ਹੁਸ਼ਿਆਰਪੁਰ-ਜਲੰਧਰ ਹਾਈਵੇਅ 'ਤੇ ਐੱਲਪੀਜੀ ਟੈਂਕਰ 'ਚ ਧਮਾਕਾ, ਅੱਗ ਦੀ ਲਪੇਟ 'ਚ ਆਇਆ ਪਿੰਡ

ਤਸਵੀਰ ਸਰੋਤ, ani
ਸ਼ੁੱਕਰਵਾਰ ਰਾਤ ਨੂੰ ਜਲੰਧਰ ਹੁਸ਼ਿਆਰਪੁਰ ਹਾਈਵੇਅ 'ਤੇ ਇੱਕ ਐੱਲਪੀਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕਾ ਹੋ ਗਿਆ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਧਮਾਕਾ ਇੰਨਾ ਜ਼ਬਰਦਸਤੀ ਸੀ ਕਿ ਅੱਗ ਨੇੜੇ ਦੇ ਪਿੰਡ ਵਿੱਚ ਫੈਲ ਗਈ, ਜਿਸ ਕਰਕੇ ਕਈ ਘਰ ਅਤੇ ਦੁਕਾਨਾਂ ਵੀ ਅੱਗ ਦੀ ਲਪੇਟ ਵਿੱਚ ਆ ਗਈਆਂ।
ਦਰਅਸਲ ਜਲੰਧਰ ਹੁਸ਼ਿਆਰਪੁਰ ਹਾਈਵੇਅ 'ਤੇ ਮੰਡਿਆਲਾਂ ਵਿਖੇ ਸਥਿਤ ਹਿੰਦੁਸਤਾਨ ਪੈਟਰੋਲੀਅਮ ਬੋਤਲਿੰਗ ਪਲਾਂਟ ਤੋਂ ਕੁਝ ਦੂਰੀ 'ਤੇ ਐਲਪੀਜੀ ਗੈਸ ਵਾਲੇ ਇੱਕ ਟੈਂਕਰ ਦੀ ਮਹਿੰਦਰਾ ਪਿਕਅਪ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਕਰ ਪਲਟ਼ ਗਿਆ ਅਤੇ ਧਮਾਕਾ ਹੋ ਗਿਆ।
ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਹਾਲਾਂਕਿ ਕਈਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਹੋਰਨਾਂ ਥਾਂਵਾਂ ਉੱਤੇ ਰੈਫਰ ਕਰ ਦਿੱਤਾ ਗਿਆ।
ਪੰਜਾਬ ਦੇ ਕੈਬਨਿਟ ਮੰਤਰੀ ਰਵਜੋਤ ਸਿੰਘ ਵੀ ਹਾਦਸੇ ਵਾਲੀ ਥਾਂ ਉੱਤੇ ਜਾਇਜ਼ਾ ਲੈਣ ਪਹੁੰਚੇ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਹਾਦਸੇ ਉੱਤੇ ਅਫਸੋਸ ਜਤਾਉਂਦੇ ਹੋਏ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ।
ਉਨ੍ਹਾਂ ਕਿਹਾ, 'ਪਰਮਾਤਮਾ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਹਾਦਸੇ 'ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।'
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)



