You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਕੇਰਲ ਦੇ ਮੁੱਖ ਮੰਤਰੀ ਨੇ ਕਿਹਾ, 'ਕੇਰਲ ਵਿੱਚ ਹੋ ਰਹੀ ਕਮਿਊਨਿਟੀ ਟਰਾਂਸਮਿਸ਼ਨ'

ਕੋਰੋਨਾਵਾਇਰਸ ਦਾ ਗਲੋਬਲ ਅੰਕੜਾ 1.37 ਕਰੋੜ ਨੂੰ ਟੱਪ ਗਿਆ ਗਿਆ ਹੈ।

ਲਾਈਵ ਕਵਰੇਜ

  1. ਕੋਰੋਨਾ ਰਾਊਂਡਅਪ: ਦੁਨੀਆਂ ਭਰ ਤੋਂ ਕੁਝ ਅਹਿਮ ਖ਼ਬਰਾਂ

    • ਭਾਰਤ ਵਿੱਚ ਕੋਰੋਨਾ ਲਾਗ ਦੇ ਕੁੱਲ ਮਾਮਲੇ ਵਧ ਕੇ 10,03,832 ਹੋ ਗਏ ਹਨ ਅਤੇ ਹੁਣ ਤੱਕ ਕਰੀਬ 76,688 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਕੋਰੋਨਵਾਇਰਸ ਨਾਲ ਦੁਨੀਆਂ ਭਰ ਵਿੱਚ ਮੌਤਾਂ ਦਾ ਅੰਕੜਾ 5,90,005 ਹੋ ਗਿਆ ਹੈ ਅਤੇ ਲਾਗ ਦੀ ਗਿਣਤੀ 1.38 ਕਰੋੜ ਹੋ ਗਈ ਹੈ।
    • ਅਮਰੀਕਾ ਵਿੱਚ ਵਾਇਰਸ ਦੇ ਮਾਮਲੇ ਹਰ ਰੋਜ਼ ਨਵੇਂ ਰਿਕਾਰਡ ਉੱਤੇ ਜਾ ਰਹੇ ਹਨ। ਵੀਰਵਾਰ ਨੂੰ ਅਮਰੀਕਾ ਵਿੱਚ ਕੋਰੋਨਾ ਦੇ 74 ਹਜ਼ਾਰ 500 ਮਾਮਲੇ ਆਏ। ਹੁਣ ਤੱਕ ਇੱਕ ਦਿਨ ਵਿੱਚ ਆਏ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ।
    • ਕੋਰੋਨਾ ਦੀ ਦਵਾਈ ਬਣਾਉਣ ਵਾਲੀ ਕੰਪਨੀ ਜ਼ਾਇਡਸ ਕੈਡਿਲਾ ਨੇ ਕਿਹਾ ਹੈ ਕਿ ਅਗਲੇ ਸਾਲ ਫਰਵਰੀ-ਮਾਰਚ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਪੂਰਾ ਕਰਨ ਦੀ ਕੰਪਨੀ ਦੀ ਯੋਜਨਾ ਹੈ।
    • ਦਿੱਲੀ ਸਰਕਾਰ ਮੁਤਾਬਕ ਸੂਬੇ ਵਿੱਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਦੇ 1462 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਦਿੱਲੀ ਵਿੱਚ ਹੁਣ ਕੁੱਲ ਮਾਮਲੇ 120107 ਹੋ ਗਏ ਹਨ।
    • ਕੋਰੋਨਾਵਾਇਰਸ ਵੈਕਸੀਨ ਦਾ ਹਿਊਮਨ ਟ੍ਰਾਇਲ ਪੀਜੀਆਈ ਰੋਹਤਕ ਵਿੱਚ ਸ਼ੁਰੂ ਹੋ ਗਿਆ ਹੈ। ਭਾਰਤ ਬਾਇਓਟੈਕ ਕੰਪਨੀ ਵੱਲੋਂ ਤਿਆਰ ਕੀਤੇ ਗਏ ਕੋਵੈਕਸੀਨ ਦਾ ਸਫਲ ਪ੍ਰਯੋਗ ਚੂਹਿਆਂ ਅਤੇ ਖਰਗੋਸ਼ਾਂ ਉੱਤੇ ਕੀਤਾ ਜਾ ਚੁੱਕਿਆ ਹੈ। ਇਸ ਤੋਂ ਬਾਅਦ ਹੁਣ ਇਨਸਾਨਾਂ 'ਤੇ ਇਸਦਾ ਟ੍ਰਾਇਲ ਸ਼ੁਰੂ ਕੀਤਾ ਗਿਆ ਹੈ।
    • ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਮੁਤਾਬਕ ਸੂਬੇ ਵਿੱਚ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸਦੇ ਲਈ ਦਿਸ਼ਾ-ਨਿਰਦੇਸ਼ ਛੇਤੀ ਹੀ ਜਾਰੀ ਕੀਤੇ ਜਾਣਗੇ।
    • ਚੀਨ ਦੇ ਸ਼ਿਨਜਿਆਂਗ ਸੂਬੇ ਦੀ ਰਾਜਧਾਨੀ ਉਰੂਮਕੀ ਵਿੱਚ ਕੋਰੋਨਾਵਾਇਰਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਰੀਬ 600 ਤੋਂ ਜ਼ਿਆਦਾ ਫਲਾਈਟਸ ਨੂੰ ਰੱਦ ਕਰ ਦਿੱਤਾ ਗਿਆ ਹੈ।
    • ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਇਹ ਮੰਨਣ ਵਾਲੇ ਪਹਿਲੇ ਮੁੱਖ ਮੰਤਰੀ ਬਣੇ ਕਿ ਭਾਰਤ ਵਿੱਚ ਕੋਰੋਨਾਵਾਇਰਸ ਦਾ ਕਮਿਊਨਿਟੀ ਟਰਾਂਸਮਿਸ਼ਨ ਹੋ ਰਿਹਾ ਹੈ।
  2. ‘ਕੇਰਲ ਵਿੱਚ ਹੋ ਰਹੀ ਕਮਿਊਨਿਟੀ ਟਰਾਂਸਮਿਸ਼ਨ’

    ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਇਹ ਮੰਨਣ ਵਾਲੇ ਪਹਿਲੇ ਮੁੱਖ ਮੰਤਰੀ ਬਣੇ ਕਿ ਭਾਰਤ ਵਿੱਚ ਕੋਰੋਨਾਵਾਇਰਸ ਦਾ ਕਮਿਊਨਿਟੀ ਟਰਾਂਸਮਿਸ਼ਨ ਹੋ ਰਿਹਾ ਹੈ।

    ਕਮਿਊਨਿਟੀ ਟਰਾਂਸਮਿਸ਼ਨ ਉਹ ਦੌਰ ਹੁੰਦਾ ਹੈ ਜਿਸ ਵਿੱਚ ਪਤਾ ਨਹੀਂ ਚੱਲਦਾ ਕਿ ਕਿਸੇ ਸ਼ਖ਼ਸ ਨੂੰ ਲਾਗ ਕਿੱਥੋਂ ਲੱਗੀ।

    ਭਾਰਤ ਵਿੱਚ ਉਨ੍ਹਾਂ ਲੋਕਾਂ ਨੂੰ ਲਾਗ ਲੱਗ ਰਹੀ ਹੈ ਜੋ ਨਾ ਤਾਂ ਕਿਸੇ ਦੇ ਸੰਪਰਕ ਵਿੱਚ ਆਏ ਹਨ ਜਿਸ ਨੂੰ ਇਨਫੈਕਸ਼ਨ ਹੋਵੇ ਤੇ ਨਾਂ ਹੀ ਉਨ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਹੈ।

    ਕੇਰਲ ਦੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਤਿਰੁਅਨਤਪੁਰਮ ਜ਼ਿਲ੍ਹੇ ਦੇ ਪੁੰਥੁਰਾ ਅਤੇ ਦੂਜੇ ਨਾਲ ਲੱਗਦੇ ਇਲਾਕਿਆਂ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਹੋਇਆ ਹੈ। ਕੇਰਲ ਨੂੰ ਸਾਵਧਾਨ ਰਹਿਣ ਦੀ ਲੋੜ ਹੈ।”

  3. ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਕੋਰੋਨਾ ਦਾ ਨਵਾਂ ਮਾਮਲਾ, ਸੈਂਕੜੇ ਫਲਾਈਟਾਂ ਰੱਦ

    ਚੀਨ ਦੇ ਸ਼ਿਨਜਿਆਂਗ ਸੂਬੇ ਦੀ ਰਾਜਧਾਨੀ ਉਰੂਮਕੀ ਵਿੱਚ ਕੋਰੋਨਾਵਾਇਰਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਰੀਬ 600 ਤੋਂ ਜ਼ਿਆਦਾ ਫਲਾਈਟਸ ਨੂੰ ਰੱਦ ਕਰ ਦਿੱਤਾ ਗਿਆ ਹੈ।

    ਵੀਰਵਾਰ ਨੂੰ 24 ਸਾਲਾ ਇੱਕ ਮਹਿਲਾ ਦਾ ਟੈਸਟ ਪੌਜ਼ੀਟਿਵ ਆਇਆ। ਉਨ੍ਹਾਂ ਵਿੱਚ ਕੋਰੋਨਾ ਦਾ ਲੱਛਣ ਨਜ਼ਰ ਆਉਣ ਤੋਂ ਬਾਅਦ ਟੈਸਟ ਕੀਤਾ ਗਿਆ, ਜੋ ਕਿ ਪੌਜ਼ੀਟਿਵ ਆਇਆ।

    ਇਸ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਕਰੀਬੀ ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ। ਹਾਲਾਂਕਿ ਉਨ੍ਹਾਂ ਵਿੱਚ ਕੋਈ ਵੀ ਲੱਛਣ ਨਜ਼ਰ ਨਹੀਂ ਆ ਰਹੇ ਸਨ।

  4. ਦਿੱਲੀ ਵਿੱਚ ਅੱਜ ਕੋਰੋਨਾਵਾਇਰਸ ਦੇ 1462 ਨਵੇਂ ਮਾਮਲੇ

    ਦਿੱਲੀ ਸਰਕਾਰ ਮੁਤਾਬਕ ਸੂਬੇ ਵਿੱਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਦੇ 1462 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਦਿੱਲੀ ਵਿੱਚ ਹੁਣ ਕੁੱਲ ਮਾਮਲੇ 120107 ਹੋ ਗਏ ਹਨ।

    ਲੰਘੇ 24 ਘੰਟਿਆਂ ਦੌਰਾਨ ਦਿੱਲੀ ਵਿੱਚ ਕੋਰੋਨਾ ਨਾਲ 26 ਲੋਕਾਂ ਦੀ ਮੌਤ ਹੋਈ ਸੀ। ਇਸਦੇ ਨਾਲ ਹੀ ਸੂਬੇ ਵਿੱਚ ਹੁਣ ਤੱਕ 3,571 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਉਂਝ ਦਿੱਲੀ ਵਿੱਚ 17235 ਐਕਟਿਵ ਮਰੀਜ਼ ਹਨ ਜਦਕਿ 99301 ਪੀੜਤ ਇਲਾਜ ਤੋ ਬਾਅਦ ਠੀਕ ਹੋ ਚੁੱਕੇ ਹਨ।

  5. ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਰਿਕਾਰਡ ਨਵੇਂ ਮਾਮਲੇ, 24 ਘੰਟੇ 'ਚ ਕਰੀਬ 75 ਹਜ਼ਾਰ ਨਵੇਂ ਕੇਸ

    ਅਮਰੀਕਾ ਦੁਨੀਆਂ ਦਾ ਸਭ ਤੋਂ ਪ੍ਰਭਾਵਿਤ ਦੇਸ ਹੈ। ਅਮਰੀਕਾ ਵਿੱਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।

    ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਅਮਰੀਕਾ ਵਿੱਚ ਕੋਰੋਨਾ ਦੇ 35 ਲੱਖ 76 ਹਜ਼ਾਰ ਤੋਂ ਵੱਧ ਮਾਮਲੇ ਹਨ ਅਤੇ ਹੁਣ ਤੱਕ ਇੱਕ ਲੱਖ 38 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਅਮਰੀਕਾ ਵਿੱਚ ਵਾਇਰਸ ਦੇ ਮਾਮਲੇ ਹਰ ਰੋਜ਼ ਨਵੇਂ ਰਿਕਾਰਡ ਉੱਤੇ ਜਾ ਰਹੇ ਹਨ। ਵੀਰਵਾਰ ਨੂੰ ਅਮਰੀਕਾ ਵਿੱਚ ਕੋਰੋਨਾ ਦੇ 74 ਹਜ਼ਾਰ 500 ਮਾਮਲੇ ਆਏ। ਹੁਣ ਤੱਕ ਇੱਕ ਦਿਨ ਵਿੱਚ ਆਏ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ।

  6. ਕੋਰੋਨਾ ਵੈਕਸੀਨ ਬਣਾਉਣ ਵਿੱਚ ਘੱਟੋ-ਘੱਟ 7 ਮਹੀਨੇ ਲੱਗ ਸਕਦੇ ਹਨ- ਜ਼ਾਇਡਸ ਕੈਡਿਲਾ

    ਦਵਾਈ ਬਣਾਉਣ ਵਾਲੀ ਕੰਪਨੀ ਜ਼ਾਇਡਸ ਕੈਡਿਲਾ ਨੇ ਕਿਹਾ ਹੈ ਕਿ ਅਗਲੇ ਸਾਲ ਫਰਵਰੀ-ਮਾਰਚ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਪੂਰਾ ਕਰਨ ਦੀ ਕੰਪਨੀ ਦੀ ਯੋਜਨਾ ਹੈ।

    ਸਮਾਚਾਰ ਏਜੰਸੀ ਰੌਇਟਰਸ ਮੁਤਾਬਕ ਕੰਪਨੀ ਦੇ ਚੇਅਰਮੈਨ ਪੰਕਜ ਪਟੇਲ ਨੇ ਕਿਹਾ ਹੈ ਕਿ ਸਭ ਠੀਕ ਰਿਹਾ ਤਾਂ ਕੰਪਨੀ ਸਾਲ ਭਰ ਵਿੱਚ ਵੈਕਸੀਨ ਦੇ 10 ਕਰੋੜ ਡੋਜ਼ ਬਣਾ ਸਕੇਗੀ।

    ਪੰਕਜ ਪਟੇਲ ਨੇ ਕਿਹਾ, “ਜੇਕਰ ਟ੍ਰਾਇਲ ਦੌਰਾਨ ਡਾਟਾ ਐਨਕਰੇਜਿੰਗ ਰਿਹਾ ਤਾਂ ਵੈਕਸੀਨ ਬਣਨ ਵਿੱਚ ਸੱਤ ਮਹੀਨੇ ਜਾਂ ਉਸ ਤੋਂ ਥੋੜ੍ਹਾ ਵੱਧ ਸਮਾਂ ਲੱਗ ਸਕਦਾ ਹੈ।”

    ਕੈਡਿਲਾ ZyCov-D ਨਾਮ ਨਾਲ ਕੋਰੋਨਾ ਦੀ ਵੈਕਸੀਨ ਬਣਾ ਰਹੀ ਹੈ।

    ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਹ ਅਗਲੇ ਤਿੰਨ ਮਹੀਨਿਆਂ ਵਿੱਚ ਪਹਿਲੇ ਅਤੇ ਦੂਜੇ ਗੇੜ ਵਿੱਚ ਮਨੁੱਖੀ ਟ੍ਰਾਇਲ ਪੂਰੇ ਕਰ ਲਵੇਗੀ।

    ਬੀਤੇ ਮਹੀਨੇ ਭਾਰਤ ਵਿੱਚ ਕੋਰੋਨਾ ਦੀ ਵੈਕਸੀਨ ਬਣਾਉਣ ਲਈ ਕੈਡੀਲਾ ਨੇ ਅਮਰੀਕੀ ਕੰਪਨੀ ਗਿਲੀਅਡ ਨਾਲ ਸਮਝੌਤਾ ਕੀਤਾ ਸੀ।

  7. ਉਤਰਾਖੰਡ ਵਿੱਚ ਹਰ ਸ਼ਨੀਵਾਰ-ਐਤਵਾਰ ਨੂੰ ਲੌਕਡਾਊਨ ਲਾਗੂ

    ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਮੁਤਾਬਕ ਸੂਬੇ ਵਿੱਚ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸਦੇ ਲਈ ਦਿਸ਼ਾ-ਨਿਰਦੇਸ਼ ਛੇਤੀ ਹੀ ਜਾਰੀ ਕੀਤੇ ਜਾਣਗੇ।

  8. ਭਾਰਤੀ ਕੋਰੋਨਾਵਾਇਰਸ ਵੈਕਸੀਨ ਦਾ ਹਿਊਮਨ ਟ੍ਰਾਇਲ ਸ਼ੁਰੂ

    ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਮੁਤਾਬਕ ਭਾਰਤ ਵਿੱਚ ਤਿਆਰ ਹੋਣ ਵਾਲੀ ਕੋਰੋਨਾਵਾਇਰਸ ਵੈਕਸੀਨ ਦਾ ਹਿਊਮਨ ਟ੍ਰਾਇਲ ਪੀਜੀਆਈ ਰੋਹਤਕ ਵਿੱਚ ਸ਼ੁਰੂ ਹੋ ਗਿਆ ਹੈ।

    ਭਾਰਤ ਬਾਇਓਟੈਕ ਕੰਪਨੀ ਵੱਲੋਂ ਤਿਆਰ ਕੀਤੇ ਗਏ ਕੋਵੈਕਸੀਨ ਦਾ ਸਫਲ ਪ੍ਰਯੋਗ ਚੂਹਿਆਂ ਅਤੇ ਖਰਗੋਸ਼ਾਂ ਉੱਤੇ ਕੀਤਾ ਜਾ ਚੁੱਕਿਆ ਹੈ।

    ਇਸ ਤੋਂ ਬਾਅਦ ਹੁਣ ਇਨਸਾਨਾਂ 'ਤੇ ਇਸਦਾ ਟ੍ਰਾਇਲ ਸ਼ੁਰੂ ਕੀਤਾ ਗਿਆ ਹੈ। ਅਨਿਲ ਵਿਜ ਮੁਤਾਬਕ ਇਹ ਵੈਕਸੀਨ ਜਿਹੜੇ ਲੋਕਾਂ ਨੂੰ ਦਿੱਤੀ ਗਈ ਹੈ ਉਨ੍ਹਾਂ ਵਿੱਚ ਹੁਣ ਤੱਕ ਕੋਈ ਮਾੜਾ ਅਸਰ ਨਹੀਂ ਦਿਖਿਆ।

  9. ਇਸਰਾਇਲ ਨੇ ਵੀਕਐਂਡ 'ਤੇ ਵਧਾਈਆਂ ਪਾਬੰਦੀਆਂ

    ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਸਰਾਇਲ ਵੀਕਐਂਡ ਵਿੱਚ ਪਾਬੰਦੀਆਂ ਵਧਾਉਣ ਦਾ ਰਿਹਾ ਹੈ।

    ਸਰਕਾਰ ਦੇ ਐਲਾਨ ਮੁਤਾਬਕ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਨੂੰ ਸ਼ਾਮ ਪੰਜ ਵਜੇ ਤੋਂ ਐਤਵਾਰ ਸਵੇਰ ਪੰਜ ਵਜੇ ਤੱਕ ਬਾਜ਼ਾਰ ਅਤੇ ਹੋਰ ਗਤੀਵਿਧੀਆਂ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਇਸ ਦੌਰਾਨ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

    ਜਿਮ, ਰੈਸਟੋਰੈਂਟ, ਸੈਲੂਨ, ਚਿੜੀਆ ਘਰ ਅਤੇ ਟੂਰਿਸਟ ਪਲੇਸ ਆਦਿ ਬੰਦ ਰਹਿਣਗੇ ਹਾਲਾਂਕਿ ਰੈਸਟੋਰੈਂਟ ਵਿੱਚ ਟੇਕਅਵੇ ਦੀ ਸਹੂਲਤ ਰਹੇਗੀ।

    ਐਨਾ ਹੀ ਨਹੀਂ ਇੰਡੋਰ ਵਿੱਚ 10 ਅਤੇ ਆਊਟਡੋਰ ਵਿੱਚ 20 ਤੋਂ ਜ਼ਿਆਦਾ ਲੋਕਾਂ ਦੇ ਇੱਕ ਥਾਂ ਇਕੱਠਾ ਹੋਣ 'ਤੇ ਪਾਬੰਦੀ ਲੱਗੀ ਰਹੇਗੀ।

  10. ਜੇ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ

    • ਕੋਰੋਨਵਾਇਰਸ ਨਾਲ ਦੁਨੀਆਂ ਭਰ ਵਿੱਚ ਮੌਤਾਂ ਅੰਕੜਾ 5,90,005 ਹੋ ਗਈ ਹੈ ਅਤੇ ਉੱਥੇ ਲਾਗ ਗਿਣਤੀ 1.38 ਕਰੋੜ ਹੋ ਗਈ ਹੈ।
    • ਅਮਰੀਕਾ ਵਿੱਚ 35.7 ਲੱਖ ਲੋਕ ਇਸ ਵਾਇਰਸ ਲਾਗ ਹੈ ਜਦ ਕਿ 138,359 ਮੌਤ ਹੋ ਚੁੱਕੀ ਹੈ।
    • ਬ੍ਰਾਜ਼ੀਲ ਵਿੱਚ ਕੁੱਲ ਅੰਕੜਾ 20 ਲੱਖ ਕੇਸ ਹੋ ਗਏ ਹਨ ਅਤੇ ਇੱਥੇ ਇਹ ਵਾਇਰਸ 76,688 ਜਾਨਾਂ ਲੈ ਲਈਆਂ।
    • ਭਾਰਤ ਵਿੱਚ ਕੋਰੋਨਾ ਲਾਗ ਦੇ ਕੁੱਲ ਮਾਮਲੇ ਵਧ ਕੇ 10,03,832 ਹੋ ਗਏ ਹਨ ਅਤੇ ਹੁਣ ਤੱਕ ਕਰੀਬ 76,688 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਹੈ ਕਿ ਆਉਣ ਵਾਲੇ 12 ਹਫ਼ਤਾ ਵਿੱਚ ਕੋਰੋਨਾ ਟੈਸਟਿੰਗ ਦੀ ਸਮਰੱਥਾ ਇੱਕ ਦਿਨ ਵਿੱਚ 10 ਲੱਖ ਤੱਕ ਵਧਾਈ ਜਾਵੇਗੀ।
    • ਦੇਸ਼ ਦੇ 9 ਸੂਬੇ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ, ਜਿਨ੍ਹਾਂ ਵਿੱਚ ਮੱਧ ਪ੍ਰਦੇਸ਼, ਬਿਹਾਰ, ਤੇਲੰਗਾਨਾ, ਝਾਰਖੰਡ, ਉੱਤਰ ਪ੍ਰਦੇਸ਼, ਮਾਹਰਾਸ਼ਟਰ, ਪੱਛਮੀ ਬੰਗਾਲ, ਓਡੀਸ਼ਾ ਅਤੇ ਗੁਜਰਾਤ ਸ਼ਾਮਲ ਹਨ।
  11. ਬੀਜਿੰਗ ਵਿੱਚ ਪਿਛਲੇ 10 ਦਿਨਾਂ ਤੋਂ ਵੱਧ ਸਮੇਂ ਦੌਰਾਨ ਕੋਈ ਨਵਾਂ ਕੇਸ ਨਹੀਂ

    ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਲਗਾਤਾਰ 11ਵੇਂ ਦਿਨ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਹੈ। ਹਾਲਾਂਕਿ, ਕੁਝ ਸਮਾਂ ਪਹਿਲਾਂ ਸ਼ਹਿਰ ਵਿੱਚ ਇੱਕ ਵਾਰ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਦਾ ਸਬੰਧ ਸ਼ਹਿਰ ਦੀ ਵੱਡੀ ਮਾਰਕਿਟ ਨਾਲ ਜੋੜਿਆ ਗਿਆ ਸੀ।

    ਇਸ ਦੌਰਾਨ 250 ਤੋਂ ਵੱਧ ਲੋਕ ਲਾਗ ਨਾਲ ਪੀੜਤ ਹੋ ਗਏ ਸਨ ਅਤੇ ਆਂਸ਼ਿਕ ਤੌਰ ’ਤੇ ਲੌਕਡਾਊਨ ਵੀ ਲਗਾਉਣਾ ਪਿਆ ਸੀ।

    ਪਰ ਹੁਣ ਚੀਨ ਦੇ ਸੀਡੀਸੀ ਦੇ ਮੁੱਖੀ ਮਹਾਂਮਾਰੀ ਵਿਗਿਆਨ ਦਾ ਕਹਿਣਾ ਹੈ ਕਿ ਬੀਜਿੰਗ ਵਿੱਚ ਮਹਾਂਮਾਰੀ ਨੂੰ ‘ਬੁਨਿਆਦੀ ਤੌਰ ’ਤੇ ਰੋਕ’ ਦਿੱਤਾ ਗਿਆ ਹੈ।

    ਜੇਕਰ ਪੂਰੇ ਚੀਨ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ 10 ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਵਿੱਚੋਂ 9 ਬਾਹਰੋਂ ਆਏ ਹਨ।

  12. ਕੋਰੋਨਾਵਾਇਰਸ: ਅੰਡਾ –ਮੀਟ ਖਾਣ ਵਾਲਿਆਂ ਨੂੰ ਇਹ ਵੀਡੀਓ ਦੇਖਣਾ ਜਰੂਰੀ

  13. ਬ੍ਰਾਜ਼ੀਲ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਤਬਾਹੀ ਅਤੇ ਬੇਬਸੀ ਦੀਆਂ ਤਸਵੀਰਾਂ

    ਅਮਰੀਕਾ ਤੋਂ ਬਾਅਦ ਕੋਰੋਨਾ ਲਾਗ ਬ੍ਰਾਜ਼ੀਲ ਦੁਨੀਆਂ ਦਾ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਲਾਗ 20 ਲੱਖ ਤੋਂ ਵੱਧ ਮਾਮਲੇ ਹਨ ਅਤੇ ਹੁਣ ਤੱਕ ਕਰੀਬ 76,688 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਮਾਰਚ ਤੋਂ ਲੈ ਕੇ ਹੁਣ ਤੱਕ ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।

    ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਵੀਰਵਾਰ ਤੱਕ ਦੇਸ਼ ਵਿੱਚ 20,12,151 ਮਾਮਲਿਆਂ ਦੀ ਪੁਸ਼ਟੀ ਦੀ ਜਾ ਚੁੱਕੀ ਹੈ।

    ਬ੍ਰਾਜ਼ੀਲ ਵਿੱਟ ਟੈਸਟ ਵੀ ਉਸ ਪੈਮਾਨੇ ’ਤੇ ਨਹੀਂ ਹੋ ਰਹੇ ਹੈ ਅਤੇ ਇਸ ਆਧਾਰ ’ਤੇ ਮਾਹਰਾਂ ਦਾ ਕਹਿਣਾ ਹੈ ਕਿ ਲਾਗ ਦੇ ਮਾਮਲੇ ਅਤੇ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਮੌਜੂਦਾ ਗਿਣਤੀ ਨਾਲ ਕਿਤੇ ਵੱਧ ਹੋ ਸਕਦੀ ਹੈ।

  14. ਕੋਰੋਨਾਵਾਇਰਸ ਸਬੰਧੀ ਕਾਰਟੂਨ

  15. ਭਾਰਤ ਵਿੱਚ ਕੋਰੋਨਾ ਲਾਗ ਦੇ ਕੁੱਲ ਮਾਮਲੇ ਵਧ ਕੇ 10,03,832 ਹੋ ਗਏ ਹਨ

  16. ਮੋਦੀਖਾਨਾ: ਲੁਧਿਆਣਾ ਤੋਂ ਬਾਅਦ ਮੋਗਾ ਵਿੱਚ ਵੀ ਸਸਤੀ ਦਵਾਈਆਂ ਦੀ ਦੁਕਾਨ ਖੁੱਲ੍ਹੀ

    ਲੁਧਿਆਣਾ ਵਿੱਚ ਖੁੱਲ੍ਹੀ ਮੋਦੀਖਾਨੇ ਵਿੱਚ ਕਈ ਸ਼ਹਿਰਵਾਸੀ ਆਪਣਾ ਯੋਗਦਾਨ ਪਾ ਰਹੇ ਹਨ। ਸ਼ਰਨ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਇਸ ਮੋਦੀਖਾਨੇ ਨਾਲ ਹੁਣ ਡਾਕਟਰਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟ - ਸੁਰਿੰਦਰ ਮਾਨ, ਐਡਿਟ - ਰਾਜਨ ਪਪਨੇਜਾ

  17. ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ, ਤੇ ਤੁਹਾਡੇ ਜ਼ਿਲ੍ਹੇ ਦਾ ਹਾਲ

    ਕੋਰੋਨਾਵਾਇਰਸ: ਤੁਹਾਡੇ ਜ਼ਿਲ੍ਹੇ ਵਿੱਚ ਕੋਰੋਨਾ ਦੇ ਕਿੰਨੇ ਕੇਸ ਹਨ, ਇੱਥੇ ਕਲਿੱਕ ਕਰਕੇ LIVE ਗ੍ਰਾਫਿਕਸ ਰਾਹੀਂ ਜਾਣੋ

  18. Readers' Forum: ਭਾਰਤ ਵਿੱਚ ਕਈ ਸਿਆਸੀ ਲੋਕ ਅਤੇ ਵੱਡੇ ਅਫਸਰਾਂ ਨੂੰ ਵੀ ਲਾਗ ਲੱਗ ਚੁੱਕੀ ਹੈ। ਇੱਥੋਂ ਤੱਕ ਬ੍ਰਾਜ਼ੀਲ ਅਤੇ ਯੂਕੇ ਵਰਗੇ ਮੁਲਕਾਂ ਦੇ ਪ੍ਰਧਾਨਮੰਤਰੀ ਵੀ ਕੋਰੋਨਾਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਂ ਸਮੇਂ 'ਤੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਸਲਾਹ ਦਿੰਦੇ ਰਹਿੰਦੇ ਹਨ।

    ਇਸ ਸਬੰਧੀ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੀ ਰਾਇ ਸਾਂਝੀ ਕਰ ਸਕਦੇ ਹੋ।

  19. ਇਸ ਤੋਂ ਇਲਾਵਾ ਰਿਕਵਰੀ ਰੇਟ ਵਧ ਕੇ ਜੁਲਾਈ ਦੇ ਅੱਧ ਵਿੱਚ 63 ਫੀਸਦ ਹੋ ਗਿਆ ਹੈ, ਜਦ ਕਿ ਜੂਨ ਦੇ ਅੱਧ ਵਿੱਚ ਇਹ 52 ਫੀਸਦ ਸੀ।