ਅੱਜ ਦਾ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਕੁਝ ਘੰਟਿਆਂ ਬਾਅਦ ਅਸੀਂ ਦੇਸ ਦੁਨੀਆਂ ਦੀਆਂ ਤਾਜ਼ਾ ਅਪਡੇਟ ਲੈ ਕੇ ਮੁੜ ਹਾਜ਼ਿਰ ਹੋਵਾਂਗੇ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋFACEBOOK,INSTAGRAM,TWITTERਅਤੇYouTubeਅਤੇ ਸਿੱਧਾ ਇਨ੍ਹਾਂ ਪਲੇਟਫਾਰਮਾਂ 'ਤੇ ਪਹੁੰਚੋ। ਜਾਂਦੇ ਜਾਂਦੇ ਤੁਹਾਡੇ ਲਈ ਅੱਜ ਦਾ ਰਾਊਂਡ ਅੱਪ
ਕੋਰੋਨਾ ਅਪਡੇਟ : ਅੱਜ ਦੇ ਅਹਿਮ ਕੌਮੀ ਤੇ ਕੌਮਾਂਤਰੀ ਘਟਨਾਕ੍ਰਮ
- ਪੰਜਾਬ ਵਿਚ ਵੀਰਵਾਰ ਨੂੰ 11 ਨਵੇਂ ਮਾਮਲਿਆਂ ਨਾਲ ਪੌਜ਼ਿਟਿਵ ਕੇਸਾਂ ਦੀ ਗਿਣਤੀ 197 ਹੋ ਗਈ ਹੈ। ਮੌਤਾਂ ਦੀ ਗਿਣਤੀ 14 ਹੋ ਗਈ ਹੈ। 03 ਮਰੀਜ਼ ਠੀਕ ਵੀ ਹੋਏ।
- ਪੰਜਾਬ ਸਰਕਾਰ ਮੁਤਾਬਕ ਚਾਲੂ ਵਿੱਤੀ ਵਰ੍ਹੇ ਵਿਚ ਸੂਬੇ ਨੂੰ 22 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਸਵੈ-ਇੱਛਾ ਤਨਖ਼ਾਹ ਕਟੌਤੀ ਦਾ ਸੱਦਾ ਦਿੱਤਾ
- ਭਾਰਤ ਵਿਚ ਕੋਰੋਨਾ ਲਾਗ ਦੇ ਮਾਮਲੇ 12759 ਹੋ ਗਏ ਹਨ, ਪਿਛਲੇ 24 ਘੰਟਿਆਂ ਵਿਚ 826 ਮਾਮਲੇ ਆਏ ਹਨ।
- ਵੀਰਵਾਰ ਸ਼ਾਮ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਤਾਜ਼ਾ 28 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 420 ਹੋ ਗਈ।
- ਯੂਕੇ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੇ ਮੁਲਕ ਵਿਚ ਤਿੰਨ ਹਫ਼ਤਿਆਂ ਲਈ ਲੌਕਡਾਊਨ ਵਧਾਉਣ ਦੀ ਐਲਾਨ ਕੀਤਾ ਹੈ।
- ਕੋਰੋਨਾਵਾਇਰਸ ਦੀ ਮੰਦੀ ਦੇ ਮਾਰੇ 5 ਕਰੋੜ 25 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ।
- ਯੂਰਪੀ ਯੂਨੀਅਨ ਦੇ ਕਮਿਸ਼ਨਰ ਨੇ ਸ਼ੁਰੂਆਤੀ ਹਾਲਾਤ ਵਿਚ ਇਟਲੀ ਦੀ ਮਦਦ ਨਾ ਕਰਨ ਲਈ ਮਾਫ਼ੀ ਮੰਗੀ ਹੈ।
- IMF ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦਾ ਸਭ ਤੋਂ ਖ਼ਤਰਨਾਕ ਅਸਰ ਏਸ਼ੀਆਈ ਅਰਥਚਾਰੇ ਉੱਤੇ ਪਵੇਗਾ
- ਸਾਲ 2008-09 ਦੇ ਆਰਥਿਕ ਮੰਦੇ ਤੋਂ ਅਮਰੀਕਾ ਵਿਚ ਪੈਦਾ ਕੀਤੀਆਂ ਗਈਆਂ ਨੌਕਰੀਆਂ ਇੱਕ ਮਹੀਨੇ ਦੇ ਕੋਰਨਾ ਸੰਕਟ ਦੀ ਭੇਟ ਚੜ੍ਹ ਗਈਆਂ।















