਆਂ ਦੀ ਪਛਾਣ ਕਰਨ ਵਾਲੇ ਇੱਕ ਡਾਕਟਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਥਾਨਕ ਅਧਿਕਾਰੀਆਂ ਨੇ ਸ਼ੁਰੂਆਤ ਵਿੱਚ ਕੋਰੋਨਾ ਦੇ ਫੈਲਣ ਦੇ ਪੱਧਰ ਨੂੰ ਲੁਕਾਇਆ ਹੈ।
- ਹਾਂਗ-ਕਾਂਗ ਵਿੱਚ ਲਗਾਤਾਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾਵਾਇਰਸ ਨੂੰ ਕਾਬੂ ਕਰਨ ਲਈ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਹਨ। ਬੁੱਧਵਾਰ ਤੋਂ ਰੈਸਟੋਰੈਂਟ ਵਿੱਚ ਖਾਣਾ ਖਾਣ ’ਤੇ ਪਾਬੰਦੀ ਹੋਵੇਗੀ, ਵੱਖ-ਵੱਖ ਘਰਾਂ ਦੇ ਸਿਰਫ਼ ਦੋ ਲੋਕ ਆਪਸ ਵਿੱਚ ਮਿਲ ਸਕਦੇ ਹਨ ਅਤੇ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
- ਵਿਸ਼ਵ ਸਿਹਤ ਸੰਗਠਨ ਦੇ ਮਹਾਨਿਦੇਸ਼ਕ ਟੈਡਰੋਸ ਐਡਹਾਨੋਮ ਗੈਬ੍ਰਿਊਸੁਸ ਨੇ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ WHO ਹੁਣ ਤੱਕ ਦੇ ਸਭ ਤੋਂ ਖ਼ਰਾਬ ਵੈਸ਼ਵਿਕ ਸਿਹਤ ਸੰਕਟ ਦਾ ਸਾਹਮਣਾ ਕਰ ਰਿਹਾ ਹੈ।"
- ਕੋਰੋਨਾ ਮਹਾਂਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਫਰਾਂਸ ਨੇ ਮਦਦ ਲਈ ਇੱਕ ਮੈਡੀਕਲ ਪੈਕੇਜ ਭੇਜਿਆ ਹੈ। ਇਸ ਮੈਡੀਕਲ ਪੈਕੇਜ ਵਿੱਚ ਫਰਾਂਸ ਨੇ ਵੈਂਟੀਲੇਟਰ, ਟੈਸਟ ਕਿੱਟਾਂ ਅਤੇ ਸੀਰੋਲੌਜੀਕਲ ਕਿੱਟਾਂ ਵੀ ਭੇਜੀਆਂ ਹਨ।
- ਅਮਰੀਕਾ ਵਿੱਚ ਕੋਰੋਨਾਵਾਇਰਸ ਟੀਕਾ ਬਣਾਉਣ ਲਈ ਵਿਸ਼ਵ ਦੀ ਸਭ ਤੋਂ ਵੱਡੀ ਅਜ਼ਮਾਇਸ਼ ਸੋਮਵਾਰ ਤੋਂ ਸ਼ੁਰੂ ਹੋਈ। ਇਸ ਟ੍ਰਾਇਲ ’ਚ 30 ਹਜ਼ਾਰ ਲੋਕਾਂ ਨੇ ਹਿੱਸਾ ਲਿਆ।

ਤਸਵੀਰ ਸਰੋਤ, Getty Images
ਜੀ ਆਇਆ ਨੂੰ! ਕੋਰੋਨਾਵਾਇਰਸ ਬਾਰੇ ਅਹਿਮ ਜਾਣਕਾਰੀ ਇਸ LIVE ਪੇਜ ‘ਤੇ ਤੁਹਾਨੂੰ ਮਿਲੇਗੀ। ਪੰਜਾਬ ਤੇ ਭਾਰਤ ਸਣੇ ਦੁਨੀਆਂ ਭਰ ਦੀਆਂ ਤਾਜ਼ਾ ਅਪਡੇਟਸ ਦੇ ਨਾਲ-ਨਾਲ ਜਾਣਕਾਰੀ ਭਰਪੂਰ ਵੀਡੀਓਜ਼ ਵੀ ਇੱਥੇ ਮਿਲਣਗੀਆਂ। 27 ਜੁਲਾਈ (ਸੋਮਵਾਰ) ਦੀਆਂ ਅਪਡੇਟਸ ਜਾਣਨ ਲਈ ਇੱਥੇ ਕਲਿੱਕ ਕਰੋ।
