ਪਰਾਲੀ ਸਾੜਨ ਸਬੰਧੀ ਨੋਟਿਸਾਂ ਨੂੰ ਰੱਦ ਕਰਨ ਲਈ ਕਿਸਾਨ ਉਤਰੇ ਸੜਕਾਂ ’ਤੇ, ਪੁਲਿਸ ਨਾਲ ਹੋਈ ਝੜਪ
ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਜਾਰੀ ਕੀਤੇ ਨੋਟਿਸਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਜਲੰਧਰ, ਗੁਰਦਾਸਪੁਰ ਸਣੇ ਪੰਜਾਬ ਵਿੱਚ ਕਈ ਥਾਈਂ ਲੋਕ ਡੀਸੀ ਦਫ਼ਤਰਾਂ ਅੱਗੇ ਬੈਠੇ ਹੋਏ ਹਨ।
ਮੋਗਾ 'ਚ ਸਥਿਤੀ ਤਣਾਅਪੂਰਨ ਹੋਣ ਕਾਰਨ ਭਾਰੀ ਪੁਲਸ ਫੋਰਸ ਤੈਨਾਤ ਕੀਤੀ ਗਈ ਹੈ।
ਮੋਗਾ ਵਿੱਚ ਪਰਾਲੀ ਦੀਆਂ ਭਰੀਆਂ ਟਰਾਲੀਆਂ ਲੈ ਕੇ ਡੀਸੀ ਦਫ਼ਤਰ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਜਿਸ ਮਗਰੋਂ ਕਿਸਾਨਾਂ ਨੇ ਪੁਲਿਸ ਬੈਰੀਕੇਡਿੰਗ ਦਾ ਵਿਰੋਧ ਕੀਤਾ ਅਤੇ ਪੁਲਿਸ ਦੀਆਂ ਗੱਡੀਆਂ ਅੱਗੇ ਵੀ ਲੇਟ ਗਏ।
ਦਰਅਸਲ, ਕਿਸਾਨਾਂ ਵਿੱਚ ਪਰਾਲੀ ਸਾੜ੍ਹਨ ਸਬੰਧੀ ਕਿਸਾਨਾਂ 'ਤੇ ਕੇਸ ਦਰਜ ਕਰਨ, ਰੈੱਡ ਐਂਟਰੀ, ਖੇਤਾਂ 'ਚੋਂ ਪਰਾਲੀ ਚੁੱਕਣ ਲਈ ਢੁੱਕਵੇਂ ਪ੍ਰਬੰਧ ਨਾ ਕਰਨ ਅਤੇ ਲੋੜੀਂਦੀ ਮਸ਼ੀਨਰੀ ਮੁਹੱਈਆ ਨਾ ਕਰਵਾਉਣ ਕਰਕੇ ਰੋਸ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਪ੍ਰਸ਼ਾਸਨ ਇਨ੍ਹਾਂ ਨੋਟਿਸਾਂ ਨੂੰ ਵਾਪਸ ਲਵੇ।
ਰਿਪੋਰਟ- ਸੁਰਿੰਦਰ ਮਾਨ ਅਤੇ ਪ੍ਰਦੀਪ ਸ਼ਰਮਾ
ਐਡਿਟ- ਗੁਰਕਿਰਤਪਾਲ ਸਿੰਘ



