You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਟ੍ਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਬ੍ਰਿਟੇਨ ਦੀ ਕੰਪਨੀ ਨੇ ਸ਼ੁਰੂ ਕੀਤਾ ਟੀਕਾ ਬਣਾਉਣਾ

ਕੋਵਿਡ-19 ਕਾਰਨ ਪੂਰੀ ਦੁਨੀਆਂ ਵਿੱਚ ਮਾਮਲੇ ਤਕਰੀਬਨ 66 ਲੱਖ ਹੋ ਗਏ ਹਨ। ਭਾਰਤ ਵਿੱਚ ਮਾਮਲੇ ਲਗਾਤਾਰ ਵਧ ਰਹੇ ਹਨ

ਲਾਈਵ ਕਵਰੇਜ

  1. ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 6 ਜੂਨ ਦਿਨ ਸ਼ਨੀਵਾਰ ਦੀਆਂ ਕੋਰੋਨਾਵਾਇਰਸ ਨਾਲ ਸਬੰਧਿਤ ਤਾਜ਼ਾ ਖ਼ਬਰਾਂ ਪੜ੍ਹਨ ਲਈ ਇਸ ਲਿੰਕ ਨੂੰ ਕਲਿੱਕ ਕਰ ਸਕਦੇ ਹੋ। ਧੰਨਵਾਦ

  2. ਦੇਸ ਤੇ ਦੁਨੀਆਂ ਦੇ ਅਪਡੇਟ

    • ਟ੍ਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਕੰਪਨੀ ਨੇ ਸ਼ੁਰੂ ਕੀਤਾ ਟੀਕਾ ਬਣਾਉਣਾ
    • ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਸਿਵਲ ਸੇਵਾ ਦੀ ਪ੍ਰੀਲਿਮਸ ਪ੍ਰੀਖਿਆ ਹੁਣ 4 ਅਕਤੂਬਰ ਨੂੰ ਹੋਵੇਗੀ
    • ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਘਰੋਂ ਸੈਂਪਲ ਲਈ ਨਿੱਜੀ ਲੈਬ ਨੂੰ ਸੰਪਰਕ ਕਰ ਸਕਦੇ ਹਨ ਲੋਕ
    • ਯੂਰਪੀ ਯੂਨੀਅਨ ਕਮਿਸ਼ਨਰ ਨੇ ਜੂਨ ਦੇ ਅਖੀਰ ਤੱਕ ਅੰਦਰੂਨੀ ਬਾਰਡਰ ਖੋਲ੍ਹਣ ਲਈ ਕਿਹਾ
    • SC ਨੇ ਪੁੱਛਿਆ- ‘ਕੀ ਨਿੱਜੀ ਹਸਪਤਾਲ ਕੋਵਿਡ-19 ਦੇ ਕੁਝ ਮਰੀਜ਼ਾਂ ਦਾ ਮੁਫ਼ਤ 'ਚ ਇਲਾਜ ਕਰਨਗੇ?’
    • ਫਿਜੀ ਨੇ ਕੋਰੋਨਾਵਾਿਰਸ ਮੁਕਤ ਹੋਣ ਦਾ ਦਾਅਵਾ ਕੀਤਾ
    • ਸਿੰਗਾਪੁਰ ਸਰਕਾਰ ਵਾਇਰਸ ਦਾ ਪਤਾ ਲਗਾਉਣ ਲਈ ਨਾਗਰਿਕਾਂ ਨੂੰ ਡਿਵਾਇਸ ਦੇ ਸਕਦੀ ਹੈ
    • ਲੰਡਨ ਸਟੇਸ਼ਨਾਂ 'ਤੇ ਮੁਫ਼ਤ ਵੰਡੇ ਜਾਣਗੇ ਮਾਸਕ
  3. ਲੰਡਨ ਸਟੇਸ਼ਨਾਂ 'ਤੇ ਮੁਫ਼ਤ ਵੰਡੇ ਜਾਣਗੇ ਮਾਸਕ

    ਯੂਕੇ ਵਿੱਚ ਪਬਲਿਕ ਟਰਾਂਸਪੋਰਟ ਵਿੱਚ ਚਿਹਰੇ ਨੂੰ ਢਕਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

    ਸੋਮਵਾਰ ਤੋਂ ਕੁਝ ਚੋਣਵੀਆਂ ਟਿਊਬ ਅਤੇ ਬੱਸ ਸਟੇਸ਼ਨਾਂ 'ਤੇ ਮਾਸਕ ਮੁਫਤ ਵੰਡੇ ਜਾਣਗੇ।

    ਟ੍ਰਾਂਸਪੋਰਟ ਫਾਰ ਲੰਡਨ (ਟੀਐਫਐਲ) ਨੇ ਕਿਹਾ ਕਿ ਮਾਸਕ ਉਨ੍ਹਾਂ ਸਟੇਸ਼ਨਾਂ 'ਤੇ ਵੰਡੇ ਜਾਣਗੇ ਜਿੱਥੇ ਲੌਕਡਾਉਨ ਦੌਰਾਨ ਵਧੇਰੇ ਲੋਕ ਸਫ਼ਰ ਕਰਦੇ ਦੇਖੇ ਗਏ ਹਨ।

    ਟਰਾਂਸਪੋਰਟ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ 30 ਤੋਂ 50 ਫੀਸਦ ਯਾਤਰੀ ਇਸ ਸਮੇਂ ਯਾਤਰਾ ਦੌਰਾਨ ਮਾਸਕ ਪਾਉਂਦੇ ਹਨ।

  4. ਕੋਰੋਨਾਵਾਇਰਸ: ਕਿਵੇਂ ਕਰਦਾ ਹੈ ਹਮਲਾ ਤੇ ਸਰੀਰ 'ਚ ਕੀ ਆਉਂਦੇ ਨੇ ਬਦਲਾਅ

    ਵਾਇਰਸ ਸਾਡੇ ਸਰੀਰ ਵਿੱਚ ਦਾਖਲ ਹੁੰਦਿਆਂ ਹੀ ਸਰੀਰਕ ਸੈੱਲਾਂ ਵਿੱਚ ਦਾਖ਼ਲ ਹੋ ਕੇ ਇਸ ਉੱਤੇ ਕਬਜ਼ਾ ਜਮਾ ਲੈਂਦਾ ਹੈ। ਕੋਰੋਨਾਵਾਇਰਸ ਨੂੰ ਅਧਿਕਾਰਤ ਤੌਰ ਉੱਤੇ ਸਾਰਸ-ਕੋਵ-2 (Sars-CoV-2) ਦਾ ਨਾਂ ਦਿੱਤਾ ਗਿਆ ਹੈ।

    ਜਦੋਂ ਕਿਸੇ ਵਿਅਕਤੀ ਦਾ ਹੱਥ ਉਸ ਥਾਂ ਜਾਂ ਚੀਜ਼ ਨਾਲ ਲੱਗ ਜਾਂਦਾ ਹੈ, ਜਿੱਥੇ ਕਿਸੇ ਦੀ ਥੁੱਕ ਜਾਂ ਖੰਘ ਕਾਰਨ ਛਿੱਟੇ ਡਿੱਗੇ ਹੋਣ ਤਾਂ ਵਾਇਰਸ ਉਸ ਦੇ ਹੱਥ ਨਾਲ ਲੱਗ ਜਾਂਦਾ ਹੈ।

    ਵਿਅਕਤੀ ਦਾ ਹੱਥ ਜਦੋਂ ਉਸਦੇ ਮੂੰਹ ਨਾਲ ਛੂਹ ਜਾਂਦਾ ਹੈ ਤਾਂ ਵਾਇਰਸ ਨੱਕ ਜਾਂ ਮੂੰਹ ਰਾਹੀ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  5. ਸਿੰਗਾਪੁਰ ਸਰਕਾਰ ਵਾਇਰਸ ਦਾ ਪਤਾ ਲਗਾਉਣ ਲਈ ਨਾਗਰਿਕਾਂ ਨੂੰ ਡਿਵਾਇਸ ਦੇ ਸਕਦੀ ਹੈ

    ਸਿੰਗਾਪੁਰ ਸਰਕਾਰ ਜਲਦੀ ਹੀ ਆਪਣੇ ਨਾਗਰਿਕਾਂ ਨੂੰ ਪਾਉਣ ਲਈ ਇੱਕ ਡਿਵਾਇਸ ਦੇਣ ਵਾਲੀ ਹੈ, ਜਿਸ ਨਾਲ ਕੋਰੋਨਾਵਾਇਰਸ ਦੀ ਲਾਗ ਦੀ ਬਿਹਤਰ ਕਾਨਟੈਕਟ ਟਰੇਸਿੰਗ (ਸੰਪਰਕ) ਸੰਭਵ ਹੋਵੇਗੀ।

    ਸ਼ੁੱਕਰਵਾਰ ਨੂੰ ਸਿੰਗਾਪੁਰ ਦੀ ਸਰਕਾਰ ਨੇ ਕਿਹਾ, "ਜੇ ਇਹ ਯੰਤਰ ਸਫ਼ਲ ਹੋ ਜਾਂਦਾ ਹੈ ਤਾਂ ਇਸ ਨੂੰ ਦੇਸ ਦੇ ਸਾਰੇ 57 ਲੱਖ ਨਾਗਰਿਕਾਂ ਨੂੰ ਪਾਉਣ ਲਈ ਦਿੱਤਾ ਜਾਵੇਗਾ।"

    ਸਿੰਗਾਪੁਰ ਦੀ ਸਰਕਾਰ ਪਹਿਲਾਂ ਹੀ ਇੱਕ ਅਜਿਹੀ ਮੋਬਾਈਲ ਐਪ ਤਿਆਰ ਕਰ ਚੁੱਕੀ ਹੈ ਜੋ ਨਾਗਰਿਕਾਂ ਨੂੰ ਚੇਤਾਵਨੀ ਦਿੰਦੀ ਹੈ ਜਦੋਂ ਉਹ ਕੋਰੋਨਾ ਨਾਲ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਨ।

    ਹਾਲਾਂਕਿ ਇਸ ਬਲੂ-ਟੂਥ ਅਧਾਰਤ ਐਪ ਨੂੰ ਸਿੰਗਾਪੁਰ ਵਿੱਚ ਬਹੁਤ ਘੱਟ ਲੋਕ ਵਰਤ ਰਹੇ ਹਨ।

    ਸਿੰਗਾਪੁਰ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ, "ਅਸੀਂ ਜਲਦੀ ਹੀ ਇੱਕ ਛੋਟੀ ਜਿਹੀ ਡਿਵਾਇਸ ਲਾਂਚ ਕਰਨ ਜਾ ਰਹੇ ਹਾਂ ਜਿਸ ਨੂੰ ਲੋਕਾਂ ਨੇ ਪਾਉਣਾ ਹੋਵੇਗਾ ਜਾਂ ਉਹ ਇਸ ਨੂੰ ਪਰਸ ਵਿੱਚ ਰੱਖ ਸਕਣਗੇ।"

    ਇਹ ਬੈਟਰੀ ਨਾਲ ਚੱਲਣ ਵਾਲਾ ਯੰਤਰ ਕਿਸੇ ਵੀ ਸਮਾਰਟਫੋਨ 'ਤੇ ਨਿਰਭਰ ਨਹੀਂ ਹੋਵੇਗਾ।”

  6. ਜੋ ਪਲਾਸਟਿਕ ਅਸੀਂ ਸੁੱਟਦੇ ਹਾਂ, ਉਹ ਕਿਵੇਂ ਸਾਡੇ ਖਾਣੇ ਤੱਕ ਪਰਤ ਆਉਂਦਾ ਹੈ

    ਲਗਭਗ 80 ਲੱਖ ਟਨ ਪਲਾਸਟਿਕ ਹਰ ਸਾਲ ਮਹਾਸਾਗਰਾਂ ‘ਚ ਜਾ ਕੇ ਮਿਲ ਜਾਂਦਾ ਹੈ ਇਹ ਸਮੁੰਦਰੀ ਮਲਬੇ ਦਾ 80 ਫ਼ੀਸਦ ਹੈ।

    ਸਮੁੰਦਰੀ ਪ੍ਰਜਾਤੀਆਂ ਅਕਸਰ ਇਸ ਮਲਬੇ ਨੂੰ ਨਿਗਲ ਜਾਂਦੀਆਂ ਹਨ ਜਾਂ ਉਸ ਨਾਲ ਜੂਝਦੀਆਂ ਹਨ।

    ਲੋਕਾਂ ਨੂੰ ਅਹਿਸਾਸ ਨਹੀਂ ਹੈ ਕਿ ਸਮੁੰਦਰ ਦੇ ਅੰਦਰ ਕੀ-ਕੀ ਹੋ ਰਿਹਾ ਹੈ।

    ਲੋਕ ਨਹੀਂ ਜਾਣਦੇ ਕਿ ਜੋ ਪਲਾਸਟਿਕ ਅਸੀਂ ਸਮੁੰਦਰ ਵਿੱਚ ਸੁੱਟਦੇ ਹਾਂ ਉਹ ਵਾਪਿਸ ਕਿਵੇਂ ਸਾਡੇ ਖਾਣੇ ਵਿੱਚ ਆਉਂਦਾ ਹੈ।

  7. ਕੋਰੋਨਾਵਾਇਰਸ ਦੇ ਨਾਮ 'ਤੇ ਪਿਤਾ 'ਤੇ ਤਿੰਨ ਧੀਆਂ ਦਾ ਖਤਨਾ ਕਰਵਾਉਣ ਦਾ ਇਲਜ਼ਾਮ

    ਮਿਸਰ ਵਿੱਚ ਇੱਕ ਵਿਅਕਤੀ 'ਤੇ ਕਥਿਤ ਤੌਰ 'ਤੇ ਤਿੰਨ ਧੀਆਂ ਦਾ ਧੋਖੇ ਨਾਲ ਖਤਨਾ ਕਰਨ ਦਾ ਇਲਜਾਮ ਹੈ।

    ਇਸ ਦੇ ਨਾਲ ਹੀ ਉਸ ਡਾਕਟਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਨੇ ਇਸ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਸੀ।

    ਵਕੀਲ ਨੇ ਕਿਹਾ ਕਿ ਪਿਤਾ ਨੇ ਆਪਣੀਆਂ ਧੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਰੋਨਵਾਇਰਸ ਤੋਂ ਬਚਣ ਲਈ “ਟੀਕਾ” ਲਾਇਆ ਜਾਵੇਗਾ ਜਿਸ ਤੋਂ ਬਾਅਦ ਡਾਕਟਰ ਉਨ੍ਹਾਂ ਦੇ ਘਰ ਪਹੁੰਚਿਆ।

    18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਟੀਕਾ ਲਾ ਕੇ ਬੇਹੋਸ਼ ਕੀਤਾ ਗਿਆ ਅਤੇ ਫਿਰ ਡਾਕਟਰ ਨੇ ਉਨ੍ਹਾਂ ਦਾ ਖਤਨਾ ਕੀਤਾ।

    ਮਿਸਰ ਵਿੱਚ 2008 ਵਿੱਚ ਖਤਨਾ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ।

  8. ਕੋਰੋਨਾਵਾਇਰਸ ਟੀਕਾ: ਟ੍ਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਕੰਪਨੀ ਨੇ ਸ਼ੁਰੂ ਕੀਤਾ ਟੀਕਾ ਬਣਾਉਣਾ

    ਯੂਕੇ ਦੀ ਦਵਾਈ ਕੰਪਨੀ ਐਸਟਰਾਜ਼ੈਨੇਕਾ ਨੇ ਟ੍ਰਾਇਲ ਕਾਮਯਾਬ ਹੋਣ ਤੋਂ ਪਹਿਲਾਂ ਹੀ ਕੋਰੋਨਵਾਇਰਸ ਲਈ ਸੰਭਾਵੀ ਟੀਕੇ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

    ਓਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਤਿਆਰ ਕੀਤੇ ਗਏ ਟੀਕੇ ਦੇ ਟ੍ਰਾਇਲ ਜਾਰੀ ਹਨ। ਪਰ ਬੌਸ ਪਾਸਕਲ ਸੋਰੀਓਟ ਨੇ ਬੀਬੀਸੀ ਨੂੰ ਦੱਸਿਆ ਕਿ ਐਸਟਰਾਜ਼ੈਨੇਕਾ ਨੂੰ ਚਾਹੀਦਾ ਹੈ ਕਿ ਉਹ ਹੁਣ ਇਸ ਦੀ ਡੌਜ਼ ਤਿਆਰ ਕਰਨੀ ਸ਼ੁਰੂ ਕਰ ਦੇਵੇ ਤਾਂ ਕਿ ਜੇ ਟੀਕਾ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ ਤਾਂ ਇਸ ਦੀ ਮੰਗ ਪੂਰੀ ਕੀਤੀ ਜਾ ਸਕੇ।

    ਐਸਟਰਾਜ਼ੈਨੇਕਾ ਦਾ ਕਹਿਣਾ ਹੈ ਕਿ ਉਹ ਟੀਕੇ ਦੀਆਂ ਦੋ ਅਰਬ ਖੁਰਾਕਾਂ ਦੀ ਸਪਲਾਈ ਕਰਨ ਦੇ ਯੋਗ ਹੋਵੇਗਾ।

    ਬੀਬੀਸੀ ਦੇ ਪ੍ਰੋਗਰਾਮ ਵਿੱਚ ਸੋਰੀਅਟ ਨੇ ਕਿਹਾ, “ਇਸ ਨੂੰ ਬਣਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਕਿਉਂਕਿ ਅਸੀਂ ਜਿੰਨੀ ਜਲਦੀ ਹੋ ਸਕੇ ਟੀਕਾ ਬਣਾਉਣਾ ਚਾਹੁੰਦੇ ਹਾਂ।"

    "ਬੇਸ਼ਕ ਇਸ ਫੈਸਲੇ ਨਾਲ ਖਤਰਾ ਤਾਂ ਹੈ ਪਰ ਇਹ ਵਿੱਤੀ ਖਤਰਾ ਹੈ ਅਤੇ ਵਿੱਤੀ ਖਤਰਾ ਇਹ ਹੈ ਕਿ ਟੀਕਾ ਕੰਮ ਨਹੀਂ ਕਰਦਾ।"

    ਇਸੇ ਕੰਪਨੀ ਨੇ ਭਾਰਤ ਦੀ ਇੱਕ ਦਵਾਈ ਕੰਪਨੀ ਦੇ ਨਾਲ ਟੀਕੇ ਲਈ ਸਮਝੌਤਾ ਕੀਤਾ ਹੈ।

  9. ਕੋਰੋਨਾਵਾਇਰਸ: ਲੌਕਡਾਊਨ ਕਾਰਨ UPSC ਨੂੰ ਬਦਲਣਾ ਪਿਆ ਪ੍ਰੀਖਿਆਵਾਂ ਦਾ ਸ਼ਡਿਊਲ

    ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਿਵਲ ਸੇਵਾ ਦੀ ਪ੍ਰੀਲਿਮਸ ਪ੍ਰੀਖਿਆ ਹੁਣ 4 ਅਕਤੂਬਰ ਨੂੰ ਹੋਵੇਗੀ।

    ਇਸਦੇ ਨਾਲ ਹੀ ਕਮਿਸ਼ਨ ਨੇ ਹੋਰ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ।

    ਸ਼ੁੱਕਰਵਾਰ ਨੂੰ ਕਮਿਸ਼ਨ ਨੇ ਕਿਹਾ ਕਿ ਕੋਵਿਡ -19 ਦੀ ਸਥਿਤੀ ਦੇ ਮੱਦੇਨਜ਼ਰ ਅਤੇ ਲੌਕਡਾਊਨ ਖੋਲ੍ਹਣ ਦੇ ਐਲਾਨ ਨੂੰ ਧਿਆਨ ਵਿੱਚ ਰੱਖਦਿਆਂ ਸਾਲਾਨਾ ਪ੍ਰੀਖਿਆਵਾਂ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ।

    ਕਮਿਸ਼ਨ ਨੇ ਦੱਸਿਆ ਹੈ ਕਿ ਪਿਛਲੇ ਸਾਲ ਸਿਵਲ ਸੇਵਾ ਪ੍ਰੀਖਿਆ ਵਿੱਚ ਸਫਲ ਰਹੇ ਉਮੀਦਵਾਰਾਂ ਦੇ ਇੰਟਰਵਿਊ 20 ਜੁਲਾਈ ਤੋਂ ਸ਼ੁਰੂ ਹੋਣਗੇ।

    ਪੂਰੀ ਡੇਟਸ਼ੀਟ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ

  10. ਕੋਰੋਨਾਵਾਇਰਸ ਦਾ ਪੀਕ ਕਦੋਂ ਹੋਏਗਾ ਇਸ ਦੀ ਜਾਣਕਾਰੀ ਨਹੀਂ ਪਰ ਤਿਆਰ ਰਹਿਣਾ ਚਾਹੀਦਾ ਹੈ-ਕੈਪਟਨ ਅਮਰਿੰਦਰ ਸਿੰਘ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ-

    • ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਪੰਜਾਬ ਵਿੱਚ ਦਾਖਲ ਹੋ ਰਿਹਾ ਹੈ ਚਾਹੇ ਟਰੇਨ, ਕਾਰ, ਹਵਾਈ ਸਫਰ ਰਾਹੀਂ ਆਏ ਹੋਣ ਉਨ੍ਹਾਂ ਨੂੰ ਚੈੱਕ ਕੀਤਾ ਜਾਵੇ। ਫਿਰ ਕੁਆਰੰਟੀਨ ਕੀਤਾ ਜਾ ਰਿਹਾ ਹੈ।
    • ਜਿਨ੍ਹਾਂ ਵਿੱਚ ਕੋਈ ਲੱਛਣ ਹੈ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਭੇਜਿਆ ਜਾ ਰਿਹਾ ਹੈ। ਹੁਣ ਲੋਕ ਪੰਜਾਬ ਵਾਪਸ ਆਉਣਾ ਚਾਹੁੰਦੇ ਹਨ।
    • ਇੰਡਸਟਰੀ ਸਹੀ ਚੱਲ ਰਹੀ ਹੈ, 20,056 'ਚੋਂ 20,000 ਯੂਨਿਟਾਂ ਸ਼ੁਰੂ ਹੋ ਗਈਆਂ ਹਨ।
    • ਸਾਡੇ ਕੋਲ ਲੇਬਰ ਦੀ ਘਾਟ ਨਹੀਂ ਹੈ।
    • ਕੁਝ ਲੋਕ ਟੈਸਟ ਨਹੀਂ ਕਰਵਾਉਣਾ ਚਾਹੁੰਦੇ ਫਿਰ ਉਨ੍ਹਾਂ ਨੂੰ ਟਰੇਸ ਕਰਨਾ ਪੈਂਦਾ ਹੈ।
    • ਲੋਕ ਜ਼ਿੰਮੇਵਾਰੀ ਨਹੀਂ ਲੈ ਰਹੇ ਹਨ। ਉਨ੍ਹਾਂ ਨੂੰ ਇਹ ਸਮਝਣਾ ਪਏਗਾ ਕਿ ਇਹ ਉਨ੍ਹਾਂ ਲਈ ਹੀ ਹੈ।
    • ਕਦੋਂ ਪੀਕ ਟਾਈਮ ਹੋਵੇਗਾ, ਕੁਝ ਨਹੀਂ ਪਤਾ
    • ਸਾਡੇ ਆਪਣੇ ਲੋਕ ਸੋਚਦੇ ਹਨ ਕਿ ਜੂਨ ਵਿੱਚ ਪੀਕ ਆ ਸਕਦਾ ਹੈ। ਕੁਝ ਸੋਚਦੇ ਹਨ ਕਿ ਸਤੰਬਰ ਵਿੱਚ ਹੋਵੇਗਾ। ਤਾਂ ਇਹ ਜੂਨ, ਜੁਲਾਈ, ਅਗਸਤ, ਸਤੰਬਰ ਹੋ ਸਕਦਾ ਹੈ ਪਰ ਰੱਬ ਹੀ ਜਾਣਦਾ ਹੈ।
    • ਸਾਡੀ ਜ਼ਿੰਮੇਵਾਰੀ ਹੈ ਕਿ ਟੀਕਾ ਆਉਣ ਤੱਕ ਸੂਬੇ ਨੂੰ ਸੁਰੱਖਿਅਤ ਰੱਖੀਏ, ਤਿਆਰ ਰਹੀਏ।
  11. ਪ੍ਰਾਈਮਰੀ ਤੋਂ ਪੋਸਟ ਗ੍ਰੈਜੁਏਟ ਲਈ ਇੱਕੋ ਲਾਈਬ੍ਰੇਰੀ- ਡਾ. ਰਮੇਸ਼ ਪੋਖਰੀਆਲ

    ਐੱਚਆਰਡੀ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੂਰੇ ਦੇਸ ਲਈ ਇੱਕ ਆਨਲਾਈਨ ਲਾਈਬ੍ਰੇਰੀ ਸਥਾਪਤ ਕੀਤੀ ਗਈ ਹੈ।

    ਇਸ ਪੋਰਟਲ 'ਤੇ ਪ੍ਰਾਈਮਰੀ ਤੋਂ ਲੈ ਕੇ ਪੋਸਟ ਗ੍ਰੈਜੁਏਟ ਪੱਧਰ ਦੇ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਹਨ।

    ਉਨ੍ਹਾਂ ਕਿਹਾ ਕਿ ਖੇਤਰੀ ਭਾਸ਼ਾਵਾਂ ਵਿੱਚ ਵੀ ਕੰਟੈਂਟ ਉਪਲਬਧ ਹੈ। ਇਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਲਾਈਬ੍ਰੇਰੀ ਤੋਂ ਪੜ੍ਹਾਈ ਕਰ ਸਕਦੇ ਹੋ https://ndl.iitkgp.ac.in

  12. ਪੰਜਾਬ 'ਚ ਘਰੋਂ ਸੈਂਪਲ ਲਈ ਨਿੱਜੀ ਲੈਬ ਨੂੰ ਸੰਪਰਕ ਕਰ ਸਕਦੇ ਹਨ ਲੋਕ-ਬਲਬੀਰ ਸਿੱਧੂ

    ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, "ਸਰਕਾਰੀ ਲੈਬ ਵਿੱਚ ਰੋਜ਼ਾਨਾ 9000 ਟੈਸਟ ਕੀਤੇ ਜਾ ਸਕਦੇ ਹਨ। ਅਸੀਂ ਇੱਕ ਅਜਿਹੀ ਯੋਜਨਾ ਬਣਾਈ ਹੈ ਜਿਸ ਦੇ ਤਹਿਤ ਲੋਕ ਘਰੋਂ ਸੈਂਪਲ ਲੈ ਕੇ ਜਾਣ ਲਈ ਨਿੱਜੀ ਲੈਬ ਨੂੰ ਸੰਪਰਕ ਕਰ ਸਕਦੇ ਹਨ।

    ਇਸ ਲਈ ਉਨ੍ਹਾਂ ਤੋਂ 1000 ਰੁਪਏ ਸਰਵਿਸ ਚਾਰਜ ਲਿਆ ਜਾਵੇਗਾ। ਉਹ ਸੈਂਪਲ ਇਕੱਠਾ ਕਰਨਗੇ ਅਤੇ ਟੈਸਟ ਸਾਡੀ ਲੈਬਜ਼ ਵਿੱਚ ਮੁਫ਼ਤ ਕੀਤੇ ਜਾਣਗੇ।"

  13. ਯੂਰਪੀ ਯੂਨੀਅਨ ਕਮਿਸ਼ਨਰ ਨੇ ਜੂਨ ਦੇ ਅਖੀਰ ਤੱਕ ਅੰਦਰੂਨੀ ਬਾਰਡਰ ਖੋਲ੍ਹਣ ਲਈ ਕਿਹਾ

    ਯੂਰਪੀ ਕਮਿਸ਼ਨ ਨੇ ਸਾਰੇ ਯੂਰਪੀ ਯੂਨੀਅਨ ਦੇ ਮੈਂਬਰ ਦੇਸਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਆਪਣੀਆਂ ਸਰਹੱਦੀ ਪਾਬੰਦੀਆਂ ਹਟਾਉਣ ਅਤੇ ਬਲਾਕ ਅੰਦਰ ਪਾਸਪੋਰਟ ਰਹਿਤ ਯਾਤਰਾ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ।

    ਗ੍ਰਹਿ ਮੰਤਰਾਲੇ ਦੇ ਕਮਿਸ਼ਨਰ ਯਲਵਾ ਜੌਹਨਸਨ ਅਨੁਸਾਰ ਵਾਇਰਸ ਦੀ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ।

    ਉਨ੍ਹਾਂ ਨੇ ਯੂਰੋਨਿਊਜ਼ ਨੂੰ ਕਿਹਾ, "ਅਸੀਂ ਇੱਕ ਅਜਿਹੀ ਸਥਿਤੀ ਦੇ ਬਹੁਤ ਨੇੜੇ ਪਹੁੰਚ ਰਹੇ ਹਾਂ ਜਿੱਥੇ ਸਾਨੂੰ ਸਾਰੀਆਂ ਅੰਦਰੂਨੀ ਸਰਹੱਦੀ ਪਾਬੰਦੀਆਂ ਅਤੇ ਸਰਹੱਦ ਦੀ ਜਾਂਚ ਨੂੰ ਹਟਾ ਦੇਣਾ ਚਾਹੀਦਾ ਹੈ। ਇਸ ਲਈ ਚੰਗੀ ਤਰੀਕ ਜੂਨ ਦੇ ਅੰਤ ਵਿੱਚ ਹੋਣੀ ਚਾਹੀਦੀ ਹੈ।"

    ਹਾਲਾਂਕਿ ਈਯੂ ਤੋਂ ਬਾਹਰਲੇ ਦੇਸਾਂ ਲਈ ਬਾਰਡਰ ਕਦੋਂ ਖੋਲ੍ਹੇ ਜਾਣਗੇ ਇਸ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ।

  14. ਕੋਰੋਨਾਵਾਇਰਸ ਲੌਕਡਾਊਨ: ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ਸਣੇ ਸ਼ੌਪਿੰਗ ਮਾਲ ਖੋਲ੍ਹਣ ਸਬੰਧੀ ਇਹ ਹਨ ਨਿਯਮ

    8 ਜੂਨ ਤੋਂ ਪਾਰਿਮਕ ਸਥਾਨ, ਮੌਲਜ਼, ਹੋਟਲ ਆਦਿ ਖੋਲ੍ਹਣ ਦੀ ਵੱਡੇ ਪੱਧਰ 'ਤੇ ਸਾਰੇ ਖੇਤਰ ਵਿੱਚ ਤਿਆਰੀ ਚੱਲ ਰਹੀ ਹੈ।

    ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

    ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਐੱਮਐੱਸ ਯਾਦਵ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮੰਦਰ ਖੁੱਲ੍ਹਣ ਤੋਂ ਬਾਅਦ ਸਿਰਫ਼ ਲੋਕਾਂ ਨੂੰ ਆਨਲਾਈਨ ਰਜਿਸਟਰੇਸ਼ਨ ਕਰਾ ਕੇ ਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ।

    ਇਸ ਦੇ ਨਾਲ, ਭੀੜ ਨੂੰ ਰੋਕਣ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਲਗਭਗ 6,000 ਵਿਅਕਤੀ ਰਜਿਸਟਰ ਹੋਣਗੇ।

    ਪੂਰੇ ਨਿਯਮ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  15. SC ਨੇ ਪੁੱਛਿਆ- ‘ਸਰਕਾਰ ਤੋਂ ਰਿਆਇਤੀ ਦਰਾਂ 'ਤੇ ਜ਼ਮੀਨ ਲੈਣ ਵਾਲੇ ਨਿੱਜੀ ਹਸਪਤਾਲ ਕੋਵਿਡ-19 ਦੇ ਕੁਝ ਮਰੀਜ਼ਾਂ ਦਾ ਮੁਫ਼ਤ 'ਚ ਇਲਾਜ ਕਰਨਗੇ?’

    ਨਿੱਜੀ ਹਸਪਤਾਲਾਂ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਹੋਣ ਵਾਲੇ ਵੱਧ ਤੋਂ ਵੱਧ ਖਰਚੇ ਦੀ ਹੱਦ ਤੈਅ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ।

    ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਅਸ਼ੋਕ ਭੂਸ਼ਨ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰ ਸਰਕਾਰ ਨੂੰ ਇੱਕ ਹਫ਼ਤੇ ਵਿੱਚ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ।

    ਅਦਾਲਤ ਨੇ ਕਿਹਾ ਕਿ ਇਸ ਪਟੀਸ਼ਨ ਦੀ ਇੱਕ ਕਾਪੀ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜੋ ਇਸ ਮੁੱਦੇ ’ਤੇ ਨਿਰਦੇਸ਼ ਲੈਣਗੇ ਅਤੇ ਇੱਕ ਹਫ਼ਤੇ ਵਿੱਚ ਜਵਾਬ ਦੇਣਗੇ।

    ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਕੋਵਿਡ -19 ਦੇ ਇਲਾਜ ਲਈ ਸੰਕੇਤਕ ਦਰਾਂ ਤੈਅ ਕਰਨੀਆਂ ਚਾਹੀਦੀਆਂ ਹਨ।

    ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬੀਮਾ ਕੰਪਨੀਆਂ ਦੁਆਰਾ ਸਮੇਂ ਸਿਰ ਮੈਡੀਕਲੇਮ ਦਾ ਨਿਪਟਾਰਾ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਮਰੀਜਾਂ ਨੂੰ ਕੈਸ਼ਲੈਸ ਇਲਾਜ ਮਿਲਣਾ ਚਾਹੀਦਾ ਹੈ ਜਿਨ੍ਹਾਂ ਨੇ ਬੀਮਾ ਕਰਵਾਇਆ ਹੈ।

    ਇਸ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਨਿੱਜੀ ਹਸਪਤਾਲਾਂ ਨੂੰ ਪੁੱਛਿਆ ਕਿ ਕੀ ਉਹ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਨਿਰਧਾਰਤ ਫੀਸ 'ਤੇ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਤਿਆਰ ਹਨ?

    ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਉਹ ਸਿਰਫ ਉਨ੍ਹਾਂ ਨਿੱਜੀ ਹਸਪਤਾਲਾਂ ਨੂੰ ਕੋਵਿਡ -19 ਦੇ ਕੁਝ ਮਰੀਜ਼ਾਂ ਦਾ ਮੁਫਤ ਇਲਾਜ ਕਰਨ ਲਈ ਪੁੱਛ ਰਹੇ ਹਨ ਜਿਨ੍ਹਾਂ ਨੂੰ ਰਿਆਇਤੀ ਦਰਾਂ 'ਤੇ ਜ਼ਮੀਨ ਦਿੱਤੀ ਗਈ ਹੈ।

  16. ਪੰਜਾਬ 'ਚ ਕੋਰੋਨਾਵਾਇਰਸ ਤੇ ਬਾਕੀ ਬਿਮਾਰੀਆਂ ਦੇ ਇਲਾਜ ਲਈ ਕਿਸ ਹਸਪਤਾਲ ਜਾਣਾ ਹੈ

    ਕੋਰੋਨਾਵਾਇਰਸ ਦੇ ਦੌਰ 'ਚ ਇਹ ਵੱਡਾ ਸਵਾਲ ਹੈ ਕਿ ਜੇ ਤੁਸੀਂ ਜਾਂ ਤੁਹਾਡੇ ਘਰ ਵਿੱਚ ਕੋਈ ਕੋਵਿਡ-19 ਜਾਂ ਕਿਸੇ ਹੋਰ ਬਿਮਾਰੀ ਦਾ ਸ਼ਿਕਾਰ ਹੈ ਤਾਂ ਤੁਸੀਂ ਉਸ ਦਾ ਇਲਾਜ ਕਿਵੇਂ ਤੇ ਕਿੱਥੇ ਕਰਵਾ ਸਰਦੇ ਹੋ। ਕਿਹੜੇ ਹਸਪਤਾਲ ਤੁਹਾਨੂੰ ਖੁੱਲ੍ਹੇ ਮਿਲਣਗੇ?

    ਕੋਵਿਡ-19 ਪ੍ਰਬੰਧਨ ਨੂੰ ਸਮਰਪਿਤ ਜਨਤਕ ਸਿਹਤ ਸਹੂਲਤਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ —

    • ਸਮਰਪਿਤ ਕੋਵਿਡ ਹਸਪਤਾਲ (DCH)
    • ਸਮਰਪਿਤ ਕੋਵਿਡ ਸਿਹਤ ਕੇਂਦਰ (DCHC)
    • ਸਮਰਪਿਤ ਕੋਵਿਡ ਕੇਅਰ ਸੈਂਟਰ (DCCC)

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  17. ਕੋਰੋਨਾਵਾਇਰਸ: 20 ਸਾਲਾਂ ਤੋਂ ਹੱਸਦੇ-ਵਸਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਕੋਰੋਨਾ ਨੇ ਕੁਝ ਘੰਟਿਆਂ 'ਚ ਉਜਾੜੀਆਂ

    ਰੌਕਸੀ ਗਾਗੜੇਕਰ ਛਾਰਾ, ਬੀਬੀਸੀ ਪੱਤਰਕਾਰ

    ਮੇਰੀ ਭਤੀਜੀ ਖੁਸ਼ਾਲੀ ਤਮਾਏਚੀ ਆਪਣੀ ਬਾਰਵ੍ਹੀਂ ਦਾ ਨੰਬਰ ਕਾਰਡ ਹੱਥ ਵਿੱਚ ਫੜ ਕੇ ਰੋ ਰਹੀ ਸੀ। ਉਹ ਕਲਾਸ ਦੇ ਕੁਝ ਇੱਕ ਵਿਦਿਆਰਥੀਆਂ ਵਿੱਚੋਂ ਸੀ ਜਿਨ੍ਹਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਸੀ।

    ਉਸ ਦੇ ਹੰਝੂਆਂ ਦਾ ਸਬੱਬ ਸਾਰੇ ਜਾਣਦੇ ਸਨ। ਇਹ ਉਸ ਦੇ ਮਰਹੂਮ ਪਿਤਾ ਉਮੇਸ਼ ਤਮਾਏਚੀ ਦੇ ਜੀਵਨ ਦਾ ਮਕਸਦ ਸੀ। ਉਨ੍ਹਾਂ ਦੀ ਕੋਰੋਨਾਵਾਇਰਸ ਕਾਰਨ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ।

    ਉਮੇਸ਼ ਅਹਿਮਦਾਬਾਦ ਦੀ ਮੈਟਰੋ ਅਦਾਲਤ ਵਿੱਚ ਵਕਾਲਤ ਕਰਦੇ ਸਨ ਅਤੇ 44 ਸਾਲਾਂ ਦੇ ਸਨ। 11 ਮਈ ਨੂੰ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਈ ਅਤੇ 12 ਮਈ ਨੂੰ ਉਨ੍ਹਾਂ ਦਾ ਕੋਰੋਨਾ ਪੌਜ਼ਿਟੀਵ ਦਾ ਨਤੀਜਾ ਆ ਗਿਆ।

    ਸ਼ਿਫ਼ਾਲੀ ਨੇ ਹਸਪਤਾਲ ਤੋਂ ਫ਼ੋਨ ਕਰ ਕੇ ਮੈਨੂੰ ਖ਼ਬਰ ਕੀਤੀ। ਫੋਨ ਸੁਣ ਕੇ ਮੈਂ ਹਿੱਲ ਗਿਆ। ਕੋਰੋਨਾਵਾਇਰਸ ਨੂੰ ਆਪਣੇ ਘਰ ਦੀਆਂ ਬਰੂਹਾਂ ਤੇ ਖੜ੍ਹੇ ਦੇਖਣ ਦੀ ਕਲਪਨਾ ਵੀ ਨਹੀਂ ਸੀ।

    ਪੂਰੀ ਖ਼ਬਰ ਲਈ ਇਸ ਲਿੰਕ 'ਤੇ ਕਲਿੱਕ ਕਰੋ।

  18. ਕੋਰੋਨਾਵਾਇਰਸ: ਹੁਣ ਤੱਕ ਦੀ ਕੌਮਾਂਤਰੀ ਤੇ ਭਾਰਤ ਦੀ ਅਪਡੇਟ

    • ਜੌਹਨਸ ਹੌਪਕਿੰਜ਼ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 66 ਲੱਖ 42 ਹਜ਼ਾਰ 295 ਹੋ ਗਏ ਹਨ ਜਦੋਂਕਿ ਮੌਤਾਂ ਦੀ ਗਿਣਤੀ 3 ਲੱਖ 91 ਹਜ਼ਾਰ 294 ਹੋ ਚੁੱਕੀ ਹੈ।
    • ਯੂਕੇ ਦੀ ਇੱਕ ਦਵਾਈ ਕੰਪਨੀ ਨੇ ਸੰਭਾਵੀ ਟੀਕੇ ਦੀ ਸਪਲਾਈ ਵਧਾਉਣ ਲਈ ਭਾਰਤੀ ਕੰਪਨੀ ਨਾਲ ਸਮਝੌਤਾ ਕੀਤਾ ਹੈ ਤੇ ਦੂਜੇ ਸਮਝੌਤੇ ਨੂੰ ਮਾਈਕਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਦਾ ਸਮਰਥਨ ਹਾਸਿਲ ਹੈ।
    • ਪ੍ਰਸ਼ਾਂਤ ਮਹਾਸਾਗਰ ਦੇ ਟਾਪੂ ਫਿਜੀ ਨੇ ਕੋਰੋਨਵਾਇਰਸ ਤੋਂ ਮੁਕਤ ਹੋਣ ਦਾ ਐਲਾਨ ਕੀਤਾ ਹੈ।
    • ਹਾਈਡਰੋਕਸੀਕਲੋਰੋਕਵਿਨਦਵਾਈ 'ਤੇ ਆਈ ਨਵੀਂ ਰਿਸਰਚ ਡਾਟਾ ਦੀ ਘਾਟ ਹੋਣ ਕਾਰਨ ਵਾਪਸ ਲੈ ਲਈ ਗਈ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 2,26,770 ਹੋ ਗਏ ਹਨ ਅਤੇ ਮੌਤ ਦੀ ਗਿਣਤੀ 6,348 ਤੱਕ ਪਹੁੰਚ ਗਈ ਹੈ।
    • ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ 20 ਮੁਲਾਜ਼ਮ ਸ਼ੁੱਕਰਵਾਰ ਨੂੰ ਕੋਵਿਡ -19 ਟੈਸਟ ਵਿੱਚ ਪੌਜਿਟਿਵ ਪਾਏ ਗਏ ਹਨ
    • ਪੰਜਾਬ ਵਿੱਚ ਨਿੱਜੀ ਹਸਪਤਾਲਾਂ ਜਾਂ ਲੈਬਜ਼ ਵੱਲੋਂ ਭੇਜੇ ਗਏ ਕੋਵਿਡ-19 ਦੇ ਸੈਂਪਲ ਲਈ RT-PCR ਦਾ ਟੈਸਟ ਮੁਫ਼ਤ ਕੀਤਾ ਜਾਵੇਗਾ।
  19. ਕੋਰੋਨਾਵਾਇਰਸ ਅਪਡੇਟ: ਜਿੱਥੇ ਦੁਨੀਆਂ ਦੀ ਕੁੱਲ ਆਬਾਦੀ ਦਾ 5ਵਾਂ ਹਿੱਸਾ ਰਹਿੰਦਾ ਹੈ

    ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਨਾ ਸਿਰਫ਼ ਭਾਰਤ ਵਿੱਚ ਸਗੋਂ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਵੀ ਤੇਜ਼ੀ ਨਾਲ ਵੱਧ ਰਹੇ ਹਨ।

    ਦੁਨੀਆਂ ਦੇ ਇਸ ਹਿੱਸੇ ਵਿੱਚਦੁਨੀਆਂ ਦੀ ਆਬਾਦੀ ਦਾ 5ਵਾਂ ਹਿੱਸਾ ਵਧੇਰੇ ਵੱਸਦਾ ਹੈ।

    ਇਹ ਦੇਖਿਆ ਗਿਆ ਹੈ ਕਿ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਢਿੱਲ ਦੇ ਬਾਅਦ ਤੋਂ ਇਨ੍ਹਾਂ ਦੇਸਾਂ ਵਿੱਚ ਲਾਗ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

    ਪਾਕਿਸਤਾਨ ਵਿੱਚ ਹੁਣ ਤੱਕ ਕੋਵਿਡ -19 ਦੇ 86,139 ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਵੀਰਵਾਰ ਨੂੰ ਪਾਕਿਸਤਾਨ ਨੇ ਲਾਗ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ।

    ਬੰਗਲਾਦੇਸ਼ ਵਿੱਚ ਹੁਣ ਤੱਕ 57,000 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋ ​​ਚੁੱਕੀ ਹੈ।

    ਨੇਪਾਲ ਸਰਕਾਰ ਅਨੁਸਾਰਇੱਥੇ 2600 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਦੋ ਹ਼ਫਤੇ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ।

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 9,851 ਕੇਸ ਸਾਹਮਣੇ ਆਏ ਹਨ।

    ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 2,26,770 ਹੋ ਗਏ ਹਨ ਅਤੇ ਮੌਤ ਦੀ ਗਿਣਤੀ 6,348 ਤੱਕ ਪਹੁੰਚ ਗਈ ਹੈ।

    ਹਾਲਾਂਕਿ ਇਨ੍ਹਾਂ ਦੇਸਾਂ ਵਿੱਚ ਮੌਤਾਂ ਦੀ ਗਿਣਤੀ ਘੱਟ ਹੈ।

  20. ਦਿੱਲੀ ਮੈਟਰੋ ਦੇ 20 ਮੁਲਾਜ਼ਮ ਕੋਰੋਨਾ ਪੌਜ਼ਿਟਿਵ

    ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਪ੍ਰੈਸ ਨੂੰ ਦੱਸਿਆ ਹੈ ਕਿ 'ਉਨ੍ਹਾਂ ਦੇ 20 ਮੁਲਾਜ਼ਮ ਸ਼ੁੱਕਰਵਾਰ ਨੂੰ ਕੋਵਿਡ -19 ਟੈਸਟ ਵਿੱਚ ਪੌਜ਼ਿਟਿਵ ਪਾਏ ਗਏ ਹਨ ਅਤੇ ਕਿਸੇ ਵਿੱਚ ਵੀ ਇਸ ਬਿਮਾਰੀ ਦਾ ਕੋਈ ਲੱਛਣ ਨਹੀਂ ਮਿਲਿਆ ਸੀ।'

    ਦਿੱਲੀ ਮੈਟਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਮੈਟਰੋ ਸੇਵਾਵਾਂ ਬੰਦ ਹਨਪਰ ਕੁਝ ਮੁਲਾਜ਼ਮ ਕੁਝ ਜ਼ਰੂਰੀ ਕੰਮਾਂ ਲਈ ਰੋਟੇਸ਼ਨ ਦੇ ਅਧਾਰ ’ਤੇ ਦਫਤਰ ਆ ਰਹੇ ਹਨਜਿਨ੍ਹਾਂ ਵਿੱਚੋਂ ਕੁਝ ਲੋਕਾਂ ਦੇ ਟੈਸਟ ਕਰਵਾਏ ਗਏ ਸਨ।