ਬੀਬੀਸੀ ਨਿਊਜ਼ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਸਬੰਧਤ ਇਸ ਲਾਇਵ ਪੇਜ਼ ਨਾਲ ਜੁੜਨ ਲ਼ਈ ਤੁਹਾਡਾ ਧੰਨਵਾਦ, ਇਸ ਇਸ ਪੇਜ਼ ਨੂੰ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ। 16 ਜੁਲਾਈ ਦਾ ਲਾਇਵ ਅਪਡੇਟ ਦੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇਹੋ।
ਕੋਰੋਨਾਵਾਇਰਸ ਅਪਡੇਟ: ਵੱਧ ਰਹੇ ਕੇਸਾਂ ਕਾਰਨ ਭਾਰਤ ਫਿਰ ਲੌਕਡਾਊਨ ਵੱਲ ਜਾ ਰਿਹਾ
ਭਾਰਤ ਵਿੱਚ ਤਕਰੀਬਨ ਸਾਢੇ 8.78 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੀ ਲਾਗ ਅਤੇ ਮ੍ਰਿਤਕਾਂ ਦੀ ਗਿਣਤੀ 23,000 ਤੋਂ ਵੱਧ ਹੋ ਗਈ ਹੈ।
ਲਾਈਵ ਕਵਰੇਜ
ਕੋਰੋਨਾਵਾਇਰਸ ਸਬੰਧੀ ਭਾਰਤ ਸਣੇ ਦੁਨੀਆਂ ਭਰ ਤੋਂ ਹੁਣ ਤੱਕ ਦੀ ਅਪਡੇਟ
- ਮਹਾਰਾਸ਼ਟਰ ਵਿੱਚ ਅੱਜ ਕੋਵਿਡ-19 ਦੇ 8 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਆਏ ਹਨ। ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ’ਚ 1647 ਨਵੇਂ ਮਾਮਲੇ ਸਾਹਮਣੇ ਆਏ ਹਨ
- ਬ੍ਰਾਜ਼ੀਲ ਸਮੇਤ ਚਾਰ ਦੇਸ਼ਾਂ ਦੇ ਸਾਇੰਸਦਾਨਾਂ ਨੇ ਚੀਨ ਦੇ ਵੂਹਾਨ ਵਿੱਚ ਕੋਰੋਨਾਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਕਈ ਹਫ਼ਤੇ ਜਾਂ ਮਹੀਨੇ ਪਹਿਲਾਂ ਲਏ ਗਏ ਸੀਵਰ ਦੇ ਪਾਣੀਆਂ ਦੇ ਨਮੂਨਿਆਂ ਵਿੱਚ ਕੋਰੋਨਾਵਾਇਰਸ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ।
- ਅਮਰੀਕਾ ਵਿੱਚ ਟੈਸਟ ਕੀਤੀ ਗਈ ਪਹਿਲੀ ਕੋਵਿਡ-19 ਵੈਕਸੀਨ ਨੇ ਲੋਕਾਂ ਦੇ ਇਮਿਊਨ ਸਿਸਟਮ ਨੂੰ ਉਸ ਤਰ੍ਹਾਂ ਹੀ ਲਾਭ ਪਹੁੰਚਾਇਆ ਹੈ ਜਿਵੇਂ ਕਿ ਵਿਗਿਆਨੀਆਂ ਦੁਆਰਾ ਉਮੀਦ ਕੀਤੀ ਜਾ ਰਹੀ ਸੀ।
- ਵੇਨੇਜ਼ੁਏਲਾ ਦੀ ਸਰਕਾਰ ਨੇ ਰਾਜਧਾਨੀ ਕਰਾਕਾਸ 'ਚ ਤੇਜ਼ੀ ਨਾਲ ਫ਼ੈਲਦੇ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਬੁੱਧਵਾਰ ਤੋਂ ਸਖ਼ਤ ਨਿਯਮਾਂ ਦੇ ਨਾਲ ਲੌਕਡਾਊਨ ਲਗਾ ਦਿੱਤਾ।
- ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਲੰਘੇ 24 ਘੰਟਿਆਂ ਵਿੱਚ ਭਾਰਤ 'ਚ ਕੋਰੋਨਾ ਦੇ 29 ਹਜ਼ਾਰ 429 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਕੋਵਿਡ-19 ਦੇ ਕਾਰਨ 582 ਲੋਕਾਂ ਦੀ ਮੌਤ ਵੀ ਹੋਈ ਹੈ।
- ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਸਿਹਤ ਨੂੰ ਲੈਕੇ ਉਨ੍ਹਾਂ ਦੇ ਫੈਨਜ਼ ਨੇ ਪੱਛਮ ਬੰਗਾਲ ਦੇ ਆਸਨਸੋਲ ਵਿੱਚ ਯੱਗ ਕੀਤਾ। ਅਮਿਤਾਭ ਬੱਚਨ, ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਨੂੰ ਕੋਰੋਨਾ ਦੀ ਲਾਗ ਲੱਗੀ ਹੈ।
- ਕੋਰੋਨਾ ਦੀ ਲਾਗ ਨੂੰ ਰੋਕਣ ਲਈ ਦੋ ਦਿਨ ਪਹਿਲਾਂ ਦੱਖਣੀ ਅਫਰੀਕਾ ਵੱਲੋਂ ਸ਼ਰਾਬ ਦੀ ਵਿਕਰੀ 'ਤੇ ਲਾਗੂ ਕੀਤੀ ਗਈ ਮਨਾਹੀ ਤੋਂ ਬਾਅਦ ਕੇਪ ਟਾਊਨ ਵਿੱਚ ਸ਼ਰਾਬ ਦੀਆਂ ਦੁਕਾਨਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ।
- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਹੈ। ਇਹ ਫੈਸਲਾ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਲਈ ਲਿਆ ਗਿਆ ਸੀ ਜਿਨ੍ਹਾਂ ਦੇ ਅਕਾਦਮਿਕ ਕੋਰਸ ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਪੂਰੀ ਤਰ੍ਹਾਂ ਆਨਲਾਈਨ ਹੋ ਚੁੱਕੇ ਹਨ।

ਤਸਵੀਰ ਸਰੋਤ, Getty Images
ਬੱਚਿਆਂ ਦੇ ਜ਼ਰੂਰੀ ਟੀਕਾਕਰਣ ’ਚ ਵੱਡੀ ਗਿਰਾਵਟ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਲਗਭਗ 30 ਸਾਲਾਂ ਵਿੱਚ ਪਹਿਲੀ ਵਾਰ ਬੱਚਿਆਂ ਦੇ ਜੀਵਨ ਰੱਖਿਅਕ ਟੀਕਾਕਰਣ ’ਚ ਵੱਡੀ ਗਿਰਾਵਟ ਦਰਜ ਹੋਈ ਹੈ।
2020 ਦੇ ਸ਼ੁਰੂਆਤੀ ਚਾਰ ਮਹੀਨਿਆਂ ਵਿੱਚ ਸੰਯੁਕਤ ਰਾਸ਼ਟਰ ਮੁਤਾਬਕ ਬੱਚਿਆਂ ਦੇ ਡਿਪਥੀਰਿਆ, ਟੇਟਨਸ ਅਤੇ ਕਾਲੀ ਖੰਘ੍ਹ ਦੇ ਟੀਕਾਕਰਣ ਵਿੱਚ ‘ਖਾਸੀ ਗਿਰਾਵਟ’ ਦਰਜ ਹੋਈ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੇਡਰੋਸ ਏਦਨਹੋਮ ਦਾ ਕਹਿਣਾ ਹੈ ਕਿ ਇਨ੍ਹਾਂ ਬਿਮਾਰੀਆਂ ਨਾਲ ਬੱਚਿਆਂ ਦੀ ਮੌਤਾਂ ਕੋਵਿਡ-19 ਦੇ ਮੁਕਾਬਲੇ ਹੋਣ ਵਾਲੀਆਂ ਮੌਤਾਂ ਤੋਂ ਵੱਧ ਹੋ ਸਕਦੀ ਹੈ।

ਤਸਵੀਰ ਸਰੋਤ, Getty Images
ਮਹਾਰਾਸ਼ਟਰ ਵਿੱਚ ਇੱਕ ਦਿਨ ’ਚ 7975 ਨਵੇਂ ਮਾਮਲੇ, ਦਿੱਲੀ 'ਚ 1647
ਮਹਾਰਾਸ਼ਟਰ ਵਿੱਚ ਅੱਜ ਕੋਵਿਡ-19 ਦੇ 8 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਆਏ ਹਨ। ਇਸ ਤੋਂ ਬਾਅਦ ਇੱਥੇ ਮਰੀਜ਼ਾਂ ਦੀ ਗਿਣਤੀ 2,75,640 ਹੋ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਲੰਘੇ 24 ਘੰਟਿਆਂ ਦੌਰਾਨ 233 ਲੋਕਾਂ ਦੀ ਮੌਤ ਹੋਈ ਹੈ।
ਦਿੱਲੀ ਵਿੱਚ ਪਿਛਲੇ 24 ਘੰਟਿਆਂ ਚ 1647 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 41 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਕੇਸਾਂ ਦੀ ਗਿਣਤੀ ਹੁਣ 1,16,993 ਹੋ ਗਈ ਹੈ।
ਉੱਧਰ ਤਮਿਲਨਾਡੂ ਵਿੱਚ ਅੱਜ 4496 ਮਾਮਲੇ ਆਏ ਹਨ। ਇਸ ਤੋਂ ਬਾਅਦ ਇੱਥੇ ਕੁੱਲ 1,51,820 ਮਾਮਲੇ ਹੋ ਗਏ ਹਨ ਅਤੇ ਲੰਘੇ 24 ਘੰਟਿਆਂ ਵਿੱਚ 68 ਲੋਕਾਂ ਦੀ ਮੌਤ ਵੀ ਗਈ ਹੈ।
ਤਮਿਲਨਾਡੂ ਵਿੱਚ ਕੁੱਲ ਮੌਤਾਂ ਦਾ ਅੰਕੜਾ 2167 ਹੋ ਗਿਆ ਹੈ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਰਾਊਂਡ-ਅੱਪ: ਮੁੜ ਲੌਕਡਾਊਨ ਵੱਲ ਕਈ ਮੁਲਕ
ਅਮਰੀਕਾ ’ਚ ਟੈਸਟ ਕੀਤੀ ਗਈ ਪਹਿਲੀ ਕੋਵਿਡ-19 ਵੈਕਸੀਨ ਨੇ ਲੋਕਾਂ ਦੇ ਇਮਿਊਨ ਸਿਸਟਮ ਨੂੰ ਉਸ ਤਰ੍ਹਾਂ ਹੀ ਲਾਭ ਪਹੁੰਚਾਇਆ ਹੈ ਜਿਵੇਂ ਕਿ ਵਿਗਿਆਨੀਆਂ ਨੇ ਉਮੀਦ ਕੀਤੀ ਸੀ। 27 ਜੁਲਾਈ ਨੂੰ ਵੈਕਸੀਨ ਦਾ ਅਗਲਾ ਪੜਾਅ ਅਹਿਮ ਹੋਵੇਗਾ ਜਦੋਂ 30 ਹਜ਼ਾਰ ਲੋਕਾਂ 'ਤੇ ਇਸ ਦੀ ਜਾਂਚ ਹੋਵੇਗੀ।
ਵੀਡੀਓ ਕੈਪਸ਼ਨ, ਕੋਰੋਨਾ ਰਾਊਂਡ-ਅੱਪ: ਮੁੜ ਲੌਕਡਾਊਨ ਵੱਲ ਕਈ ਮੁਲਕ, ਅਮਰੀਕਾ ਨੂੰ ਵੱਡੀ ਸਫ਼ਲਤਾ ਕੋਰੋਨਾਵਾਇਰਸ ਬਾਰੇ ਹੁਣ ਤੱਕ ਦੀ ਜਾਣਕਾਰੀ 'ਤੇ ਸਵਾਲ ਖੜ੍ਹੇ ਕਰਨ ਵਾਲੀ ਖੋਜ
ਨਵੀਂ ਖੋਜ ਨਾਲ ਸਾਹਮਣੇ ਆਈ ਇਹ ਅਜਿਹੀ ਜਾਣਕਾਰੀ ਹੈ, ਜਿਸ ਨੇ ਹੁਣ ਤੱਕ ਕੋਰੋਨਾਵਾਇਰਸ ਬਾਰੇ ਬਣੀ ਸਮਝ ਅੱਗੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਜਿਸ ਨਾਲ ਕੋਰੋਨਾਵਾਇਰਸ ਬਾਰੇ ਸਾਡੀ ਹੁਣ ਤੱਕ ਦੀ ਜਾਣਕਾਰੀ ਦੀ ਬੁਨਿਆਦ ਹਿਲਾ ਦਿੱਤੀ ਹੈ।
ਬ੍ਰਾਜ਼ੀਲ ਸਮੇਤ ਚਾਰ ਦੇਸ਼ਾਂ ਦੇ ਸਾਇੰਸਦਾਨਾਂ ਨੇ ਚੀਨ ਦੇ ਵੂਹਾਨ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਸ਼ੁਰੂ ਤੋਂ ਕਈ ਹਫ਼ਤੇ ਜਾਂ ਮਹੀਨੇ ਪਹਿਲਾਂ ਲਏ ਗਏ ਸੀਵਰ ਦੇ ਪਾਣੀਆਂ ਦੇ ਨਮੂਨਿਆਂ ਵਿੱਚ ਕੋਰੋਨਾਵਾਇਰਸ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਤਸਵੀਰ ਸਰੋਤ, iStock
ਕੋਰੋਨਾਵਾਇਰਸ ਵੈਕਸੀਨ: ਅਮਰੀਕਾ ਨੂੰ ਮਿਲੀ ਕਾਮਯਾਬੀ ਦੇ ਕੀ ਹਨ ਮਾਅਨੇ
ਅਮਰੀਕਾ ਵਿੱਚ ਟੈਸਟ ਕੀਤੀ ਗਈ ਪਹਿਲੀ ਕੋਵਿਡ-19 ਵੈਕਸੀਨ ਨੇ ਲੋਕਾਂ ਦੇ ਇਮਿਊਨ ਸਿਸਟਮ ਨੂੰ ਉਸ ਤਰ੍ਹਾਂ ਹੀ ਲਾਭ ਪਹੁੰਚਾਇਆ ਹੈ ਜਿਵੇਂ ਕਿ ਵਿਗਿਆਨੀਆਂ ਦੁਆਰਾ ਉਮੀਦ ਕੀਤੀ ਜਾ ਰਹੀ ਸੀ।
ਹੁਣ ਇਸ ਵੈਕਸੀਨ ਦਾ ਮਹੱਤਵਪੂਰਨ ਟ੍ਰਾਇਲ ਹੋਣਾ ਹੈ। ਅਮਰੀਕਾ ਦੇ ਚੋਟੀ ਦੇ ਮਾਹਰ ਡਾ. ਐਂਥਨੀ ਫਾਊਚੀ ਨੇ ਐਸੋਸਿਏਟਿਡ ਪ੍ਰੈਸ ਨੂੰ ਕਿਹਾ ਕਿ ਇਹ ਇੱਕ ਚੰਗੀ ਖ਼ਬਰ ਹੈ।
ਵੈਕਸੀਨ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਤਸਵੀਰ ਸਰੋਤ, Getty Images
ਵੇਨੇਜ਼ੁਏਲਾ 'ਚ ਮੁੜ ਤੋਂ ਲੌਕਡਾਊਨ ਲੱਗਿਆ
ਵੇਨੇਜ਼ੁਏਲਾ ਦੀ ਸਰਕਾਰ ਨੇ ਰਾਜਧਾਨੀ ਕਰਾਕਾਸ 'ਚ ਤੇਜ਼ੀ ਨਾਲ ਫ਼ੈਲਦੇ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਬੁੱਧਵਾਰ ਤੋਂ ਸਖ਼ਤ ਨਿਯਮਾਂ ਦੇ ਨਾਲ ਲੌਕਡਾਊਨ ਲਗਾ ਦਿੱਤਾ।
ਵੇਨੇਜ਼ੁਏਲਾ 'ਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਮਾਰਚ ਵਿੱਚ ਆਇਆ ਸੀ। ਇਸ ਤੋਂ ਬਾਅਦ ਵੇਨੇਜ਼ੁਏਲਾ ਦੇ ਜ਼ਿਆਦਾਤਰ ਹਿੱਸਿਆਂ 'ਚ ਲੌਕਡਾਊਨ ਜਾਰੀ ਹੈ। ਹਵਾਈ ਸਫ਼ਰ ਉੱਤੇ 12 ਅਗਸਤ ਤੱਕ ਰੋਕ ਹੈ।
ਹੁਣ ਤੱਕ ਵੇਨੇਜ਼ੁਏਲਾ 'ਚ 9707 ਮਾਮਲੇ ਹਨ ਅਤੇ 93 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਵੇਨੇਜ਼ੁਏਲਾ ਦੀ ਹਾਲਤ ਉੱਤੇ ਨਜ਼ਰ ਰੱਖ ਰਹੇ ਲੋਕਾਂ ਦਾ ਮੰਨਣਾ ਹੈ ਕਿ ਆਪਣੀ ਅਪਾਰਦਰਸ਼ਿਤਾ ਦੇ ਲਈ ਕੁਖ਼ਆਤ ਵੇਨੇਜ਼ੁਏਲਾ ਦੀ ਨਿਕੋਲਸ ਮਾਦੁਰੋ ਸਰਕਾਰ ਅੰਕੜੇ ਘੱਟ ਕਰਕੇ ਦੱਸ ਰਹੀ ਹੈ।

ਤਸਵੀਰ ਸਰੋਤ, Getty Images
ਭਾਰਤ 'ਚ ਇੱਕ ਦਿਨ 'ਚ ਕੋਰੋਨਾ ਦੇ ਲਗਭਗ 30 ਹਜ਼ਾਰ ਮਾਮਲੇ ਤੇ 582 ਮੌਤਾਂ
ਕੇਂਦਰੀ ਸਹਿਤ ਮੰਤਰਾਲੇ ਮੁਤਾਬਕ ਲੰਘੇ 24 ਘੰਟਿਆਂ ਵਿੱਚ ਭਾਰਤ 'ਚ ਕੋਰੋਨਾ ਦੇ 29 ਹਜ਼ਾਰ 429 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਕੋਵਿਡ-19 ਦੇ ਕਾਰਨ 582 ਲੋਕਾਂ ਦੀ ਮੌਤ ਵੀ ਹੋਈ ਹੈ।
ਸਰਕਾਰੀ ਅੰਕੜਿਆਂ ਅਨੁਸਾਰ, ਭਾਰਤ 'ਚ ਹੁਣ ਤੱਕ ਕੋਰੋਨਾਵਾਇਰਸ ਦੇ 9 ਲੱਖ 36 ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 5 ਲੱਖ 92 ਹਜ਼ਾਰ ਤੋਂ ਵੱਧ ਲੋਕ ਲਾਗ ਲੱਗਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਜਦਕਿ 3 ਲੱਖ 19 ਹਜ਼ਾਰ 840 ਮਰੀਜ਼ਾਂ ਵਿੱਚ ਅਜੇ ਵੀ ਲਾਗ ਦੇ ਲੱਛਣ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਹੁਣ ਤੱਕ ਭਾਰਤ 'ਚ 24 ਹਜ਼ਾਰ 309 ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋ ਚੁੱਕੀ ਹੈ।

ਤਸਵੀਰ ਸਰੋਤ, mohfw.gov.in
ਕੋਰੋਨਾਵਾਇਰਸ: ਹਰਿਆਣਾ ਵਿੱਚ ਆਟੋ ਚਾਲਕ ਇਨ੍ਹਾਂ ਔਰਤਾਂ ਦਾ ਹਇਆ ਇਹ ਹਾਲ
'ਕੋਰੋਨਾਵਾਇਰਸ ਦੀ 5 ਹਜ਼ਾਰ ਦੀ ਜੀਵਨ ਰੱਖਿਅਕ ਦਵਾਈ ਭਾਰਤ 'ਚ 30 ਹਜ਼ਾਰ ਵਿੱਚ ਮਿਲ ਰਹੀ ਹੈ'
ਅਭਿਨਵ ਸ਼ਰਮਾ ਦੇ ਚਾਚੇ ਨੂੰ ਬਹੁਤ ਬੁਖ਼ਾਰ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਜਦੋਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ। ਡਾਕਟਰਾਂ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰੈਮਡੈਸੇਵੀਅਰ ਲਿਆਉਣ ਲਈ ਕਿਹਾ।
ਰੈਮਡੈਸੇਵੀਅਰ ਇੱਕ ਐਂਟੀ-ਵਾਇਰਲ ਦਵਾਈ ਹੈ। ਇਸ ਦਵਾਈ ਨੂੰ ਭਾਰਤ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਲਈ ਮਨਜ਼ੂਰੀ ਦਿੱਤੀ ਗਈ ਹੈ।
ਇਸ ਦੇ ਨਾਲ, ਐਮਰਜੈਂਸੀ ਵਿੱਚ ਵੀ ਇਸ ਦੀ ਵਰਤੋਂ ਦੀ ਆਗਿਆ ਦਿੱਤੀ ਗਈ ਹੈ, ਯਾਨੀ, ਡਾਕਟਰ ਇਸ ਨੂੰ ਮਰੀਜ਼ਾਂ ਨੂੰ ਵਿਸ਼ੇਸ਼ ਹਾਲਤਾਂ ਵਿੱਚ ਦੇ ਸਕਦੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਤਸਵੀਰ ਸਰੋਤ, Reuters
ਕੋਰੋਨਾਵਾਇਰਸ: ਕੀ ਹੁਣ ਹੌਰਸਸ਼ੂ ਕੇਕੜੇ ਤੁਹਾਨੂੰ ਇਸ ਬਿਮਾਰੀ ਤੋਂ ਬਚਾਉਣਗੇ
ਹੌਰਸਸ਼ੂ ਕਰੈਬ (ਕੇਕੜਿਆਂ ਦੀ ਇੱਕ ਕਿਸਮ) ਤੋਂ ਇਲਾਵਾ, ਕੋਵਿਡ-19 ਦੀ ਵੈਕਸੀਨ ਦੀ ਖੋਜ ਹਰ ਇੱਕ ਲਈ ਵੱਡੀ ਖ਼ਬਰ ਹੋਵੇਗੀ।
ਅਜਿਹਾ ਇਸ ਲਈ ਕਿਉਂਕਿ ਇਸ ਆਲਮੀ ਵੈਕਸੀਨ ਦੀ ਖੋਜ ਹੋਣ ਦਾ ਅਰਥ ਇਨ੍ਹਾਂ ਕੇਕੜਿਆਂ ਦੀ ਮੰਗ ਵਿੱਚ ਭਾਰੀ ਵਾਧਾ ਹੋਵੇਗਾ।
ਹੌਰਸਸ਼ੂ ਕੇਕੜੇ ਦੁਨੀਆਂ ਦੇ ਸਭ ਤੋਂ ਪੁਰਾਣੇ ਜੀਵ-ਜੰਤੂਆਂ ਵਿੱਚੋਂ ਇੱਕ ਹਨ, ਉਨ੍ਹਾਂ ਨੇ ਜਿਊਣ ਦੇ ਮਾਮਲੇ ਵਿੱਚ ਡਾਇਨਾਸੋਰਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਘੱਟ ਤੋਂ ਘੱਟ 450 ਮਿਲੀਅਨ ਸਾਲਾਂ ਤੋਂ ਧਰਤੀ 'ਤੇ ਰਹਿ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਕੋਰੋਨਾ ਦੀ ਪਹਿਲੀ ਵੈਕਸੀਨ ‘ਚ ਅਮਰੀਕਾ ਨੂੰ ਮਿਲੀ ਵੱਡੀ ਕਾਮਯਾਬੀ
ਅਮਰੀਕਾ ਵਿਚ ਟੈਸਟ ਕੀਤੀ ਗਈ ਪਹਿਲੀ ਕੋਵਿਡ -19 ਵੈਕਸੀਨ ਨੇ ਲੋਕਾਂ ਦੇ ਇਮਿਊਨਿਟੀ ਸਿਸਟਮ ਨੂੰ ਉਸ ਤਰ੍ਹਾਂ ਹੀ ਲਾਭ ਪਹੁੰਚਾਇਆ ਹੈ ਜਿਵੇਂ ਕਿ ਵਿਗਿਆਨੀਆਂ ਦੁਆਰਾ ਉਮੀਦ ਕੀਤੀ ਜਾ ਰਹੀ ਸੀ।
ਹੁਣ ਇਸ ਵੈਕਸੀਨ ਦਾ ਮਹੱਤਵਪੂਰਨ ਟ੍ਰਾਇਲ ਹੋਣਾ ਹੈ। ਅਮਰੀਕਾ ਦੇ ਚੋਟੀ ਦੇ ਮਾਹਰ ਡਾ. ਐਂਥਨੀ ਫਾਊਚੀ ਨੇ ਐਸੋਸਿਏਟਿਡ ਪ੍ਰੈਸ ਨੂੰ ਕਿਹਾ ਕਿ ਇਹ ਇਕ ਚੰਗੀ ਖ਼ਬਰ ਹੈ। ਇਸ ਖ਼ਬਰ ਨੂੰ ਨਿਊ ਯਾਰਕ ਟਾਈਮਜ਼ ਨੇ ਵੀ ਪ੍ਰਕਾਸ਼ਤ ਕੀਤਾ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੋਡੇਰਨਾ ਇੰਕ ਵਿਖੇ ਡਾ: ਫਾਊਚੀ ਦੇ ਸਹਿਯੋਗੀਆਂ ਨੇ ਇਸ ਵੈਕਸੀਨ ਨੂੰ ਵਿਕਸਤ ਕੀਤਾ ਹੈ।
ਹੁਣ ਇਸ ਟੀਕੇ ਦਾ ਸਭ ਤੋਂ ਮਹੱਤਵਪੂਰਨ ਪੜਾਅ 27 ਜੁਲਾਈ ਤੋਂ ਸ਼ੁਰੂ ਹੋਵੇਗਾ।
30 ਹਜ਼ਾਰ ਲੋਕਾਂ 'ਤੇ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਪਤਾ ਚੱਲੇਗਾ ਕਿ ਕੀ ਇਹ ਵੈਕਸੀਨ ਮਨੁੱਖੀ ਸਰੀਰ ਨੂੰ ਕੋਵਿਡ -19 ਤੋਂ ਬਚਾ ਸਕਦੀ ਹੈ।
ਮੰਗਲਵਾਰ ਨੂੰ, ਖੋਜਕਰਤਾਵਾਂ ਨੇ 45 ਲੋਕਾਂ 'ਤੇ ਕੀਤੇ ਗਏ ਟੈਸਟਾਂ ਦੇ ਨਤੀਜੇ ਜਾਰੀ ਕੀਤੇ ਹਨ। ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।

ਤਸਵੀਰ ਸਰੋਤ, Getty Images
ਫੈਨਜ਼ ਨੇ ਅਮਿਤਾਭ ਬੱਚਨ ਦੇ ਜਲਦੀ ਸਿਹਤਯਾਬ ਹੋਣ ਲਈ ਕੀਤਾ ਯੱਗ
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਸਿਹਤ ਨੂੰ ਲੈਕੇ ਉਨ੍ਹਾਂ ਦੇ ਫੈਨਜ਼ ਨੇ ਪੱਛਮ ਬੰਗਾਲ ਦੇ ਆਸਨਸੋਲ ਵਿਚ ਯੱਗ ਕੀਤਾ।
ਅਮਿਤਾਭ ਬੱਚਨ, ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਨੂੰ ਕੋਰੋਨਾ ਦੀ ਲਾਗ ਲੱਗੀ ਹੈ। ਅਮਿਤਾਭ ਅਤੇ ਅਭਿਸ਼ੇਕ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਭਰਤੀ ਹਨ।
ਉਨ੍ਹਾਂ ਦੇ ਫੈਨ ਪ੍ਰਦੀਪ ਅਗਰਵਾਲ ਨੇ ਕਿਹਾ, ‘ਅਸੀ ਅਮਿਤਾਭ ਜੀ ਦੀ ਸਿਹਤ ਨੂੰ ਲੈ ਕੇ ਕਾਫ਼ੀ ਚਿਤੰਤ ਹਾਂ। ਇਸ ਲਈ ਸਾਰਿਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ”
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ: ਸਾਡਾ ਇਮਿਊਨ ਸਿਸਟਮ ਕਿਵੇਂ ਕੰਮ ਕਰਦਾ ਹੈ?
ਸਾਡਾ ਇਮਿਊਨ ਸਿਸਟਮ ਕਿਵੇਂ ਕੰਮ ਕਰਦਾ ਹੈ ਅਤੇ ਬਿਮਾਰੀਆਂ ਤੋਂ ਸਾਨੂੰ ਕਿਵੇਂ ਬਚਾਉਂਦਾ ਹੈ। ਅਤੇ ਕੀ ਇੱਕ ਵਾਰ ਠੀਕ ਹੁਣ ਤੇ ਇਹ ਸਾਨੂੰ ਮੁਡ਼ ਉਹ ਬਿਮਾਰੀ ਹੋਣ ਦਿੰਦਾ ਹੈ। ਸਾਰੇ ਸਵਾਲਾਂ ਦੇ ਜਵਾਬ ਜਾਣੋ ਇਸ ਵੀਡੀਓ ਵਿੱਚ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਸਾਡਾ ਇਮਿਊਨ ਸਿਸਟਮ ਕਿਵੇਂ ਕੰਮ ਕਰਦਾ ਹੈ? ਕੋਰੋਨਾਵਾਇਰਸ : ਕਿਵੇਂ ਹਮਲਾ ਕਰਦਾ ਹੈ ਤੇ ਸਰੀਰ ਚ ਕੀ ਬਦਲਾਅ ਆਉਂਦੇ ਹਨ- 5 ਅਹਿਮ ਖ਼ਬਰਾਂ
ਕੋਰੋਨਾਵਾਇਰਸ ਪਿਛਲੇ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ।
ਕੋਵਿਡ-19 ਦੇ ਨਾਂ ਨਾਲ ਜਾਣੇ ਜਾਂਦੇ ਇਸ ਵਾਇਰਸ ਨੇ ਦੂਨੀਆਂ ਦੇ 188 ਦੇਸਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।
ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਭਾਰਤ ‘ਚ ਕਦੋਂ ਹੋਵੇਗਾ ਕੋਰੋਨਾ ਵੈਕਸੀਨ ਦਾ ਟ੍ਰਾਇਲ?
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਦੱਸਿਆ ਹੈ ਕਿ ਕੋਰੋਨਾ ਨੂੰ ਲੈ ਕੇ ਭਾਰਤ ਵਿੱਚ ਦੋ ਵੈਕਸੀਨ ‘ਤੇ ਕੰਮ ਚੱਲ ਰਿਹਾ ਹੈ।
ਉਨ੍ਹਾਂ ਦੇ ਅਨੁਸਾਰ ਚੂਹਿਆਂ ਅਤੇ ਖਰਗੋਸ਼ਾਂ ਉੱਤੇ ਇਨ੍ਹਾਂ ਟੀਕਿਆਂ ਦਾ ਪ੍ਰਯੋਗ ਸਫ਼ਲ ਰਿਹਾ ਹੈ। ਇਸ ਤੋਂ ਬਾਅਦ, ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਇਨ੍ਹਾਂ ਟੀਕਿਆਂ ਦੀ ਮਨੁੱਖੀ ਅਜ਼ਮਾਇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਅਤੇ ਜਾਯਡਸ ਕੈਡਿਲਾ ਭਾਰਤ ਵਿਚ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੀ ਵੈਕਸੀਨ ਦਾ ਨਾਮ ਕੋਵੈਕਸੀਨ ਹੈ।
ਉਨ੍ਹਾਂ ਕਿਹਾ, “ਰੂਸ ਨੇ ਆਪਣੇ ਟੀਕੇ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਪ੍ਰਯੋਗ ਸ਼ੁਰੂਆਤੀ ਪੜਾਅ ਵਿੱਚ ਸਫਲ ਰਿਹਾ ਹੈ। ਚੀਨ ਵਿਚ ਵੀ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅਮਰੀਕਾ ਵਿਚ ਦੋ ਵੈਕਸੀਨ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ”
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਟਰੰਪ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਫੈਸਲਾ ਲਿਆ ਵਾਪਸ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਹੈ।
ਇਹ ਫੈਸਲਾ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਲਈ ਲਿਆ ਗਿਆ ਸੀ ਜਿਨ੍ਹਾਂ ਦੇ ਅਕਾਦਮਿਕ ਕੋਰਸ ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਪੂਰੀ ਤਰ੍ਹਾਂ ਆਨਲਾਈਨ ਹੋ ਚੁੱਕੇ ਹਨ।
ਨੀਤੀ ਦੇ ਐਲਾਨ ਤੋਂ ਇਕ ਹਫ਼ਤੇ ਬਾਅਦ ਸਰਕਾਰ ਨੇ ਇਹ ਯੂ-ਟਰਨ ਲਿਆ ਹੈ।
ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਅਤੇ ਹਾਰਵਰਡ ਯੂਨੀਵਰਸਿਟੀ ਨੇ ਇਸ ਯੋਜਨਾ ਨੂੰ ਲੈ ਕੇ ਸਰਕਾਰ ਖਿਲਾਫ਼ ਮੁਕਦਮਾ ਕੀਤਾ ਸੀ।
ਵੱਡੀ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀ ਹਰ ਸਾਲ ਪੜ੍ਹਨ ਲਈ ਅਮਰੀਕਾ ਜਾਂਦੇ ਹਨ ਅਤੇ ਯੂਨੀਵਰਸਿਟੀਆਂ ਲਈ ਕਮਾਈ ਦਾ ਇਹ ਇੱਕ ਮਹੱਤਵਪੂਰਨ ਸਰੋਤ ਹੈ।

ਤਸਵੀਰ ਸਰੋਤ, Getty Images
ਦੱਖਣੀ ਅਫ਼ਰੀਕਾ ਵਿਚ ਸ਼ਰਾਬ ‘ਤੇ ਰੋਕ, ਚੋਰਾਂ ਨੇ ਲੁੱਟ ਲਈ ਵਿਸਕੀ
ਕੋਰੋਨਾ ਦੀ ਲਾਗ ਨੂੰ ਰੋਕਣ ਲਈ ਦੋ ਦਿਨ ਪਹਿਲਾਂ ਦੱਖਣੀ ਅਫਰੀਕਾ ਵੱਲੋਂ ਸ਼ਰਾਬ ਦੀ ਵਿਕਰੀ ‘ਤੇ ਲਾਗੂ ਕੀਤੀ ਗਈ ਮਨਾਹੀ ਤੋਂ ਬਾਅਦ ਕੇਪ ਟਾਊਨ ਵਿਚ ਸ਼ਰਾਬ ਦੀਆਂ ਦੁਕਾਨਾਂ ਵਿਚ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ।
ਸ਼ਰਾਬ ਦੁਕਾਨਦਾਰ ਮਾਰਕ ਸੇਲੈਂਡ ਨੇ ਸਥਾਨਕ ਨਿਊਜ਼ ਚੈਨਲ ਨਿਊਜ਼ 24 ਨੂੰ ਦੱਸਿਆ ਕਿ ਵਿਸਕੀ ਦਾ ਸਾਰਾ ਸਟਾਕ ਉਨ੍ਹਾਂ ਦੀ ਦੁਕਾਨ ਤੋਂ ਚੋਰੀ ਹੋ ਗਿਆ।
ਚੋਰਾਂ ਨੇ ਦੁਕਾਨ ਦੇ ਸੁਰੱਖਿਆ ਗੇਟ ਨੂੰ ਆਪਣੀ ਕਾਰ ਨਾਲ ਬੰਨ੍ਹ ਕੇ ਤੋੜ ਦਿੱਤਾ ਅਤੇ ਵਿਸਕੀ ਲੁੱਟ ਲਈ।
ਦੁਕਾਨਦਾਰ ਅਨੁਸਾਰ ਚੋਰਾਂ ਨੇ ਸਿਰਫ਼ ਵਿਸਕੀ ਦੀ ਚੋਰੀ ਕੀਤੀ ਹੈ ਅਤੇ ਸ਼ਰਾਬ ਅਤੇ ਬ੍ਰਾਂਡੀ ਦੀਆਂ ਬੋਤਲਾਂ ਨੂੰ ਹੱਥ ਨਹੀਂ ਲਗਾਇਆ। ਦੁਕਾਨਦਾਰ ਨੇ ਕਿਹਾ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਲੋਕ ਸ਼ਰਾਬ ਪੀਣ ਲਈ ਕਿੰਨੇ ਬੇਚੈਨ ਹਨ।

ਤਸਵੀਰ ਸਰੋਤ, AFP
ਕੋਰੋਨਾਵਾਇਰਸ- ਦੁਨੀਆਂ ਭਰ ਵਿਚ ਕੀ ਹਨ ਇਸ ਵੇਲੇ ਹਾਲਾਤ?
ਦੁਨੀਆਂ ਭਰ ਵਿਚ ਕੋਰੋਨਾਵਾਇਰਸ ਦੇ ਲਾਗ ਦੇ ਮਾਮਲਿਆਂ ਦੀ ਗਿਣਤੀ 1,32,71,756 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 5,76,980 ਹੈ।
ਜੌਹਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ, ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ‘ਚ ਲਾਗ ਦਾ ਅੰਕੜਾ ਕੁਝ ਇਸ ਤਰ੍ਹਾਂ ਹੈ:
- ਅਮਰੀਕਾ – 34,26,053 ਮਾਮਲੇ – 1,36,458 ਮੌਤਾਂ
- ਬ੍ਰਾਜ਼ੀਲ – 19,26,824 ਮਾਮਲੇ – 74,133 ਮੌਤਾਂ
- ਭਾਰਤ – 9,06,752 ਮਾਮਲੇ – 23,727 ਮੌਤਾਂ
- ਰੂਸ – 7,38,787 ਮਾਮਲੇ – 11,597 ਮੌਤਾਂ
- ਪੇਰੂ – 3,33,867 ਮਾਮਲੇ – 12,229 ਮੌਤਾਂ

ਤਸਵੀਰ ਸਰੋਤ, gett


