ਆਸਕਰ ਵਿੱਚ ਪਹੁੰਚੀ ‘ਅਮੈਰਿਕਨ ਸਿੱਖ’ ਫ਼ਿਲਮ, ਜਾਣੋ ਕੀ ਹੈ ਕਹਾਣੀ

ਵੀਡੀਓ ਕੈਪਸ਼ਨ, ਵੀਡੀਓ: ਐਨੀਮੇਸ਼ਨ ਵਾਲੀ ਫ਼ਿਲਮ ‘ਐਮੈਰੀਕਨ ਸਿੱਖ’ ਦੀ ਆਸਕਰ ਵਿੱਚ ਐਂਟਰੀ
ਆਸਕਰ ਵਿੱਚ ਪਹੁੰਚੀ ‘ਅਮੈਰਿਕਨ ਸਿੱਖ’ ਫ਼ਿਲਮ, ਜਾਣੋ ਕੀ ਹੈ ਕਹਾਣੀ
ਵਿਸ਼ਵਜੀਤ ਸਿੰਘ

ਤਸਵੀਰ ਸਰੋਤ, Vishavjit Singh

ਤਸਵੀਰ ਕੈਪਸ਼ਨ, ‘ਅਮੈਰਿਕਨ ਸਿੱਖ’ ਫ਼ਿਲਮ ਵਿੱਚ ‘ਕੈਪਟਨ ਸਿੱਖ ਅਮੈਰਿਕਾ’ ਦੇ ਕਿਰਦਾਰ ਵਿੱਚ ਵਿਸ਼ਵਜੀਤ ਸਿੰਘ ਹਨ।

ਐਨੀਮੇਸ਼ਨ ਵਾਲੀ ਫ਼ਿਲਮ ‘ਅਮੈਰਿਕਨ ਸਿੱਖ’ ਔਸਕਰ 2024 ਲਈ ਭੇਜੀ ਗਈ ਹੈ। ਇਹ ਫ਼ਿਲਮ ਅਮਰੀਕਾ ਰਹਿੰਦੇ ਇੱਕ ਸਿੱਖ ਵਿਅਕਤੀ ਵਿਸ਼ਵਜੀਤ ਸਿੰਘ ਦੀ ਕਹਾਣੀ ਉੱਤੇ ਅਧਾਰਿਤ ਹੈ।

ਭਾਰਤੀ ਮੂਲ ਦੇ ਉਨ੍ਹਾਂ ਦੇ ਪਰਿਵਾਰ ਨੇ 1984 ਦਾ ਦੌਰ ਹੰਢਾਇਆ ਹੈ, ਜਿਸ ਦੌਰਾਨ ਸਿੱਖਾਂ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਸਾਲ 2001 ਵਿੱਚ ਅਮਰੀਕਾ ਵਿੱਚ ਹੋਏ 9/11 ਦੇ ਵਰਲਡ ਟ੍ਰੇਡ ਸੈਂਟਰ ’ਤੇ ਹਮਲੇ ਤੋਂ ਬਾਅਦ ਦੇ ਹਾਲਾਤਾਂ ਨੂੰ ਫਿਲਮ ਵਿੱਚ ਬਿਆਨ ਕੀਤਾ ਗਿਆ ਹੈ ਜਿਸ ਦੌਰਾਨ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਇਸ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ, ਸਿੱਖਾਂ ਪ੍ਰਤੀ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਲਈ ਉਹ ਕੈਪਟਨ ਅਮੈਰਿਕਾ ਬਣਕੇ ਸੜਕਾਂ ਉੱਥੇ ਉੱਤਰਦੇ ਹਨ। ਇਸ ਬਾਰੇ ਉਨ੍ਹਾਂ ਉੱਤੇ ਇੱਕ ਫ਼ਿਲਮ ਵੀ ਬਣਦੀ ਹੈ ਤੇ ਉੱਥੋਂ 2019 ਦਰਮਿਆਨ ‘ਅਮੈਰਿਕਨ ਸਿੱਖ’ ਫ਼ਿਲਮ ਦਾ ਵੀ ਮੁੱਢ ਬੱਝਦਾ ਹੈ।

ਫ਼ਿਲਹਾਲ ਸਤੰਬਰ 2023 ਵਿੱਚ ਇਸ ਫ਼ਿਲਮ ਨੂੰ ਕਈ ਫ਼ਿਲਮ ਫੈਸਟੀਵਲਾਂ ਵਿੱਚ ਐਵਾਰਡ ਜਿੱਤਣ ਮਗਰੋਂ ਔਸਕਰ ਲਈ ਭੇਜਿਆ ਗਿਆ ਹੈ।

ਫ਼ਿਲਮ ਅਤੇ ਸਿੱਖਾਂ ਦੇ ਹਾਲ ਬਾਰੇ ਹੋਰ ਦੱਸ ਰਹੇ ਹਨ, ਖ਼ੁਦ ਵਿਸ਼ਵਜੀਤ ਸਿੰਘ।

(ਰਿਪੋਰਟ – ਸੁਨੀਲ ਕਟਾਰੀਆ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)