Fastag: ਜੇਕਰ ਅਜੇ ਤੱਕ ਤੁਸੀਂ ਫਾਸਟ ਟੈਗ ਨਹੀਂ ਲਿਆ ਤਾਂ ਇਹ ਹੈ ਤੁਹਾਡੇ ਲਈ ਚੰਗੀ ਖ਼ਬਰ -5 ਅਹਿਮ ਖ਼ਬਰਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਫਾਸਟੈਗ ਨੂੰ ਹਾਈਵੇ ’ਤੇ ਟੋਲ ਦੇ ਭੁਗਤਾਨ ਲਈ ਲਾਜ਼ਮੀ ਕਰਨ ਦੀ ਸਰਕਾਰ ਦੀ ਯੋਜਨਾ ਲੋਟ ਨਹੀਂ ਆ ਰਹੀ ਲਗਦੀ ਤੇ ਲੋਕਾਂ ਵਿੱਚ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ।।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਸੰਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ 25 ਫ਼ੀਸਦੀ ਫਾਸਟੈਗ ਲੇਨਾਂ ਨੂੰ ਆਰਜੀ ਤੌਰ 'ਤੇ ਹਾਈਬਰਿਡ ਲੇਨਾਂ ਵਿੱਚ ਬਦਲਿਆ ਜਾਵੇਗਾ।
ਇਨ੍ਹਾਂ ਲੇਨਾਂ ਰਾਹੀ ਆਉਣ ਵਾਲੇ ਰਾਹਗੀਰਾਂ ਨੂੰ ਪਹਿਲਾਂ ਨਿਰਧਾਰਿਤ ਸ਼ਰਤ ਵਾਂਗ ਦੁੱਗਣਾ ਭੁਗਤਾਨ ਨਹੀਂ ਕਰਨਾ ਪਵੇਗਾ। ਹਾਲਾਂਕਿ ਜੋ ਲੋਕ ਫਾਸਟੈਗ ਵਾਲੀ ਲੇਨ ਵਿੱਚ ਬਿਨਾਂ ਟੈਗ ਦੇ ਦਾਖ਼ਲ ਹੋਣਗੇ ਉਨ੍ਹਾਂ ਨੂੰ ਦੁੱਗਣਾ ਟੋਲ ਹੀ ਭਰਨਾ ਪਵੇਗਾ।
ਇਹ ਵੀ ਪੜ੍ਹੋ:
ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਪਹਿਲੀ ਦਸੰਬਰ ਤੋਂ ਫਾਸਟੈਗ ਲਾਜ਼ਮੀ ਹੋ ਜਾਣਗੇ ਤੇ ਬਿਨਾਂ ਟੈਗ ਦੇ ਵਾਹਨਾਂ ਲਈ ਦੁੱਗਣਾ ਟੋਲ ਦੇਣਾ ਪਵੇਗਾ ਫਿਰ ਇਹ ਮਿਆਦ 15 ਦਸੰਬਰ ਤੱਕ ਵਧਾ ਦਿੱਤੀ ਗਈ। ਅਖ਼ਬਾਰ ਮੁਤਾਬਕ ਫਾਸਟੈਗ ਦੀ ਮੰਗ ਮੁਤਾਬਕ ਪੂਰਤੀ ਨਹੀਂ ਹੋ ਰਹੀ ਤੇ ਲੋਕਾਂ ਵਿੱਚ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ।
'ਮੈਂ ਰਾਹੁਲ ਸਾਵਰਕਰ ਨਹੀਂ, ਰਾਹੁਲ ਗਾਂਧੀ ਹਾਂ, ਮਾਫ਼ੀ ਨਹੀਂ ਮੰਗਾਂਗਾ'
ਕਾਂਗਰਸ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 'ਭਾਰਤ ਬਚਾਓ ਰੈਲੀ' ਕੀਤੀ। ਇਸ ਰੈਲੀ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਸਣੇ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ।
'ਕਿੰਨੀਆਂ ਗੋਲੀਆਂ ਹਨ ਮਾਰੋ, ਅਸੀਂ ਖਾਣ ਲਈ ਤਿਆਰ ਹਾਂ'
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅਸਾਮ ਸਮੇਤ ਦੇਸ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰ ਰਹੇ ਹਨ।
ਅਸਾਮ ਵਿੱਚ ਪ੍ਰਦਰਸ਼ਨਕਾਰੀ ਇਸਦੇ ਵਿਰੋਧ 'ਚ ਭੁੱਖ ਹੜਤਾਲ ਵੀ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾ ਵਿੱਚ ਅਸਾਮ ਦੇ ਕਈ ਉੱਘੇ ਰੰਗਕਰਮੀ, ਐਕਟਰ, ਲੇਖਕ ਤੇ ਕਾਰਕੁਨ ਸ਼ਾਮਲ ਹੋਏ।

ਤਸਵੀਰ ਸਰੋਤ, Getty Images
'ਡਿਜੀਟਲ ਇੰਡੀਆ' ਵਿੱਚ ਕਿੰਨੀ ਵਾਰ ਬੰਦ ਹੋਇਆਇੰਟਰਨੈੱਟ
ਸਾਲ 2016 ਤੋਂ ਲੈ ਕੇ 2019 ਦੇ ਅਖ਼ੀਰ ਤੱਕ ਭਾਰਤ ਵਿੱਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਇੰਟਰਨੈੱਟ ਬੰਦ ਕੀਤੇ ਜਾਣ ਦੇ ਮੌਕੇ ਲਗਾਤਾਰ ਵਧਦੇ ਰਹੇ ਹਨ।
ਸਾਲ 2018 ਵਿੱਚ ਭਾਰਤ ਵਿੱਚ 134 ਦਿਨ ਇੰਟਰਨੈਟ ਬੰਦ ਰਿਹਾ ਜੋ ਦੁਨੀਆਂ ਭਰ ਵਿੱਚ ਸਭ ਤੋਂ ਵਧੇਰੇ ਸੀ।
ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਇੰਟਰਨੈੱਟ ਬੰਦ ਕਰਨ ਦਾ ਹੁਣ ਤੱਕ ਦਾ ਵੱਡਾ ਅੰਕੜਾ 12 ਦਿਨ ਹੈ। ਪੜ੍ਹੋ ਹੋਰ ਵੀ ਦਿਲਚਸਪ ਤੱਥ।
'ਅਸੀਂ ਬਾਦਲ ਨੂੰ ਕਿਹਾ ਸੀ ਬੇਅਦਬੀ ਲਈ ਮਾਫੀ ਮੰਗੋ'
ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਦੋ ਵੱਖੋ-ਵੱਖ ਪ੍ਰੋਗਰਾਮ ਕੀਤੇ ਗਏ। ਇੱਕ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਤੇ ਦੂਜਾ ਅਕਾਲੀ ਦਲ ਟਕਸਾਲੀ ਵੱਲੋਂ ਕੀਤਾ ਗਿਆ।
ਅਕਾਲੀ ਦਲ ਟਕਸਾਲੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਬਾਰੇ ਬੋਲਦਿਆਂ ਕਿਹਾ, ''ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਬਹੁਤ ਚੁੱਕਿਆ ਜਾਂਦਾ ਹੈ। ਅਸੀਂ ਕੋਸ਼ਿਸ਼ ਵੀ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗਣ ਤੇ ਕਹਿਣ ਇਹ ਬੇਅਦਬੀ ਸਾਡੇ ਰਾਜ ਵਿੱਚ ਹੋਈ ਹੈ। ਪਰ ਸਿਰਫ਼ ਇੱਕ ਚਿੱਠੀ ਭੇਜ ਦਿੱਤੀ ਗਈ।'' ਪੜ੍ਹੋ ਪੂਰੀ ਖ਼ਬਰ।
ਇਹ ਵੀ ਪੜ੍ਹੋ:
ਇਹ ਵੀਡੀਓਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4