ਪੁਲਵਾਮਾ 'ਚ CRPF ਦੇ ਕਾਫ਼ਲੇ 'ਤੇ ਹਮਲੇ ਦੀ ਜਾਂਚ ਕਿੱਥੇ ਪਹੁੰਚੀ?

ਤਸਵੀਰ ਸਰੋਤ, Getty Images
- ਲੇਖਕ, ਜੁਗਲ ਪੁਰੋਹਿਤ
- ਰੋਲ, ਬੀਬੀਸੀ ਪੱਤਰਕਾਰ
ਦੱਖਣੀ ਕਸ਼ਮੀਰ ਦਾ ਲਡੂਮੋਡ ਇਲਾਕਾ 14 ਫਰਵਰੀ 2019 ਦੀ ਦੁਪਹਿਰ 3 ਵੱਜ ਕੇ 10 ਮਿੰਟ ਤੋਂ ਪਹਿਲਾਂ ਕਸ਼ਮੀਰ ਦੇ ਬਾਕੀ ਇਲਾਕਿਆਂ ਵਰਗਾ ਹੀ ਸੀ।
ਅਗਲੇ ਹੀ ਪਲ ਸਭ ਕੁਝ ਬਦਲ ਗਿਆ।
ਲਡੂਮੋਡ ਉਹ ਥਾਂ ਬਣ ਗਿਆ ਜਿੱਥੇ ਸੀਆਰਪੀਐੱਫ਼ ਦੇ ਕਾਫ਼ਲੇ ਦੀ ਇੱਕ ਬਸ ਵਿੱਚ ਆਤਮਘਾਤੀ ਹਮਲਾਵਰ ਮਾਰੂਤੀ ਸੁਜ਼ੂਕੀ ਈਕੋ ਗੱਡੀ ਲੈ ਕੇ ਵੜ ਗਿਆ ਤੇ ਇਸ ਮਗਰੋਂ ਹੋਏ ਧਮਾਕੇ ਵਿੱਚ ਸੀਆਰਪੀਐੱਫ਼ ਦੇ 40 ਜਵਾਨ ਮਾਰੇ ਗਏ।
ਸੀਆਰਪੀਐੱਫ਼ ਲਈ ਕਸ਼ਮੀਰ ਵਿੱਚ ਅਜਿਹਾ ਸੰਘਰਸ਼ ਜਾਂ ਉਸ ਦੇ ਕਾਫ਼ਲੇ ਤੇ ਹਮਲਾ ਕੋਈ ਨਵੀਂ ਗੱਲ ਨਹੀਂ ਹੈ। ਪਰ ਭਾਰਤ ਸ਼ਾਸ਼ਿਤ ਕਸ਼ਮੀਰ ਵਿੱਚ ਤਿੰਨ ਦਹਾਕਿਆਂ ਤੋਂ ਚੱਲ ਰਹੇ ਕੱਟੜਪੰਥੀ ਸੰਘਰਸ਼ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।
ਸੀਆਰਪੀਐੱਫ਼ ਨੇ ਕੀ ਕੀਤਾ?
ਇਸ ਘਟਨਾ ਤੋਂ ਬਾਅਦ ਸਵਾਲ ਇਹ ਉੱਠੇ ਕਿ ਅਜਿਹੀ ਘਟਨਾ ਮੁੜ ਵਾਪਰਨੋਂ ਰੋਕਣ ਲਈ ਕੀ ਕੀਤਾ ਗਿਆ ਹੈ।
ਸੀਆਰਪੀਐੱਫ਼ ਦੇ ਡਾਇਰੈਕਟਰ ਆਨੰਦ ਪ੍ਰਕਾਸ਼ ਮਹੇਸ਼ਵਰੀ ਨੇ ਬੀਬੀਸੀ ਨੂੰ ਦੱਸਿਆ, "ਸੀਆਰਪੀਐੱਫ਼ ਲਗਾਤਾਰ ਰਣਨੀਤੀ ਅਤੇ ਹਥਿਆਰਾਂ ਦੇ ਮਾਮਲੇ ਵਿੱਚ ਆਪਣੀ ਸਮਰੱਥਾ ਨੂੰ ਬਿਹਤਰ ਕਰ ਰਹੀ ਹੈ। ਇਹ ਸਮਰੱਥਾ ਮਹਿਜ਼ ਦੁਸ਼ਮਣ ਦੀ ਯੋਜਨਾ ਨੂੰ ਨਾਕਾਮ ਕਰਨ ਲਈ ਹੀ ਨਹੀਂ ਹੈ ਸਗੋਂ ਇਸ ਰਾਹੀਂ ਉਸ ਤੰਤਰ ਨੂੰ ਨਸ਼ਟ ਕੀਤਾ ਜਾ ਸਕਦਾ ਹੈ, ਜਿੱਥੋਂ ਅਜਿਹੇ ਤੱਤ ਆਉਂਦੇ ਹਨ।"
ਇਹ ਵੀ ਪੜ੍ਹੋ:
ਹਾਲਾਂਕਿ ਜਦੋਂ ਉਨ੍ਹਾਂ ਨੂੰ ਪਿਛਲੇ ਸਾਲ ਹੋਏ ਇਸ ਹਮਲੇ ਦੀ ਜਾਂਚ ਰਿਪੋਰਟ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਪੁਲਵਾਮਾ ਵਿੱਚ ਪਿਛਲੇ ਸਾਲ ਹੋਈ ਇਸ ਘਟਨਾ ਬਾਰੇ ਸੀਆਰਪੀਐੱਫ਼ ਦੀ ਸੂਹੀਆ ਨਕਾਮੀ ਤੋਂ ਲੈ ਕੇ ਕਾਫ਼ਲੇ ਦੀ ਸੁਰੱਖਿਆ ਬਾਰੇ ਹਰ ਤਰ੍ਹਾਂ ਦੇ ਸਵਾਲ ਪੁੱਛੇ ਗਏ ਸਨ।
ਸੀਆਰਪੀਐੱਫ਼ ਦੇ ਕਈ ਅਫ਼ਸਰਾਂ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਸੀ ਕਿ ਇਸ ਖ਼ੁਦਕੁਸ਼ ਹਮਲੇ ਤੋਂ ਬਾਅਦ ਕਿਸੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਵੀਡੀਓ: ਕੌਣ ਸੀ ਖ਼ੁਦਕੁਸ਼ ਹਮਲਾਵਰ?
ਨਾਂ ਗੁਪਤ ਰੱਖਣ ਦੀ ਸ਼ਰਤ ਤੇ ਇੱਕ ਸੀਨੀਅਰ ਅਫ਼ਸਰ ਨੇ ਦੱਸਿਆ, "ਪੁਲਵਾਮਾ ਹਮਲੇ ਦੌਰਾਨ ਕੋਈ ਕੁਤਾਹੀ ਨਹੀਂ ਹੋਈ ਸੀ। ਇਸ ਲਈ ਕਿਸੇ 'ਤੇ ਕਾਰਵਾਈ ਕਰਨ ਦਾ ਸਵਾਲ ਹੀ ਨਹੀਂ ਹੈ। ਉਸ ਦਿਨ ਅਸੀਂ ਹਰ ਕਿਸਮ ਦੇ ਹਮਲੇ ਲਈ ਤਿਆਰ ਸੀ ਪਰ ਵਾਹਨ ਰਾਹੀਂ ਧਮਾਕਾਖ਼ੇਜ ਹਮਲੇ (ਵਹੀਕਲ ਬੋਰਨ ਇੰਪ੍ਰੋਵਾਈਜ਼ਡ ਡਿਵਾਈਸ) ਲਈ ਅਸੀਂ ਤਿਆਰ ਨਹੀਂ ਸੀ। ਇਹ ਉਸੇ ਤਰ੍ਹਾਂ ਸੀ ਜਿਵੇਂ ਪ੍ਰੀਖਿਆ ਵਿੱਚ ਉਹ ਸਵਾਲ ਪੁੱਛਿਆ ਜਾਵੇ ਜੋ ਸਿਲੇਬਸ ਵਿੱਚ ਹੀ ਨਹੀਂ ਹੈ।"
ਹਾਲਾਂਕਿ ਸੀਆਰਪੀਐੱਫ਼ ਦੇ ਅਫ਼ਸਰ ਇਸ ਬਿਆਨ ਤੋਂ ਜੁਦਾ ਡਾਟਾ ਹੈ। ਇਸ ਡਾਟੇ ਤੋਂ ਪਤਾ ਚਲਦਾ ਹੈ ਕਿ ਕੱਟੜਪੰਥੀਆਂ ਨੇ ਪਹਿਲੀ ਵਾਰ ਹਮਲਾ ਕਰਨ ਲਈ ਵਾਹਨ ਦੀ ਵਰਤੋਂ ਨਹੀਂ ਕੀਤੀ ਸੀ।

ਤਸਵੀਰ ਸਰੋਤ, Getty Images
ਕਾਰ ਬੰਬ ਦੀ ਵਰਤੋਂ ਪਹਿਲਾਂ ਵੀ ਹੁੰਦੀ ਰਹੀ ਹੈ?
ਸਾਊਥ ਏਸ਼ੀਆ ਟੈਰਿਰਜ਼ਮ ਪੋਰਟਲ ਮੁਤਾਬਕ, 2 ਨਵੰਬਰ 2005 ਨੂੰ ਨੌਗਾਮ ਵਿੱਚ ਇੱਕ ਖ਼ੁਦਕੁਸ਼ ਕਾਰ ਵਿੱਚ ਧਮਾਕਾ ਕੀਤਾ ਗਿਆ।
ਇਸ ਹਮਲੇ ਵਿੱਚ 3 ਪੁਲਿਸ ਵਾਲਿਆਂ ਅਤੇ 6 ਨਾਗਰਿਕਾਂ ਦੀ ਮੌਤ ਹੋ ਗਈ ਸੀ। ਦੂਜੇ ਮੌਕਿਆਂ 'ਤੇ ਵੀ ਕਾਰ ਬੰਬ ਦੀ ਵਰਤੋਂ ਹੁੰਦੀ ਰਹੀ ਹੈ।
ਵੀਡੀ: ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬੀਬੀਸੀ ਨੇ ਸੀਆਰਪੀਐੱਫ਼ ਦੇ ਸਾਬਕਾ ਡੀਆਈਜੀ ਵੀਪੀਐੱਸ ਪਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ,"ਸੀਆਰਪੀਐੱਫ਼ ਸਿਰਫ਼ ਦਮਕਲ ਵਿਭਾਗ ਦੇ ਮੋਡ ਵਿੱਚ ਰਹਿੰਦੀ ਹੈ। ਜਿਸ ਨੂੰ ਇੱਕ ਸੰਕਟ ਤੋਂ ਦੂਜੇ ਸੰਕਟ ਵੱਲ ਭੇਜਿਆ ਜਾਂਦਾ ਹੈ। ਮੇਰੇ ਹਿਸਾਬ ਨਾਲ ਪੁਲਵਾਮਾ ਇੱਕ ਵੱਡੀ ਗ਼ਲਤੀ ਸੀ ਪਰ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਇਸ ਤੋਂ ਦਸਤੇ ਨੇ ਕੀ ਸਿੱਖਿਆ ਹੈ।"
ਇਸ ਘਟਨਾ ਤੋਂ ਬਾਅਦ ਕੁਝ ਠੋਸ ਕਦਮ ਚੁੱਕੇ ਗਏ। ਇਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਹਾਈਵੇ 'ਤੇ ਸੁਰੱਖਿਆ ਬਲਾਂ ਦੇ ਕਾਫ਼ਲੇ ਦੇ ਲੰਘਣ ਦੌਰਾਨ ਆਮ ਲੋਕਾਂ ਦੀਆਂ ਗੱਡੀਆਂ ਰੋਕਣ ਦਾ ਫ਼ੈਸਲਾ ਲਿਆ ਗਿਆ।
ਵੀਡੀਓ: ਹਮਲੇ ਤੋਂ ਬਾਅਦ ਪੁਲਵਾਮਾ
ਇਸ ਘਟਨਾ ਤੋਂ ਬਾਅਦ ਸਰਕਾਰ ਦੀ ਇਸ ਗੱਲ ਲਈ ਵੀ ਆਲੋਚਨਾ ਹੋਈ ਕੀ ਜਵਾਨਾਂ ਨੂੰ ਸੜਕ ਰਾਹੀਂ ਸੰਘਰਸ਼ ਪ੍ਰਭਾਵਿਤ ਇਲਾਕਿਆਂ ਵਿੱਚ ਲੈ ਕੇ ਗਈ ਜਦ ਕਿ ਉਨ੍ਹਾਂ ਨੂੰ ਏਅਰਲਿਫ਼ਟ ਵੀ ਕੀਤਾ ਜਾ ਸਕਦਾ ਸੀ।
ਹੁਣ ਕੀ ਬਦਲਿਆ ਹੈ?
ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਸੀਆਰਪੀਐੱਫ਼ ਦੇ ਇੱਕ ਸੀਨੀਅਰ ਅਫ਼ਸਰ ਨੇ ਕਿਹਾ, "ਜੰਮੂ-ਕਸ਼ਮੀਰ ਦੇ ਅੰਦਰ ਸੀਆਰਪੀਐੱਫ਼ ਜਵਾਨਾਂ ਨੂੰ ਹਵਾਈ ਰਾਹ ਤੋਂ ਲਿਜਾਣ ਲਈ ਸਾਡੀ ਹਵਾਈ ਸੇਵਾ ਦੀ ਸਮਰੱਥਾ ਬਹੁਤ ਘੱਟ ਹੈ। ਹੁਣ ਜਵਾਨ ਨਿੱਜੀ ਉਡਾਣ ਲੈ ਸਕਦੇ ਹਨ ਤੇ ਸਰਕਾਰ ਉਸ ਦਾ ਪੈਸਾ ਵਾਪਸ ਦੇਵੇਗੀ।"
ਜੰਮੂ-ਸ਼੍ਰੀਨਗਰ ਹਾਈਵੇ ਤੇ ਸੀਸੀਟੀਵੀ ਨੈਟਵਰਕ ਦਾ ਕੰਮ ਜਾਰੀ ਹੈ। ਇਸ ਨੈਟਵਰਕ ਦੇ ਤਿਆਰ ਹੋਣ ਤੋਂ ਬਾਅਦ ਇਸ ਦਾ ਸਿੱਧਾ ਪ੍ਰਸਾਰਣ ਉਪਲਭਦ ਹੋਵੇਗਾ।
ਸੁਰੱਖਿਆ ਦਸਤਿਆਂ ਦੇ ਕਾਫ਼ਲੇ ਦੇ ਲੰਘਣ ਸਮੇਂ ਹਾਈਵੇ ਤੇ ਖੜ੍ਹੇ ਟਰੱਕਾਂ ਨੂੰ ਹਟਾਉਣ ਲਈ ਕੀ ਕੀਤਾ ਜਾ ਸਕਦਾ ਹੈ ਇਸ ਬਾਰੇ ਵੀ ਯਤਨ ਹੋ ਰਹੇ ਹਨ।
ਵੀਡੀਓ:ਪੁਲਵਾਮਾ ਹਲਮੇ ਦਾ ਪੰਜਾਬ ’ਤੇ ਅਸਰ
ਇਸ ਮਾਮਲੇ ਦੀ ਜਾਂਚ ਦੀ ਚਾਰਜਸ਼ੀਟ ਹਾਲੇ ਤੱਕ ਅਦਾਲਤ ਦੇ ਸਾਹਮਣੇ ਨਹੀਂ ਰੱਖੀ ਜਾ ਸਕੀ।
ਪਿਛਲੇ ਮਹੀਨੇ 20 ਫਰਵਰੀ ਨੂੰ ਇਸ ਘਟਨਾ ਦੀਆਂ ਜਾਂਚ ਐੱਨਆਈਏ ਨੂੰ ਸੌਂਪੀ ਗਈ ਸੀ। ਚਾਰਜਸ਼ੀਟ ਜਮ੍ਹਾਂ ਨਾ ਕਰਵਾਉਣ ਦੇ ਕਈ ਕਾਰਨ ਹਨ।
ਐੱਨਆਈਏ ਨੇ ਜਾਂਚ ਬਾਰੇ ਕੀ ਦੱਸਿਆ?
ਅਸੀਂ ਐੱਨਆਈਏ ਤੋਂ ਇਸ ਮਾਮਲੇ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਵਾਹਨ ਦੇ ਮਾਲਕ ਦੀ ਨਿਸ਼ਾਨਦੇਹੀ ਤੋਂ ਲੈ ਕੇ, ਕਿਸ ਤਰ੍ਹਾਂ ਦੀ ਧਮਾਕਾਖੇਜ ਸਮੱਗਰੀ ਵਰਤੀ ਗਈ, ਇਸ ਦੀ ਪਛਾਣ ਕੀਤੀ ਹੈ। ਇਸ ਹਮਲੇ ਦੀ ਸਾਜਿਸ਼ ਦਾ ਪਤਾ ਲਾਇਆ ਜਾ ਰਿਹਾ ਹੈ। ਐੱਨਆਈਏ ਇਨ੍ਹਾਂ ਨੂੰ ਹੀ ਆਪਣੀ ਸਫ਼ਲਤਾ ਮੰਨ ਰਹੀ ਹੈ।

ਤਸਵੀਰ ਸਰੋਤ, Getty Images
ਐੱਨਆਈਏ ਨੇ ਆਪਣੇ ਬਿਆਨ ਵਿੱਚ ਕਿਹਾ," ਜੈਸ਼-ਏ-ਮੁਹੰਮਦ ਦੇ ਬੁਲਾਰੇ ਮੁਹੰਮਦ ਹਸਨ ਨੇ ਹਮਲੇ ਤੋਂ ਫ਼ੌਰਨ ਬਾਅਦ ਇਸ ਦੀ ਜਿੰਮੇਵਾਰੀ ਲੈਂਦੇ ਹੋਏ ਮੀਡੀਆ ਅਦਾਰਿਆਂ ਨੂੰ ਆਪਣਾ ਬਿਆਨ ਭੇਜਿਆ ਸੀ। ਜੈਸ਼ ਦੇ ਬੁਲਾਰੇ ਨੇ ਆਪਣਾ ਬਿਆਨ ਭੇਜਣ ਲਈ ਜਿਸ ਆਈਪੀ ਐਡਰੇਸ ਦੀ ਵਰਤੋਂ ਕੀਤੀ ਸੀ। ਉਸ ਨੂੰ ਟਰੇਸ ਕਰ ਲਿਆ ਗਿਆ ਹੈ, ਜੋ ਪਾਕਿਸਤਾਨ ਵਿੱਚ ਸੀ।"
"ਪੁਲਵਾਮਾ ਹਮਲੇ ਦੀ ਜਾਂਚ ਦੇ ਦੌਰਾਨ ਜੈਸ਼-ਏ-ਮੁਹੰਮਦ ਦੇ ਇੱਕ ਨੈਟਵਰਕ ਦਾ ਭੰਡਾਫੋੜ ਕੀਤਾ ਗਿਆ ਜੋ ਘਾਟੀ ਵਿੱਚ ਕਾਰਜਸ਼ੀਲ ਸੀ। ਜੈਸ਼ ਦੇ ਇਨ੍ਹਾਂ ਹਮਾਇਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ। ਇਸ ਵਿੱਚ ਯੂਏਪੀਏ ਦੀ ਅਧੀਨ 8 ਜਣਿਆਂ ਖ਼ਿਲਾਫ਼ ਚਾਰਜਸ਼ੀਟ ਵੀ ਦਾਇਰ ਕੀਤੀ ਜਾ ਚੁੱਕੀ ਹੈ। ਇਸ ਦੇ ਕਾਰਨ ਦੱਖਣੀ ਕਸ਼ਮੀਰ ਵਿੱਚ ਜੈਸ਼ ਦੀ ਰੀੜ੍ਹ ਟੁੱਟ ਗਈ।"
ਐੱਨਆਈਏ ਤੋਂ ਜਦੋਂ ਪੁੱਛਿਆ ਗਿਆ ਕਿ ਦੋਸ਼ਸੂਚੀ ਹੁਣ ਤੱਕ ਫਾਈਲ ਨਹੀਂ ਕੀਤੀ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ, ਜੋ ਕਾਰਣ ਦੱਸੇ ਗਏ ਹਨ, ਉਨ੍ਹਾਂ ਕਾਰਣਾਂ ਕਰਕੇ ਹੀ ਦੋਸ਼ਸੂਚੀ ਹਾਲੇ ਤੱਕ ਜਮ੍ਹਾਂ ਨਹੀਂ ਕੀਤੀ ਗਈ ਹੈ।"
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਆਪ ਨੇ ਹੁਣ ਵਿੱਢੀ ਪੰਜਾਬ ਲਈ ਤਿਆਰੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡੀਓ: ਸਮਰਥਕ ਕਹਿੰਦੇ, 'ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ'
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3














