ਫ਼ਰੀਦਕੋਟ ਦੀ ਇਸ ਔਰਤ ਦੇ ਖੇਸਾਂ ਤੇ ਦਰੀਆਂ ਦੀ ਕਿਉਂ ਹੈ ਵਿਦੇਸ਼ਾਂ 'ਚ ਵੀ ਮੰਗ

ਵੀਡੀਓ ਕੈਪਸ਼ਨ, ਖੱਡੀਆਂ ਅਤੇ ਖੇਸ ਦਰੀਆਂ ਬੁਣਨ ਵਾਲੇ ਛਿੰਦਰ ਕੌਰ ਦੇ ਹੁਨਰ ਦੀ ਸ਼ਲਾਘਾ ਵਿਦੇਸ਼ਾਂ ਵਿੱਚ ਵੀ ਹੈ।
ਫ਼ਰੀਦਕੋਟ ਦੀ ਇਸ ਔਰਤ ਦੇ ਖੇਸਾਂ ਤੇ ਦਰੀਆਂ ਦੀ ਕਿਉਂ ਹੈ ਵਿਦੇਸ਼ਾਂ 'ਚ ਵੀ ਮੰਗ
ਛਿੰਦਰ ਕੌਰ
ਤਸਵੀਰ ਕੈਪਸ਼ਨ, ਛਿੰਦਰ ਕੌਰ 10 ਸਾਲ ਦੀ ਉਮਰ ਤੋਂ ਖੱਡੀਆਂ ਦਾ ਕੰਮ ਕਰਦੇ ਹਨ।

ਕਰੀਬ ਦਹਾਕਿਆਂ ਤੋਂ ਖੱਡੀਆਂ ਉਪਰ ਖੇਸਾਂ ਦਰੀਆਂ ਬੁਣਨ ਵਾਲੇ ਛਿੰਦਰ ਕੌਰ ਨੇ ਕਦੇ ਸੋਚਿਆ ਨਹੀਂ ਸੀ ਕਿ ਇੱਕ ਦਿਨ ਸੱਤ ਸਮੁੰਦਰ ਪਾਰ ਤੋਂ ਵੀ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਹੋਵੇਗੀ। ਛਿੰਦਰ ਕੌਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋਡ ਦੇ ਰਹਿਣ ਵਾਲੇ ਹਨ। ਛਿੰਦਰ ਕੌਰ ਦੱਸਦੇ ਹਨ ਕਿ ਉਹਨਾਂ ਨੇ ਬਹੁਤ ਔਰਤਾਂ ਨੂੰ ਖੱਡੀਆਂ ਦੀ ਕਲਾ ਦਾ ਹੁਨਰ ਸਿਖਾਇਆ ਹੈ।

ਛਿੰਦਰ ਕੌਰ ਵੱਲੋਂ ਹੱਥੀ ਤਿਆਰ ਕੀਤੇ ਗਏ ਖੇਸ-ਦਰੀਆਂ ਅਤੇ ਖੱਦਰ ਦਾ ਹੋਰ ਸਮਾਨ ਨਾ ਸਿਰਫ਼ ਪੰਜਾਬ ਵਿੱਚ ਵਿਕਦਾ ਹੈ ਸਗੋਂ ਵਿਦੇਸ਼ਾਂ ਵਿੱਚ ਵੀ ਇਸ ਦੀ ਕਾਫ਼ੀ ਮੰਗ ਹੈ।

ਰਿਪੋਰਟ- ਸੁਰਿੰਦਰ ਸਿੰਘ ਮਾਨ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)