ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। 10 ਜੂਨ ਦੇ ਲਾਈਵ ਅਪਡੇਟਸ ਲਈ ਕਲਿੱਕ ਕਰੋ।
ਕੋਰੋਨਾਵਾਇਰਸ ਅਪਡੇਟ: ਚੀਨ 'ਚ ਐਲਾਨ ਤੋਂ ਕਾਫ਼ੀ ਪਹਿਲਾਂ ਹੋ ਗਈ ਸੀ ਵਾਇਰਸ ਦੀ ਆਮਦ- ਅਧਿਐਨ ਦਾ ਦਾਅਵਾ
ਕੋਰੋਨਾਵਾਇਰਸ ਦਾ ਗਲੋਬਲ ਅੰਕੜਾ 70 ਲੱਖ ਤੋਂ ਪਾਰ ਅਤੇ ਮੌਤਾਂ ਦੀ ਗਿਣਤੀ ਵੀ 4 ਲੱਖ ਤੋਂ ਵੱਧ, ਮਾਹਿਰਾਂ ਮੁਤਾਬਕ ਜੇ ਲੌਕਡਾਊਨ ਨਾ ਹੁੰਦਾ ਦਾ ਇਸ ਤੋਂ ਵੱਧ ਮੌਤਾਂ ਹੋ ਸਕਦੀਆਂ ਸਨ
ਲਾਈਵ ਕਵਰੇਜ
ਹੁਣ ਤੱਕ ਦੀਆਂ ਦੇਸ, ਦੁਨੀਆਂ ਤੇ ਪੰਜਾਬ ਦੀਆਂ ਅਹਿਮ ਖ਼ਬਰਾਂ
- ਜੌਹਨਸ ਹੌਪਕਿਨਜ਼ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 71 ਲੱਖ ਤੋਂ ਪਾਰ ਜਦੋਂਕਿ 4 ਲੱਖ 7 ਹਜਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
- ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 2,66,598ਮਾਮਲੇ ਹੋ ਚੁੱਕੇ ਹਨ ਤੇ 7471 ਮੌਤਾਂ ਹੋ ਚੁੱਕੀਆਂ ਹਨ।
- ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 2719 ਮਾਮਲੇ ਹੋ ਚੁੱਕੇ ਹਨ ਜਦੋਂਕਿ 2167 ਲੋਕ ਠੀਕ ਹੋ ਚੁੱਕੇ ਹਨ। ਪੰਜਾਬ ਵਿੱਚ ਹੁਣ ਤੱਕ 55 ਮੌਤਾਂ ਹੋ ਚੁੱਕੀਆਂ ਹਨ।
- ਹਾਰਵਰਡ ਦੇ ਰਿਸਰਚਜ਼ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਸੈਟੇਲਾਈਟ ਤਸਵੀਰਾਂ ਤੋਂ ਮਿਲੇ ਡਾਟਾ ਅਨੁਸਾਰ ਅਗਸਤ 2019 ਤੋਂ ਵੂਹਾਨ ਹਸਪਤਾਲਾਂ ਦੇ ਬਾਹਰ ਟ੍ਰੈਫਿਕ ਵਿੱਚ ਹੋਏ ਵਾਧੇ ਤੋਂ ਸੰਕੇਤ ਮਿਲ ਸਕਦਾ ਹੈ ਕਿ ਕੋਰੋਨਾਵਾਇਰਸ ਇਸ ਖੇਤਰ ਵਿੱਚ ਪਹਿਲਾਂ ਹੀ ਆ ਗਿਆ ਸੀ
- ਜਪਾਨ ਵਿੱਚ ਹੁਣ ਸਾਈਕਲ ਚਾਲਕ ਸੜਕ 'ਤੇ ਚੱਲਦੇ ਹੋਏ ਸਾਈਕਲ ਦੀ ਘੰਟੀ ਨਹੀਂ ਵਜਾ ਸਕਦੇ, ਬੇਵਜ੍ਹਾ ਬ੍ਰੇਕ ਲਗਾਉਣ 'ਤੇ ਪਾਬੰਦੀ ਹੈ, ਪੈਦਲ ਚੱਲਣ ਵਾਲਿਆਂ ਦਾ ਰਾਹ ਜਾਮ ਕਰਨ ’ਤੇ ਰੋਕ ਹੈ।
- ਆਈਸੀਸੀ ਨੇ ਖੇਡ ਦੇ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਕਿਸੇ ਮੈਚ ਦੌਰਾਨ ਜੇ ਕਿਸੇ ਖਿਡਾਰੀ ਵਿੱਚ ਕੋਵਿਡ-19 ਦੇ ਲੱਛਣ ਦੇਖਣ ਨੂੰ ਮਿਲਦੇ ਹਨ ਤਾਂ ਟੀਮ ਖਿਡਾਰੀ ਨੂੰ ਬਦਲ ਸਕਦੀ ਹੈ।
- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਵਾਇਰਸ ਟੈਸਟ ਵਿੱਚ ਨੈਗੇਟਿਵ ਨਿਕਲੇ ਹਨ।
- ਮਨੀਸ਼ ਤਿਵਾੜੀ ਨੇ ਦਿੱਲੀ ਦੇ ਸਿਹਤ ਸਿਸਟਮ ਸਬੰਧੀ ਇਲਜ਼ਾਮ ਲਾਇਆ ਕਿ 'ਅੰਕੜਿਆਂ ਨੂੰ ਘੱਟ ਰੱਖਣ ਲਈ ਟੈਸਟ ਘੱਟ ਕੀਤੇ ਜਾ ਰਹੇ ਹਨ।'

ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 71 ਲੱਖ ਤੋਂ ਪਾਰ ਹੋ ਗਏ ਹਨ ਅੰਮ੍ਰਿਤਸਰ ਵਿੱਚ ਅੱਜ 13 ਮਾਮਲੇ ਸਾਹਮਣੇ ਆਏ
ਅੰਮ੍ਰਿਤਸਰ ਵਿੱਚ ਅੱਜ ਕੋਰੋਨਾਵਾਇਰਸ ਦੇ 13 ਕੇਸ ਸਾਹਮਣੇ ਆਏ ਹਨ।
ਸਿਵਲ ਸਰਜਨ ਜੁਗਲ ਕਿਸ਼ੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਕੋਰੋਨਾਵਾਇਰਸ ਦੇ ਕੁੱਲ 515 ਮਾਮਲੇ ਹੋ ਗਏ ਹਨ ਜਦੋਂਕਿ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਨੇ ਦੱਸਿਆ ਕਿ 378 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂਕਿ 126 ਐਕਟਿਵ ਕੇਸ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਸੈਟੇਲਾਈਟ ਤਸਵੀਰਾਂ ਤੋਂ ਚੀਨ ਵਿੱਚ ਵਾਇਰਸ ਦੀ ਆਮਦ ਪਹਿਲਾਂ ਹੋਣ ਦੇ ਕਿਆਸ
ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਅਗਸਤ 2019 ਤੋਂ ਵੂਹਾਨ ਹਸਪਤਾਲਾਂ ਦੇ ਬਾਹਰ ਟ੍ਰੈਫਿਕ ਵਿੱਚ ਹੋਏ ਵਾਧੇ ਤੋਂ ਸੰਕੇਤ ਮਿਲ ਸਕਦਾ ਹੈ ਕਿ ਕੋਰੋਨਾਵਾਇਰਸ ਇਸ ਖੇਤਰ ਵਿੱਚ ਪਹਿਲਾਂ ਹੀ ਆ ਗਿਆ ਸੀ।
ਹਾਰਵਰਡ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸੈਟੇਲਾਈਟ ਤਸਵੀਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਅਗਸਤ ਦੇ ਅਖੀਰ ਤੋਂ ਦਸੰਬਰ ਤੱਕ ਸ਼ਹਿਰ ਦੇ ਪੰਜ ਹਸਪਤਾਲਾਂ ਦੇ ਬਾਹਰ ਟ੍ਰੈਫਿਕ ਵਿੱਚ ਵਾਧਾ ਦੇਖਿਆ ਗਿਆ ਸੀ।
ਟ੍ਰੈਫਿਕ ਦਾ ਵਾਧਾ ਹੋਇਆ ਤੇ ਉੱਧਰ "ਖੰਘ" ਅਤੇ "ਦਸਤ" ਵਰਗੇ ਲੱਛਣਾਂ ਦੀ ਜਾਣਕਾਰੀ ਲਈ ਆਨਲਾਈਨ ਸਰਚ ਵਿੱਚ ਵਾਧਾ ਵੀ ਹੋਇਆ।
ਹਾਲਾਂਕਿ ਚੀਨ ਨੇ ਕਿਹਾ ਕਿ ਅਧਿਐਨ "ਹਾਸੋਹੀਣਾ" ਅਤੇ "ਸਤਹੀ" ਜਾਣਕਾਰੀ ਦੇ ਅਧਾਰ 'ਤੇ ਹੈ।
ਅਧਿਐਨ ਦੀ ਅਗਵਾਈ ਕਰਨ ਵਾਲੇ ਡਾ. ਜੌਹਨ ਬ੍ਰਾਊਨਸਟੀਨ ਨੇ ਏਬੀਸੀ ਨਿਊਜ਼ ਨੂੰ ਦੱਸਿਆ, "ਸਪੱਸ਼ਟ ਤੌਰ 'ਤੇ, ਨੋਵਲ ਕੋਰੋਨਾਵਾਇਰਸ ਤੋਂ ਕਾਫ਼ੀ ਪਹਿਲਾਂ ਕੁਝ ਸਮਾਜਕ ਹਲਚਲ ਹੋ ਰਹੀ ਸੀ।"
ਖੋਜਕਰਤਾਵਾਂ ਨੇ ਵੂਹਾਨ ਦੇ ਪੰਜ ਹਸਪਤਾਲਾਂ ਦੇ ਬਾਹਰੋਂ ਸੈਟੇਲਾਈਟ ਦੇ ਅੰਕੜਿਆਂ ਦੀ ਜਾਂਚ ਸਾਲ 2018 ਦੇ ਗਰਮੀਆਂ ਦੇ ਅਖੀਰ ਤੋਂ ਪਤਝੜ ਤੱਕ ਡਾਟਾ ਦੀ ਤੁਲਨਾ 2019 ਵਿੱਚ ਉਸੇ ਸਮੇਂ ਨਾਲ ਕੀਤੀ।
ਰਿਸਰਚਜ਼ ਨੇ ਅਕਤੂਬਰ 2018 ਵਿੱਚ ਵੂਹਾਨ ਦੇ ਸਭ ਤੋਂ ਵੱਡੇ ਹਸਪਤਾਲਾਂ ਵਿੱਚੋਂ ਇੱਕ ਟਿਆਨਯੌ ਹਸਪਤਾਲ ਬਾਹਰ 171 ਖੜ੍ਹੀਆਂ ਕਾਰਾਂ ਦੀ ਗਿਣਤੀ ਕੀਤੀ।
ਸੈਟੇਲਾਈਟ ਦੇ ਅੰਕੜਿਆਂ ਨੇ ਸਾਲ 2019 ਵਿੱਚ ਉਸੇ ਸਮੇਂ 285 ਵਾਹਨ ਦਿਖਾਏ, ਜੋ ਕਿ 67% ਦਾ ਵਾਧਾ ਹੈ।

ਤਸਵੀਰ ਸਰੋਤ, AFP
ਹਾਰ ਪਾਕੇ ਪਰਵਾਸੀ ਮਜ਼ਦਰਾਂ ਦਾ ਇੰਝ ਹੋਇਆ ਸਵਾਗਤ
ਆਈਸੀਸੀ ਨੇ ਖੇਡ ਦੇ ਨਿਯਮਾਂ ਵਿੱਚ ਕੀਤੇ ਬਦਲਾਅ
ਆਈਸੀਸੀ ਨੇ ਖੇਡ ਦੇ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ।
ਕਿਸੇ ਮੈਚ ਵੇਲੇ ਜੇ ਕਿਸੇ ਖਿਡਾਰੀ ਵਿੱਚ ਕੋਵਿਡ-19 ਦੇ ਲੱਛਣ ਦੇਖਣ ਨੂੰ ਮਿਲਦੇ ਹਨ ਤਾਂ ਟੀਮ ਖਿਡਾਰੀ ਨੂੰ ਬਦਲ ਸਕਦੀ ਹੈ।
ਮੈਚ ਦਾ ਰੈਫਰੀ ਇਸ ਦੀ ਪਰਵਾਨਗੀ ਦੇਵੇਗਾ ਕਿ ਉਸ ਖਿਡਾਰੀ ਬਦਲੇ ਬਰਾਬਰ ਦੇ ਕਿਸ ਖਿਡਾਰੀ ਨੂੰ ਖਿਡਾਉਣਾ ਹੈ।
ਇਸ ਤੋਂ ਇਲਾਵਾ ਗੇਂਦ 'ਤੇ ਲਾਰ ਲਾਉਣ ਦੀ ਮਨਾਹੀ ਕਰ ਦਿੱਤੀ ਗਈ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਲੱਛਣ-ਰਹਿਤ ਮਰੀਜ਼ਾਂ ਤੋਂ ਕੋਰੋਨਾ ਫੈਲਣ ਦੀ ਸੰਭਾਵਨਾ ਬਾਰੇ WHO ਕੀ ਕਹਿੰਦਾ
ਜਪਾਨ ਵਿੱਚ ਸਾਈਕਲ ਚਾਲਕਾਂ ਲਈ ਨਵੇਂ ਨਿਯਮ
ਜਪਾਨ ਵਿੱਚ ਕੋਰੋਨਾਵਾਇਰਸ ਦੌਰਾਨ ਸਾਈਕਲ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਕਿਉਂਕਿ ਲੋਕ ਦਫ਼ਤਰ ਆਉਣ-ਜਾਣ ਲਈ ਲੋਕ ਭੀੜ-ਭਾੜੇ ਵਾਲੀਆਂ ਬੱਸਾਂ ਜਾਂ ਮੈਟਰੋ ਦੀ ਵਰਤੋਂ ਤੋਂ ਬਚ ਰਹੇ ਹਨ।
ਹਾਲਾਤ ਇਹ ਹਨ ਕਿ ਜਪਾਨ ਦੇ ਪ੍ਰਸ਼ਾਸਨ ਨੂੰ ਸਾਈਕਲਿੰਗ ਨਾਲ ਸਬੰਧਤ ਕੁਝ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਪਏ ਹਨ। 30 ਜੂਨ ਤੋਂ ਇਹ ਨਿਯਮ ਲਾਗੂ ਹੋਣਗੇ।
- ਸੜਕ 'ਤੇ ਚੱਲਦੇ ਹੋਏ ਸਾਈਕਲ ਦੀ ਘੰਟੀ ਵਜਾਉਣ 'ਤੇ ਰੋਕ ਹੈ, ਬੇਵਜ੍ਹਾ ਬ੍ਰੇਕ ਲਗਾਉਣ 'ਤੇ ਪਾਬੰਦੀ ਹੈ।
- ਪੈਦਲ ਚੱਲਣ ਵਾਲਿਆਂ ਦਾ ਰਾਹ ਜਾਮ ਕਰਨ ’ਤੇ ਰੋਕ ਹੈ।
- ਇਸ ਅਨੁਸਾਰ 14 ਸਾਲਾਂ ਤੋਂ ਵੱਧ ਉਮਰ ਦੇ ਕਿਸੇ ਸਾਈਕਲਚਾਲਕ ਨੂੰ ਬੇਵਜ੍ਹਾ ਘੰਟੀ ਵਜਾਉਣ ਤੇ 500 ਅਮਰੀਕੀ ਡਾਲਰ ਦਾ ਚਲਾਨ ਭਰਨਾ ਪਏਗਾ।
- ਨਾਲ ਹੀ ਪ੍ਰਸ਼ਾਸਨ ਦੁਆਰਾ ਤਿਆਰ ਕੀਤਾ ਗਿਆ ਇੱਕ ਟ੍ਰੈਫਿਕ ਸੇਫਟੀ ਕੋਰਸ ਵੀ ਕਰਨਾ ਪਏਗਾ।
- ਪ੍ਰਸ਼ਾਸਨ ਨੇ ਕਿਹਾ कि ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨਾਲ ਲੋਕਾਂ ਦੀ ਸੁਰੱਖਿਆ ਯਕੀਨੀ ਹੋਵੇਗੀ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਰਾਊਂਡਅਪ : ਪੰਜਾਬ 'ਚ ਕੀ ਹੈ ਅਫ਼ਵਾਹ ਤੇ ਦਿੱਲੀ ਦੇ ਅੰਕੜੇ ਤੇ ਖ਼ੌਫ਼ਨਾਕ
ਦਿੱਲੀ ਇਸ ਵੇਲੇ ਕੋਰੋਨਾਵਾਇਰਸ ਦੇ ਫੈਲਾਅ ਕਰਕੇ ਸੁਰਖੀਆਂ ’ਚ ਹੈ ਤੇ ਹੁਣ ਇੱਕ ਹੋਰ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। ਲੌਕਡਾਊਨ ਕਰਕੇ ਪੈਦਾ ਹੋਏ ਪਰਵਾਸੀ ਮਜ਼ਦੂਰਾਂ ਦੇ ਘਰ ਜਾਣ ਦੇ ਸੰਕਟ ਬਾਰੇ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਹੈ। ਪੰਜਾਬ ਵਿੱਚ ਮੁੜ ਅਫਵਾਹ ਉੱਡੀ ਹੈ । ਦੇਖੋ, ਕੋਰੋਨਾਵਾਇਰਸ ਨਾਲ ਜੁੜੀਆਂ ਮੁੱਖ ਖ਼ਬਰਾਂ
ਵੀਡੀਓ ਕੈਪਸ਼ਨ, ਦਿੱਲੀ ਵਿੱਚ ਡਰਾਉਣਾ ਅੰਕੜਾ ਤੇ ਪੰਜਾਬ ’ਚ ਉੱਡੀ ਅਫ਼ਵਾਹ: ਕੋਰੋਨਾ ਰਾਊਂਡ-ਅਪ ਅਰਵਿੰਦ ਕੇਜਰੀਵਾਲ ਕੋਵਿਡ-19 ਟੈਸਟ ਵਿੱਚ ਨੈਗੇਟਿਵ ਨਿਕਲੇ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਵਾਇਰਸ ਟੈਸਟ ਵਿੱਚ ਨੈਗੇਟਿਵ ਨਿਕਲੇ ਹਨ। ਯਾਨਿ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਦੀ ਲਾਗ ਨਹੀਂ ਲੱਗੀ।
ਦਿੱਲੀ ਸਰਕਾਰ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਐਤਵਾਰ ਨੂੰ ਕੇਜਰੀਵਾਲ ਨੂੰ ਹਲਕਾ ਬੁਖਾਰ ਅਤੇ ਗਲੇ ਵਿੱਚ ਦਰਦ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਸੈਲਫ਼ ਆਈਸੋਲੇਟ ਕਰ ਲਿਆ ਸੀ।
ਮੰਗਲਵਾਰ ਸਵੇਰੇ ਹੀ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, Getty Images
ਕੋਰੋਨਾਵਾਇਰਸ: ਕੀ ਸਾਨੂੰ ਭਵਿੱਖ ਵਿੱਚ ਇਸ ਵਰਗੀਆਂ ਹੋਰ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਸਾਇੰਸਦਾਨਾਂ ਦੀ ਚੇਤਾਵਨੀ ਹੈ ਕਿ ਅਸੀਂ ਬਿਮਾਰੀਆਂ ਦੇ ਵਣ-ਜੀਵਾਂ ਤੋਂ ਮਨੁੱਖਾਂ ਵਿੱਚ ਫ਼ੈਲਣ ਲਈ ਅਤੇ ਫਿਰ ਪੂਰੀ ਦੁਨੀਆਂ ਵਿੱਚ ਫ਼ੈਲ ਜਾਣ ਲਈ “ਬਿਲਕੁਲ ਸਟੀਕ ਵਾ-ਵਰੋਲਾ” ਖੜ੍ਹਾ ਕਰ ਲਿਆ ਹੈ।
ਮਨੁੱਖਾਂ ਦਾ ਵਧਦਾ ਦਖ਼ਲ ਇਸ ਖ਼ਤਰੇ ਨੂੰ ਹੋਰ ਵਧਾ ਰਿਹਾ ਹਨ।
ਮਾਹਿਰਾਂ ਨੇ ਇੱਕ ਅਧਿਐਨ ਕੀਤਾ ਹੈ ਕਿ ਨਵੀਆਂ ਮਹਾਂਮਾਰੀਆਂ ਕਿਵੇਂ ਪੈਦਾ ਹੁੰਦੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਇਹ ਰਾਇ ਪੇਸ਼ ਕੀਤੀ ਹੈ।
ਇਸ ਅਧਿਐਨ ਦੇ ਹਿੱਸੇ ਵਜੋਂ ਵਿਗਿਆਨੀਆਂ ਨੇ ਇੱਕ ਪੈਟਰਨ ਦੀ ਪਛਾਣ ਕਰਨ ਦੀ ਵਿਧੀ ਵਿਕਸਿਤ ਕਰ ਲਈ ਹੈ, ਜਿਸ ਨਾਲ ਮਨੁੱਖਾਂ ਲਈ ਸੰਭਾਵੀ ਖ਼ਤਰਾ ਬਣ ਸਕਣ ਵਾਲੀਆਂ ਬਿਮਾਰੀਆਂ ਦੀ ਭਵਿੱਖਬਾਣੀ ਕੀਤੀ ਜਾ ਸਕੇਗੀ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਮਨੁੱਖਾਂ ਅਤੇ ਜਾਨਵਰਾਂ ਵਿੱਚ ਸੰਪਰਕ ਵਧਣ ਨਾਲ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵੀ ਵਧ ਰਿਹਾ ਹੈ ਅੰਕੜਿਆਂ ਨੂੰ ਘੱਟ ਰੱਖਣ ਲਈ ਟੈਸਟ ਘੱਟ ਕੀਤੇ ਜਾ ਰਹੇ ਹਨ- ਮਨੀਸ਼ ਤਿਵਾੜੀ
ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦਿੱਲੀ ਦੇ ਸਿਹਤ ਸਿਸਟਮ ਬਾਰੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਇਲਜ਼ਾਮ ਲਾਇਆ ਕਿ 'ਅੰਕੜਿਆਂ ਨੂੰ ਘੱਟ ਰੱਖਣ ਲਈ ਟੈਸਟ ਘੱਟ ਕੀਤੇ ਜਾ ਰਹੇ ਹਨ।'
ਦਰਅਸਲ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਪਤਨੀ ਦਾ ਕੋਰੋਨਾਵਾਇਰਸ ਟੈਸਟ ਹੋਇਆ ਹੈ ਜੋ ਕਿ ਨੈਗੇਟਿਵ ਨਿਕਲਿਆ ਹੈ। ਪਰ ਇਸ ਲਈ ਉਨ੍ਹਾਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ ਹੈ।
ਉਨ੍ਹਾਂ ਲਿਖਿਆ, ''ਡਾਕਟਰਾਂ ਨੇ ਮੇਰੀ ਪਤਨੀ ਨੂੰ ਕੋਵਿਡ-19 ਟੈਸਟ ਕਰਵਾਉਣ ਲਈ ਕਿਹਾ ਸੀ। ਖੁਸ਼ਕਿਸਮਤੀ ਨਾਲ ਇਹ ਨੈਗੇਟਿਵ ਨਿਕਲਿਆ ਹੈ। ਇੱਕ ਹਸਪਤਾਲ ਦੇ ਕੈਂਪਸ ਵਿੱਚ ਪਾਲਣ-ਪੋਸ਼ਣ ਹੋਣ ਦੇ ਬਾਵਜੂਦ ਉਨ੍ਹਾਂ ਦਾ ਟੈਸਟ ਕਰਵਾਉਣ ਲਈ ਮੈਨੂੰ ਜ਼ਮੀਨ ਅਸਮਾਨ ਇੱਕ ਕਰਨਾ ਪਿਆ। ਦਿੱਲੀ ਦਾ ਸਿਹਤ ਸਿਸਟਮ ਖਰਾਬ ਹੋ ਗਿਆ ਹੈ।''
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਦੇ ਨਾਲ-ਨਾਲ ਇਸ ਦੇ ਵਾਇਰਸ ਦੇ ਫ਼ੈਲਣ ਅਤੇ ਬਚਾਅ ਤਰੀਕੇ ਜਾਣਨੇ ਚਾਹੀਦੇ ਹਨ।
ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੀ ਕੋਰੋਨਾ ਤੋਂ ਬਚਣ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ।
ਕੋਰੋਨਾਵਾਇਰਸ ਫੇਫ਼ੜਿਆਂ ਨੂੰ ਇਨਫ਼ੈਕਸ਼ਨ ਕਰਦਾ ਹੈ। ਸੁੱਕੀ ਖੰਘ ਤੇ ਬੁਖ਼ਾਰ ਇਸ ਦੇ ਦੋ ਮੁੱਖ ਲੱਛਣ ਹਨ। ਇਸ ਨਾਲ ਸਾਹ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਦਿਨੇ ਡਾਕਟਰ ਅਤੇ ਰਾਤ ਨੂੰ ਰੈਪਰ ਬਣਨ ਵਾਲੀ ਕੁੜੀ ਨੂੰ ਮਿਲੋ
ਲਾਇਨੇਸ ਨਾਮੀਬੀਆ ਵਿੱਚ ਰਹਿੰਦੀ ਹੈ, ਜੋ ਡਾਕਟਰ ਅਤੇ ਰੈਪਰ ਦੋਵੇਂ ਹੈ।
ਪਰ ਅਜਿਹਾ ਕਿਉਂ, ਜਾਣੋ ਇਸ ਕੁੜੀ ਦੀ ਦਿਲਚਸਪ ਕਹਾਣੀ।
ਵੀਡੀਓ ਕੈਪਸ਼ਨ, ਦਿਨੇ ਡਾਕਟਰ ਅਤੇ ਰਾਤ ਨੂੰ ਰੈਪਰ ਬਣਨ ਵਾਲੀ ਕੁੜੀ ਨੂੰ ਮਿਲੋ ਕੋਰੋਨਾਵਾਇਰਸ ਦਾ ਇਲਾਜ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ
ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।
ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਤੋਂ ਸੰਕਰਮਿਤ ਹੁੰਦੇ ਹਨ। ਉਨ੍ਹਾਂ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।
ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਕੀ "ਸਾਇਲੈਂਟ ਸਪਰੈਡਰ" ਮਹਾਂਮਾਰੀ ਨੂੰ ਵਧਾ ਰਹੇ ਹਨ।
ਸਿੰਗਾਪੁਰ ਵਿੱਚ ਜਦੋਂ ਲੋਕ 19 ਜਨਵਰੀ ਨੂੰ ਇੱਕ ਚਰਚ ਵਿਚ ਇਕੱਠੇ ਹੋਏ ਸਨ ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਸੀ ਹੋਇਆ ਕਿ ਇਸ ਸਮਾਗਮ ਦੇ ਕੋਰੋਨਾਵਾਇਰਸ ਦੇ ਫੈਲਣ ਦੇ ਪ੍ਰਭਾਵ ਆਲਮੀ ਹੋਣਗੇ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਕੀ ਲਾਗ ਦਾ ਖ਼ਤਰਾ ਅਮੀਰੀ-ਗ਼ਰੀਬੀ ਦੇ ਹਿਸਾਬ ਨਾਲ ਹੋਵੇਗਾ?
ਅਰਥਸ਼ਾਸਤਰੀਆਂ ਨੂੰ ਤਨਖ਼ਾਹ ਅਤੇ ਕੰਮ ਤੇ ਸਰੀਰਕ ਨੇੜਤਾ ਦਾ ਲਿੰਕ ਮਿਲਿਆ ਹੈ, ਜਿੰਨੀ ਵੱਧ ਤਨਖ਼ਾਹ ਵਾਲੀ ਨੌਕਰੀ ਹੋਵੇਗੀ, ਉੰਨੇ ਘੱਟ ਲੋਕਾਂ ਦੇ ਸੰਪਰਕ 'ਚ ਆਓਗੇ।
ਵੱਧ ਤਨਖ਼ਾਹਾਂ ਵਾਲਿਆਂ ਵਿੱਚ ਘਰੋਂ ਕੰਮ ਕਰਨ ਦੀ ਸੰਭਾਵਨਾ ਜ਼ਿਆਦਾ ਹੈ, ਪਰ ਇਸ 'ਚ ਦੇਸ਼ਾਂ ਵਿਚਾਲੇ ਵੱਡਾ ਅੰਤਰ ਹੈ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਲਾਗ ਦਾ ਖ਼ਤਰਾ ਅਮੀਰੀ-ਗ਼ਰੀਬੀ ਦੇ ਹਿਸਾਬ ਨਾਲ ਹੋਵੇਗਾ? ਕੋਰੋਨਾ ਮੁਕਤ ਨਿਊਜ਼ੀਲੈਂਡ ਵਿੱਚ ਦੁਬਾਰਾ ਆਮ ਹੋਈ ਜ਼ਿੰਦਗੀ
ਨਿਊਜ਼ੀਲੈਂਡ ਮੱਧ ਰਾਤ ਤੋਂ ਚਾਰ ਪੱਧਰੀ ਅਲਰਟ ਸਿਸਟਮ ਦੇ ਲੈਵਲ 1 ਵਿੱਚ ਦਾਖਲ ਹੋ ਚੁੱਕਾ ਹੈ।
ਮੰਗਲਵਾਰ ਨੂੰ ਤਕਰੀਬਨ ਨੌਰਮਲ ਜ਼ਿੰਦਗੀ ਵਾਂਗ ਲੋਕ ਸੜਕਾਂ ਤੇ ਦੇਖੇ ਗਏ। ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਪਰ ਕੌਮਾਂਤਰੀ ਬਾਰਡਰ ਸੀਲ ਹਨ।
ਦੋ ਹਫਤਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਨਿਊਜ਼ੀਲੈਂਡ ਵਿੱਚ ਇੱਕ ਵੀ ਕੋਰੋਨਾਵਾਇਰਸ ਦਾ ਕੇਸ ਨਹੀਂ ਆਇਆ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਨਿਊਜ਼ੀਲੈਂਡ ਵਿੱਚ ਲੋਕਾਂ ਨੇ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ 
ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਫਲ ਦੀ ਇੱਕ ਫੈਕਟਰੀ ਵਿੱਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਟਾਫ਼ ਨਾਲ ਹੱਥ ਮਿਲਾਏ 
ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਨਿਊਜ਼ੀਲੈਂਡ ਵਿੱਚ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਕਾਫ਼ੀ ਲੋਕ ਇੱਕ-ਦੂਜੇ ਨੂੰ ਗਲੇ ਲਾਉਣ ਤੋਂ ਡਰ ਨਹੀਂ ਰਹੇ ਕੋਰੋਨਾਵਾਇਰਸ: 'ਬਿਨਾਂ ਲੱਛਣਾਂ ਵਾਲੇ ਮਰੀਜ਼ ਬਿਮਾਰੀ ਫੈਲਾਉਣ ਵਿੱਚ ਘੱਟ ਖ਼ਤਰਨਾਕ' - WHO
“ਕੋਰੋਨਾਵਾਇਰਸ ਦੇ ਬਿਨਾਂ ਲੱਛਣਾਂ ਵਾਲੇ ਮਰੀਜ਼ ਦੂਜਿਆਂ ਤੱਕ ਘੱਟ ਬਿਮਾਰੀ ਫੈਲਾਉਂਦੇ ਹਨ”
ਵਿਸ਼ਵ ਸਿਹਤ ਸੰਗਠਨ (WHO) ਦੀ ਸੋਮਵਾਰ ਨੂੰ ਹੋਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ।
ਵਿਸ਼ਵ ਸਿਹਤ ਸੰਗਠਨ ਦੀ ਕੋਵਿਡ-19 ਦੀ ਮਾਹਰ ਡਾ. ਮਾਰੀਆ ਕੇਰਖੋਵੈ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਤੋਂ ਦੂਜਿਆਂ ਨੂੰ ਬਿਮਾਰੀ ਫੈਲਣ ਦਾ ਖ਼ਤਰਾ ਘੱਟ ਹੈ। ਇਨ੍ਹਾਂ ਮਰੀਜ਼ਾਂ ਤੋਂ ਬਹੁਤ ਘੱਟ ਮਾਮਲਿਆਂ ਵਿੱਚ ਦੂਜੇ ਸਿਹਤਮੰਦ ਲੋਕਾਂ ਨੂੰ ਬਿਮਾਰੀ ਫੈਲ ਸਕਦੀ ਹੈ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਡਾ. ਮਾਰੀਆ ਕੇਰਖੋਵੈ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਤੋਂ ਦੂਜਿਆਂ ਨੂੰ ਬਿਮਾਰੀ ਫੈਲਣ ਦਾ ਖ਼ਤਰਾ ਘੱਟ ਹੈ ਪੰਜਾਬ ਸਰਕਾਰ ਨੇ ਚਿਕਨ ਖਾਣ ਨਾਲ ਕੋਰੋਨਾਵਾਇਰਸ ਫੈਲਣ ਦਾ ਦਾਅਵਾ ਕੀਤਾ ਰੱਦ
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਉਹ ਦਾਅਵਾ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਚਿਕਨ ਖਾਣ ਨਾਲ ਕੋਰੋਨਾਵਾਇਰਸ ਫੈਲਦਾ ਹੈ।
ਉਨ੍ਹਾਂ ਨੇ ਇਸ ਨੂੰ ਫੇਕ ਅਤੇ ਆਧਾਰਹੀਣ ਕਿਹਾ ਹੈ। ਉਨ੍ਹਾਂ ਕਿਹਾ ਕਿ ਬਿਨਾ ਡਰ ਤੋਂ ਉਨ੍ਹਾਂ ਨੂੰ ਚਿਕਨ ਅਤੇ ਹੋਰ ਪੌਲਟਰੀ ਉਤਪਾਦਕ ਖਾਂਦੇ ਰਹਿਣਾ ਚਾਹੀਦਾ ਹੈ।
ਦੇਸ ਦੇ ਕਿਸੇ ਵੀ ਹਿੱਸੇ ਵਿੱਚ ਚਿਕਨ ਤੋਂ ਕੋਰੋਨਾਵਾਇਰਸ ਫੈਲਣ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਕੀ ਚਿਕਨ ਖਾਣ ਨਾਲ ਕੋਰੋਨਾਵਾਇਰਸ ਹੋ ਸਕਦਾ ਹੈ, ਜਾਣਨ ਲਈ ਸਾਡਾ ਇਹ ਵੀਡੀਓ ਦੇਖੋ।
ਵੀਡੀਓ ਕੈਪਸ਼ਨ, Coronavirus: ਕੀ ਚਿਕਨ ਤੇ ਅੰਡਾ ਖਾਣ ਨਾਲ ਫੈਲ ਸਕਦਾ ਹੈ? 
ਤਸਵੀਰ ਸਰੋਤ, Punjab Govt
ਕੇਂਦਰ ਸਰਕਾਰ ਦੇ ਅਨੁਸਾਰ, ਦਿੱਲੀ ਵਿੱਚ ਕਮਿਊਨਿਟੀ ਸਪਰੇਡ ਨਹੀਂ ਹੋ ਰਿਹਾ: ਮਨੀਸ਼ ਸਿਸੋਦੀਆ
ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਦੀ ਬੈਠਕ ਤੋਂ ਬਾਅਦ, ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ, "ਬੈਠਕ ਵਿੱਚ ਕੇਂਦਰ ਸਰਕਾਰ ਦੇ ਅਧਿਕਾਰੀ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦਿੱਲੀ ਵਿੱਚ ਕਮਿਊਨਿਟੀ ਸਪਰੇਡ ਨਹੀਂ ਹੋ ਰਿਹਾ ਹੈ ਅਤੇ ਇਸ ਬਾਰੇ ਵਿਚਾਰ ਵਟਾਂਦਰੇ ਦੀ ਲੋੜ ਹੈ।"
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਮਾਰ ਹੋਣ ਕਾਰਨ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਇਸ ਮਹੱਤਵਪੂਰਨ ਬੈਠਕ ਵਿੱਚ ਹਿੱਸਾ ਲਿਆ।
ਮੰਗਲਵਾਰ ਸਵੇਰੇ ਸੀਐਮ ਅਰਵਿੰਦ ਕੇਜਰੀਵਾਲ ਦੇ ਕੋਵਿਡ -19 ਟੈਸਟ ਲਈ ਨਮੂਨਾ ਲਿਆ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।

ਤਸਵੀਰ ਸਰੋਤ, ANI




