You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਟਰੰਪ ਨੇ ਕਿਹਾ, ਕੋਰੋਨਾ ਨੇ ਦਿਖਾਇਆ ਕਿ ਉਸ ਦੇ ਲਈ ਕੋਈ ਸਰਹੱਦ ਨਹੀਂ
ਕੋਰੋਨਾਵਾਇਰਸ ਕਾਰਨ ਕਈ ਮੁਲਕਾਂ ਵਿੱਚ ਢਿੱਲ ਮਿਲਣੀ ਜਾਰੀ ਤਾਂ ਕਈਆਂ ਵਿੱਚ ਸਖਤੀ ਬਰਕਰਾਰ। ਦੁਨੀਆਂ ਭਰ ਵਿੱਚ ਮਾਮਲੇ ਤਕਰੀਬਨ 64 ਲੱਖ
ਲਾਈਵ ਕਵਰੇਜ
ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ
ਈਰਾਨ ਵਿੱਚ ਮੁੜ ਤੋਂ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਰਿਕਾਰਡ ਇਜਾਫਾ ਹੋਇਆ ਹੈ।
ਫਰਾਂਸ ਨੇ ਆਪਣੀ ਸਲਾਨਾ ਪਰੇਡ ਨੂੰ ਸਿਹਤ ਨਾਲ ਸਬੰਧਿਤ ਕਾਰਨਾਂ ਕਰਕੇ ਰੱਦ ਕਰ ਦਿੱਤਾ ਹੈ।
ਅਮਰੀਕਾ ਵਿੱਚ ਮਾਰਚ ਤੋਂ ਹੁਣ ਤੱਕ 42 ਕਰੋੜ ਲੋਕਾਂ ਨੇ ਹੁਣ ਤੱਕ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ।
ਬਰਤਾਨੀਆ ਦੇ ਬਿਜ਼ਨੇਸ ਮੰਤਰੀ ਆਲੋਕ ਸ਼ਰਮਾ ਦੀ ਤਬੀਅਤ ਸੰਸਦ ਵਿੱਚ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਉਹ ਆਪਣੇ ਘਰ ਵਿੱਚ ਆਈਸੋਲੇਸ਼ਨ ਵਿੱਚ ਚਲੇ ਗਏ ਹਨ।
ਜਰਮਨੀ ਦੀ ਸਰਕਾਰ ਨੇ ਅਰਥਵਿਵਸਥਾ ਨੂੰ ਉਭਾਰਨ ਲਈ 130 ਅਰਬ ਯੂਰੋ ਦਾ ਪੈਕੇਜ ਦਾ ਐਲਾਨ ਕੀਤਾ ਹੈ।
ਇਸਰਾਈਲ ਦੀ ਸੰਸਦ ਨੇ ਵੀਰਵਾਰ ਨੂੰ ਇੱਕ ਸੰਸਦ ਮੈਂਬਰ ਦੇ ਲਾਗ ਦਾ ਸ਼ਿਕਾਰ ਹੋਣ ਮਗਰੋਂ ਕਾਰਵਾਈ ਨੂੰ ਇੱਕ ਦਿਨ ਵਾਸਤੇ ਮੁਲਤਵੀ ਕਰ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਗ੍ਰਹਿ ਮੰਤਰਾਲੇ ਨੇ ਤਬਲੀਗੀ ਜਮਾਤ ਦੇ ਕੁੱਲ੍ਹ 2,550 ਵਿਦੇਸ਼ੀ ਮੈਂਬਰਾਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ।
ਟਰੰਪ ਨੇ ਕਿਹਾ, ਕੋਰੋਨਾ ਨੇ ਦਿਖਾਇਆ ਕਿ ਉਸ ਦੇ ਲਈ ਕੋਈ ਸਰਹੱਦ ਨਹੀਂ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਕੋਰੋਨਾ ਮਹਾਂਮਾਰੀ ਦੇ ਟੀਕੇ ਦੇ ਬਾਰੇ ਵਿੱਚ ਇੱਕ ਵਰਚੁਅਲ ਸ਼ਿਖਰ ਸੰਮੇਲਨ ਵਿੱਚ ਬਿਨਾਂ ਕਿਸੇ ਯੋਜਨਾ ਦੇ ਸ਼ਾਮਿਲ ਹੋਏ ਹਨ।
ਇਹ ਸੰਮੇਲਨ ਬਰਤਾਨੀਆ ਦੇ ਪ੍ਰਬੰਧਿਤ ਕੀਤਾ ਹੈ ਜਿਸਦਾ ਮਕਸਦ ਕੋਰੋਨਾਵਾਇਰਸ ਦੇ ਟੀਕੇ ਨੂੰ ਬਣਾਉਣ ਦੇ ਬਾਰੇ ਵਿੱਚ ਇੱਕ ਕੋਸ਼ ਤਿਆਰ ਕਰਨਾ ਹੈ।
ਰਾਸ਼ਟਰਪਤੀ ਟਰੰਪਨ ਨੇ ਪਿਛਲੇ ਹਫ਼ਤੇ ਵਿਸ਼ਵ ਸਿਹਤ ਸੰਗਠਨ ਨਾਲ ਸਬੰਧ ਤੋੜ ਲਿਆ ਸੀ ਅਤੇ ਉਸ ਨੂੰ ਦੇਣ ਵਾਲੇ 40 ਕਰੋੜ ਡਾਲਰ ਦੇ ਆਪਣੇ ਯੋਗਦਾਨ ਨੂੰ ਬੰਦ ਕਰ ਦਿੱਤਾ ਸੀ।
ਇਸ ਫ਼ੈਸਲੇ ਦੀ ਕਈ ਦੇਸਾਂ ਨੇ ਆਲੋਚਨਾ ਕੀਤੀ ਸੀ, ਖ਼ਾਸਕਰ ਇਹ ਕਿਹਾ ਗਿਆ ਸੀ ਕਿ ਮਹਾਂਮਾਰੀ ਵਿਚਾਲੇ ਇਸ ਤਰੀਕੇ ਦਾ ਰਵੱਈਆ ਠੀਕ ਨਹੀਂ ਹੈ।
ਪਰ ਅੱਜ ਰਾਸ਼ਟਰਪਤੀ ਟਰੰਪ ਦੇ ਤੇਵਰ ਥੋੜ੍ਹੇ ਵੱਖ ਦਿਖੇ ਜਿਨ੍ਹਾਂ ਨੇ ਸੰਮੇਲਨ ਲਈ ਆਪਣਾ ਰਿਕਾਰਡ ਭੇਜਿਆ।
ਟਰੰਪ ਨੇ ਕਿਹਾ, “ਕੋਰੋਨਾ ਵਾਇਰਸ ਨੇ ਦਿਖਾਇਆ ਹੈ ਉਸ ਦੇ ਲਈ ਕੋਈ ਸਰਹੱਦ ਨਹੀਂ, ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਉਹ ਤੰਗਦਿਲ ਹੈ, ਖਰਾਬ ਹੈ ਪਰ ਅਸੀਂ ਮਿਲ ਕੇ ਇਸ ਦਾ ਸਾਹਮਣਾ ਕਰਾਂਗੇ। ਸ਼ੁੱਭਕਾਮਨਾਵਾਂ ਆਉ ਮਿਲ ਕੇ ਜਵਾਬ ਦੀ ਭਾਲ ਕਰੀਏ।”
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਸੰਮੇਲਨ ਵਿੱਚ ਸ਼ਿਰਕਤ ਕੀਤੀ ਅਤੇ 1.5 ਕਰੋੜ ਡਾਲਰ ਦਾ ਯੋਗਦਾਨ ਪਾਉਣ ਦਾ ਸੰਕਲਪ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਸਾਰੀ ਮਨੁੱਖਤਾ ਇੱਕ ਹੀ ਦੁਸ਼ਮਣ ਨਾਲ ਲੜ ਰਹੀ ਹੈ।
ਪਾਬੰਦੀਆਂ ਤੋੜ ਕੇ ਕਤਲੇਆਮ ਦੀ ਬਰਸੀ ਲਈ ਇਕੱਠੇ ਹੋਏ
ਹਾਂਗ-ਕਾਂਗ ਵਿੱਚ ਹਜ਼ਾਰਾਂ ਲੋਕਾਂ ਨੇ ਪੁਲਿਸ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਤਿਆਨਮਿਨ ਸਕੁਏਰ ਵਿੱਚ ਇਕੱਠੇ ਹੋ ਕੇ ਘੱਲੂਘਾਰੇ ਦੀ ਬਰਸੀ ਮਨਾਈ।
ਜਿਵੇਂ ਹੀ ਰਾਤ ਘਿਰਨ ਲੱਗੀ ਲੋਕ ਬੈਰੀਕੇਡ ਟੱਪ ਕੇ ਵਿਕਟੋਰੀਆ ਪਾਰਕ ਵਿੱਚ ਇਕਠੇ ਹੋਣ ਲੱਗ ਪਏ। ਜਿੱਥੇ ਹਰ ਸਾਲ ਇਹ ਇਕੱਠ ਹੁੰਦਾ ਹੈ। ਲੋਕ ਉੱਥੇ ਹੱਥਾਂ ਵਿੱਚ ਬਲਦੀਆਂ ਮੋਮਬੱਤੀਆਂ ਲੈ ਕੇ ਬੈਠ ਗਏ ਅਤੇ ਇੱਕ ਮਿੰਟ ਦਾ ਮੌਨ ਧਾਰਨ ਕੀਤਾ।
ਤਬਲੀਗੀ ਜਮਾਤ ਦੇ 2,550 ਵਿਦੇਸ਼ੀ ਮੈਂਬਰ ਬਲੈਕਲਿਸਟ
ਗ੍ਰਹਿ ਮੰਤਰਾਲੇ ਨੇ ਤਬਲੀਗੀ ਜਮਾਤ ਦੇ 2,550 ਵਿਦੇਸ਼ੀ ਮੈਂਬਰਾਂ ਨੂੰ ਬਲੈਕਲਿਸਟ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਭਾਰਤ ਆਉਣ 'ਤੇ 10 ਸਾਲਾਂ ਲਈ ਪਾਬੰਦੀ ਲਾ ਦਿੱਤੀ ਹੈ
ਖਬਰ ਏਜੰਸੀ ਪੀਟੀਆਈ ਅਨੁਸਾਰ, ਇਹ ਉਹ ਲੋਕ ਹਨ ਜੋ ਲੌਕਡਾਊਨ ਦੌਰਾਨ ਭਾਰਤ ਵਿੱਚ ਮੌਜੂਦ ਸਨ।
ਭਾਰਤ ਵਿੱਚ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਲੌਕਡਾਊਨ ਦੇ ਸ਼ੁਰੂਆਤੀ ਪੜਾਅ ਵਿੱਚ ਦਿੱਲੀ ਵਿੱਚ ਤਬਲੀਗੀ ਜਮਾਤ ਦੇ ਇੱਕ ਸਮਾਗਮ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਗ ਲੱਗੀ ਸੀ।
ਨਿਜ਼ਾਮੁਦੀਨ ਖੇਤਰ ਵਿੱਚ ਮਰਕਜ਼ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਵੀ ਸ਼ਾਮਲ ਹੋਏ।
ਹਾਈਡਰੋਕਸੀਕਲੋਰੋਕਵਿਨ ਦਵਾਈ ਕਿਸ ਲਈ ਵਰਤੀ ਜਾਂਦੀ ਹੈ
ਹਾਈਡਰੋਕਸੀਕਲੋਰੋਕਵਿਨ ਦਵਾਈ ਬਾਰੇ ਰੋਜ਼ ਨਵੀਂ ਰਿਸਰਚ ਆ ਰਹੀ ਹੈ।
ਇਹ ਦਵਾਈ ਕੋਵਿਡ-19 ਦਾ ਇਲਾਜ ਕਰਨ ਲਈ ਕਾਰਗਰ ਹੈ ਜਾਂ ਨਹੀਂ ਇਸ ਸਬੰਧੀ ਖੋਜ ਜਾਰੀ ਹੈ।
ਪਰ ਇਹ ਦਵਾਈ ਕਿਸ ਮਕਸਦ ਲਈ ਬਣਾਈ ਗਈ ਸੀ, ਇਸ ਵੀਡੀਓ ਰਾਹੀਂ ਜਾਣੋ।
ਸੀਬੀਐੱਸਈ ਪਰੀਖਿਆਵਾਂ ਅਤੇ ਸਕੂਲ ਬਾਰੇ ਕੀ ਬੋਲੇ ਕੇਂਦਰੀ ਮੰਤਰੀ
ਲੌਕਡਾਊਨ ਤੋਂ ਪਹਿਲਾਂ ਸੀਬੀਐੱਸਈ ਦੀਆਂ 10ਵੀਂ ਅਤੇ 12ਵੀਂ ਦੇ ਕੁਝ ਵਿਸ਼ਿਆਂ ਦੀ ਪ੍ਰੀਖਿਆ ਹੋ ਚੁੱਕੀ ਸੀ। ਹੁਣ ਬਚੇ ਹੋਏ 29 ਵਿਸ਼ਿਆਂ ਦੀ ਪ੍ਰੀਖਿਆ ਜੁਲਾਈ ਦੇ ਮਹੀਨੇ ਵਿੱਚ 1 ਤੋਂ 15 ਵਿਚਾਲੇ ਹੋਣਗੀਆਂ।
ਐੱਚਆਰਡੀ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਉਨ੍ਹਾਂ ਨੂੰ ਪ੍ਰਖਿਆ ਕੇਂਦਰਾਂ ਤੇ ਜਾਣ ਦੀ ਲੋੜ ਨਹੀਂ ਹੋਵੇਗੀ ਸਗੋਂ ਉਨ੍ਹਾਂ ਦੇ ਹੀ ਸਕੂਲ ਵਿੱਚ ਹੀ ਹੋਵੇਗੀ।
ਸਕੂਲ ਖੋਲ੍ਹਣ ਲਈ ਐੱਚਆਰਡੀ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਸਿਹਤ ਮੰਤਰਾਲੇ ਨਾਲ ਮਿਲ ਕੇ ਗਾਈਡਲਾਈਂਜ਼ ਤਿਆਰ ਕਰ ਰਿਹਾ ਹੈ।
ਰਮੇਸ਼ ਪੋਖਰੀਆਲ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਬੱਚੇ ਸਕੂਲ ਨਹੀਂ ਪਹੁੰਚ ਪਾ ਰਹੇ ਉਦੋਂ ਤੱਕ ਆਨਲਾਈਨ ਕਲਾਸ ਰਾਹੀਂ ਸਕੂਲ ਘਰ ਤੱਕ ਪਹੁੰਚ ਗਏ ਹਨ।
ਲੁਧਿਆਣਾ ਦੇ ਜਿਮ ਮਾਲਿਕਾਂ ਨੇ ਜਿਮ ਖੋਲ੍ਹੇ ਜਾਣ ਦੀ ਮੰਗ ਨੂੰ ਕੇ ਕੀਤਾ ਪ੍ਰਦਰਸ਼ਨ
ਪੰਜਾਬ ਦੇ ਜਿਮ ਤੇ ਫਿਟਨੈਸ ਸੈਂਟਰਾਂ ਦੇ ਮਾਲਿਕਾਂ ਨੇ ਜਿਮਜ਼ ਨੂੰ ਖੋਲ੍ਹੇ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਮਾਲਜ਼ ਨੂੰ ਖੋਲ੍ਹਿਆ ਜਾਵੇ।
ਬੈਂਗਲੁਰੂ ਦੇ ਮਾਲਜ਼ ਖੋਲ੍ਹਣ ਲਈ ਖ਼ਾਸ ਤਰੀਕੇ ਦੀ ਤਿਆਰੀ
ਕਰਨਾਟਕ ਦੇ ਬੈਂਗਲੁਰੂ ਦੇ ਮਾਲਜ਼ ਵਿੱਚ ਅਲਟਰਾਵੌਇਲਟ ਟਨਲ ਬਣਾਏ ਗਏ ਹਨ ਤਾਂ ਜੋ ਬੈਗਾਂ ਨੂੰ ਲਾਗ ਤੋਂ ਰਹਿਤ ਕੀਤਾ ਜਾ ਸਕੇ।
ਗ੍ਰਹਿ ਮੰਤਰਾਲੇ ਦੀ ਗਾਈਡਲਾਈਂਜ਼ ਅਨੁਸਾਰ 8 ਜੂਨ ਤੋਂ ਮਾਲ ਖੋਲ੍ਹੇ ਜਾ ਸਕਦੇ ਹਨ।
ਈਰਾਨ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਰਿਕਾਰਡ ਵਾਧਾ ਹੋਇਆ
ਬੀਤੇ 24 ਘੰਟਿਆਂ ਵਿੱਚ 3,570 ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਈਰਾਨ ਦੇ ਸਿਹਤ ਮੰਤਰਾਲੇ ਨੇ ਕੀਤੀ ਹੈ।
ਉਨ੍ਹਾਂ ਅਨੁਸਾਰ ਇਹ ਫਰਵਰੀ ਵਿੱਚ ਮਾਮਲਿਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੱਕ ਦਿਨ ਦਾ ਮਰੀਜ਼ਾਂ ਦਾ ਸਭ ਤੋਂ ਵੱਡਾ ਅੰਕੜਾ ਹੈ।
ਅੱਜ ਸਭ ਤੋਂ ਵੱਧ ਲੋੜ ਟੀਕੇ ਦੀ ਹੈ- ਬਿਲ ਗੇਟਸ
ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਕਿਹਾ ਹੈ ਕਿ ਜੇਕਰ ਕੋਈ ਟੀਕਾ ਬਣਾਉਣ ਵਿੱਚ ਸਫਲ ਹੁੰਦਾ ਹੈ ਤਾਂ ਇਸ ਨੂੰ ਪੂਰੀ ਦੁਨੀਆਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।
ਬਿਲ ਗੇਟਸ ਨੇ ਟੀਕੇ ਬਾਰੇ ਇੱਕ ਵੀਡੀਓ ਰਾਹੀਂ ਹੋਣ ਵਾਲੀ ਇੱਕ ਬੈਠਕ ਤੋਂ ਪਹਿਲਾਂ ਬੀਬੀਸੀ ਨਾਲ ਗੱਲਬਾਤ ਕੀਤੀ।
ਕਾਨਫਰੰਸ ਦਾ ਟੀਚਾ ਟੀਕਾ ਬਣਾਉਣ ਲਈ 7.4 ਬਿਲੀਅਨ ਡਾਲਰ ਇਕੱਠਾ ਕਰਨਾ ਹੈ।
ਗੇਟਸ ਨੇ ਕਿਹਾ ਕਿ ਟੀਕੇ ਲਈ ਮਦਦ ਕਰਨੀ ਅੱਜ ਜਿੰਨਾ ਜ਼ਰੂਰੀ ਹੈ ਉੰਨੀ ਕਦੇ ਨਹੀਂ ਸੀ ਅਤੇ ਹਰ ਦਾਨ ਦਾ ਮਤਲਬ ਹੈ ਵੱਧ ਤੋਂ ਵੱਧ ਲੋਕਾਂ ਦੀ ਜਾਨ ਨੂੰ ਬਚਾਉਣਾ।
ਅਜਿਹੇ ਕਿਸੇ ਵੀ ਫੰਡ ਦੀ ਵਰਤੋਂ ਵਿਸ਼ਵ ਦੇ ਸਭ ਤੋਂ ਗਰੀਬ ਦੇਸਾਂ ਤੱਕ ਕੋਰੋਨਾਵਾਇਰਸ ਦਾ ਟੀਕਾ ਪਹੁੰਚਾਉਣ ਦੇ ਨਾਲ ਨਾਲ ਪੋਲੀਓ, ਟਾਈਫਾਈਡ ਅਤੇ ਖਸਰਾ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਣ ਲਈ ਟੀਕੇ ਮੁਹੱਈਆ ਕਰਵਾਉਣਾ ਹੋਵੇਗਾ।
ਉਨ੍ਹਾਂ ਨੇ ਕਿਹਾ, “ਆਖਰਕਾਰ ਇੱਕ ਦਿਨ ਟੀਕਾ ਬਣੇਗਾ। ਪਰ ਜੇ ਲੋਕਾਂ ਨੇ ਸੋਚਿਆ ਕਿ ਇਸ ਦੇ ਪਿੱਛੇ ਕੋਈ ਸਾਜਿਸ਼ ਹੈ ਜਾਂ ਇਹ ਮਾੜਾ ਹੈ ਤਾਂ ਲੋਕ ਇਸ ਨੂੰ ਲੈਣ ਤੋਂ ਝਿਜਕਣਗੇ ਅਤੇ ਫਿਰ ਇਹ ਬੀਮਾਰੀ ਲੋਕਾਂ ਦੀ ਜਾਨ ਲਏਗੀ।”
ਕੋਰੋਨਾਵਾਇਰਸ ਅਪਡੇਟ- ਚੰਡੀਗੜ੍ਹ ਵਿੱਚ ਕਿੰਨੇ ਮਾਮਲੇ
ਚੰਡੀਗੜ੍ਹ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ 302 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦੋਂਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਲਾਜ ਤੋਂ ਬਾਅਦ ਚੰਡੀਗੜ੍ਹ ਵਿੱਚ 222 ਲੋਕ ਠੀਕ ਹੋ ਗਏ ਹਨ।
ਮਾਸਕ ਪਾਈਏ ਜਾਂ ਨਾ, ਕੀ ਕਹਿੰਦੀ ਹੈ ਨਵੀਂ ਰਿਸਰਚ
ਕੋਰੋਨਾਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹੇ ਵਿੱਚ ਇਸ ਬੀਮਾਰੀ ਤੋਂ ਬਚਾਅ ਲਈ ਸਭ ਤੋਂ ਚੰਗਾ ਤਰੀਕਾ ਦੂਰੀ ਬਣਾਉਣਾ ਦੱਸਿਆ ਜਾ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਦੋ ਲੋਕਾਂ ਵਿਚਾਲੇ 1 ਤੋਂ 2 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ।
ਪਰ ਹੁਣ ਇੱਕ ਨਵੀਂ ਰਿਸਰਚ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਸ਼ਖ਼ਸ ਦੀ ਛਿੱਕ ਕਈ ਮੀਟਰ ਦੂਰ ਤੱਕ ਜਾ ਸਕਦੀ ਹੈ ਅਤੇ ਉਸਦੇ ਨਾਲ ਕੋਰੋਨਾਵਾਇਰਸ ਵੀ ਦੂਜੇ ਸ਼ਖ਼ਸ ਤੱਕ ਪਹੁੰਚ ਸਕਦਾ ਹੈ।
ਪਰ ਨਵੀਂ ਰਿਸਰਚ ਕੁਝ ਹੋਰ ਹੀ ਕਹਿੰਦੀ ਹੈ, ਦੇਖੋ ਇਹ ਵੀਡੀਓ
ਇੱਕ ਅਧਿਐਨ ਕਾਰਨ ਹਾਈਡਰੋਕਸੀਕਲੋਰੋਕਵਿਨ ਦਵਾਈ 'ਤੇ ਖਦਸ਼ਾ
ਯੂਨੀਵਰਸਿਟੀ ਆਫ਼ ਮਿਨੀਸੋਟਾ ਮੈਡੀਕਲ ਸਕੂਲ ਦੇ ਇੱਕ ਅਧਿਐਨ ਅਨੁਸਾਰ ਹਾਈਡਰੋਕਸੀਕਲੋਰੋਕਵਿਨ ਨਾਲ ਕੋਵਿਡ-19 ਦਾ ਇਲਾਜ ਸੰਭਵ ਨਹੀਂ ਹੈ।
ਇਹ ਅਧਿਐਨ 821 ਲੋਕਾਂ 'ਤੇ ਕੀਤਾ ਗਿਆ ਸੀ, ਜੋ ਕਿ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ।
ਅਧਿਐਨ ਵਿੱਚ ਸ਼ਾਮਿਲ ਲੋਕਾਂ ਨੂੰ ਪਲੈਸਬੋ ਜਾਂ ਹਾਈਡਰੋਕਸੀਕਲੋਰੋਕਵਿਨ ਦਵਾਈਆਂ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਲੈਣ ਲਈ ਕਿਹਾ ਜਾਂਦਾ ਸੀ।
ਨਤੀਜਿਆਂ ਮੁਤਾਬਕ ਕੋਵਿਡ -19 ਦੇ ਲੱਛਣ ਵਾਲੇ ਵਿਅਕਤੀਆਂ ਵਿੱਚ ਬਹੁਤ ਘੱਟ ਫਰਕ ਪਿਆ ਸੀ।
ਨਿਊ ਯੌਰਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ, ਅਧਿਐਨ ਦੇ ਮੁੱਖ ਲੇਖਕ ਡਾ. ਡੇਵਿਡ ਆਰ ਬੌਲਵੇਅਰ ਨੇ ਕਿਹਾ, “ਆਮ ਲੋਕਾਂ ਲਈ ਸੁਨੇਹਾ ਇਹ ਹੈ ਕਿ ਜੇ ਤੁਸੀਂ ਕੋਵਿਡ -19 ਵਾਲੇ ਕਿਸੇ ਨਾਲ ਸੰਪਰਕ ਵਿੱਚ ਆਉਂਦੇ ਹੋ, ਤਾਂ ਹਾਈਡਰੋਕਸੀਕਲੋਰੋਕਵਿਨ ਪ੍ਰਭਾਵਸ਼ਾਲੀ ਰੋਕੂ ਥੈਰੇਪੀ ਨਹੀਂ ਹੈ।”
ਹਰੇਕ ਪਰਵਾਸੀ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ-ਹਰਭਜਨ ਸਿੰਘ
ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਅਦਾਕਾਰ ਅਭੇ ਦਿਉਲ ਨਾਲ ਸਹਿਮਤੀ ਜਤਾਈ ਹੈ ਕਿ 'ਹਰੇਕ ਪਰਵਾਸੀ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ, ਘੱਟ-ਗਿਣਤੀਆਂ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ, ਗਰੀਬ ਜ਼ਿੰਦਗੀਆਂ ਮਾਇਨੇ ਰੱਖਦੀਆਂ ਹਨ।'
ਦਰਅਸਲ ਅਭੇ ਦਿਉਲ ਨੇ ਇੰਸਟਾਗ੍ਰਾਮ 'ਤੇ ਪੋਸਟ ਪਾਈ ਸੀ ਜਿਸ ਵਿੱਚ ਅਮਰੀਕਾ ਵਿੱਚ ਨਸਲਵਾਦ ਖਿਲਾਫ਼ ਭਾਰਤੀ ਸਟਾਰਜ਼ ਅਤੇ ਮੱਧ ਵਰਗ ਨੂੰ ਨਾਲ ਖੜ੍ਹੇ ਰਹਿਣ ਦੀ ਅਪੀਲ ਕੀਤੀ ਸੀ।
ਕੋਰੋਨਾਵਾਇਰਸ : ਚੀਨ, ਯੂਰਪ ਤੇ ਅਮਰੀਕਾ ਤੋਂ ਬਾਅਦ ਅਗਲਾ ਕਿਹੜਾ ਸ਼ਿਕਾਰ
ਬੀਤੇ ਸਾਲ ਦਸੰਬਰ ਮਹੀਨੇ ਵਿਚ ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦੁਨੀਆਂ ਵਿਚ ਮਹਾਮਾਰੀ ਬਣ ਚੁੱਕਿਆ ਹੈ।
ਰਿਪੋਰਟ ਲਿਖੇ ਜਾਣ ਸਮੇਂ 188 ਮੁਲਕ ਇਸ ਦੀ ਲਪੇਟ ਵਿਚ ਆ ਗਏ ਹਨ ਅਤੇ 53 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਸਨ। ਪੂਰੀ ਦੁਨੀਆਂ ਵਿਚ 3,30,000 ਲੋਕਾਂ ਨੇ ਆਪਣੀ ਜਾਨ ਗੁਆਈ ਹੈ।
ਚੀਨ ਤੋਂ ਬਾਅਦ ਯਰੂਪ, ਅਮਰੀਕਾ ਰਾਹੀ ਹੁੰਦਾ ਹੋਇਆ ਵਾਇਰਸ ਭਾਰਤੀ ਉੱਪ ਮਹਾਦੀਪ ਵਿਚ ਵੀ ਪੈਰ ਪਸਾਰ ਰਿਹਾ ਹੈ।
ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਅਤੇ ਪੰਜਾਬ ਦੀ ਅਪਡੇਟ
- ਜੌਹਨਸ ਹੌਪਕਿੰਨਸ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 65 ਲੱਖ ਤੋਂ ਪਾਰ, ਹੁਣ ਤੱਕ 3.84 ਲੱਖ ਤੋਂ ਵੱਧ ਮੌਤਾਂ ਹੋਈਆਂ।
- ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 2,16,919 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 9,304 ਨਵੇਂ ਕੇਸ ਸਾਹਮਣੇ ਆਏ ਹਨ।
- ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਇਆ ਅਫਰੀਕੀ-ਅਮਰੀਕੀ ਜੌਰਜ ਫਲਾਇਡ ਦੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਕੋਰੋਨਾਵਾਇਰਸ ਪੌਜ਼ਿਟਿਵ ਸੀ।
- 20 ਪੰਨਿਆਂ ਦੀ ਇੱਕ ਪੋਸਟਮਾਰਟਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜੌਰਜ ਵਿੱਚ 3 ਅਪ੍ਰੈਲ ਨੂੰ ਵਾਇਰਸ ਸੀ।
- ਓਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਵੈਕਸੀਨ ਦੇ ਟ੍ਰਾਇਲ ਦੀ ਬ੍ਰਾਜ਼ੀਲ ਵਿੱਚ ਤਿਆਰੀ ਹੋ ਰਹੀ ਹੈ।
- ਇਟਲੀ ਵਿੱਚ ਘਰੇਲੂ ਹਵਾਈ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਕੌਮਾਂਤਰੀ ਸਰਹੱਦਾਂ ਖੋਲ੍ਹੀਆਂ ਗਈਆਂ ਹਨ।
- ਸਪੇਨ ਦੀ ਸਰਕਾਰ ਨੇ ਕੋਰੋਨਾਵਾਇਰਸ ਕਾਰਨ ਦੇਸ ਵਿੱਚ ਲਾਗੂ ਐਮਰਜੈਂਸੀ ਨੂੰ 21 ਜੂਨ ਤੱਕ ਵਧਾ ਦਿੱਤਾ ਹੈ।
- ਚੀਨ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੀ ਸਰਕਾਰ ਵੱਲੋਂ WHO ਨੂੰ ਕੋਰੋਨਾਵਾਇਰਸ ਨਾਲ ਜੁੜੇ ਅੰਕੜੇ ਦੇਰ ਨਾਲ ਮੁਹੱਈਆ ਕਰਾਉਣ ਦਾ ਦਾਅਵਾ ਰੱਦ ਕੀਤਾ ਹੈ।
- ਪਾਕਿਸਤਾਨ ਦੇ ਆਗੂ ਅਤੇ ਗਾਇਕ ਅਬਰਾਰ ਉਲ ਹਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ ਅਤੇ ਹੋਮ ਕੁਆਰੰਟੀਨ ਵਿੱਚ ਹਨ।
- ਕੇਂਦਰ ਸਰਕਾਰ ਨੇ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਕਿਹਾ ਕਿ ਕੋਵਿਡ ਨਾਲ ਨਜਿੱਠਣ ਲਈ ਵੱਡੀ ਗਿਣਤੀ 'ਚ ਮੇਕ-ਸ਼ਿਫਟ ਹਸਪਤਾਲਾਂ ਦੀ ਲੋੜ ਹੈ।
- ਸੁਪਰੀਮ ਕੋਰਟ ਨੇ ਕਿਹਾ ਕਿ 'ਦਿੱਲੀ-ਐੱਨਸੀਆਰ ਲਈ ਇੱਕੋ ਨੀਤੀ ਬਣਾਉਣ ਬਾਰੇ ਚਰਚਾ ਹੋਵੇ'
- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨ ਜੂਨ ਤੱਕ ਪੰਜਾਬ ਵਿੱਚ 2376 ਵਿੱਚੋਂ ਕੋਰੋਨਾਵਾਇਰਸ ਦੇ 300 ਐਕਟਿਵ ਮਾਮਲੇ ਹਨ।
ਕੇਂਦਰ ਨੇ ਕਿਹਾ ਕੋਵਿਡ ਨਾਲ ਨਜਿੱਠਣ ਲਈ ਵੱਡੀ ਗਿਣਤੀ 'ਚ ਮੇਕ-ਸ਼ਿਫਟ ਹਸਪਤਾਲਾਂ ਦੀ ਲੋੜ
- ਕੇਂਦਰ ਸਰਕਾਰ ਨੇ ਅੱਜ ਡਾਕਟਰ ਅਰੁਸ਼ੀ ਜੈਨ ਦੀ ਇੱਕ ਕੋਵਿਡ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
- ਕੇਂਦਰ ਨੇ ਇਹ ਵੀ ਕਿਹਾ ਕਿ ਕੋਵਿਡ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿੱਚ ਮੇਕ-ਸ਼ਿਫਟ ਹਸਪਤਾਲ ਸਥਾਪਤ ਕਰਨੇ ਪੈਣਗੇ।
- ਕੇਂਦਰ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਨੇੜੇ ਭਵਿੱਖ ਵਿੱਚ ਕਿਸੇ ਸਮੇਂ ਮੌਜੂਦਾ ਹਸਪਤਾਲਾਂ ਤੋਂ ਇਲਾਵਾ ਕੋਵਿਡ-19 ਦੇ ਮਰੀਜ਼ਾਂ ਲਈ ਵੱਡੀ ਗਿਣਤੀ ਵਿੱਚ ਅਸਥਾਈ ਮੇਕ-ਸ਼ਿਫਟ ਹਸਪਤਾਲ ਬਣਾਉਣੇ ਪੈਣਗੇ।
- ਸੁਪਰੀਮ ਕੋਰਟ ਡਾ. ਜੈਨ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣ ਕਿ ਸਾਰੇ ਫਰੰਟਲਾਈਨ ਮੈਡੀਕਲ ਵਰਕਰਾਂ ਅਤੇ ਹੋਰਨਾਂ ਪ੍ਰੋਫੈਸ਼ਨਲਜ਼ ਜਿਵੇਂ ਕਿ ਐਮਰਜੈਂਸੀ ਵਾਰਡ ਵਿੱਚ ਕੰਮ ਕਰਨ ਵਾਲੇ ਐਮਰਜੈਂਸੀ ਐਂਬੂਲੈਂਸ ਆਪਰੇਟਰਾਂ ਨੂੰ ਰਹਿਣ ਲਈ ਤੁਰੰਤ ਆਰਜ਼ੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
- ਪਟੀਸ਼ਨਕਰਤਾ ਡਾ. ਜੈਨ ਨੇ ਇਹ ਵੀ ਮੰਗ ਕੀਤੀ ਹੈ ਕਿ ਮਹਾਂਮਾਰੀ ਦੇ ਕਾਬੂ ਹੋਣ ਤੱਕ ਕਿਰਾਏ 'ਤੇ ਰਹਿਣ ਵਾਲੇ ਡਾਕਟਰਾਂ ਨੂੰ ਘਰੋਂ ਬਾਹਰ ਕੱਢਣ ਤੋਂ ਰੋਕਣ ਨੂੰ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦਿੱਤੇ ਜਾਣੇ।
ਸੁਪਰੀਮ ਕੋਰਟ ਨੇ ਕਿਹਾ- 'ਦਿੱਲੀ-ਐੱਨਸੀਆਰ ਲਈ ਇੱਕੋ ਨੀਤੀ ਬਣਾਉਣ ਬਾਰੇ ਚਰਚਾ ਹੋਵੇ'
- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਸਰਕਾਰਾਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਦੀ ਇੱਕ ਬੈਠਕ ਬੁਲਾਉਣ ਲਈ ਕਿਹਾ ਹੈ ਤਾਂ ਜੋ ਉਹ ਦਿੱਲੀ-ਐਨਸੀਆਰ ਦੇ ਲੋਕਾਂ ਦੀ ਆਵਾਜਾਈ ਲਈ ਇਕ ਬਰਾਬਰ ਨੀਤੀ ਬਾਰੇ ਵਿਚਾਰ ਕਰ ਸਕਣ।
- ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਅਤੇ ਦਿੱਲੀ ਸਰਕਾਰ ਦੋਵਾਂ ਨੇ ਇੱਕ-ਇੱਕ ਕਰਕੇ ਕਿਹਾ ਹੈ ਕਿ ਉਹ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਆਪਣੇ ਬਾਰਡਰ ਨੂੰ ਸੀਲ ਕਰ ਰਹੇ ਹਨ।
- ਹਰਿਆਣਾ ਸਰਕਾਰ ਨੇ ਵੀ ਅਜਿਹਾ ਐਲਾਨ ਕੀਤਾ ਹੈ। ਹਾਲਾਂਕਿ ਬੁੱਧਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਉਹ ਇਸ ਬਾਰੇ ਦਿੱਲੀ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਕਿਹੜੇ ਲੱਛਣਾਂ ਵਾਲੇ ਸ਼ਖ਼ਸ ਨੂੰ ਠੀਕ ਹੋਣ 'ਚ ਕਿੰਨਾ ਸਮਾਂ ਲਗਦਾ ਹੈ
ਹਰ ਸ਼ਖ਼ਸ ਵਿੱਚ ਕੋਰੋਨਾਵਾਇਰਸ ਦੇ ਲੱਛਣਾਂ ਦੀ ਸਟੇਜ ਵੱਖੋ-ਵੱਖ ਹੁੰਦੀ ਹੈ ਅਤੇ ਕਿਸੇ ਸ਼ਖ਼ਸ ਨੂੰ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਵੀ ਉਸੇ 'ਤੇ ਨਿਰਭਰ ਕਰਦਾ ਹੈ।
ਤਾਂ ਵੇਖੋ ਕਿਹੜੇ ਲੱਛਣਾਂ ਵਾਲਾ ਸ਼ਖ਼ਸ ਕਿੰਨੇ ਸਮੇਂ ਵਿੱਚ ਠੀਕ ਹੁੰਦਾ ਹੈ।