You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਅਮਰੀਕਾ ਚ 30 ਹਜ਼ਾਰ ਤੋਂ ਵੱਧ ਮੌਤਾਂ, 2 ਕਰੋੜ ਤੋਂ ਵੱਧ ਲੋਕਾਂ ਦੀ ਨੌਕਰੀ ਗਈ, ਯੂਰਪੀ ਯੂਨੀਅਨ ਨੇ ਮੰਗੀ ਇਟਲੀ ਤੋਂ ‘ਦਿਲ ਤੋਂ ਮਾਫ਼ੀ’

ਕੌਮਾਂਤਰੀ ਮੁਦਰਾ ਕੋਸ਼ ਦੀ ਵਿਕਾਸ ਨੂੰ ਲੈ ਕੇ ਚਿਤਾਵਨੀ, ਅਮਰੀਕਾ ਵਿੱਚ ਇਸ ਵੇਲੇ ਤਕਰੀਬਨ 6 ਲੱਖ 35 ਹਜ਼ਾਰ ਤੋਂ ਵੱਧ ਮਾਮਲੇ ਅਤੇ 30 ਹਜ਼ਾਰ ਤੋਂ ਜ਼ਿਆਦਾ ਮੌਤਾਂ

ਲਾਈਵ ਕਵਰੇਜ

  1. ਅੱਜ ਦਾ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਕੁਝ ਘੰਟਿਆਂ ਬਾਅਦ ਅਸੀਂ ਦੇਸ ਦੁਨੀਆਂ ਦੀਆਂ ਤਾਜ਼ਾ ਅਪਡੇਟ ਲੈ ਕੇ ਮੁੜ ਹਾਜ਼ਿਰ ਹੋਵਾਂਗੇ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋFACEBOOK,INSTAGRAM,TWITTERਅਤੇYouTubeਅਤੇ ਸਿੱਧਾ ਇਨ੍ਹਾਂ ਪਲੇਟਫਾਰਮਾਂ 'ਤੇ ਪਹੁੰਚੋ। ਜਾਂਦੇ ਜਾਂਦੇ ਤੁਹਾਡੇ ਲਈ ਅੱਜ ਦਾ ਰਾਊਂਡ ਅੱਪ

    ਕੋਰੋਨਾ ਅਪਡੇਟ : ਅੱਜ ਦੇ ਅਹਿਮ ਕੌਮੀ ਤੇ ਕੌਮਾਂਤਰੀ ਘਟਨਾਕ੍ਰਮ

    • ਪੰਜਾਬ ਵਿਚ ਵੀਰਵਾਰ ਨੂੰ 11 ਨਵੇਂ ਮਾਮਲਿਆਂ ਨਾਲ ਪੌਜ਼ਿਟਿਵ ਕੇਸਾਂ ਦੀ ਗਿਣਤੀ 197 ਹੋ ਗਈ ਹੈ। ਮੌਤਾਂ ਦੀ ਗਿਣਤੀ 14 ਹੋ ਗਈ ਹੈ। 03 ਮਰੀਜ਼ ਠੀਕ ਵੀ ਹੋਏ।
    • ਪੰਜਾਬ ਸਰਕਾਰ ਮੁਤਾਬਕ ਚਾਲੂ ਵਿੱਤੀ ਵਰ੍ਹੇ ਵਿਚ ਸੂਬੇ ਨੂੰ 22 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਸਵੈ-ਇੱਛਾ ਤਨਖ਼ਾਹ ਕਟੌਤੀ ਦਾ ਸੱਦਾ ਦਿੱਤਾ
    • ਭਾਰਤ ਵਿਚ ਕੋਰੋਨਾ ਲਾਗ ਦੇ ਮਾਮਲੇ 12759 ਹੋ ਗਏ ਹਨ, ਪਿਛਲੇ 24 ਘੰਟਿਆਂ ਵਿਚ 826 ਮਾਮਲੇ ਆਏ ਹਨ।
    • ਵੀਰਵਾਰ ਸ਼ਾਮ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਤਾਜ਼ਾ 28 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 420 ਹੋ ਗਈ।
    • ਯੂਕੇ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੇ ਮੁਲਕ ਵਿਚ ਤਿੰਨ ਹਫ਼ਤਿਆਂ ਲਈ ਲੌਕਡਾਊਨ ਵਧਾਉਣ ਦੀ ਐਲਾਨ ਕੀਤਾ ਹੈ।
    • ਕੋਰੋਨਾਵਾਇਰਸ ਦੀ ਮੰਦੀ ਦੇ ਮਾਰੇ 5 ਕਰੋੜ 25 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ।
    • ਯੂਰਪੀ ਯੂਨੀਅਨ ਦੇ ਕਮਿਸ਼ਨਰ ਨੇ ਸ਼ੁਰੂਆਤੀ ਹਾਲਾਤ ਵਿਚ ਇਟਲੀ ਦੀ ਮਦਦ ਨਾ ਕਰਨ ਲਈ ਮਾਫ਼ੀ ਮੰਗੀ ਹੈ।
    • IMF ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦਾ ਸਭ ਤੋਂ ਖ਼ਤਰਨਾਕ ਅਸਰ ਏਸ਼ੀਆਈ ਅਰਥਚਾਰੇ ਉੱਤੇ ਪਵੇਗਾ
    • ਸਾਲ 2008-09 ਦੇ ਆਰਥਿਕ ਮੰਦੇ ਤੋਂ ਅਮਰੀਕਾ ਵਿਚ ਪੈਦਾ ਕੀਤੀਆਂ ਗਈਆਂ ਨੌਕਰੀਆਂ ਇੱਕ ਮਹੀਨੇ ਦੇ ਕੋਰਨਾ ਸੰਕਟ ਦੀ ਭੇਟ ਚੜ੍ਹ ਗਈਆਂ।
  2. ਕੋੋਰੋਨਾ ਲਾਗ ਵਾਲੇ ਮ੍ਰਿਤਕਾਂ ਦਾ ਸਸਕਾਰ ਕਿਵੇਂ ਕੀਤਾ ਜਾਏ

    ਕੀ ਕੋਰੋਨਾ ਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੇ ਸਸਕਾਰ ਦੌਰਾਨ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ?

  3. ਲੌਕਡਾਊਨ ’ਚ ਫਸੇ ਸਲਮਾਨ ਖਾਨ ਨੇ ਕਿਉਂ ਕਿਹਾ, ਮਿਲਟਰੀ ਨਾ ਬੁਲਾਉਣੀ ਪੈ ਜਾਵੇ?

  4. ਪੰਜਾਬ ਦੇ ਹਾਲਾਤ ਕੁਝ ਤਸਵੀਰਾਂ ਦੀ ਜ਼ੁਬਾਨੀ

  5. ਕੰਗਨਾ ਰਨੌਤ ਦੀ ਭੈਣ ਰੰਗੋਲੀ ਚੰਦੇਲ ਦਾ ਟਵੀਟ ਅਕਾਊਂਟ ਰੱਦ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਫਿਲਮ ਅਦਾਕਾਰ ਕੰਗਟਾ ਰਨੌਤ ਦੀ ਭੈਣ ਰੰਗੋਲੀ ਚੰਦੇਲ ਦਾ ਟਵਿੱਟਰ ਅਕਾਊਂਟ ਰੱਦ ਕਰ ਦਿੱਤਾ ਗਿਆ ਹੈ।

    ਰੰਗੋਲੀ ਦੇ ਫੋਲੋਅਰਜ਼ ਨੂੰ ਅੱਜ ਸਵੇਰੇ ਅਕਾਊਟ ਰੱਦ ਕੀਤੇ ਜਾਣ ਬਾਰੇ ਜਾਣਕਾਰੀ ਮਿਲੀ। ਸਵੇਰੇ ਫਿਲਮ ਅਦਾਕਾਰ ਰੀਮਾ ਕਾਗਤੀ ਨੇ ਰੰਗੋਲੀ ਦਾ ਵਿਵਾਦਤ ਟਵੀਟ ਸਾਂਝਾ ਕੀਤਾ ਜਿਸ ਵਿਚ ਕਿਹਾ ਗਿਆ ਸੀ, ‘ਮੁਸਲਿਮ ਤੇ ਸੈਕੂਲਰ ਮੀਡੀਆ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।’

    ਇਸ ਟਵੀਟ ਨੂੰ ਮਹਾਰਾਸ਼ਟਰ ਪੁਲਿਸ ਤੇ ਮੁੱਖ ਮੰਤਰੀ ਇਸ ਟਵੀਟ ਉੱਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਬਹੁਤ ਸਾਰੇ ਲੋਕਾਂ ਨੇ ਇਸ ਟਵੀਟ ਨੂੰ ਸ਼ੇਅਰ ਕੀਤਾ ਅਤੇ ਸੋਸ਼ਲ ਮੀਡੀਆ ਉੱਤੇ ਬਹਿਸ ਜਾਰੀ ਹੈ।

  6. ਪੰਜਾਬ ਅਪਡੇਟ : ਪੌਜ਼ਿਟਿਵ ਕੇਸ 197, ਮੌਤਾਂ 14

    ਪੰਜਾਬ ਵਿਚ ਵੀਰਵਾਰ ਨੂੰ 11 ਨਵੇਂ ਮਾਮਲਿਆਂ ਨਾਲ ਪੌਜ਼ਿਟਿਵ ਕੇਸਾਂ ਦੀ ਗਿਣਤੀ 197 ਹੋ ਗਈ ਹੈ।

    ਗੁਰਦਾਸਪੁਰ ਵਿਚ ਹੋਈ ਇੱਕ ਮੌਤ ਨਾਲ ਮੌਤਾਂ ਦੀ ਗਿਣਤੀ 14 ਹੋ ਗਈ ਹੈ। 03 ਮਰੀਜ਼ ਠੀਕ ਵੀ ਹੋਏ।

    ਪੰਜਾਬ ਸਰਕਾਰ ਮੁਤਾਬਕ ਚਾਲੂ ਵਿੱਤੀ ਵਰ੍ਹੇ ਵਿਚ ਸੂਬੇ ਨੂੰ 22 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵੈ-ਇੱਛਕ ਤੌਰ ਉੱਤੇ ਤਨਖ਼ਾਹ ਕਟੌਤੀ ਦਾ ਸੱਦਾ ਦਿੱਤਾ ਹੈ।

    ਪੰਜਾਬ ਸਰਕਾਰ ਨੇ ਪੂਲਿੰਗ ਟੈਸਟਿੰਗ ਦਾ ਤਜਰਬਾ ਸ਼ੁਰੂ ਕੀਤਾ ਹੈ।

  7. ਕੋਰੋਨਾਵਾਇਰਸ: ਪਾਕਿਸਤਾਨ ਦੇ ਇਹ ਲੋਕ ਮੋਦੀ ਸਰਕਾਰ ਦਾ ਧੰਨਵਾਦ ਕਿਉਂ ਕਰ ਰਹੇ ਹਨ

  8. ਸੰਗਰੂਰ: ਜੱਦੀ ਘਰਾਂ ਨੂੰ ਜਾਂਦੇ 47 ਪਰਵਾਸੀ ਮਜ਼ਦੂਰਾਂ ਨੂੰ ਪੁਲਿਸ ਨੇ ਰੋਕਿਆ

    ਪੰਜਾਬ ਦੇ ਸੰਗਰੂਰ ਵਿਚ ਪੁਲਿਸ ਨੇ ਆਪਣੇ ਜ਼ੱਦੀ ਘਰਾਂ ਨੂੰ ਵਾਪਸ ਜਾਣ ਲਈ ਨਿਕਲੇ 47 ਪਰਵਾਸੀ ਮਜ਼ਦੂਰਾਂ ਨੂੰ ਰੋਕ ਲਿਆ ਹੈ।

    ਸੰਗਰੂਰ ਦੇ ਤਹਿਸੀਲਦਾਰ ਕ੍ਰਿਸ਼ਨ ਮਿੱਤਲ ਨੇ ਬੀਬੀਸੀ ਲਈ ਸੁਖਚਰਨ ਪ੍ਰੀਤ ਨੂੰ ਦੱਸਿਆ ਕਿ 33 ਜਣੇ ਬਰਨਾਲਾ ਅਤੇ 14 ਧੂਰੀ ਤੋਂ ਆਏ ਸਨ।

    ਇਹ ਰੇਲਵੇ ਲਾਇਨ ਨਾਲ ਤੁਰਦੇ-ਤੁਰਦੇ ਇੱਥੋਂ ਤੱਕ ਪਹੁੰਚੇ ਸਨ। ਜਿਨ੍ਹਾਂ ਨੂੰ ਹੁਣ ਵਾਪਸ ਬਰਨਾਲਾ ਤੇ ਧੂਰੀ ਭੇਜਿਆ ਗਿਆ ਹੈ।

    ਤਹਿਸੀਲਦਾਰ ਮਿੱਤਲ ਮੁਤਾਬਕ ਪਰਵਾਸੀ ਮਜ਼ਦੂਰਾਂ ਦੇ ਰਹਿਣ ਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।

  9. ਅਮਰੀਕਾ : ਇੱਕ ਦਹਾਕੇ ਦੀਆਂ ਨੌਕਰੀਆਂ ਇੱਕ ਮਹੀਨੇ ਚ ਖ਼ਤਮ

    ਸਾਲ 2008-09 ਦੇ ਆਰਥਿਕ ਮੰਦੀ ਤੋਂ ਅਮਰੀਕਾ ਵਿਚ ਪੈਦਾ ਕੀਤੀਆਂ ਗਈਆਂ ਨੌਕਰੀਆਂ ਇੱਕ ਮਹੀਨੇ ਦੇ ਕੋਰਨਾ ਸੰਕਟ ਦੀ ਭੇਟ ਚੜ੍ਹ ਗਈਆਂ।

    ਮਾਹਰਾਂ ਦਾ ਕਹਿਣਾ ਹੈ ਕਿ 1930 ਦੀ ਭਿਆਨਕ ਮੰਦੀ ਤੋਂ ਬਾਅਦ ਅਮਰੀਕਾ ਨੇ ਅਜਿਹੇ ਹਾਲਾਤ ਕਦੇ ਨਹੀਂ ਦੇਖੇ।

    ਆਰਥਿਕ ਮਾਹਰਾਂ ਨੂੰ ਉਮੀਦ ਹੈ ਕਿ ਜਦੋਂ ਸਰਕਾਰ ਦੀ ਮਦਦ ਨਾਲ ਛੋਟੇ ਕਾਰੋਬਾਰੀ ਦੁਬਾਰਾ ਕੰਮ ਸ਼ੁਰੂ ਕਰਨਗੇ ਤਾਂ ਛੇਤੀ ਹੀ ਬੇਰੁਜ਼ਗਾਰੀ ਦਾ ਅੰਕੜਾ ਥੱਲੇ ਆ ਜਾਵੇਗਾ।

    ਰਾਸ਼ਟਰਪਤੀ ਟਰੰਪ ਇੱਕ ਮਈ ਤੋਂ ਲੌਕਡਾਊਨ ਖੋਲ਼ਣ ਲਈ ਅੱਜ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐੈਲਾਨ ਕਰਨਗੇ।

    ਅਮਰੀਕਾ ਦੀ ਕੇਂਦਰ ਸਰਕਾਰ ਨੇ 8 ਕਰੋੜ ਅਮਰੀਕੀਆਂ ਲਈ ਐਲਾਨੇ 2 ਅਰਬ ਡਾਲਰ ਦੇ ਪੈਕੇਜ ਦੇ ਚੈੱਕ ਭੇਜਣੇ ਸ਼ੁਰੂ ਕਰ ਦਿੱਤੇ ਹਨ।

    ਇਸ ਮੁਤਾਬਕ ਇੱਕ ਵਿਅਕਤੀ ਨੂੰ 1200 ਡਾਲਰ ਅਤੇ ਬੱਚੇ ਨੂੰ 500 ਡਾਲਰ ਦੀ ਮਦਦ ਮਿਲੇਗੀ।

  10. ਕੋਰੋਨਾਵਾਇਰਸ: ਕੀ ਤੁਹਾਨੂੰ ਕੋਵਿਡ-19 ਦੂਜੀ ਵਾਰ ਬਿਮਾਰ ਕਰ ਸਕਦਾ ਹੈ

    ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ। ਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ੀਟਿਵ ਆਏ।

    ਕੋਰੋਨਾਵਾਇਰਸ ਕਰਕੇ ਲੋਕਾਂ ਦੇ ਇਮਿਊਨ ਸਿਸਟਮ 'ਤੇ ਫ਼ਰਕ ਪੈਂਦਾ ਹੈ। ਪਰ ਇਹ ਕੋਵਿਡ-19 ਵਾਇਰਸ ਕਿਵੇਂ ਅਸਰ ਪਾਉਂਦਾ ਹੈ?

  11. ਕੋਰੋਨਾ ਸਿਆਸਤ ਉੱਤੇ ਬੀਬੀਸੀ ਕਾਰਟੂਨਿਸਟ ਕੀਰਤੀਸ਼ ਦਾ ਵਿਅੰਗ

    ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇਣ ਦੀ ਗੱਲ ਕਰਦਿਆਂ ਕੁਝ ਤਿੱਖੀਆਂ ਟਿੱਪਣੀਆਂ ਵੀ ਕੀਤੀਆ।

  12. ਕੋਰੋਨਾਵਾਇਰਸ: ਪੰਜਾਬ ਕੋਲ PPE ਕਿੱਟਾਂ ਦੀ ਗਿਣਤੀ ਕਿੰਨੀ ਤੇ ਡਾਕਟਰਾਂ ਦਾ ਕੀ ਹਾਲ

    ਅਰਵਿੰਦ ਛਾਬੜਾ, ਬੀਬੀਸੀ ਪੱਤਰਕਾਰ

    ਪੰਜਾਬ ਦੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਬਣੇ ਕੰਟਰੋਲ ਰੂਮ ਦੇ ਹੈੱਡ ਰਾਹੁਲ ਤਿਵਾੜੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੀਪੀਈ ਕਿੱਟਾਂ ਦੀ ਜ਼ਰੂਰਤ ਲੱਖਾਂ ਵਿੱਚ ਹੈ ਪਰ ਇਹ ਹਜ਼ਾਰਾਂ ਵਿੱਚ ਹੀ ਉਪਲਬਧ ਹਨ।

  13. ਕੋਰੋਨਾ ਸੰਕਟ : ਭਾਰਤ ਸਣੇ ਜਾਣੋ ਦੁਨੀਆਂ ਵਿਚ ਕੀ ਕੁਝ ਵਾਪਰਿਆ ਅਹਿਮ

    • ਭਾਰਤ ਵਿਚ ਕੋਰੋਨਾ ਲਾਗ ਦੇ ਮਾਮਲੇ 12759 ਹੋ ਗਏ ਹਨ, ਪਿਛਲੇ 24 ਘੰਟਿਆਂ ਵਿਚ 826 ਮਾਮਲੇ ਆਏ ਹਨ।
    • ਵੀਰਵਾਰ ਸ਼ਾਮ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਤਾਜ਼ਾ 28 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 420 ਹੋ ਗਈ।
    • ਭਾਵੇਂ ਕਿ 1515 ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਕੇਜਰੀਵਾਲ ਸਰਕਾਰ ਗੰਭੀਰ ਕੇਸਾਂ ਵਿਚ ਪਲਾਜ਼ਮਾ ਤਕਨੀਕ ਵਰਤੇਗੀ।
    • ਦੁਨੀਆਂ ਵਿਚ ਕੋਰੋਨਾ ਲਾਗ ਵਾਲੇ ਲੋਕਾਂ ਦੀ ਗਿਣਤੀ 20 ਲੱਖ ਪਾਰ ਕਰ ਚੁੱਕੀ ਹੈ ਤੇ 1 ਲੱਖ 30 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।
    • ਅਮਰੀਕਾ ਦੇ ਲੇਬਰ ਵਿਭਾਗ ਮੁਤਾਬਕ ਪਿਛਲੇ 4 ਹਫ਼ਤਿਆਂ ਦੌਰਾਨ ਅਮਰੀਕਾ ਵਿਚ 2 ਕਰੋੜ 10 ਲੱਖ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ
    • ਸਪੇਨ ਵਿਚ ਇੱਕੋ ਦਿਨ 5000 ਤੋਂ ਵੱਧ ਮਾਮਲੇ ਸਾਹਮਣੇ ਆਉਣ ਦਾ ਰਿਕਾਰਡ ਕਾਇਮ ਹੋ ਗਿਆ ਹੈ।
    • ਯੂਰਪੀਅਨ ਯੂਨੀਅਨ ਨੇ ਇਟਲੀ ਦਾ ਸਹਿਯੋਗ ਨਾ ਕਰਨ ਲਈ ਮਾਫ਼ੀ ਮੰਗੀ ਹੈ।
  14. ਬਰਨਾਲਾ ਤੇ ਪੱਟੀ ਜੇਲ੍ਹ ਬਣੇ ਕੈਦੀਆਂ ਦੇ ਏਕਾਂਤਵਾਸ

    ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁਤਾਬਕ ਕੋਰੋਨਾਵਾਇਰਸ ਨੂੰ ਕੰਟਰੋਲ ਕਰਨ ਲਈ ਬਰਨਾਲਾ ਅਤੇ ਪੱਟੀ ਜੇਲ੍ਹਾਂ ਨੂੰ ਕੈਦੀਆਂ ਲਈ ਇਕਾਂਤ ਕੇਂਦਰ ਬਣਾਇਆ ਜਾ ਰਿਹਾ ਹੈ।

    ਰੰਧਾਵਾ ਮੁਤਾਬਕ ਇਨ੍ਹਾਂ ਦੋਵਾਂ ਜੇਲ੍ਹਾਂ ਵਿਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਕੇਂਦਰੀ ਜੇਲ੍ਹਾਂ ਬਠਿੰਡਾ , ਮੁਕਤਸਰ ਅਤੇ ਨਾਭਾ ਤਬਦੀਲ ਕੀਤਾ ਗਿਆ ਹੈ।

    ਜੇਲ੍ਹ ਮੰਤਰੀ ਮੁਤਾਬਕ ਨਵੇਂ ਕੈਦੀ ਪੂਰੀ ਜਾਂਚ ਉਪਰੰਤ ਹੀ ਇਨ੍ਹਾਂ ਜੇਲ੍ਹਾਂ ਵਿਚ ਭੇਜੇ ਜਾਣਗੇ। ਉਨ੍ਹਾਂ ਮੁਤਾਬਕ ਇਹ ਕਦਮ ਜੇਲ੍ਹਾਂ ਵਿਚ ਫੈਲਣ ਵਾਲੇ ਕੋਰੋਨਾ ਦੇ ਖ਼ਤਰੇ ਕਾਰਨ ਲਿਆ ਗਿਆ ਹੈ।

  15. ਸੜਕਾਂ ਉੱਤੇ ਸੁੱਤੇ ਸ਼ੇਰ ਦੇਖੇ ਹਨ ਕਦੀਂ!

    ਦੱਖਣੀ ਅਫ਼ਰੀਕਾ ਦੇ ਕਰੂਗਰ ਨੈਸ਼ਨਲ ਪਾਰਕ ਨੇ ਕੁਝ ਅਦਭੁੱਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

    ਇਨ੍ਹਾਂ ਤਸਵੀਰਾਂ ਵਿੱਚ ਸ਼ੇਰ ਸੜ੍ਹਕਾਂ ਉੱਤੇ ਸੁੱਤੇ ਨਜ਼ਰ ਆ ਰਹੇ ਹਨ।

    ਇਹ ਉਹ ਸੜਕਾਂ ਹਨ, ਜਿਹੜੀਆਂ ਆਮ ਕਰਕੇ ਇਨ੍ਹਾਂ ਸ਼ੇਰਾਂ ਨੂੰ ਦੇਖਣ ਲਈ ਸੈਨਾਲੀਆਂ ਨਾਲ ਦੀਆਂ ਗੱਡੀਆਂ ਨਾਲ ਭਰੀਆਂ ਰਹਿੰਦੀਆਂ ਹਨ।

    ਮੁਲਕ ਵਿਚ ਕੋਰੋਨਾਵਾਇਰਸ ਦੇ 2500 ਪੌਜ਼ਿਟਿਵ ਮਾਮਲੇ ਹਨ ਅਤੇ ਸਾਰੀਆਂ ਪਬਲਿਕ ਥਾਵਾਂ ਆਮ ਲੋਕਾਂ ਲਈ ਬੰਦ ਕਰ ਦਿੱਤੀਆਂ ਗਈ ਹਨ।

  16. ਕੋਰੋਨਾਵਾਇਰਸ: ਲੌਕਡਾਊਨ ਵਿਚਾਲੇ ਇਸ ਜੋੜੇ ਨੇ ਇੰਝ ਕਰਵਾਇਆ ਵਿਆਹ

  17. ਪੰਜਾਬ ’ਚ ਜੇ ਕਣਕ ਦੀ ਖਰੀਦ ਬਾਰੇ ਕੋਈ ਦੁਚਿੱਤੀ ਹੈ ਤਾਂ ਇਹ ਖ਼ਬਰ ਪੜ੍ਹੋ

    ਪੰਜਾਬ ਵਿੱਚ ਕਣਕ ਦੀ ਖ਼ਰੀਦ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ ਜੋ ਕਿ 15 ਜੂਨ ਤੱਕ ਜਾਰੀ ਰਹੇਗੀ।

    ਪਰ ਕੋਰੋਨਾਵਾਇਰਸ ਦੇ ਸੰਕਟ ਦੇ ਚਲਦੇ ਹੋਏ ਸਰਕਾਰ ਨੇ ਕਣਕ ਦੀ ਖ਼ਰੀਦ ਲਈ ਕੁਝ ਨਿਯਮ ਤੈਅ ਕੀਤੇ ਹਨ।

    ਇਨ੍ਹਾਂ ਨਿਯਮਾਂ ਬਾਰੇ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  18. ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ

    ਦੁਨੀਆਂ ਭਰ ਦੇ ਦੇਸਾਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ 20 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

    ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਮਹਾਂਮਾਰੀ ਐਲਾਨਿਆ ਹੈ।

    ਇਸ ਤੋਂ ਇਲਾਵਾ ਭਾਰਤ ਤੇ ਅਮਰੀਕਾ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਉੱਤੇ ਰੋਕ ਲਾ ਦਿੱਤੀ ਹੈ।

  19. ਲੌਕਡਾਊਨ ਦੌਰਾਨ ਬੁੱਕ ਕੀਤੀਆਂ ਹਵਾਈ ਟਿਕਟਾਂ ਦੇ ਪੂਰੇ ਪੈਸੇ ਰਿਫੰਡ ਹੋਣਗੇ

    ਜੇਕਰ ਕਿਸੇ ਵਿਅਕਤੀ ਨੇ ਲੌਕਡਾਊਨ ਦੇ ਪਹਿਲੇ ਫ਼ੇਜ਼ (25 ਮਾਰਚ -14 ਮਾਰਚ) ਦੌਰਾਨ ਹਵਾਈ ਟਿਕਟ ਲਈ ਬੁਕਿੰਗ ਕੀਤੀ ਸੀ ਤਾਂ ਏਅਰਲਾਇਨਜ਼ ਉਸ ਨੂੰ ਪੂਰੇ ਪੈਸੇ ਰਿਫੰਡ ਕਰਨਗੀਆਂ।

    ਜਿਸ ਤਾਰੀਕ ਨੂੰ ਬੁਕਿੰਗ ਰੱਦ ਕਰਨ ਲਈ ਕਿਹਾ ਜਾਵੇਗਾ, ਉਸ ਤੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਪੇਮੈਂਟ ਹੋ ਜਾਵੇਗੀ

  20. ਯੂਰਪੀ ਯੂਨੀਅਨ ਨੇ ਮੰਗੀ ਇਟਲੀ ਤੋਂ ਮਾਫ਼ੀ

    ਕੋਰੋਨਾਵਾਇਰਸ ਦੀ ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿਚ ਇਟਲੀ ਨੂੰ ਉਸਦੇ ਹਾਲ ਉੱਤੇ ਛੱਡਣ ਲਈ ਯੂਰਪੀ ਯੂਨੀਅਨ ਕਮਿਸ਼ਨ ਨੇ ਦਿਲ ਦੀਆਂ ਗਹਿਰਾਈਆਂ ਚੋਂ ਮਾਫ਼ੀ ਮੰਗੀ ਹੈ।

    ਉਰਸੁਲਾ ਵਾਨ ਡਰ ਲੀਅਨ ਨੇ ਯੂਰਪੀ ਸੰਸਦ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਹਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਇਸ ਹਾਲਾਤ ਲਈ ਤਿਆਰ ਨਹੀਂ ਸੀ।’’

    ਇਹ ਵੀ ਸੱਚ ਹੈ ਕਿ ਜਦੋਂ ਸ਼ੁਰੂਆਤੀ ਦੌਰ ਵਿਚ ਇਟਲੀ ਨੂੰ ਮਦਦ ਦੀ ਲੋੜ ਸੀ ਤਾਂ ਕੋਈ ਉਸ ਨੂੰ ਨਾ ਬਹੁੜਿਆ, ਇਸ ਲਈ ਸਮੁੱਚਾ ਯੂਰਪ ਮਾਫ਼ੀ ਮੰਗਦਾ ਹੈ।

    ਹੌਪਕਿਨ ਯੂਨੀਵਰਸਿਟੀ ਮੁਤਾਬਕ ਇਟਲੀ ਵਿਚ 21000 ਵਿਅਕਤੀ ਮਰ ਚੁੱਕੇ ਹਨ, ਜੋ ਪੂਰੇ ਯੂਰਪ ਵਿਚ ਸਭ ਤੋਂ ਵੱਧ ਹੈ।

    ਜਦੋਂ ਮਾਰਚ ਦੇ ਸ਼ੁਰੂ ਵਿਚ ਇਟਲੀ ਮਹਾਮਾਰੀ ਨਾਲ ਜੂਝ ਰਿਹਾ ਸੀ ਤਾਂ ਈਯੂ ਕਮਿਸ਼ਨ ਦੇ ਕਹਿਣ ਦਾ ਬਾਵਜੂਦ ਫਰਾਂਸ ਅਤੇ ਜਰਮਨੀ ਨੇ ਫੇਸ ਮਾਸਕ ਬਰਾਮਦ ਉੱਤੇ ਪਾਬੰਦੀ ਲਾ ਦਿੱਤੀ ਸੀ। ਇਹ ਇੱਕ ਤਰ੍ਹਾਂ ਨਾਲ ਵਾਇਰਸ ਨਾਲ ਲੜਨ ਦੀ ਸਮੂਹਿਕ ਜਿੰਮੇਵਾਰੀ ਤੋਂ ਭੱਜਣਾ ਸੀ।