You’re viewing a text-only version of this website that uses less data. View the main version of the website including all images and videos.
ਆਨਲਾਈਨ ਠੱਗੀ ਦਾ ਸਕੈਮਰਸ ਨੇ ਲੱਭਿਆ ਨਵਾਂ ਤਰੀਕਾ, ਜਾਣੋ ਕੀ ਹੈ 'ਡਿਜੀਟਲ ਅਰੈਸਟ'
ਹਰ ਰੋਜ਼ ਸਕੈਮਰਸ ਨਵੀਆਂ ਚਾਲਾਂ ਨਾਲ ਲੋਕਾਂ ਨੂੰ ਠੱਗੀ ਅਤੇ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ।
"ਡਿਜੀਟਲ ਅਰੈਸਟ" ਵੀ ਇਹਨਾਂ 'ਚੋ ਹੀ ਇੱਕ ਨਵਾਂ ਤਰੀਕਾ ਹੈ, ਜਿਸ ਵਿੱਚ ਠੱਗ ਪੁਲਿਸ ਜਾਂ ਸਰਕਾਰੀ ਅਥਾਰਟੀ ਦਾ ਨਾਮ ਲੈ ਕੇ ਲੋਕਾਂ ਨੂੰ ਡਰਾਉਂਦੇ ਹਨ।
ਉਹ ਆਮ ਜਨਤਾ ਨੂੰ ਫੋਨ ਕਰਕੇ ਕਹਿੰਦੇ ਹਨ ਕਿ ਤੁਹਾਨੂੰ ਕਿਸੀ ਗੰਭੀਰ ਮੁਕੱਦਮੇ ਵਿੱਚ ਫਸਾਇਆ ਜਾ ਰਿਹਾ ਹੈ ਜਾਂ ਉਨ੍ਹਾਂ ਦੇ ਨਾਂ 'ਤੇ ਗੈਰ-ਕਾਨੂੰਨੀ ਸਮਾਨ ਮਿਲਿਆ ਹੈ।
ਇਹ ਠੱਗ ਲੰਬੀਆਂ ਵਟਸਐਪ ਜਾਂ ਸਕਾਈਪ ਕਾਲਾਂ ਦੁਆਰਾ ਲੋਕਾਂ ਨੂੰ ਧੋਖਾ ਦਿੰਦੇ ਹਨ, ਜਿਸ ਵਿੱਚ ਉਹ ਪੈਸੇ ਭੇਜਣ ਦੀ ਮੰਗ ਕਰਦੇ ਹਨ, ਨਹੀਂ ਤਾਂ ਅਰੈਸਟ ਕਰਨ ਦੀ ਧਮਕੀ ਦੇਂਦੇ ਹਨ।
ਇਸ ਤੋਂ ਇਲਾਵਾ, ਲੋਕਾਂ ਨੂੰ ਬਲੈਕਮੇਲ ਕਰਨ ਲਈ ਵੀਡੀਓ ਕਾਲਾਂ, ਧੋਖੇ ਵਾਲੀਆਂ ਈਮੇਲਾਂ ਅਤੇ ਠੱਗੀ ਵਾਲੇ ਲੋਨ ਐਪ ਵੀ ਵਰਤੇ ਜਾਂਦੇ ਹਨ।
ਸਰਕਾਰ ਨੇ ਸਾਲ 2023-24 ਵਿੱਚ ਇਸ ਤਰ੍ਹਾਂ ਦੇ ਸਾਈਬਰ ਅਪਰਾਧਾਂ ਵਿੱਚ 177 ਕਰੋੜ ਰੁਪਏ ਲੁੱਟੇ ਜਾਣ ਦੀ ਪੁਸ਼ਟੀ ਕੀਤੀ ਹੈ।
ਜੇਕਰ ਕਿਸੇ ਨੂੰ ਇਸ ਤਰ੍ਹਾਂ ਠੱਗੀਆਂ ਜਾਵੇ, ਤਾਂ ਉਨ੍ਹਾਂ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸਰਕਾਰ ਨੇ ਸਾਈਬਰ ਅਪਰਾਧਾਂ ਦੀ ਸ਼ਿਕਾਇਤ ਕਰਨ ਲਈ ਇਕ ਪੋਰਟਲ ਵੀ ਸ਼ੁਰੂ ਕੀਤਾ ਹੈ।
ਐਂਕਰ - ਤਨੀਸ਼ਾ ਚੌਹਾਨ, ਐਡਿਟ - ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ