You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ 'ਚ ਇਲਾਜ ਦੇ ਖਰਚੇ ਦੀ ਹੱਦ ਬੰਨ੍ਹੀ

ਕੋਰੋਨਾਵਾਇਰਸ ਦਾ ਗਲੋਬਲ ਅੰਕੜਾ 1.3 ਕਰੋੜ ਨੂੰ ਟੱਪ ਗਿਆ ਗਿਆ ਹੈ ਜਦਕਿ ਭਾਰਤ ਵਿਚ 9.6 ਲੱਖ ਤੋਂ ਵੱਧ ਮਰੀਜ਼ ਹੋ ਗਏ ਹਨ

ਲਾਈਵ ਕਵਰੇਜ

  1. ਅੱਜ ਦਾ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 17 ਜੁਲਾਈ ਦੀਆਂ ਅਪਡੇਟਸ ਲਈ ਇਸ ਲਿੰਕ ਉੱਤੇ ਆ ਸਕਦੇ ਹੋ। ਧੰਨਵਾਦ

  2. ਕੋਰੋਨਾਵਾਇਰਸ ਸਬੰਧੀ ਪੰਜਾਬ, ਦੇਸ ਅਤੇ ਦੁਨੀਆਂ ਦੀ ਹਰ ਜ਼ਰੂਰੀ ਅਪਡੇਟ

    • ਦੁਨੀਆਂ ਵਿੱਚ ਲਾਗ ਦੇ 1.35 ਕਰੋੜ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 5.8 ਲੱਖ ਤੋਂ ਪਾਰ ਹੋ ਗਿਆ ਹੈ।
    • ਪੰਜਾਬ ਵਿਚ ਵੀ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦਾ ਅੰਕੜਾ ਕਰੀਬ 9,094 ਹੋ ਗਿਆ ਹੈ, ਇਨ੍ਹਾਂ ਵਿੱਚੋਂ ਕਰੀਬ 6,267 ਲੋਕ ਠੀਕ ਹੋ ਗਏ ਹਨ ਅਤੇ 230 ਮੌਤਾਂ ਹੋਈਆਂ ਹਨ।
    • ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ। ਦੋਵਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉੱਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
    • ਕੋਰੋਨਾ ਮਹਾਂਮਾਰੀ ਦੇ ਚਲਦਿਆਂ ਨਿੱਜੀ ਹਸਪਤਾਲਾਂ ਵੱਲੋਂ ਮੁਨਾਫ਼ਾਖੋਰੀਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੇ ਕੋਵਿਡ-19 ਦੇ ਇਲਾਜ ਲਈ ਖ਼ਰਚੇ ਦੀ ਹੱਦ ਤੈਅ ਕਰ ਦਿੱਤੀ ਹੈ
    • ਭੀਮਾ ਕੋਰੇਗਾਂਓ ਮਾਮਲੇ ਵਿੱਚ ਦੋ ਸਾਲ ਤੋਂ ਮੁੰਬਈ ਦੇ ਤਲੋਜਾ ਜੇਲ੍ਹ ਵਿੱਚ ਬੰਦ 81-ਸਾਲਾ ਕਵੀ, ਲੇਖਕ ਅਤੇ ਸਮਾਜਿਕ ਕਾਰਕੁਨ ਵਰਵਰ ਰਾਓ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
    • ਅਮਰੀਕਾ ਦੇ ਇਨਫੈਕਸ਼ਨ ਰੋਗਾਂ ਦੇ ਮਾਹਰ ਡਾ. ਐਂਥਨੀ ਫਾਊਚੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਇਸ ਸਾਲ ਦੇ ਅਖ਼ੀਰ ਤੱਕ ਵੈਕਸੀਨ ਮਿਲ ਜਾਵੇਗੀ।
    • ਫਰਾਂਸ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਅਗਲੇ ਹਫ਼ਤੇ ਤੋਂ ਘਰਾਂ ਦੇ ਅੰਦਰ ਵੀ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
    • ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਹਾਲ ਹੀ ਵਿੱਚ ਕੀਤਾ ਗਿਆ ਕੋਰੋਨਾ ਟੈਸਟ ਮੁੜ ਪੌਜ਼ੀਟਿਵ ਆਇਆ ਹੈ। ਬੋਲਸਨਾਰੋ ਨੇ 8 ਜੁਲਾਈ ਨੂੰ ਪੁਸ਼ਟੀ ਕੀਤੀ ਸੀ ਕਿ ਉਹ ਕੋਵਿਡ-19 ਪੌਜ਼ੀਟਿਵ ਹਨ।
    • ਦੱਖਣੀ ਅਫਰੀਕਾ ਦੇ ਲੋਕਤੰਤਰਿਕ ਤਰੀਕੇ ਨਾਲ ਚੁਣੇ ਗਏ ਪਹਿਲੇ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਸਭ ਤੋਂ ਛੋਟੀ ਧੀ ਜ਼ਿੰਦਜ਼ੀ ਮੰਡੇਲਾ ਦੀ ਮੌਤ ਹੋ ਗਈ ਹੈ, ਮੈਡੀਕਲ ਜਾਂਚ ਵਿੱਚ ਪਤਾ ਲੱਗਿਆ ਕਿ ਕੋਰੋਨਾਵਾਇਰਸ ਪੌਜ਼ੀਟਿਵ ਸਨ।
  3. ਫਰਾਂਸ ਵਿੱਚ ਬੰਦ ਦਰਵਾਜ਼ਿਆਂ ਅੰਦਰ ਵੀ ਪਹਿਨਣਾ ਪਵੇਗਾ ਮਾਸਕ

    ਫਰਾਂਸ ਵਿੱਚ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ।

    ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੇਕਸ ਨੇ ਐਲਾਨ ਕੀਤਾ ਹੈ ਕਿ ਅਗਲੇ ਹਫ਼ਤੇ ਤੋਂ ਘਰਾਂ ਦੇ ਅੰਦਰ ਵੀ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।

    ਇਸ ਤੋਂ ਇੱਕ ਦਿਨ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਇਲ ਮੈਕਰੋ ਨੇ ਕਿਹਾ ਸੀ ਕਿ ਇਹ ਨਿਯਮ ਅਗਸਤ ਤੋਂ ਲਾਗੂ ਹੋ ਜਾਵੇਗਾ।

    ਕਾਸਟੇਕਸ ਨੇ ਦੱਸਿਆ ਕਿ ਅੱਜ ਇਹ ਫ਼ੈਸਲਾ ਲਿਆ ਗਿਆ ਕਿ ਇਸ ਨਿਯਮ ਨੂੰ ਪਹਿਲਾਂ ਤੋਂ ਹੀ ਲਾਗੂ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਅਗਸਤ ਤੱਕ ਕਾਫ਼ੀ ਦੇਰ ਹੋ ਜਾਵੇਗੀ।

  4. ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਕੋਰੋਨਾ ਟੈਸਟ ਮੁੜ ਪੌਜ਼ੀਟਿਵ

    ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਦਾ ਹਾਲ ਹੀ ਵਿੱਚ ਕੀਤਾ ਗਿਆ ਕੋਰੋਨਾ ਟੈਸਟ ਮੁੜ ਪੌਜ਼ੀਟਿਵ ਆਇਆ ਹੈ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਇਸਦੀ ਪੁਸ਼ਟੀ ਕੀਤੀ।

    ਬੋਲਸਨਾਰੋ ਨੇ 8 ਜੁਲਾਈ ਨੂੰ ਪੁਸ਼ਟੀ ਕੀਤੀ ਸੀ ਕਿ ਉਹ ਕੋਵਿਡ-19 ਪੌਜ਼ੀਟਿਵ ਹਨ।

    ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਤੇਜ਼ ਬੁਖ਼ਾਰ ਅਤੇ ਸਰੀਰ ਵਿੱਚ ਦਰਦ ਦੀ ਦਿੱਕਤ ਸੀ ਪਰ ਜਦੋਂ ਉਨ੍ਹਾਂ ਨੇ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕੁਇਨ ਖਾਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਰਾਹਤ ਮਹਿਸੂਸ ਹੋਣ ਲੱਗੀ।

    ਬੁੱਧਵਾਰ ਨੂੰ ਉਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਕਿ ਹਾਈਡ੍ਰੋਕਸੀਕਲੋਰੋਕੁਇਨ ਦੇ ਅਸਰ ਦੇ ਕੋਈ ਵਿਗਿਆਨਕ ਸਬੂਤ ਨਹੀਂ ਹਨ ਪਰ ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ 'ਇਸਨੇ ਉਨ੍ਹਾਂ 'ਤੇ ਅਸਰ ਜ਼ਰੂਰ ਕੀਤਾ ਹੈ।'

  5. ਟੀਕੇ ਬਾਰੇ ਅਮਰੀਕਾ ਨੇ ਕੀਤਾ ਵੱਡਾ ਦਾਅਵਾ - ਮਹਾਂਮਾਰੀ ਨਾਲ ਜੁੜੀ ਤਾਜ਼ਾ ਜਾਣਕਾਰੀ ਦਾ ਰਾਊਂਡ-ਅਪ

    ਪੰਜਾਬ 'ਚ ਮੰਤਰੀ ਦੇ ਪਰਿਵਾਰਕ ਮੈਂਬਰ ਵੀ ਕੋਰੋਨਾ ਨਾਲ ਹੋਏ ਪੀੜਤ, ਟੀਕੇ ਬਾਰੇ ਅਮਰੀਕਾ ਨੇ ਕੀਤਾ ਵੱਡਾ ਦਾਅਵਾ ਅਤੇ ਹੋਰ ਵੀ ਜ਼ਰੂਰੀ ਖ਼ਬਰਾਂ -- ਮਹਾਂਮਾਰੀ ਨਾਲ ਜੁੜੀ ਤਾਜ਼ਾ ਜਾਣਕਾਰੀ ਦਾ ਰਾਊਂਡ-ਅਪ

    (ਰਿਪੋਰਟ: ਪ੍ਰਿਅੰਕਾ ਧੀਮਾਨ, ਐਡਿਟ: ਰਾਜਨ ਪਪਨੇਜਾ)

  6. ਵਰਵਰ ਰਾਓ ਕੋਰੋਨਾ ਪੌਜ਼ੀਟਿਵ ਪਾਏ ਗਏ

    ਭੀਮਾ ਕੋਰੇਗਾਂਓ ਮਾਮਲੇ ਵਿੱਚ ਦੋ ਸਾਲ ਤੋਂ ਮੁੰਬਈ ਦੇ ਤਲੋਜਾ ਜੇਲ੍ਹ ਵਿੱਚ ਬੰਦ 81-ਸਾਲਾ ਕਵੀ, ਲੇਖਕ ਅਤੇ ਸਮਾਜਿਕ ਕਾਰਕੁਨ ਵਰਵਰ ਰਾਓ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

    ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਸੋਮਵਾਰ ਨੂੰ ਮੁੰਬਈ ਦੇ ਜੇਜੇ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਵਿੱਚ ਭਰਤੀ ਕਰਵਾਇਆ ਗਿਆ।

    ਵਰਵਰ ਕਾਫ਼ੀ ਦਿਨਾਂ ਤੋਂ ਜੇਲ੍ਹ ਵਿੱਚ ਬਿਮਾਰ ਚੱਲ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਦਾਲਤ ਵਿੱਚ ਅਰਜ਼ੀ ਦਾਖ਼ਲ ਕਰਕੇ ਉਨ੍ਹਾਂ ਨੂੰ ਜ਼ਮਾਨ ਤੇ ਰਿਹਾਅ ਕਰ ਦੀ ਮੰਗ ਕੀਤੀ ਸੀ।

    ਪਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਵਰਵਰ ਰਾਓ ਨੂੰ ਭੀਮਾ ਕੋਰੇਗਾਂਓ ਕੇਸ ਵਿੱਚ ਇੱਕ ਮਹੱਤਵਪੂਰਨ ਮੁਲਜ਼ਮ ਕਰਾਰ ਦਿੰਦੇ ਹੋਏ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ ਸੀ।

    ਇਸ ਤੋਂ ਬਾਅਦ ਕੋਰਟ ਨੇ ਰਾਓ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

  7. ਰੂਸ ਦੇ ਹੈਕਰ ਕੋਰੋਨਾ ਦੀ ਵੈਕਸੀਨ ਦਾ 'ਨੁਸਖਾ' ਚੋਰੀ ਕਰ ਰਹੇ ਹਨ?

    ਬ੍ਰਿਟੇਨ ਦੇ ਨੈਸ਼ਨਲ ਸਾਈਬਰ ਸਕਿਊਰਿਟੀ ਸੈਂਟਰ (ਐਨਸੀਐਸਸੀ) ਨੇ ਕਿਹਾ ਹੈ ਕਿ ਰੂਸ ਦੇ ਹੈਕਰ ਉਨ੍ਹਾਂ ਸੰਗਠਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਕੋਰੋਨਾ ਦੀ ਵੈਕਸੀਨ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

    ਦਾਅਵਾ ਹੈ ਕਿ ਹੈਕਰ ਆਪਣਾ ਕੰਮ ਰੂਸੀ ਖੂਫ਼ੀਆ ਸੇਵਾ ਦੇ ਹਿੱਸੇ ਦੇ ਰੂਪ ਵਿੱਚ ਕਰ ਰਹੇ ਹਨ।

    ਐਨਸੀਐਸਸੀ ਨੇ ਡਾਇਰੈਕਟਰ ਪੌਲ ਨੇ ਇਸ ਨੂੰ ਘਿਨੌਣਾ ਕਾਰਾ ਕਿਹਾ ਹੈ।

  8. ਬੀਤੇ 24 ਘੰਟਿਆਂ 'ਚ ਪਾਕਿਸਤਾਨ ਵਿੱਚ ਕੋਰੋਨਾ ਦੇ ਦੋ ਹਜ਼ਾਰ ਨਵੇਂ ਮਾਮਲੇ, 40 ਲੋਕਾਂ ਦੀ ਮੌਤ

    ਪਾਕਿਸਤਾਨ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨਜ਼ ਸੈਂਟਰ ਨੇ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਬੀਤੇ 24 ਘੰਟਿਆਂ ਵਿੱਚ ਪਾਕਿਸਤਾਨ 'ਚ ਕੋਰੋਨਾਵਾਇਰਸ ਦੇ 2145 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਨਾਲ ਹੀ 40 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

    ਅਧਿਕਾਰਤ ਅੰਕੜਿਆਂ ਮੁਤਾਬਕ ਪਾਕਿਸਤਾਨ ਵਿੱਚ ਕੋਰੋਨਾ ਦੇ 257,914 ਮਾਮਲੇ ਹਨ ਅਤੇ ਹੁਣ ਤੱਕ 178,737 ਲੋਕ ਠੀਕ ਹੋ ਚੁੱਕੇ ਹਨ। ਬੀਤੇ ਦਿਨ ਪਾਕਿਸਤਾਨ ਵਿੱਚ 24 ਹਜ਼ਾਰ ਤੋਂ ਵੱਧ ਲੋਕਾਂ ਦਾ ਟੈਸਟ ਕੀਤਾ ਗਿਆ।

  9. ਨੈਲਸਨ ਮੰਡੇਲਾ ਦੀ ਧੀ ਦਾ ਦੇਹਾਂਤ

    ਦੱਖਣੀ ਅਫਰੀਕਾ ਦੇ ਲੋਕਤੰਤਰਿਕ ਤਰੀਕੇ ਨਾਲ ਚੁਣੇ ਗਏ ਪਹਿਲੇ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਸਭ ਤੋਂ ਛੋਟੀ ਧੀ ਜ਼ਿੰਦਜ਼ੀ ਮੰਡੇਲਾ ਦੀ ਮੌਤ ਹੋ ਗਈ ਹੈ। ਉਹ 59 ਸਾਲ ਦੇ ਸਨ।

    ਮੈਡੀਕਲ ਜਾਂਚ ਵਿੱਚ ਪਤਾ ਲੱਗਿਆ ਕਿ ਕੋਰੋਨਾਵਾਇਰਸ ਪੌਜ਼ੀਟਿਵ ਸਨ।

    ਉਨ੍ਹਾਂ ਦੇ ਪੁੱਤਰ ਜ਼ੋਂਡਵਾ ਮੰਡੇਲਾ ਨੇ ਸਰਕਾਰੀ ਟੀਵੀ ਚੈਨਲ SABC ਨੂੰ ਕਿਹਾ ਹੈ ਕਿ ਇਹ ਅਜੇ ਤੱਕ ਸਾਫ਼ ਨਹੀਂ ਹੋਇਆ ਕਿ ਉਨ੍ਹਾਂ ਦਾ ਮੌਤ ਕਿਸ ਕਾਰਨ ਹੋਈ ਸੀ, ਪਰਿਵਾਰ ਅਜੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਿਹਾ ਹੈ।

    ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਸ਼ੁੱਕਰਵਾਰ ਦਫਨਾਇਆ ਜਾਵੇਗਾ।

  10. ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ 'ਚ ਇਲਾਜ ਦੇ ਖਰਚੇ ਦੀ ਹੱਦ ਬੰਨ੍ਹੀ

    ਪੰਜਾਬ ਸਰਕਾਰ ਨੇ ਕੋਵਿਡ ਦੇ ਇਲਾਜ ਲਈ ਨਿੱਜੀ ਹਸਪਤਾਲਾਂ ਲਈ ਖਰਚੇ ਦੀ ਹੱਦ ਮਿੱਥੀ ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ "ਨਿੱਜੀ ਹਸਪਤਾਲਾਂ ਦੁਆਰਾ ਮੁਨਾਫ਼ਾਖੋਰੀ ਕੀਤੇ ਜਾਣ ਨੂੰ ਠੱਲ੍ਹ ਪਾਉਣ ਲਈ" ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ ਦੇ ਇਲਾਜ ਲਈ ਖ਼ਰਚੇ ਦੀ ਹੱਦ ਨਿਰਧਾਰਤ ਕਰ ਦਿੱਤੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦਿੱਤੀ ਗਈI

    ਖਰਚੇ ਸਬੰਧੀ ਇਹ ਦਰਾਂ ਡਾਕਟਰ ਕੇ.ਕੇ. ਤਲਵਾਰ ਕਮੇਟੀ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਤਹਿਤ ਆਈਸੋਲੇਸ਼ਨ ਬੈੱਡ, ਆਈ.ਸੀ.ਯੂ. ਵਿੱਚ ਇਲਾਜ, ਹਸਪਤਾਲ ਵਿੱਚ ਦਾਖਲ ਹੋਣ ਦੇ ਖਰਚੇ ਅਤੇ ਦਾਖਲ ਹੋਣ ਤੋਂ ਬਾਅਦ ਪ੍ਰਤੀਦਿਨ ਦੇ ਖਰਚੇ ਸ਼ਾਮਲ ਹਨ।

    • ਬੁਖਾਰ, ਜਿਸ ਵਿੱਚ ਆਈਸੋਲੇਸ਼ਨ ਬੈੱਡਜ਼ ਦੀ ਲੋੜ ਪੈਂਦੀ ਹੋਵੇ ਅਤੇ ਜਿਸ ਵਿੱਚ ਸਾਂਭ-ਸੰਭਾਲ ਅਤੇ ਆਕਸੀਜ਼ਨ ਵੀ ਸ਼ਾਮਲ ਹੋਵੇ, ਲਈ ਦਾਖਲ ਹੋਣ ਤੋਂ ਬਾਅਦ ਪ੍ਰਤੀਦਿਨ ਦੇ ਖਰਚੇ 10,000 ਰੁਪਏ ਦੇ ਹਿਸਾਬ ਨਾਲ ਨਿਰਧਾਰਤ ਕੀਤੇ ਗਏ ਹਨ ਜਦਕਿ ਐਨ.ਏ.ਬੀ.ਐਚ. ਤੋਂ ਮਾਨਤਾ ਪ੍ਰਾਪਤ ਹਸਪਤਾਲਾਂ (ਜਿਵੇਂ ਕਿ ਉਹ ਨਿੱਜੀ ਮੈਡੀਕਲ ਕਾਲਜਾਂ ਜਿਨ੍ਹਾਂ ਵਿੱਚ ਪੀ.ਜੀ./ਡੀ.ਐਨ.ਬੀ. ਕੋਰਸ ਨਹੀਂ ਹਨ) ਹਸਪਤਾਲਾਂ ਲਈ 9,000 ਰੁਪਏ ਅਤੇ ਐਨ.ਏ.ਬੀ.ਐਚ. ਤੋਂ ਗੈਰ-ਮਨਜ਼ੂਰਸ਼ੁਦਾ ਹਸਪਤਾਲਾਂ ਲਈ 8,000 ਰੁਪਏ ਨਿਰਧਾਰਤ ਕੀਤੇ ਗਏ ਹਨ।
    • ਗੰਭੀਰ ਬੁਖਾਰ (ਆਈ.ਸੀ.ਯੂ. ਵਿੱਚ ਪਰ ਵੈਂਟੀਲੇਟਰ ਦੀ ਲੋੜ ਤੋਂ ਬਗੈਰ) ਲਈ ਇਨ੍ਹਾਂ ਹਸਪਤਾਲਾਂ ਲਈ ਕ੍ਰਮਵਾਰ 15,000, 14,000 ਅਤੇ 13,000 ਰੁਪਏ ਤੱਕ ਹੱਦ ਨਿਰਧਾਰਤ ਕੀਤੀ ਗਈ ਹੈI ਬਹੁਤ ਹੀ ਨਾਜ਼ੁਕ ਸਥਿਤੀ ਵਾਲੇ ਮਰੀਜ਼ਾਂ ਲਈ ਇਹ ਦਰਾਂ ਕ੍ਰਮਵਾਰ 18,000, 16,500 ਅਤੇ 15,000 ਨਿਰਧਾਰਤ ਕੀਤੀਆਂ ਗਈਆਂ ਹਨ।
    • ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਸਾਰੀਆਂ ਕੀਮਤਾਂ ਵਿੱਚ ਪੀ.ਪੀ.ਈ. ਦੀ ਕੀਮਤ ਵੀ ਸ਼ਾਮਲ ਕੀਤੀ ਗਈ ਹੈ।
    • ਬਿਆਨ ਮੁਤਾਬਕ, "ਨਿੱਜੀ ਹਸਪਤਾਲਾਂ ਨੂੰ ਮਾਮੂਲੀ ਬੁਖਾਰ ਦੇ ਮਾਮਲਿਆਂ ਦੇ ਇਲਾਜ ਲਈ ਹੱਲਾਸ਼ੇਰੀ ਦੇਣ ਹਿੱਤ ਤਲਵਾਰ ਕਮੇਟੀ ਨੇ ਅਜਿਹੇ ਕੇਸਾਂ ਲਈ ਪ੍ਰਤੀਦਿਨ ਦਾਖਲਾ ਫੀਸ ਕ੍ਰਮਵਾਰ 6500 ਰੁਪਏ, 5500 ਰੁਪਏ ਅਤੇ 4500 ਰੁਪਏ ਨਿਰਧਾਰਤ ਕੀਤੀ ਹੈ।"

    ਬਿਆਨ ਮੁਤਾਬਕ ਫੈਸਲੇ ਦਾ ਐਲਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ ਸਬੰਧੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੀਤਾ ਗਿਆ। ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਨਿੱਜੀ ਤੌਰ 'ਤੇ ਇਸ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਤਲਵਾਰ ਕਮੇਟੀ ਅਤੇ ਸੂਬੇ ਦੇ ਸਿਹਤ ਵਿਭਾਗ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਨਿੱਜੀ ਹਸਪਤਾਲਾਂ ਨਾਲ ਗੱਲਬਾਤ ਕਰਨ ਮਗਰੋਂ ਵਾਜਬ ਕੀਮਤਾਂ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ ਸਨ।

  11. ਕੋਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਪਾਉਣਾ ਜ਼ਰੂਰੀ ਹੈ ਤਾਂ ਇਹ ਪਤਾ ਹੋਣਾ ਵੀ ਜ਼ਰੂਰੀ ਹੈ...

    ਪੂਰੀ ਦੁਨੀਆਂ ਵਿੱਚ ਇਸ ਵੇਲੇ ਇਹ ਤਾਂ ਲੋਕਾਂ ਨੂੰ ਪਤਾ ਹੀ ਹੈ ਕਿ ਮਾਸਕ ਪਹਿਣ ਕੇ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈI ਫਿਰ ਵੀ ਕੁਝ ਨਵੀਆਂ-ਪੁਰਾਣੀਆਂ ਆਦਤਾਂ ਕਰਕੇ ਅਣਗਹਿਲੀ ਹੋ ਰਹੀ ਹੈI

    ਇਨ੍ਹਾਂ ਤਸਵੀਰਾਂ ਰਾਹੀਂ ਸਮਝੋ ਕਿ ਧਿਆਨ ਕਿਨ੍ਹਾਂ ਗੱਲਾਂ ਦਾ ਰੱਖਣਾ ਹੈI

  12. ਅਮਰੀਕਾ ਨੂੰ ਇਸ ਸਾਲ ਦੇ ਅਖ਼ੀਰ ਤੱਕ ਮਿਲ ਜਾਵੇਗੀ ਕੋਰੋਨਾ ਵੈਕਸੀਨ: ਡਾ. ਫਾਊਚੀ

    ਕੋਰੋਨਾਵਾਇਰਸ ਦੀ ਵੈਕਸੀਨ ਨੂੰ ਲੈ ਕੇ ਬੁੱਧਵਾਰ ਨੂੰ ਅਮਰੀਕਾ ਤੋਂ ਇੱਕ ਖੁਸ਼ਖਬਰੀ ਆਈ ਸੀ। ਅਮਰੀਕੀ ਕੰਪਨੀ ਮੋਡੇਰਨਾ ਦੀ ਵੈਕਸੀਨ ਦੇ ਪਰੀਖਣ ਦੌਰਾਨ ਸਕਾਰਾਤਮਕ ਨਤੀਜੇ ਮਿਲੇ ਸਨ।

    ਬੁੱਧਵਾਰ ਨੂੰ ਹੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕੀਤਾ ਸੀ ਕਿ 'ਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ ਹੈ'। ਹੁਣ ਅਮਰੀਕਾ ਦੇ ਹੀ ਇਨਫੈਕਸ਼ਨ ਰੋਗਾਂ ਦੇ ਮਾਹਰ ਡਾ. ਐਂਥਨੀ ਫਾਊਚੀ ਨੇ ਅਨੁਮਾਨ ਲਗਾਇਆ ਹੈ ਕਿ ਅਮਰੀਕਾ ਨੂੰ ਇਸ ਸਾਲ ਦੇ ਅਖ਼ੀਰ ਤੱਕ ਵੈਕਸੀਨ ਮਿਲ ਜਾਵੇਗੀ।

    ਡਾ. ਐਂਥਨੀ ਫਾਊਚੀ ਨੇ ਰਾਇਟਰਸ ਨਿਊਜ਼ ਏਜੰਸੀ ਨੂੰ ਕਿਹਾ, “ਜਿਸ ਸਮੇਂ ਦਾ ਅਨੁਮਾਨ ਲਗਾਇਆ ਗਿਆ ਹੈ ਉਸ ਨੂੰ ਲੈ ਕੇ ਮੈਂ ਖੁਸ਼ ਹਾਂ।''

    ਉਨ੍ਹਾਂ ਕਿਹਾ ਕਿ ਉਹ ਇਸ ਵਿਚਾਰ ਤੋਂ 'ਚਿੰਤਤ' ਨਹੀਂ ਹਨ ਕਿ ਚੀਨ ਵੈਕਸੀਨ ਬਣਾਉਣ ਦੀ ਦਿਸ਼ਾ ਵਿੱਚ ਅਮਰੀਕਾ ਤੋਂ ਅੱਗੇ ਨਿਕਲ ਜਾਵੇਗਾ।

    ਉਨ੍ਹਾਂ ਕਿਹਾ, “ਮੈਨੂੰ ਲਗਦਾ ਹੈ ਕਿ ਹਰ ਕੋਈ ਇੱਕ ਹੀ ਟਰੈਕ 'ਤੇ ਚੱਲ ਰਿਹਾ ਹੈ। ਉਹ ਇਸ ਨੂੰ ਸਾਡੇ ਤੋਂ ਪਹਿਲਾਂ ਹਾਸਲ ਨਹੀਂ ਕਰ ਜਾ ਰਹੇ ਹਨ, ਜੋ ਬਿਲਕੁਲ ਪੱਕਾ ਹੈ।''

  13. ਜਲੰਧਰ ਵਿੱਚ ਕੋਰੋਨਾਵਾਇਰਸ ਦੇ 26 ਨਵੇਂ ਕੇਸ ਆਏ ਸਾਹਮਣੇ, ਪਾਲ ਸਿੰਘ ਨੌਲੀ, ਬੀਬੀਸੀ ਸਹਿਯੋਗੀ

    ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਵੀਰਵਾਰ ਨੂੰ 26 ਲੋਕ ਕੋਰੋਨਾ ਤੋਂ ਪੀੜਤ ਪਾਏ ਗਏ ਹਨ, 372 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਮਰੀਜ਼ਾਂ ਦੀ ਗਿਣਤੀ 1,447 ਹੋ ਗਈ ਹੈ।

    ਸਿਹਤ ਵਿਭਾਗ ਨੇ ਦੋ ਹੋਰ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈI

    ਇੱਕ ਵਿਅਕਤੀ 65 ਸਾਲ ਦਾ ਸੀ, ਪਹਿਲਾਂ ਵੀ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ।

    ਡਿਪਟੀ ਕਮਿਸ਼ਨਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿੱਚ 31 ਮੌਤਾਂ ਹੋਈਆਂ ਹਨ।

  14. ਭਾਰਤ ਦੇ ਕਈ ਸੂਬਿਆਂ ਨੇ ਮੁੜ ਲਾਗੂ ਕੀਤਾ ਲੌਕਡਾਊਨ

    ਕੋਰੋਨਾਵਾਇਰਸ ਕਾਰਨ ਭਾਰਤ ਦੇ ਕਈ ਸੂਬਿਆਂ ਨੇ ਮੁੜ ਲੌਕਡਾਊਨ ਲਾਗੂ ਕਰ ਦਿੱਤਾ ਹੈ।

    ਭਾਰਤ ਵਿਚ 9.68 ਲੱਖ ਮਰੀਜ਼ ਹੋ ਚੁੱਕੇ ਹਨ ਅਤੇ ਮੌਤਾਂ ਦਾ ਅੰਕੜਾ ਵੀ 25,000+ ਹੋ ਗਿਆ ਹੈ।

    ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 32 ਹਜ਼ਾਰ ਰਿਕਾਰਜ ਮਾਮਲੇ ਸਾਹਮਣੇ ਆਏ ਹਨ ਅਤੇ 600 ਤੋਂ ਵੱਧ ਮੌਤਾਂ ਹੋਈਆਂ ਹਨ।

    ਬਿਹਾਰ, ਕਰਨਾਟਕ. ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਨੇ ਕਈ ਥਾਵਾਂ ਉੱਤੇ ਲੌਕਡਾਉਨ ਮੁੜ ਲਾਗੂ ਕਰ ਦਿੱਤਾ ਹੈ ।

  15. ਪੂਰੀ ਦੁਨੀਆਂ ਵਿੱਚ 1 ਕਰੋੜ 35 ਲੱਖ ਤੋਂ ਵੱਧ ਮਾਮਲੇ ਤੇ 5 ਲੱਖ 84 ਹਜ਼ਾਰ ਮੌਤਾਂ

    ਜੌਨ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਲਾਗ ਦੇ 1,35,65,020 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 5,84,385 ਹੋ ਗਿਆ ਹੈ।

    ਉਧਰ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 24,915 ਹੋ ਗਈ ਹੈ ਅਤੇ ਲਾਗ ਦੇ 9,68,876 ਕੇਸ ਹੋ ਗਏ ਹਨ।

    ਪਾਕਿਸਤਾਨ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਨੇ ਪਾਕਿਸਤਾਨ ਦੇ ਤਾਜ਼ ਅੰਕੜੇ ਪੇਸ਼ ਕਰਦਿਆਂ ਦੱਸਿਆ ਹੈ ਕਿ ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਵਿੱਚ 2145 ਨਵੇਂ ਕੇਸ ਤੇ 40 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਹੀ ਪਾਕਿਸਤਾਨ ਵਿੱਚ ਕੋਵਿਡ-19 ਦੇ 2,57,914 ਮਾਮਲੇ ਸਾਹਮਣੇ ਆਏ ਹਨ।

    ਪੰਜਾਬ ਵਿਚ ਵੀ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦਾ ਅੰਕੜਾ 97 ਹਜ਼ਾਰ ਨੂੰ ਪਾਰ ਕਰ ਗਿਆ ਹੈ, ਇਨ੍ਹਾਂ ਵਿੱਚੋਂ ਕਰੀਬ 3000 ਕੇਸ ਠੀਕ ਹੋ ਗਏ ਹਨ।

  16. ਕੋਰੋਨਾਵਾਇਰਸ ਦੇ ਕੀ ਨਵੇਂ ਲੱਛਣ ਤੇ ਮੈਂ ਕਿਵੇਂ ਕਰਾਂ ਬਚਾਅ

    ਦੁਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਰੋੜ 35 ਲੱਖ ਤੋਂ ਟੱਪ ਗਈ ਹੈ ਅਤੇ ਮੌਤਾਂ ਦਾ ਅੰਕੜਾ ਵੀ 5 ਲੱਖ 82 ਹਜ਼ਾਰ ਤੋਂ ਪਾਰ ਹੋ ਗਿਆ ਹੈ।

    ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

    ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ। ਕੋਰੋਨਾ ਦੇ ਲੱਛਣ ਤੇ ਬਚਾਅ ਸਣੇ ਮਹਾਮਾਰੀ ਨਾਲ ਜੁੜੀਆਂ 5 ਅਹਿਮ ਖ਼ਬਰਾਂ ਬਾਰੇ ਜਾਣਨ ਲਈ ਕਲਿੱਕ ਕਰੋ

  17. ਕੋਰੋਨਾਵਾਇਰਸ : ਬੇਘਰਿਆਂ ਨੂੰ 'ਗੁਰੂ ਕੇ ਲੰਗਰ' ਦਾ ਸਹਾਰਾ

    ਦਿੱਲੀ ਵਿਚ ਲੌਕਡਾਊਨ ਲੱਗਣਤੱਕ 264 ਰੈਣ ਬਸੇਰੇ ਸਨ। ਪਰ ਹੁਣ ਕੋਰੋਨਾ ਕਾਰਨ ਇਨ੍ਹਾਂ ਵਿਚ ਸਿਰਫ਼ 20 ਫੀਸਦੀ ਲੋਕ ਹੀ ਰਹਿੰਦੇ ਹਨ।

    ਸਰਕਾਰ ਨੇ ਇਨ੍ਹਾਂ ਨੂੰ ਪੱਕਿਆ ਪਕਾਇਆ ਭੋਜਨ ਦੇਣ ਲਈ ਵਾਅਦਾ ਕੀਤਾ ਸੀ, ਪਰ ਹੁਣ ਇਹ 2 ਜੁਲਾਈ ਤੋਂ ਬੰਦ ਹੈ।

    ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੇ ਇਨ੍ਹਾਂ ਰੈਣ ਬਰੇਸਿਆਂ ਉੱਤੇ ਨਿਰਭਰ ਲੋਕਾਂ ਨਾਲ ਗੱਲਬਾਤ ਕੀਤੀ।

    ਪਰ 2 ਜੁਲਾਈ ਤੋਂ ਖਾਣਾ ਬੰਦ ਕੀਤਾ ਜਾਂਦਾ ਹੈ। ਸਲਮਾਨ ਰਾਵੀ ਯਮੁਨਾ ਪੁਸਟਾ ਦੇ ਰੈਣ ਬਸੇਰਾ ਵਿੱਚ ਨਿਰਮਲ ਦਾ (ਨਾਮ ਬਦਲਿਆ) ਨੂੰ ਮਿਲਿਆ, ਜੋ ਕੋਲਕਾਤਾ ਤੋਂ ਦਿੱਲੀ ਆਕੇ ਕੰਮ ਕਰਦਾ ਸੀ ਅਤੇ ਇੱਕ ਮਜ਼ਦੂਰ ਵਜੋਂ ਆਪਣਾ ਗੁਜ਼ਾਰਾ ਕਰਦਾ ਸੀ। ਸਾਰਾ ਦਿਨ ਕੰਮ ਕਰਦੇ ਸਨ ਅਤੇ ਰਾਤ ਦੀ ਪਨਾਹ ਲੈਂਦੇ ਸੀ। ਹੁਣ ਉਸ ਦੀ ਰਾਤ ਦੀ ਪਨਾਹ ਵੀ ਖਤਮ ਹੋ ਗਈ ਹੈ ਅਤੇ ਉਸ ਨੂੰ ਕੋਈ ਕੰਮ ਨਹੀਂ ਮਿਲ ਰਿਹਾ।

    ਇਥੇ ਰਹਿਣ ਵਾਲਾ ਉਮੇਸ਼ ਆਪਣੀ ਬੈਗ ਵਿੱਚੋਂ ਦੋ ਰੋਟੀਆਂ ਦਿਖਾਉਂਦਾ ਹੈ। ਪੁੱਛਣ ਤੇ, ਉਹ ਕਹਿੰਦਾ ਹੈ, "ਇਹ ਇਹ ਵਾਹਿਗੁਰਬ ਜੀ ਦਾ ਲੰਗਰ ਹੈ। ਸਵੇਰੇ ਸਵੇਰੇ ਮਿਲਦਾ ਹੈ। ਮੈਂ ਦੁਬਾਰਾ ਲਾਇਨ ਵਿਚ ਲੱਗ ਕੇ ਦੋ ਰੋਟੀਆਂ ਹੋਰ ਲੈ ਲੈਂਦਾ ਹਾਂ ਤੇ ਰਾਤ ਨੂੰ ਜਦੋਂ ਭੁੱਖ ਲੱਗਦੀ ਹੈ ਤਾਂ ਖਾ ਲੈਂਦਾ ਹਾਂ।’’

  18. ਕੋਰੋਨਾਵਾਇਰਸ ਵੈਕਸੀਨ: ਅਮਰੀਕਾ ਨੂੰ ਮਿਲੀ ਕਾਮਯਾਬੀ ਦੇ ਕੀ ਹਨ ਮਾਅਨੇ

    ਅਮਰੀਕਾ ਵਿੱਚ ਟੈਸਟ ਕੀਤੀ ਗਈ ਪਹਿਲੀ ਕੋਵਿਡ-19 ਵੈਕਸੀਨ ਨੇ ਲੋਕਾਂ ਦੇ ਇਮਿਊਨ ਸਿਸਟਮ ਨੂੰ ਉਸ ਤਰ੍ਹਾਂ ਹੀ ਲਾਭ ਪਹੁੰਚਾਇਆ ਹੈ, ਜਿਵੇਂ ਕਿ ਵਿਗਿਆਨੀਆਂ ਦੁਆਰਾ ਉਮੀਦ ਕੀਤੀ ਜਾ ਰਹੀ ਸੀ।

    ਹੁਣ ਇਸ ਵੈਕਸੀਨ ਦਾ ਮਹੱਤਵਪੂਰਨ ਟ੍ਰਾਇਲ ਹੋਣਾ ਹੈ। ਅਮਰੀਕਾ ਦੇ ਚੋਟੀ ਦੇ ਮਾਹਰ ਡਾ. ਐਂਥਨੀ ਫਾਊਚੀ ਨੇ ਐਸੋਸਿਏਟਿਡ ਪ੍ਰੈਸ ਨੂੰ ਕਿਹਾ ਕਿ ਇਹ ਇੱਕ ਚੰਗੀ ਖ਼ਬਰ ਹੈ। ਵੈਕਸੀਨ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

  19. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ

  20. ਕੋਰੋਨਾਵਾਇਰਸ ਮਹਾਮਾਰੀ : ਕੀ ਸਰਦੀਆਂ ਦੇ ਮੌਸਮ ਵਿਚ ਵਾਇਰਸ ਹੋ ਵਧੇਗਾ

    ਦੁਨੀਆਂ ਦੇ ਬਹੁਤੇ ਦੇਸਾਂ ਵਿੱਚ ਲੌਕਡਾਊਨ ਹੈ ਅਤੇ ਕਈ ਦੇਸਾਂ ਨੇ ਕਰਫਿਊ ਲਗਾ ਦਿੱਤਾ ਹੈ। ਜ਼ਿਆਦਾਤਰ ਦੇਸਾਂ ਨੇ ਆਪਣੀਆਂ ਸਰਹੱਦਾਂ ਲਗਭਗ ਸੀਲ ਕਰ ਦਿੱਤੀਆਂ ਹਨ।

    ਕੋਰੋਨਾਵਾਇਰਸ ਬਾਰੇ ਦੁਨੀਆਂ ਦਸੰਬਰ ਵਿੱਚ ਹੀ ਜਾਗਰੂਕ ਹੋਈ ਹੈ, ਪਰ ਇਹ ਅਨੰਤ ਕਾਲ ਤੋਂ ਮੌਜੂਦ ਹੈ।

    ਦੁਨੀਆਂ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ। ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰ ਜਾਣਨ ਲਈ ਸਾਰੇ ਵਿਸ਼ਵ ਵਿਆਪੀ ਪੱਧਰ ’ਤੇ ਪ੍ਰਯੋਗ ਕਰ ਰਹੇ ਹਨ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।