ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਇਸਦਾ ਕੋਈ ਇਲਾਜ ਨਹੀਂ। ਹਾਲਾਂਕਿ ਪਲਾਜ਼ਮਾ ਥੈਰੇਪੀ ਕਾਫ਼ੀ ਮਦਦਗਾਰ ਸਾਬਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਸਾਡੇ ਟਰਾਇਲ ਵਿੱਚ ਪਤਾ ਲੱਗਿਆ ਹੈ ਕਿ ਪਲਾਜ਼ਮਾ ਥੈਰੇਪੀ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਬਿਹਤਰ ਸਾਬਿਤ ਹੋ ਰਹੀ ਹੈ। ਅਸੀਂ ਦੇਸ ਦਾ ਪਹਿਲਾ ਕੋਰੋਨਾ ਪਲਾਜ਼ਮਾ ਬੈਂਕ ਸ਼ੁਰੂ ਕੀਤਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਮੈਂ ਉਨ੍ਹਾਂ ਲੋਕਾਂ ਨੂੰ ਕਹਾਂਗਾ ਜੋ ਪਲਾਜ਼ਮਾ ਦਾਨ ਕਰ ਸਕਦੇ ਹਨ, ਉਹ ਜ਼ਰੂਰ ਕਰਨ। ਸਾਡੀ ਟੀਮ ਲੋਕਾਂ ਨੂੰ ਫੋਨ ਕਰੇਗੀ।
ਕੇਜਰੀਵਾਲ ਨੇ ਕਿਹਾ ਦਿੱਲੀ ਲੋਕ ਬਿਮਾਰ ਤਾਂ ਹੋ ਰਹੇ ਹਨ, ਪਰ ਠੀਕ ਵੱਧ ਹੋ ਰਹੇ ਹਨ।
ਦਿੱਲੀ ਵਿੱਚ ਕੋਰੋਨਾ ਦੀ ਸਥਿਤੀ ਬਿਹਤਰ ਹੋਈ ਹੈ।
ਦਿੱਲੀ ਵਿੱਚ ਰੋਜ਼ਾਨਾ 20 ਤੋਂ 24 ਹਜ਼ਾਰ ਟੈਸਟ ਹੋ ਰਹੇ ਹਨ।
ਇਸ ਵੇਲੇ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਲਈ 15000 ਬੈੱਡ ਉਪਲਬਧ ਹਨ, ਜਿਨ੍ਹਾਂ ਵਿੱਚ 5100 ਬੈੱਡਾਂ ਉੱਥੇ ਮਰੀਜ਼ ਹਨ।
ਪਿਛਲੇ ਹਫ਼ਤੇ ਹਸਪਤਾਲਾਂ ਵਿੱਚ 6200 ਮਰੀਜ਼ ਸਨ, ਇੱਕ ਹਫ਼ਤੇ ਵਿੱਚ ਸੰਖਿਆਂ ਘਟ ਕੇ 5100 ਹੋ ਗਈ।
25000 ਐਕਟਿਵ ਮਰੀਜ਼ਾਂ ਵਿੱਚੋਂ 15000 ਵਿੱਚ ਹੀ ਠੀਕ ਹੋ ਰਹੇ ਹਨ। ਮੌਤ ਦਰ ਵੀ ਘਟੀ ਹੈ।