You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਕੋਰੋਨਾਵਾਇਰਸ ਦੇ ਇਲਾਜ ਲਈ ਵਿਗਿਆਨੀ ਕਿਹੜੀ ਦਵਾਈ 'ਤੇ ਜਾਂਚ ਸ਼ੁਰੂ ਕਰ ਰਹੇ ਹਨ?
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਹੁਣ 63.25 ਲੱਖ ਨੂੰ ਪਾਰ ਕਰ ਗਏ ਹਨ, 77 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ
ਲਾਈਵ ਕਵਰੇਜ
ਕੋਰੋਨਾਵਾਇਰਸ ਦੇ ਇਲਾਜ ਲਈ ਵਿਗਿਆਨੀ ਕਿਹੜੀ ਦਵਾਈ 'ਤੇ ਜਾਂਚ ਸ਼ੁਰੂ ਕਰ ਰਹੇ ਹਨ?
ਭਾਰਤ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਦੋ ਲੱਖ ਤੋਂ ਪਾਰ ਹੋ ਗਏ ਹਨ। ਵਿਗਿਆਨੀ ਇੱਕ ਹੋਰ ਦਵਾਈ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਇਲਾਜ ਕਰ ਸਕਦੀ ਹੈ ਜਾਂ ਨਹੀਂ। ਦੇਸ, ਦੁਨੀਆਂ ਵਿੱਚ ਕੀ ਹਨ ਕੋਰੋਨਾਵਾਇਰਸ ਦੇ ਹਾਲਾਤ, ਇਸ ਵੀਡੀਓ ਵਿੱਚ ਦੇਖੋ।
ਹਰਿਆਣਾ ਸਰਕਾਰ ਦਿੱਲੀ ਦੀ ਐਂਟਰੀ ਖੋਲ੍ਹਣ ਲਈ ਤਿਆਰ, ਪਰ ਕੇਜਰੀਵਾਲ ਨਾਲ ਗੱਲਬਾਤ ਕਰਨ ਤੋਂ ਬਾਅਦ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਉਹ ਸਰਹੱਦ ਦਿੱਲੀ ਤੋਂ ਖੋਲ੍ਹਣਗੇ ਜਾਂ ਨਹੀਂ, ਉਹ ਇਸ ਬਾਰੇ ਦਿੱਲੀ ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੋਈ ਫੈਸਲਾ ਲੈ ਸਕਣਗੇ।
ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਨੇ ਮਨੋਹਰ ਲਾਲ ਦੇ ਹਵਾਲੇ ਨਾਲ ਕਿਹਾ ਕਿ "ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਏਗੀ ਪਰ ਦਿੱਲੀ ਸਰਕਾਰ ਨੇ ਸਾਮਾਨ ਆਵਾਜਾਹੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਇਸ ਲਈ ਦੋਵਾਂ ਸਰਕਾਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਇਸ ਬਾਰੇ ਫੈਸਲਾ ਲਿਆ ਜਾਵੇਗਾ। ”
ਸੋਮਵਾਰ ਨੂੰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਇੱਕ ਹਫ਼ਤੇ ਲਈ ਦਿੱਲੀ ਦੀਆਂ ਸਰਹੱਦਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸਿਰਫ ਲੋੜੀਂਦੀਆਂ ਚੀਜ਼ਾਂ ਦੀ ਆਵਾਜਾਹੀ ਦੀ ਆਗਿਆ ਦਿੱਤੀ ਜਾਵੇਗੀ।
ਵਿਆਹ 'ਚ ਮਾਸਕ ਨਾ ਪਾਉਣ ਵਾਲੇ ਜੋੜੇ ਨੂੰ ਹੋਇਆ 10, 000 ਜੁਰਮਾਨਾ
"ਮੈਂ ਮਾਸਕ ਤਾਂ ਪਾਉਂਦਾ ਹਾਂ ਪਰ ਵਿਆਹ ਕਰਕੇ ਇਸ ਦਾ ਧਿਆਨ ਨਹੀਂ ਰਿਹਾ।" ਇਹ ਕਹਿਣਾ ਹੈ ਪਵਨਦੀਪ ਸਿੰਘ ਦਾ, ਜਿਸ ਦਾ ਹੁਣੇ ਵਿਆਹ ਹੋਇਆ ਹੈ ਪਰ ਇਸ ਨਵ ਵਿਆਹੇ ਜੋੜੇ ਨੂੰ ਵਿਆਹ ਦੌਰਾਨ ਮਾਸਕ ਨਾ ਪਾਉਣ ਕਾਰਨ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ।
ਦਰਅਸਲ ਰਿਸ਼ਤੇਦਾਰਾਂ ਤੋਂ ਜਾਨ ਦਾ ਖ਼ਤਰਾ ਹੋਣ 'ਤੇ ਸੁਰੱਖਿਆ ਲਈ ਅਦਾਲਤ ਪਹੁੰਚਿਆ ਇੱਕ ਜੋੜਾ ਇਹ ਭੁੱਲ ਗਿਆ ਕਿ ਮਾਸਕ ਨਾ ਪਾਉਣਾ ਵੀ ਉਨ੍ਹਾਂ ਲਈ ਖ਼ਤਰਾ ਹੋ ਸਕਦਾ ਹੈ। ਭਾਵੇਂ ਉਹ ਉਨ੍ਹਾਂ ਦੇ ਵਿਆਹ ਦਾ ਹੀ ਵੇਲਾ ਹੋਵੇ।
ਦੇਸ ਵਿੱਚ ਕੋਰੋਨਾਵਾਇਰਸ ਦੇ ਕਾਰਨ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਪੰਜਾਬ ਦੇ ਨਵੇਂ ਵਿਆਹੇ ਇਸ ਜੋੜੇ ਨੂੰ ਵਿਆਹ ਦੌਰਾਨ ਮਾਸਕ ਨਾ ਪਾਉਣਾ ਕਾਫ਼ੀ ਮਹਿੰਗਾ ਪਿਆ।
ਮਾੜੇ ਤੇ ਚੰਗੇ ਦਿਨਾਂ ਦੀਆਂ ਬਾਤਾਂ
ਜਰਮਨੀ 15 ਜੂਨ ਤੋਂ ਖੋਲ੍ਹੇਗਾ ਯੂਰਪੀਅਨ ਦੇਸ਼ਾਂ ਲਈ ਯਾਤਰਾ, ਜੈਨੀ ਹਿੱਲ, ਬੀਬੀਸੀ ਬਰਲਿਨ ਪੱਤਰਕਾਰ
ਜਰਮਨੀ ਦੇ ਵਿਦੇਸ਼ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਯੂਰਪੀਅਨ ਦੇਸ਼ਾਂ ਦੀ ਯਾਤਰਾ 15 ਜੂਨ ਤੋਂ ਖੋਲ੍ਹ ਦਿੱਤੀ ਜਾਵੇਗੀ।
ਹਾਲਾਂਕਿ ਇਹ ਬ੍ਰਿਟੇਨ ਦੀ ਯਾਤਰਾ ਦੇ ਵਿਰੁੱਧ ਸਲਾਹ ਦੇਣਾ ਜਾਰੀ ਰੱਖੇਗਾ, ਜਿੰਨੀ ਦੇਰ ਤੱਕ ਯੂਕੇ ਦੀ ਸਰਕਾਰ ਆਉਣ ਵਾਲੇ ਲੋਕਾਂ ਲਈ 14 ਦਿਨਾਂ ਦੇ ਕੁਆਰੰਟੀਨ ਦਾ ਨਿਯਮ ਲਾਗੂ ਰੱਖੇਗੀ।
ਵਿਦੇਸ਼ ਮੰਤਰੀ ਹੇਕੋ ਮਾਸ ਨੇ ਕਿਹਾ ਕਿ ਆਮ ਯਾਤਰਾ ਦੀ ਚੇਤਾਵਨੀ ਦੀ ਥਾਂ, ਜਰਮਨ ਸਰਕਾਰ ਸਥਾਨਕ ਲਾਗ ਦੀਆਂ ਦਰਾਂ ਅਤੇ ਸਿਹਤ ਸੰਭਾਲ ਪ੍ਰਬੰਧਾਂ ਸਮੇਤ ਮਾਪਦੰਡਾਂ ਦੇ ਅਧਾਰ ਤੇ ਯਾਤਰਾ ਦੀ ਸਲਾਹ ਜਾਰੀ ਕਰੇਗੀ।
ਯਾਤਰਾ ਦੇ ਵਿਰੁੱਧ ਆਮ ਚੇਤਾਵਨੀ ਤੁਰਕੀ ਸਮੇਤ ਹੋਰਨਾਂ ਦੇਸ਼ਾਂ ਲਈ ਅਜੇ ਵੀ ਲਾਗੂ ਹੈ।
ਅਮਿਤਾਭ ਬੱਚਨ ਨੇ ਪੰਜਾਬੀ 'ਚ ਕੀਤੀ ਮਿਸ਼ਨ ਫਤਹਿ ਦਾ ਸਾਥ ਦੇਣ ਦੀ ਅਪੀਲ
ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਅਪੀਲ ਪੰਜਾਬੀ ਵਿਚ ਕੀਤੀ।
ਉਨ੍ਹਾਂ ਨੇ ਮਾਸਕ ਪਾਉਣ, ਸੋਸ਼ਲ ਡਿਸਟੈਸਿੰਗ ਦਾ ਧਿਆਨ ਰੱਖਣ ਅਤੇ ਬਾਰ-ਬਾਰ ਹੱਥ ਧੌਣ ਦੀ ਅਪੀਲ ਵੀ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਹ ਵੀਡੀਓ ਸ਼ੇਅਰ ਕੀਤੀ ਹੈ।
ਕੀ ਬ੍ਰਿਟੇਨ ਦੇ ਲੋਕ ਛੁੱਟੀਆਂ ਮਨਾਉਣ ਵਿਦੇਸ਼ਾਂ 'ਚ ਜਾ ਸਕਣਗੇ?
ਬ੍ਰਿਟੇਨ ਦੇ ਜੂਨੀਅਰ ਸਿਹਤ ਮੰਤਰੀ ਐਡਵਰਡ ਅਰਗਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ “ਉਮੀਦ ਹੈ” ਕਿ ਬ੍ਰਿਟਿਸ਼ ਲੋਕ ਇਸ ਸਾਲ ਛੁੱਟੀਆਂ ਵਿਚ ਵਿਦੇਸ਼ ਜਾ ਸਕਣਗੇ, ਪਰ ਸਰਕਾਰ ਵਾਇਰਸ ਦੀ ਦੂਜੀ ਲਹਿਰ ਦਾ ਜੋਖਮ ਨਹੀਂ ਲੈਣਾ ਚਾਹੁੰਦੀ।
ਹਾਲਾਂਕਿ ਯੂਕੇ ਸਰਕਾਰ ਇਸ ਸਮੇਂ ਅੰਤਰਰਾਸ਼ਟਰੀ ਯਾਤਰਾਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਸਲਾਹ ਦੇ ਰਹੀ ਹੈ। ਇੱਥੇ ਬਾਹਰੋਂ ਆਉਣ ਤੇ 14 ਦਿਨਾਂ ਦੇ ਕੁਆਰੰਟੀਨ ਦਾ ਨਿਯਮ ਵੀ ਲਾਗੂ ਹੈ।
ਅਰਗਰ ਨੇ ਬੀਬੀਸੀ ਬ੍ਰੇਕਫਾਸਟ ਨੂੰ ਕਿਹਾ: “ਮੈਂ ਜਾਣਦਾ ਹਾਂ ਕਿ ਲੋਕ ਬਹੁਤ ਸਾਰੀਆਂ ਚੀਜ਼ਾਂ, ਜੋ ਸਖ਼ਤ ਤੌਰ 'ਕਰਨਾ ਚਾਹੁੰਦੇ ਹਨ, ਵਿੱਚੋਂ ਇੱਕ ਹੈ ਛੁੱਟੀਆਂ ਲਈ ਜਾਣਾ।ਪਰ ਇੱਕ ਸਿਹਤ ਮੰਤਰੀ ਹੋਣ ਦੇ ਨਾਤੇ ਮੈਂ ਇਸ ਪ੍ਰਤੀ ਬਹੁਤ ਸਾਵਧਾਨ ਹਾਂ।"
ਉਨ੍ਹਾਂ ਕਿਹਾ, "ਮੈਂ ਉਮੀਦ ਕਰਦਾ ਹਾਂ ਕਿ ਲੋਕ ਇਸ ਸਾਲ ਛੁੱਟੀ 'ਤੇ ਜਾਣ ਦੇ ਯੋਗ ਹੋਣਗੇ, ਪਰ ਮੈਂ ਉਹ ਵਾਅਦਾ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਆਪਣੇ ਲੋਕਾਂ ਲਈ ਸਾਵਧਾਨ ਰਹਿਣਾ ਪਵੇਗਾ।"
ਕੋਰੋਨਾਵਾਇਰਸ - ਦੁਨੀਆ ਦਾ ਤੀਜਾ ਸਭ ਤੋਂ ਵੱਧ ਸੰਕਰਮਿਤ ਦੇਸ਼ ਬਣਿਆ ਰੂਸ
ਰੂਸ ਵਿਚ ਬੁੱਧਵਾਰ ਨੂੰ ਕੋਰੋਨਾ ਦੀ ਲਾਗ ਦੇ 8,536 ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 432,277 ਹੋ ਗਈ ਹੈ।
ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਸੰਕਰਮਿਤ ਲੋਕ ਰੂਸ ਵਿਚ ਹਨ।
ਬੁੱਧਵਾਰ ਨੂੰ ਰੂਸ ਵਿਚ ਵੀ 17 ਲੋਕ ਮਾਰੇ ਗਏ ਸਨ। ਹੁਣ ਤੱਕ 5,215 ਲੋਕਾਂ ਦੀ ਲਾਗ ਨਾਲ ਮੌਤ ਹੋ ਚੁੱਕੀ ਹੈ।
ਰੂਸੀ ਸਰਕਾਰ ਦੇ ਕੋਰੋਨਾ ਮੁਖੀ ਨੇ ਕਿਹਾ ਹੈ ਕਿ ਜ਼ਿਆਦਾਤਰ ਲੋਕ ਮਾਸਕੋ ਵਿੱਚ ਸੰਕਰਮਿਤ ਹੋਏ ਹਨ।
ਹਾਲਾਂਕਿ, 1 ਜੂਨ ਤੋਂ, ਲੋਕਾਂ ਨੂੰ ਕੁਝ ਸ਼ਰਤਾਂ ਨਾਲ ਮਾਸਕੋ ਵਿੱਚ ਲੌਕਡਾਊਨ ਖੋਲ੍ਹ ਦਿੱਤਾ ਗਿਆ ਹੈ।
ਕੋਰੋਨਾਵਾਇਰਸ ਨੂੰ ਲੈ ਕੇ ਦੇਸ਼-ਦੁਨੀਆਂ ਦੀ ਹੁਣ ਤੱਕ ਦੀ ਅਪਡੇਟ
- ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਣ ਦੇ ਮਾਮਲੇ ਦੋ ਲੱਖ ਤੋਂ ਪਾਰ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 8909 ਮਾਮਲੇ ਸਾਹਮਣੇ ਆਏ ਹਨ। ਭਾਰਤ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ ਵੱਧ ਕੇ 2,07,615 ਹੋ ਗਈ ਹੈ।
- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਨੂੰ ਕੋਵਿਡ -19 ਮਹਾਂਮਾਰੀ ਨਾਲ ਪੈਦਾ ਹੋਏ ਸੰਕਟ ਦਾ ਹਵਾਲਾ ਦਿੰਦਿਆਂ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਪ੍ਰਤੀ ਮਹੀਨਾ ਦਸ ਹਜ਼ਾਰ ਰੁਪਏ ਦੀ ਸਹਾਇਤਾ ਦੇਣ ਲਈ ਕਿਹਾ ਹੈ।
- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਉਹ ਸਰਹੱਦ ਦਿੱਲੀ ਤੋਂ ਖੋਲ੍ਹਣਗੇ ਜਾਂ ਨਹੀਂ, ਉਹ ਇਸ ਬਾਰੇ ਦਿੱਲੀ ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੋਈ ਫੈਸਲਾ ਲੈ ਸਕਣਗੇ।
- ਅਮਰੀਕਾ ਵਿਚਮੰਗਲਵਾਰ ਨੂੰ ਕੋਵਿਡ -19 ਕਾਰਨ 1081 ਲੋਕਾਂ ਦੀ ਮੌਤ ਹੋਈ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਅਮਰੀਕਾ ਵਿਚਮਹਾਂਮਾਰੀ ਨਾਲ ਸਰਕਾਰੀ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ ਹੁਣ 1.6 ਲੱਖ ਹੋ ਗਈ ਹੈ, ਜਦੋਂ ਕਿ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 18 ਲੱਖ 31 ਹਜ਼ਾਰ ਹੋ ਗਈ ਹੈ।
- ਵਿਗਿਆਨੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਬੂਪ੍ਰੋਫਿਨ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਇਲਾਜ ਕਰ ਸਕਦਾ ਹੈ। ਲੰਡਨ ਦੇ ਦੋ ਹਸਪਤਾਲਾਂ ਦੇ ਡਾਕਟਰਾਂ ਦੀ ਟੀਮ ਦਾ ਮੰਨਣਾ ਹੈ ਕਿ ਇਹ ਦਵਾਈ, ਜੋ ਬੁਖਾਰ ਅਤੇ ਦਰਦ ਤੋਂ ਰਾਹਤ ਦਿੰਦੀ ਹੈ, ਸਾਹ ਦੀ ਕਮੀ ਦਾ ਇਲਾਜ ਵੀ ਕਰ ਸਕਦੀ ਹੈ।
- ਦੱਖਣੀ ਅਫ਼ਰੀਕਾ ਦੀ ਇਕ ਅਦਾਲਤ ਨੇ ਪਾਇਆ ਹੈ ਕਿ ਸਰਕਾਰ ਦੁਆਰਾ ਲਗਾਏ ਗਏ ਕੁਝ ਕੋਰੋਨਾਵਾਇਰਸ ਲੌਕਡਾਊਨ ਨਿਯਮ "ਗੈਰ ਸੰਵਿਧਾਨਕ ਅਤੇ ਅਵੈਧ" ਸਨ। ਇਹ ਕੇਸ ਇਕ ਕਮਿਊਨਿਟੀ ਸਮੂਹ, ਲਿਬਰਟੀ ਫਾਈਟਰਜ਼ ਨੈੱਟਵਰਕ ਦੁਆਰਾ ਦਾਇਰ ਕੀਤਾ ਗਿਆ ਸੀ, ਜਿਸ ਨੇ ਰਾਸ਼ਟਰਪਤੀ ਵਲੋਂ ਲਗਾਏ ਗਏ ਲੌਕਡਾਊਨ ਦੇ ਨਿਯਮਾਂ ਨੂੰ ਚੁਣੌਤੀ ਦਿੱਤੀ ਸੀ।
- ਪੁਰਤਗਾਲ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਯੂਕੇ ਤੋਂ ਜਿਹੜਾ ਵੀ ਇਸ ਗਰਮੀ ਵਿਚ ਛੁੱਟੀਆਂ ਮਨਾਉਣ ਲਈ ਪੁਰਤਗਾਲ ਜਾਣ ਦੀ ਸੋਚਦਾ ਹੈ, ਉਨ੍ਹਾਂ ਦਾ “ਪੂਰਾ ਸਵਾਗਤ” ਹੋਵੇਗਾ। ਅਗਸਟੋ ਸੈਂਟੋਸ ਸਿਲਵਾ ਨੇ ਕਿਹਾ ਕਿ ਸੈਲਾਨੀਆਂ ਨੂੰ ਭੀੜ ਵਾਲੇ ਸਮੁੰਦਰੀ ਕੰਢਿਆਂ ਬਾਰੇ ਪਹਿਲਾਂ ਹੀ ਦੱਸ ਦਿੱਤਾ ਜਾਵੇਗਾ ਤਾਂਕਿ ਉਹ ਭੀੜ ਤੋਂ ਬਚ ਸਕਣ।
- ਬ੍ਰਿਟੇਨ ਦੇ ਜੂਨੀਅਰ ਸਿਹਤ ਮੰਤਰੀ ਐਡਵਰਡ ਅਰਗਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ “ਉਮੀਦ ਹੈ” ਕਿ ਬ੍ਰਿਟਿਸ਼ ਲੋਕ ਇਸ ਸਾਲ ਛੁੱਟੀਆਂ ਵਿਚ ਵਿਦੇਸ਼ ਜਾ ਸਕਣਗੇ, ਪਰ ਸਰਕਾਰ ਵਾਇਰਸ ਦੀ ਦੂਜੀ ਲਹਿਰ ਦਾ ਜੋਖਮ ਨਹੀਂ ਲੈਣਾ ਚਾਹੁੰਦੀ।
- ਚੀਨ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਨਾਲ ਕੋਵਿਡ -19 'ਤੇ ਜਾਣਕਾਰੀ ਸਾਂਝੀ ਕਰਨ ਵਿਚ ਦੇਰੀ ਹੋਣ ਦੀ ਦਾਅਵਾ ਕਰਨ ਵਾਲੀ ਇਕ ਨਿਊਜ਼ ਰਿਪੋਰਟ ਪੂਰੀ ਤਰ੍ਹਾਂ ਝੂਠੀ ਹੈ।
ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ?
ਮਨੁੱਖੀ ਸਰੀਰ ਤੇ ਉਸਦਾ ਇਮੀਊਨ ਸਿਸਟਮ ਕਿਵੇਂ ਕੋਰੋਨਾਵਾਇਰਸ ਨਾਲ ਲੜਦਾ ਹੈ, ਵੇਖੋ ਇਸ ਵੀਡੀਓ ਵਿੱਚ।
ਵੂਲਵਰਥਜ਼ ਸਟਾਫ ਨੂੰ $ 1000 ਦਾ ਬੋਨਸ ਦੇਵੇਗਾ
ਵੂਲਵਰਥਸ ਸੁਪਰ ਮਾਰਕੀਟ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਪਣੇ ਪੱਕੇ ਕਰਮਚਾਰੀਆਂ ਨੂੰ 1000 ਡਾਲਰ (ਕਰੀਬ 75,000 ਰੁਪਏ) ਦਾ ਬੋਨਸ ਦੇ ਰਹੀ ਹੈ।
ਬੋਨਸ ਨਕਦ ਰੂਪ ਵਿੱਚ ਭੁਗਤਾਨ ਨਹੀਂ ਕੀਤੇ ਜਾਣਗੇ। ਇਸ ਵਿੱਚ $ 750 ਕੰਪਨੀ ਸ਼ੇਅਰਾਂ ਦੀ ਹਿੱਸੇਦਾਰੀ ਹੋਵੇਗੀ ਅਤੇ $250 ਸਟੋਰ ਕ੍ਰੈਡਿਟ ਹੋਣਗੇ।
ਚੀਫ ਐਗਜ਼ੀਕਿਟਿਵ ਬ੍ਰੈਡ ਬੈਂਡੂਚੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਸ ਅਸਾਧਾਰਨ ਸਮੇਂ ਵਿੱਚ ਉਨ੍ਹਾਂ ਵੱਲੋਂ ਕੀਤੀ ਗਈ ਡਿਊਟੀ ਦਾ ਇਹ ਇਨਾਮ ਹੈ।
ਕੋਵਿਡ -19 ਦੇ ਇਲਾਜ ਲਈ ਇਬੂਪ੍ਰੋਫਿਨ ਦਾ ਟੈਸਟ, ਨਤੀਜੇ ਕੀ ਕਹਿੰਦੇ ਹਨ ਪੜ੍ਹੋ
ਮਿਸ਼ੇਲ ਰੌਬਰਟਸ, ਸਿਹਤ ਸੰਪਾਦਕ, ਬੀਬੀਸੀ ਨਿਊਜ਼
ਵਿਗਿਆਨੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਬੂਪ੍ਰੋਫਿਨ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਇਲਾਜ ਕਰ ਸਕਦਾ ਹੈ।
ਲੰਡਨ ਦੇ ਦੋ ਹਸਪਤਾਲਾਂ ਦੇ ਡਾਕਟਰਾਂ ਦੀ ਟੀਮ ਦਾ ਮੰਨਣਾ ਹੈ ਕਿ ਇਹ ਦਵਾਈ, ਜੋ ਬੁਖਾਰ ਅਤੇ ਦਰਦ ਤੋਂ ਰਾਹਤ ਦਿੰਦੀ ਹੈ, ਸਾਹ ਦੀ ਕਮੀ ਦਾ ਇਲਾਜ ਵੀ ਕਰ ਸਕਦੀ ਹੈ।
ਲੰਡਨ ਦੇ ਗੇਅਜ਼ ਐਂਡ ਸੇਂਟ ਥਾਮਸ ਹਸਪਤਾਲ ਅਤੇ ਕਿੰਗਜ਼ ਕਾਲਜ ਦੇ ਡਾਕਟਰ ਉਮੀਦ ਕਰਦੇ ਹਨ ਕਿ ਇਹ ਘੱਟ ਕੀਮਤ ਵਾਲੀ ਦਵਾਈ ਮਰੀਜ਼ਾਂ ਨੂੰ ਵੈਂਟੀਲੇਟਰਾਂ ਤੋਂ ਦੂਰ ਰੱਖਣ ਵਿੱਚ ਸਹਾਇਤਾ ਕਰ ਸਕਦੀ ਹੈ।
ਅਜ਼ਮਾਇਸ਼ ਵਿੱਚ, ਉਹ ਆਮ ਗੋਲੀਆਂ ਦੀ ਬਜਾਏ ਇਬੂਪ੍ਰੋਫਿਨ ਦੇ ਵਿਸ਼ੇਸ਼ ਫਾਰਮੂਲੇ ਦੀ ਵਰਤੋਂ ਕਰ ਰਹੇ ਹਨ।
ਜਾਨਵਰਾਂ ਦੀ ਜਾਂਚ ਦੇ ਦੌਰਾਨ, ਇਹ ਖੁਲਾਸਾ ਹੋਇਆ ਕਿ ਇਹ ਸਾਹ ਦੀਆਂ ਮੁਸ਼ਕਲਾਂ ਵਿੱਚ ਕਾਰਗਰ ਸਿੱਧ ਹੋ ਸਕਦਾ ਹੈ।
ਦੱਖਣੀ ਅਫ਼ਰੀਕਾ ਦੇ ਲੌਕਡਾਊਨ ਨਿਯਮ 'ਗੈਰ ਸੰਵਿਧਾਨਕ' ਹਨ
ਦੱਖਣੀ ਅਫ਼ਰੀਕਾ ਦੀ ਇੱਕ ਅਦਾਲਤ ਨੇ ਪਾਇਆ ਹੈ ਕਿ ਸਰਕਾਰ ਦੁਆਰਾ ਲਗਾਏ ਗਏ ਕੁਝ ਕੋਰੋਨਾਵਾਇਰਸ ਲੌਕਡਾਊਨ ਨਿਯਮ "ਗੈਰ ਸੰਵਿਧਾਨਕ ਅਤੇ ਅਵੈਧ" ਸਨ।
ਇਹ ਕੇਸ ਇੱਕ ਕਮਿਊਨਿਟੀ ਸਮੂਹ, ਲਿਬਰਟੀ ਫਾਈਟਰਜ਼ ਨੈੱਟਵਰਕ ਦੁਆਰਾ ਦਾਇਰ ਕੀਤਾ ਗਿਆ ਸੀ, ਜਿਸ ਨੇ ਰਾਸ਼ਟਰਪਤੀ ਵਲੋਂ ਲਗਾਏ ਗਏ ਲੌਕਡਾਊਨ ਦੇ ਨਿਯਮਾਂ ਨੂੰ ਚੁਣੌਤੀ ਦਿੱਤੀ ਸੀ।
ਰਾਜਧਾਨੀ ਪ੍ਰੇਟੋਰੀਆ ਦੀ ਉੱਚ ਅਦਾਲਤ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ "ਨਿਯਮ ਸੰਕਰਮਣ ਦੀ ਦਰ ਨੂੰ ਘੱਟ ਕਰਨ ਜਾਂ ਇਸ ਦੇ ਫੈਲਣ ਨੂੰ ਸੀਮਤ ਕਰਨ ਦੇ ਉਦੇਸ਼ਾਂ ਨਾਲ ਤਰਕਸ਼ੀਲ ਤੌਰ 'ਤੇ ਨਹੀਂ ਜੁੜੇ ਹੋਏ ਹਨ।"
ਦੱਖਣੀ ਅਫ਼ਰੀਕਾ ਵਿੱਚ ਦੁਨੀਆ ਵਿੱਚ ਕੁਝ ਸਭ ਤੋਂ ਸਖਤ ਕੋਰੋਨਾਵਾਇਰਸ ਰੋਕਥਾਮ ਨਿਯਮ ਲਗਾਏ ਗਏ ਸਨ।
ਕੋਰੋਨਾਵਾਇਰਸ ਮਹਾਮਾਰੀ: ਕੀ ਸਰਦੀਆਂ ਦੇ ਮੌਸਮ ਵਿੱਚ ਵਾਇਰਸ ਹੋਰ ਵਧੇਗਾ
ਜੇਮਜ਼ ਗੈਲਾਗਰ, ਸਿਹਤ ਅਤੇ ਵਿਗਿਆਨ ਪੱਤਰਕਾਰ
ਦੁਨੀਆਂ ਦੇ ਬਹੁਤੇ ਦੇਸਾਂ ਵਿੱਚ ਲੌਕਡਾਊਨ ਹੈ ਅਤੇ ਕਈ ਦੇਸਾਂ ਨੇ ਕਰਫਿਊ ਲਗਾ ਦਿੱਤਾ ਹੈ। ਜ਼ਿਆਦਾਤਰ ਦੇਸਾਂ ਨੇ ਆਪਣੀਆਂ ਸਰਹੱਦਾਂ ਲਗਭਗ ਸੀਲ ਕਰ ਦਿੱਤੀਆਂ ਹਨ।
ਕੋਰੋਨਾਵਾਇਰਸ ਬਾਰੇ ਦੁਨੀਆਂ ਦਸੰਬਰ ਵਿੱਚ ਹੀ ਜਾਗਰੂਕ ਹੋਈ ਹੈ, ਪਰ ਇਹ ਅਨੰਤ ਕਾਲ ਤੋਂ ਮੌਜੂਦ ਹੈ।
ਦੁਨੀਆਂ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ। ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰ ਜਾਣਨ ਲਈ ਸਾਰੇ ਵਿਸ਼ਵ ਵਿਆਪੀ ਪੱਧਰ ’ਤੇ ਪ੍ਰਯੋਗ ਕਰ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿਕ ਕਰੋ।
ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ
ਕੀ ਕੋਰੋਨਾਵਾਇਰਸ ਹਰ ਸਿਆਲ ਨੂੰ ਵਾਪਸ ਆਵੇਗਾ? ਕੀ ਇਸ ਦੀ ਦਵਾਈ ਕੰਮ ਕਰੇਗੀ? ਕੀ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਸਾਨੂੰ ਦੁਬਾਰਾ ਕੰਮ ਉੱਤੇ ਮੋੜ ਲਿਆਵੇਗੀ? ਲੰਬੇ ਸਮੇਂ ਤੱਕ ਅਸੀਂ ਵਾਇਰਸ ਨਾਲ ਕਿਵੇਂ ਟੱਕਰ ਲਵਾਂਗੇ।
ਇਨ੍ਹਾਂ ਸਾਰੇ ਸਵਾਲਾਂ ਦਾ ਧੁਰਾ ਸਾਡੇ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿੱਚ ਇੰਮਊਨ ਸਿਸਟਮ ਕਿਹਾ ਜਾਂਦਾ ਹੈ।
ਸਮੱਸਿਆ ਜੋ ਅਸੀਂ ਜਾਣਦੇ ਹਾਂ, ਉਹ ਬਹੁਤ ਛੋਟੀ ਹੈ। ਕੀ ਕੋਰੋਨਾਵਾਇਰਸ ਤੁਹਾਨੂੰ ਦੁਬਾਰਾ ਘੇਰ ਸਕਦਾ ਹੈ ਕੁਝ ਲੋਕ ਇੱਕ ਤੋਂ ਦੂਜੇ ਨਾਲੋਂ ਵੱਧ ਬਿਮਾਰ ਕਿਉਂ ਹੁੰਦੇ ਹਨ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਭਾਰਤ ਵਿਚ ਕੋਰੋਨਾ ਸੰਕਰਮਣ ਦੇ ਮਾਮਲੇ ਦੋ ਲੱਖ ਤੋਂ ਪਾਰ
ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਣ ਦੇ ਮਾਮਲੇ ਦੋ ਲੱਖ ਤੋਂ ਪਾਰ ਹੋ ਗਏ ਹਨ।
ਮਾਹਰ ਕਹਿੰਦੇ ਹਨ ਕਿ ਭਾਰਤ, ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ, ਸੰਕਰਮਣ ਦੀ ਭੈੜੀ ਸਥਿਤੀ ਵਿੱਚੋਂ ਲੰਘ ਰਹੀ ਹੈ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 8909 ਮਾਮਲੇ ਸਾਹਮਣੇ ਆਏ ਹਨ। ਇਹ ਕਿਸੇ ਵੀ ਇਕ ਦਿਨ ਵਿੱਚ ਦਰਜ ਹੋਣ ਵਾਲੀਆਂ ਲਾਗਾਂ ਦੀ ਗਿਣਤੀ ਦੇ ਹਿਸਾਬ ਨਾਲ ਇੱਕ ਰਿਕਾਰਡ ਵਾਂਗ ਹੈ।
ਇਸ ਦੇ ਨਾਲ, ਭਾਰਤ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ ਵੱਧ ਕੇ 2,07,615 ਹੋ ਗਈ ਹੈ।
ਭਾਰਤ ਦਾ ਨੰਬਰ ਛੇ ਸਭ ਤੋਂ ਪ੍ਰਭਾਵਿਤ ਦੇਸਾਂ ਤੋਂ ਬਾਅਦ ਆਉਂਦਾ ਹੈ।
ਭਾਰਤ ਵਿੱਚ ਰੈਮਡੈਸੀਵੀਅਰ ਨੂੰ ਪਰਵਾਨਗੀ
ਭਾਰਤ ਵਿੱਚ ਦਵਾਈਆਂ ਬਾਰੇ ਨਿਯਮ ਨਿਰਧਾਰਤ ਕਰਨ ਵਾਲੀ ਸੰਸਥਾ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (Central Drugs Standard Control Organisation) ਨੇ ਕੋਵਿਡ-19 ਦੇ ਇਲਾਜ ਲਈ ਰੈਮਡੈਸੀਵੀਅਰ ਦਵਾਈ ਨੂੰ ਪਰਵਾਨਗੀ ਦੇ ਦਿੱਤੀ ਹੈ। ਇਹ ਇੱਕ ਐਂਟੀ-ਵਾਇਰਲ ਦਵਾਈ ਹੈ। ਹੁਣ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਨੂੰ ਐਮਰਜੈਂਸੀ ਹਾਲeਤਾਂ ਵਿੱਚ ਇਹ ਦਵਾਈ ਦਿੱਤੀ ਜਾ ਸਕੇਗੀ।
ਸੀਡੀਐੱਸਸੀਓ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਦੇਸ਼ ਵਿੱਚ ਕੋਵਿਡ-19 ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਇਹ ਦਵਾਈ ਟੀਕੇ ਦੇ ਰੂਪ ਵਿੱਚ ਮਿਲ ਸਕੇਗੀ ਅਤੇ ਰੀਟੇਲ ਵਿੱਚ ਇਸ ਦੀ ਵਿਕਰੀ ਡਾਕਟਰ ਦੀ ਪਰਚੀ ਉੱਪਰ, ਹਸਪਤਾਲ ਵਿੱਚ ਵਰਤੋਂ ਲਈ ਹੋ ਸਕੇਗੀ।
ਰੈਮਡੈਸੀਵੀਅਰ ਦਵਾਈ ਬਾਰੇ ਵਿਸਥਾਰ ਵਿੱਚ ਇੱਥੇ ਪੜ੍ਹੋ।
ਅਮਰੀਕਾ ਵਿੱਚ ਨਹੀਂ ਰੁੱਕ ਰਹੀਆਂ ਕੋਵਿਡ -19 ਨਾਲ ਹੋ ਰਹੀ ਮੌਤਾਂ
ਅਮਰੀਕਾ ਵਿੱਚ ਮੰਗਲਵਾਰ ਨੂੰ ਕੋਵਿਡ -19 ਕਾਰਨ 1081 ਲੋਕਾਂ ਦੀ ਮੌਤ ਹੋ ਗਈ।
ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਅਮਰੀਕਾ ਵਿਚ ਮਹਾਂਮਾਰੀ ਨਾਲ ਸਰਕਾਰੀ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ ਹੁਣ 1.6 ਲੱਖ ਹੋ ਗਈ ਹੈ, ਜਦੋਂ ਕਿ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 18 ਲੱਖ 31 ਹਜ਼ਾਰ ਹੋ ਗਈ ਹੈ।
ਅਮਰੀਕਾ ਵਿੱਚ ਕੋਵਿਡ -19 ਤੋਂ ਮਰਨ ਵਾਲਿਆਂ ਦੀ ਗਿਣਤੀ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਹੈ।
ਅਮਰੀਕਾ ਦੇ ਅਨੁਸਾਰ, ਕੋਰੋਨਾ ਮਹਾਂਮਾਰੀ ਨਾਲ ਹੋਣ ਵਾਲੇ ਇਸ ਮੌਤ ਦੀ ਗਿਣਤੀ ਪਿਛਲੇ 44 ਸਾਲਾਂ ਵਿੱਚ ਕੋਰੀਆ, ਵੀਅਤਨਾਮ, ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਵੱਖਰੀਆਂ ਜੰਗਾਂ ਵਿੱਚ ਆਪਣੀ ਜਾਨ ਗਵਾਉਣ ਵਾਲੇ ਅਮਰੀਕੀ ਸੈਨਿਕਾਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ।
ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਐਂਟੀਬਾਇਓਟਿਕਸ ਦੀ ਵਰਤੋਂ ਬੈਕਟਰੀਆ ਨੂੰ ਮਜ਼ਬੂਤ ਬਣਾਏਗੀ, ਜਿਸ ਨਾਲ ਇਸ ਸੰਕਟ ਵਿੱਚ ਵਧੇਰੇ ਮੌਤਾਂ ਹੋਣਗੀਆਂ।
ਸੋਮਵਾਰ ਨੂੰ ਸੰਗਠਨ ਦੇ ਡਾਇਰੈਕਟਰ, ਟੇਡਰੋਸ ਐਧੋਨਮ ਜਿਬ੍ਰਿਅਸਸ ਨੇ ਕਿਹਾ ਕਿ ਬੈਕਟੀਰੀਆ ਦੇ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੇ ਵਿਰੁੱਧ ਬੈਕਟੀਰੀਆ ਦੀ ਛੋਟ ਵੱਧ ਰਹੀ ਹੈ।
ਕੋਵਿਡ -19 ਮਹਾਂਮਾਰੀ ਦੇ ਕਾਰਨ, ਐਂਟੀਬਾਇਓਟਿਕਸ ਦੀ ਵਰਤੋਂ ਵਧੇਰੇ ਹੋ ਗਈ ਹੈ ਅਤੇ ਨਤੀਜੇ ਵਜੋਂ, ਹੌਲੀ ਹੌਲੀ ਬੈਕਟੀਰੀਆ ਉਨ੍ਹਾਂ ਪ੍ਰਤੀ ਵਧੇਰੇ ਸ਼ਕਤੀਸ਼ਾਲੀ ਹੋ ਜਾਣਗੇ। ਅਜਿਹੀ ਸਥਿਤੀ ਵਿੱਚ, ਮੌਜੂਦਾ ਮਹਾਂਮਾਰੀ ਅਤੇ ਆਉਣ ਵਾਲੇ ਸਮੇਂ ਵਿੱਚ ਬਿਮਾਰੀਆਂ ਵਧੇਰੇ ਘਾਤਕ ਹੋ ਸਕਦੀਆਂ ਹਨ।