You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਵੈਕਸੀਨ: ਕ੍ਰਿਕਟ ਦਾ ਟੀ-20 ਵਰਲਡ ਕੱਪ ਦਾ ਆਯੋਜਨ ਟਲਿਆ, 2023 ਵਿਸ਼ਵ ਕੱਪ ਵੀ ਮੁਲਤਵੀ

ਭਾਰਤ ਵਿੱਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਕੁੱਲ ਕੇਸ 11 ਲੱਖ ਦੇ ਕਰੀਬ ਪਹੁੰਚ ਗਏ ਹਨ।

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। 20 ਜੁਲਾਈ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ

  2. ਕੋਰੋਨਾ ਕਾਰਨ ਟੀ -20 ਕ੍ਰਿਕਟ ਵਿਸ਼ਵ ਕੱਪ ਮੁਲਤਵੀ

    ਕੋਰੋਨਾਵਾਇਰਸ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ)ਨੇ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ -20 ਵਿਸ਼ਵ ਕੱਪ ਕ੍ਰਿਕਟ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਟੂਰਨਾਮੈਂਟ 18 ਅਕਤੂਬਰ ਤੋਂ 15 ਨਵੰਬਰ ਤੱਕ ਆਸਟ੍ਰੇਲੀਆ ਵਿੱਚ ਹੋਣਾ ਸੀ।

    ਆਈਸੀਸੀ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਹੁਣ ਇਸ ਟੂਰਨਾਮੈਂਟ ਨੂੰ ਅਕਤੂਬਰ-ਨਵੰਬਰ 2021 ਵਿਚ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਟੀ -20 ਵਿਸ਼ਵ ਕੱਪ ਅਗਲੇ ਸਾਲ ਯਾਨੀ 2022 ਵਿਚ ਦੁਬਾਰਾ ਆਯੋਜਿਤ ਕੀਤਾ ਜਾਵੇਗਾ।

    ਇਸ ਦੌਰਾਨ ਆਈਸੀਸੀ.ਨੇ ਇਹ ਵੀ ਫੈਸਲਾ ਲਿਆ ਹੈ ਕਿ ਭਾਰਤ ਵਿਚ ਫਰਵਰੀ-ਮਾਰਚ ਵਿਚ ਹੋਣ ਵਾਲੇ 50 ਓਵਰਾਂ ਦਾ ਵਿਸ਼ਵ ਕੱਪ 2023 ਵਿਚ ਹੁਣ ਅਕਤੂਬਰ-ਨਵੰਬਰ, 2023 ਵਿਚ ਹੋਵੇਗਾ।

  3. ਜੇਕਰ ਤੁਸੀਂ ਵੱਧ ਗਰਮੀ ਵਿਚ ਕੰਮ ਕਰਦੇ ਹੋ ਤਾਂ ਤੁਹਾਡੇ ਅੰਗਾਂ 'ਤੇ ਇਹ ਅਸਰ ਪੈਦਾ ਹੈ

  4. ਯੂਪੀ ਵਿਚ ‘ਹੋਮ ਆਈਸੋਲੇਸ਼ਨ’ ਦੀ ਮਿਲੀ ਮਨਜ਼ੂਰੀ

    ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਵਿੱਚ ਨਿਰਧਾਰਤ ਪ੍ਰੋਟੋਕੋਲ ਦੇ ਤਹਿਤ ‘ਹੋਮ ਆਈਸੋਲੇਸ਼ਨ’ ਦੀ ਆਗਿਆ ਦੇਣ ਦਾ ਐਲਾਨ ਕੀਤਾ ਹੈ।

    ਮੁੱਖ ਮੰਤਰੀ ਦੇ ਅਨੁਸਾਰ, ਲੱਛਣਾਂ ਤੋਂ ਬਗੈਰ ਵੱਡੀ ਗਿਣਤੀ ਵਿੱਚ ਸੰਕਰਮਿਤ ਲੋਕ ਬਿਮਾਰੀ ਨੂੰ ਛੁਪਾ ਰਹੇ ਹਨ, ਇਸ ਲਈ ਸਰਕਾਰ ‘ਹੋਮ ਆਈਸੋਲੇਸ਼ਨ’ ਦੀ ਆਗਿਆ ਦੇ ਰਹੀ ਹੈ।

  5. ਛੇ ਮਹੀਨਿਆਂ ਬਾਅਦ ਚੀਨ ਵਿਚ ਖੁੱਲ੍ਹੇ ਸਿਨੇਮਾ, ਅਰਬਾਂ ਦੇ ਘਾਟੇ ਦਾ ਅਨੁਮਾਨ

    ਚੀਨ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਲਗਭਗ ਛੇ ਮਹੀਨਿਆਂ ਤੋਂ ਬੰਦ ਪਏ ਥੀਏਟਰ ਹੁਣ ਖੁੱਲ੍ਹਣੇ ਸ਼ੁਰੂ ਹੋ ਗਏ ਹਨ।

    ਸੋਮਵਾਰ ਨੂੰ, ਸ਼ੰਘਾਈ ਤੋਂ ਲੈ ਕੇ ਚਾਂਗੜੂ ਸ਼ਹਿਰ ਤੱਕ ਕਈ ਥੀਏਟਰ ਦੁਬਾਰਾ ਖੋਲ੍ਹ ਦਿੱਤੇ ਗਏ।

    ਚੀਨ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਿਨੇਮਾ ਬਾਜ਼ਾਰ ਹੈ ਅਤੇ ਕੋਵਿਡ -19 ਮਹਾਂਮਾਰੀ ਦੇ ਕਾਰਨ ਇਸ ਨੂੰ ਕਾਫ਼ੀ ਨੁਕਸਾਨ ਹੋਇਆ ਹੈ।

    ਚੀਨੀ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜਿਨ੍ਹਾਂ ਇਲਾਕਿਆਂ ਵਿੱਚ ਹੁਣ ਲਾਗ ਦਾ ਖ਼ਤਰਾ ਘੱਟ ਹੈ, ਉਨ੍ਹਾਂ ਖੇਤਰਾਂ ਵਿੱਚ ਜਲਦੀ ਹੀ ਸਿਨੇਮਾ ਹਾਲ ਖੋਲ੍ਹਣ ਬਾਰੇ ਫੈਸਲਾ ਲਿਆ ਜਾਵੇਗਾ।

    ਮਾਰਚ ਤੋਂ ਲੈ ਕੇ, ਚੀਨ ਵਿੱਚ ਕੋਵਿਡ -19 ਦੇ ਨਵੇਂ ਮਾਮਲਿਆਂ ਦੀ ਦਰ ਵਿੱਚ ਲਗਾਤਾਰ ਗਿਰਾਵਟ ਆਈ ਹੈ ਅਤੇ ਹੁਣ ਚੀਨ ਦੇ ਜ਼ਿਆਦਾਤਰ ਖੇਤਰਾਂ ਨੂੰ ‘ਘੱਟ ਜੋਖਮ’ ਘੋਸ਼ਿਤ ਕੀਤਾ ਗਿਆ ਹੈ।

  6. ਕੋਰੋਨਾ ਇਲਾਜ : ਇਹ ਪ੍ਰੋਟੀਨ ਬਣ ਸਕਦੀ ਹੈ ਵਰਦਾਨ

  7. ਤਾਜ਼ਾ, ਔਕਸਫੋਰਡ ਦੀ ਵੈਕਸੀਨ ਸੁੱਖਿਅਤ ਲੱਗਦੀ ਹੈ

    ਔਕਸਫੋਰਡ ਯੂਨੀਵਰਸਿਟੀ ਵਲੋਂ ਡਿਵੈਂਲਪ ਕੀਤੀ ਕੋਰੋਨਾਵਾਇਰਸ ਦੀ ਵੈਕਸੀਨ ਸੁਰੱਖਿਅਤ ਲੱਗਦੀ ਹੈ ਅਤੇ ਇਹ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਇਮੀਊਨਿਟੀ ਸਿਸਟਮਨੂੰ ਤਿਆਰ ਕਰਦੀ ਹੈ।

    ਔਕਸਫੋਰਡ ਯੂਨੀਵਰਸਿਟੀ ਵਲੋਂ ਡਿਵੈਂਲਪ ਕੀਤੀ ਕੋਰੋਨਾਵਾਇਰਸ ਦੀ ਵੈਕਸੀਨ ਸੁਰੱਖਿਅਤ ਲੱਗਦੀ ਹੈ ਅਤੇ ਇਹ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਇਮੀਊਨਿਟੀਨੂੰ ਤਿਆਰ ਕਰਦੀ ਹੈ।

    1077 ਵਿਅਕਤੀਆਂ ਉੱਤੇ ਕੀਤੇ ਗਏ ਟਰਾਇਲ ਵਿਚ ਪਤਾ ਲੱਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਵੈਕਸੀਨ ਦਾ ਟੀਕਾ ਲਾਇਆ ਗਿਆ ਉਨ੍ਹਾਂ ਵਿਚ ਕੋਰੋਨਾਵਾਇਰਸ ਨਾਲ ਲੜਨ ਵਾਲੇ ਐਂਟੀਬਾਡੀਜ਼ ਪੈਦਾ ਹੋਏ ਅਤੇ ਵਾਈਟ ਬਲੱਡ ਸੈੱਲ ਪੈਦਾ ਹੋਏ।

    ਇਹ ਨਤੀਜਾ ਬਹੁਤ ਹੀ ਉਤਸ਼ਾਹਜਨਕ ਹੈ , ਇਹ ਅਜੇ ਇਹ ਕਹਿਣ ਮੁਸ਼ਕਲ ਹੈ ਕਿ ਇਸ ਟਰਾਇਲ ਨਾਲ ਇਸ ਵੈਕਸੀਨ ਨੂੰ ਸੁਰੱਖਿਅਤ ਮੰਨ ਲਿਆ ਜਾਵੇਗਾ ਜਾਂ ਅਜੇ ਹੋਰ ਵੱਡੇ ਟਰਾਇਲ ਦੀ ਲੋੜ ਹੈ।

  8. ਪੜ੍ਹਾਈ ਲਈ ਸਮਾਰਟਫੋਨ ਵਰਤਣ ਦੀ 'ਮਜਬੂਰੀ' ਵੇਲੇ ਬੱਚਿਆਂ ਦੀ ਸਿਹਤ ਲਈ ਜ਼ਰੂਰੀ ਨੁਕਤੇ

  9. ਜਪਾਨ ਨੇ ਚੁੰਮਣ ਤੇ ਮਾਈਕ੍ਰੋਫੋਨ ਦੀ ਵਰਤੋਂ ਲਈ ਬਣਾਏ ਨਵੇਂ ਨਿਯਮ

    ਬਾਰ ਨੂੰ ਜਾਪਾਨ ਵਿੱਚ ਲਾਗ ਦੇ ਕੇਂਦਰ ਵਜੋਂ ਵੇਖਿਆ ਜਾਂਦਾ ਹੈ। ਯੂਰੋਲੋਜਿਸਟ ਅਤੇ ਪਬਲਿਕ ਹੈਲਥ ਮਾਹਰ ਸ਼ਿਨਿਆ ਲਵਾਮੁਰੋ ਨੇ ਕਿਹਾ ਕਿ ਬਾਰ ਕਰਮੀਆਂ ਲਈ ਵਿਹਾਰਕ ਨਿਯਮ ਬਣਾਏ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਗਾਹਕਾਂ ਨਾਲ ਕਿਵੇਂ ਗੱਲ ਕੀਤੀ ਜਾਵੇ।

    ਉਨ੍ਹਾਂ ਕਿਹਾ, "ਇਸਦਾ ਅਰਥ ਇਹ ਹੈ ਕਿ ਇੱਥੇ ਚੁੰਮਣ ਅਤੇ ਇੱਕ ਦੂਜੇ ਦੇ ਨਾਲ ਪਲੇਟਾਂ ਦੇ ਸ਼ੇਅਰ ਕਰਨ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।" ਇਸ ਤੋਂ ਇਲਾਵਾਆਪਸੀ ਤਾਲਮੇਲ ਦਾ ਕੋਣ ਵੀ ਅਜਿਹਾ ਹੋਣਾ ਚਾਹੀਦਾ ਹੈ ਕਿ ਬੂੰਦਾਂ ਜੋ ਲਾਗ ਨੂੰ ਫੈਲਾਉਂਦੀਆਂ ਹਨ , ਤੋਂ ਬਚਿਆ ਜਾ ਸਕਦਾ ਹੈ. ਜਿੱਥੋਂ ਤੱਕ ਸੰਭਵ ਹੋ ਸਕੇ ਸਿਰਫ ਪਾਰਟਨਰ ਨੂੰ ਹੀ ਅਤੇ ਡੂੰਘੇ ਚੁੰਮਣਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।"

    ਉਨ੍ਹਾਂ ਇੱਕ ਨਿਊਜ਼ ਕਾਨਫਰੰਸ ਵਿੱਚ ਚੁੰਮਣ ਦੇ ਤਰੀਕੇ ਅਤੇ ਲਾਗ ਤੋਂ ਕਿਵੇਂ ਬਚੀਏ ਇਸ ਦੇ ਢੰਗ

    ਨਾਇਟ ਲਾਇਫ਼ ਜੁੜੇ ਲੋਕ ਜਾਪਾਨ ਵਿੱਚ 20 ਤੋਂ 30 ਸਾਲ ਦੀ ਉਮਰ ਵਿੱਚ ਲਾਗ ਲੁਆ ਰਹੇ ਹਨ। ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਇਨਫੈਕਸ਼ਨ ਅਤੇ ਵਾਇਰਲੌਜੀ ਦੇ ਡਾਇਰੈਕਟਰ, ਮਾਸਯੂਕੀ ਸਾਈਜੋ ਨੇ ਕਿਹਾ ਹੈ ਕਿ ਜਦੋਂ ਮਹਾਂਮਾਰੀ ਹੁੰਦੀ ਹੈ ਕਿਸੇ ਦੇ ਕੰਮ ਦੇ ਅਧਾਰ ਉੱਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ।

    ਉਨ੍ਹਾਂ ਕਿਹਾ, "ਦਿਨ ਰਾਤ ਕੰਮ ਕਰਨ ਵਿਚ ਕੋਈ ਅੰਤਰ ਨਹੀਂ ਹੁੰਦਾ." ਸਾਡੀ ਰਣਨੀਤੀ ਇਹ ਹੋਣੀ ਚਾਹੀਦੀ ਹੈ ਕਿ ਕਿਵੇਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਲਾਗ ਦੇ ਫੈਲਣ ਨੂੰ ਰੋਕਿਆ ਜਾਵੇ. "

    ਨਾਈਟ ਲਾਈਫ ਬਿਜ਼ਨਸ ਐਸੋਸੀਏਸ਼ਨ ਦੀ ਪ੍ਰਤੀਨਿਧ ਨਿਰਦੇਸ਼ਕ ਕਾਓਰੀ ਖੋਗਾ ਨੇ ਕਿਹਾ ਕਿ ਉਸਨੇ ਆਪਣੇ ਆਪ ਨਾਈਟਲਾਈਫ ਵਰਕਰਾਂ ਲਈ ਇੱਕ ਦਿਸ਼ਾ ਨਿਰਦੇਸ਼ ਬਣਾਇਆ ਹੈ। ਇਨ੍ਹਾਂ ਵਿੱਚ ਸੰਗੀਤ ਸੁਣਨ ਵਾਲੇ ਮਾਈਕ੍ਰੋਫੋਨ ਨੂੰ ਰੋਗਾਣੂ ਮੁਕਤ ਕਰਨਾ ਸ਼ਾਮਲ ਹੈ।

  10. ਕੋਰੋਨਾ ਕਾਰਟੂਨ

  11. ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਡਿਊਟੀ ਨਿਭਾਉਂਦੀ ਡਾਕਟਰ ਦਾ ਨਿੱਜੀ ਤਜਰਬਾ

    ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਡਾਕਟਰ ਨੇ ਸਾਂਝਾ ਕੀਤਾ ਤਜਰਬਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸਭ ਤੋਂ ਸਕੂਨ ਦਾ ਪਲ ਉਹ ਹੁੰਦਾ ਹੈ ਜਦੋਂ ਉਨ੍ਹਾਂ ਬੇਟਾ ਇਸ ਗੱਲ 'ਤੇ ਮਾਣ ਮਹਿਸੂਸ ਕਰਦਾ ਹੈ ਕਿ ਉਸ ਦੀ ਮਾਂ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦੀ ਹੈ।

  12. ਕੋਰੋਨਾ ਤੁਹਾਡੇ ਸਰੀਰ ਨਾਲ ਕੀ ਕੀ ਕਰਦਾ ਹੈ? ਕੋਵਿਡ-19 ਤੋਂ ਠੀਕ ਹੋਣ ਵਾਲਿਆਂ ਦੀਆਂ ਕਹਾਣੀਆਂ

    ''ਦੋ-ਤਿੰਨ ਦਿਨ ਤੱਕ ਤਾਂ ਮੈਂ ਬਿਸਤਰੇ 'ਚੋਂ ਉਠੀ ਹੀ ਨਹੀਂ, ਇਥੋਂ ਤੱਕ ਬਾਥਰੂਮ ਵੀ ਨਹੀਂ ਗਈ।"

    ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਇਨਫੈਕਸ਼ਨ ਕਰੀਬ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਿਆ ਹੈ।

    ਰੋਜ਼ਾਨਾ ਹੀ ਮੌਤਾਂ ਦੇ ਅੰਕੜੇ ਵਧ ਰਹੇ ਹਨ ਤੇ ਲੱਖਾਂ ਲੋਕ ਲਾਗ ਨਾਲ ਪ੍ਰਭਾਵਿਤ ਹੋ ਰਹੇ ਹਨ।

    ਪੂਰੀ ਦੁਨੀਆਂ ਵਿੱਚ ਇਸ ਵਾਇਰਸ ਕਾਰਨ ਡਰ ਦਾ ਮਾਹੌਲ ਹੈ ਪਰ ਇਸ ਵਿਚਾਲੇ ਆਸ ਸਿਰਫ਼ ਇੰਨੀ ਕੁ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਲੋਕ ਠੀਕ ਵੀ ਹੋਏ ਹਨ। ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰਾਂ ਪੜ੍ਹਨ ਲਈ ਕਲਿੱਕ ਕਰੋ

  13. ਸਾਊਦੀ ਅਰਬ ਦੇ ਕਿੰਗ ਸਲਮਾਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ

    ਸਾਊਦੀ ਅਰਬ ਦੇ 84 ਸਾਲਾ ਦੇ ਸ਼ਾਸਕ ਕਿੰਗ ਸਲਮਾਨ ਬਿਨ ਅਬਦੁਲਾਜ਼ੀਜ਼ ਨੂੰ ਰਾਜਧਾਨੀ ਰਿਆਦ ਦੇ ਕਿੰਗ ਫ਼ੈਸਲ ਸਪੈਸ਼ਲਿਸਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

    ਸਾਊਦੀ ਦੀ ਸਰਕਾਰੀ ਸਮਾਚਾਰ ਏਜੰਸੀ ਐਸਪੀਏ ਦੇ ਅਨੁਸਾਰ ਉਨ੍ਹਾਂ ਨੂੰ ਮੈਡੀਕਲ ਚੈਕਅਪ ਲਈ ਦਾਖ਼ਲ ਕਰਵਾਇਆ ਗਿਆ ਹੈ।

    ਕਿੰਗ ਸਲਮਾਨ ਦੁਨੀਆ ਦੇ ਸਭ ਤੋਂ ਵੱਡੇ ਤੇਲ ਦਰਾਮਦ ਕਰਨ ਵਾਲੇ ਦੇਸ਼ ਦਾ ਸ਼ਾਸਕ ਹੈ ਅਤੇ ਸਾਲ 2015 ਤੋਂ ਅਮਰੀਕਾ ਦਾ ਕਰੀਬੀ ਸਹਿਯੋਗੀ ਹੈ।

    ਸਲਮਾਨ ਕਿੰਗ ਬਣਨ ਤੋਂ ਪਹਿਲਾਂ ਢਾਈ ਸਾਲ ਕ੍ਰਾਊਨ ਪ੍ਰਿੰਸ ਰਹੇ ਸਨ ਅਤੇ ਜੂਨ 2012 ਵਿਚ ਡਿਪਟੀ ਪ੍ਰੀਮੀਅਰ ਬਣੇ ਸਨ।

    ਉਹ 50 ਸਾਲਾ ਤੱਕ ਰਿਆਦ ਦੇ ਰਾਜਪਾਲ ਵੀ ਰਹੇ। 34 ਸਾਲਾ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਅਸਲ ਸ਼ਾਸਕ ਮੰਨਿਆ ਜਾਂਦਾ ਹੈ।

  14. ਬੰਗਲਾਦੇਸ਼ ਨੇ ਚੀਨ ਦੀ ਕੋਰੋਨਾ ਵੈਕਸੀਨ ਦੇ ਤੀਸਰੇ ਪੜਾਅ ਦੇ ਟ੍ਰਾਇਲ ਦੀ ਦਿੱਤੀ ਮਨਜ਼ੂਰੀ

    ਬੰਗਲਾਦੇਸ਼ ਨੇ ਚੀਨ ਦੇ ਸਿਨੋਵੈਕ ਬਾਇਓਟੈਕ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

    ਬੰਗਲਾਦੇਸ਼ ਦੱਖਣੀ ਏਸ਼ੀਆ ਵਿਚ ਸਭ ਤੋਂ ਵੱਧ ਜਨ ਘਣਤਾ ਵਾਲਾ ਦੇਸ਼ ਹੈ ਅਤੇ ਕੋਰੋਨਾ ਦੀ ਲਾਗ ਇਥੇ ਤੇਜ਼ੀ ਨਾਲ ਵੱਧ ਰਹੀ ਹੈ।

    ਸਿਨੋਵੈਕ ਚੀਨ ਤੋਂ ਬਾਹਰ ਦੇ ਲੋਕਾਂ ਦੀ ਭਾਲ ਕਰ ਰਿਹਾ ਸੀ ਤਾਂਕਿ ਉਨ੍ਹਾਂ ‘ਤੇ ਟ੍ਰਾਇਲ ਕਰਕੇ ਵੇਖਿਆ ਜਾ ਸਕੇ। ਬੰਗਲਾਦੇਸ਼ ਵਿੱਚ ਸਿਨੋਵੈਕ ਦੇ ਤੀਜੇ ਪੜਾਅ ਦੇ ਟ੍ਰਾਇਲ ਦੀ ਪੁਸ਼ਟੀ ਕੋਵਿਡ 19 ਉੱਤੇ ਬਣੀ ਇੱਕ ਕਮੇਟੀ ਦੇ ਮੈਂਬਰ ਦੁਆਰਾ ਵੀ ਕੀਤੀ ਗਈ ਹੈ।

    ਇੰਟਰਨੇਸ਼ਨਲ ਸੈਂਟਰ ਫਾਰ ਡਿਜ਼ੀਜ਼ ਰਿਸਰਚ ਬੰਗਲਾਦੇਸ਼ ਨੇ ਕਿਹਾ ਹੈ ਕਿ ਇਸ ਦਾ ਟ੍ਰਾਇਲ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ।

    ਬੰਗਲਾਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 2,04,525 ਕੇਸ ਹਨ ਅਤੇ ਲਗਭਗ ਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

  15. ਕੋਰੋਨਾਵਾਇਰਸ ਨਾਲ ਜੁੜੀਆਂ ਦੁਪਹਿਰ 2 ਵਜੇ ਤੱਕ ਦੀਆਂ ਅਹਿਮ ਅਪਡੇਟਸ

    • ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਦੇ 1 ਕਰੋੜ 45 ਲੱਖ 8892 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6 ਲੱਖ 6 ਹਜ਼ਾਰ ਤੋਂ ਪਾਰ ਹੋ ਗਿਆ ਹੈ।
    • ਕੋਰੋਨਾ ਮਾਮਲਿਆਂ ਵਿੱਚ ਸਭ ਤੋਂ ਜ਼ਿਆਦਾ ਅਸਰ ਅਮਰੀਕਾ 'ਤੇ ਦਿਖ ਰਿਹਾ ਹੈ, ਇੱਥੇ ਲਾਗ ਦੇ ਕੁੱਲ ਮਾਮਲੇ 3,773,260 ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1.40 ਲੱਖ ਤੋਂ ਪਾਰ ਹੋ ਗਿਆ ਹੈ।
    • ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 40,425 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 681 ਲੋਕਾਂ ਦੀ ਮੌਤ ਹੋਈ ਹੈ।
    • ਆਈਆਈਟੀ-ਭੁਵਨੇਸ਼ਵਰ ਅਤੇ ਏਮਜ਼ ਦੇ ਖੋਜਕਰਤਾਵਾਂ ਦੇ ਸਾਂਝੇ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਨਸੂਨ ਅਤੇ ਸਰਦੀਆਂ ਦੇ ਮੌਸਮ ਦੌਰਾਨ ਭਾਰਤ ਵਿਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਵਧੇਗੀ। ਇਸ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਅਤੇ ਸਰਦੀਆਂ ਵਿੱਚ ਠੰਢਾ ਮੌਸਮ ਕੋਵਿਡ-19 ਦੇ ਫੈਲਣ ਲਈ ਅਨੁਕੂਲ ਹੋਣਗੇ। ਇਹ ਅਧਿਐਨ IIT ਭੁਵਨੇਸ਼ਵਰ ਵਿਖੇ ਸਕੂਲ ਆਫ਼ ਅਰਥ, ਔਸੀਆਨ ਅਤੇ ਮੌਸਮ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵੀ ਵਿਨੋਜ ਦੀ ਅਗਵਾਈ ਹੇਠ ਕੀਤਾ ਗਿਆ ਹੈ।
    • ਕੋਰੋਨਾ ਪੌਜ਼ਿਟਿਵ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
    • ਬਾਰਸੀਲੋਨਾਵਿੱਚ 40 ਲੱਖ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ।
  16. ਭਾਰਤ ਵਿੱਚ ਐਤਵਾਰ ਨੂੰ ਆਏ 40 ਹਜ਼ਾਰ ਤੋਂ ਜ਼ਿਆਦਾ ਕੇਸ

    ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 40, 425 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 681 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।

    ਭਾਰਤ ਵਿੱਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 1,118,042 ਹੋ ਗਈ ਹੈ। ਮ੍ਰਿਤਕਾਂ ਦੀ ਕੁੱਲ ਗਿਣਤੀ 27,497 ਹੋ ਗਈ ਹੈ।

    ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 7,00,087 ਪਹੁੰਚ ਗਈ ਹੈ।

  17. ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਕੋਰੋਨਾ ਪੌਜ਼ਿਟਿਵ ਆਏ ਸੀ। ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ

  18. ਤੁਹਾਡੇ ਜ਼ਿਲ੍ਹੇ ਵਿੱਚ ਕੋਰੋਨਾ ਦੇ ਕਿੰਨੇ ਕੇਸ? — LIVE ਜਾਣੋ

    ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ। ਬੱਸ ਜਿਸ ਸ਼ਹਿਰ ਦੀ ਅਪਡੇਟ ਚਾਹੁੰਦੇ ਹੋ ਇਸ ਲਿੰਕ ਉੱਤੇ ਜਾ ਕੇ ਅੰਗਰੇਜ਼ੀ ਵਿੱਚ ਲਿਖ ਦਿਓ

  19. ਕੋਰੋਨਾ ਦਾ ਸਰੀਰ ਉੱਤੇ ਹਮਲਾ ਤੇ ਫ਼ੇਰ ਕਿਹੜੇ ਬਦਲਾਅ ਆਉਂਦੇ ਨੇ?

    ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।

    ਪਰ ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ, ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ।

    ਵਾਇਰਸ ਦੇ ਵਧਣ-ਫੁੱਲਣ ਦਾ ਸਮਾਂ

    ਇਹ ਉਹ ਸਮਾਂ ਹੁੰਦਾ ਹੈ, ਜਦੋਂ ਵਾਇਰਸ ਵਧਦਾ-ਫੁੱਲਦਾ ਹੈ।

    ਵਾਇਰਸ ਸਾਡੇ ਸਰੀਰ ਵਿਚ ਦਾਖ਼ਲ ਹੁੰਦਿਆਂ ਹੀ ਸਰੀਰਕ ਸੈੱਲਾਂ ਵਿਚ ਦਾਖ਼ਲ ਹੋ ਕੇ ਇਸ ਉੱਤੇ ਕਬਜ਼ਾ ਜਮਾ ਲੈਂਦਾ ਹੈ। ਕੋਰੋਨਾਵਾਇਰਸ ਨੂੰ ਅਧਿਕਾਰਤ ਤੌਰ ਉੱਤੇ ਸਾਰਸ-ਕੋਵ-2 (Sars-CoV-2) ਦਾ ਨਾਂ ਦਿੱਤਾ ਗਿਆ ਹੈ।

    ਜਾਣਕਾਰੀ ਨੂੰ ਹੋਰ ਤਫ਼ਸੀਲ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ

  20. ਕੋਰੋਨਾਵਾਇਰਸ ਲਈ ਰਾਮਬਾਣ ਦੱਸੇ ਜਾ ਰਹੇ 5 ਟੋਟਕਿਆਂ ਦੀ ਅਸਲੀਅਤ

    ਕੋਰੋਨਾਵਾਇਰਸ ਬਾਰੇ ਦੇਸੀ ਟੋਟਕੇ ਸਾਡੇ ਮੁਲਕ ਵਿਚ ਹੀ ਨਹੀਂ ਹਰ ਥਾਂ ਚੱਲਦੇ ਹਨ ,ਉੱਤਰੀ ਕੋਰੀਆ ਨੇ ਆਪਣੇ ਲੋਕਾਂ ਨੂੰ ਲਸਣ, ਸ਼ਹਿਦ ਖਾਣ ਦੀ ਸਲਾਹ ਦਿੱਤੀ।

    ਚੀਨ ਤੋਂ ਖ਼ਬਰ ਆਈ ਕਿ ਉੱਥੇ ਇੱਕ ਬੀਬੀ ਨੂੰ ਪਤਾ ਲੱਗਿਆ ਕਿ ਲਸਣ ਖਾਣ ਨਾਲ ਕੋਰੋਨਾ ਨਹੀਂ ਹੁੰਦਾ ਤਾ ਉਸ ਨੇ ਥੋੜੇ ਸਮੇਂ ਵਿਚ ਹੀ ਲਸਣ ਖਾ ਕੇ ਆਪਣੀ ਜੀਭ ਪਕਾ ਲਈ।

    ਟੋਟਕਿਆਂ ਦੀ ਅਸਲ ਹਕੀਕਤ ਇੱਥੇ ਕਲਿੱਕ ਕਰਕੇ ਜਾਣੋ