'ਮੈਂ ਗੌਲਫ ਨੂੰ ਨਹੀਂ ਚੁਣਿਆ, ਗੌਲਫ ਨੇ ਮੈਨੂੰ ਚੁਣਿਆ', ਪਹਿਲੀ ਭਾਰਤੀ ਗੌਲਫਰ ਅਦਿਤੀ ਅਸ਼ੋਕ ਦਾ ਸਫ਼ਰ

ਵੀਡੀਓ ਕੈਪਸ਼ਨ, ਅਦਿਤੀ ਅਸ਼ੋਕ ਨੇ ਦੱਸਿਆ ਕਦੋਂ ਤੇ ਕਿਉਂ ਖੇਡਣਾ ਸ਼ੁਰੂ ਕੀਤਾ ਗੌਲਫ, ਜਾਣੋ ਕਿਵੇਂ ਬਣੇ ਗਏ ਮਿਸਾਲ
'ਮੈਂ ਗੌਲਫ ਨੂੰ ਨਹੀਂ ਚੁਣਿਆ, ਗੌਲਫ ਨੇ ਮੈਨੂੰ ਚੁਣਿਆ', ਪਹਿਲੀ ਭਾਰਤੀ ਗੌਲਫਰ ਅਦਿਤੀ ਅਸ਼ੋਕ ਦਾ ਸਫ਼ਰ
ਅਦਿਤੀ
ਤਸਵੀਰ ਕੈਪਸ਼ਨ, 26 ਸਾਲਾਂ ਅਦਿਤੀ ਓਲੰਪਿਕ ਖੇਡਾਂ 'ਚ 3 ਵਾਰ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਗੌਲਫਰ ਹੈ

26 ਸਾਲਾਂ ਅਦਿਤੀ ਓਲੰਪਿਕ ਖੇਡਾਂ 'ਚ 3 ਵਾਰ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਗੌਲਫਰ ਹੈ।

ਉਹ ਮਹਿਜ਼ 18 ਦੀ ਸਾਲ ਛੋਟੀ ਉਮਰ 'ਚ ਓਲੰਪਿਕਸ 'ਚ ਪਹੁੰਚ ਗਏ ਸਨ ਅਤੇ ਅਜਿਹਾ ਕਰਕੇ ਉਹ ਓਲੰਪਿਕਸ 'ਚ ਪਹੁੰਚਣ ਵਾਲੇ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਬਣੇ ਸਨ।

ਟੋਕੀਓ ਓਲੰਪਿਕਸ 2020 'ਚ ਉਹ ਚੌਥੇ ਸਥਾਨ 'ਤੇ ਰਹੇ, ਇਹ ਉਨ੍ਹਾਂ ਦਾ ਆਪਣਾ ਨਿੱਜੀ ਅਤੇ ਭਾਰਤ ਦਾ ਗੌਲਫ 'ਚ ਹੁਣ ਸਭ ਤੋਂ ਬਹਿਤਰ ਪ੍ਰਦਰਸ਼ਨ ਰਿਹਾ ਸੀ।

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਲਈ ਨਾਮਜ਼ਦ ਹੋਏ ਅਦਿਤੀ ਅਸ਼ੋਕ ਦੀਆਂ ਪ੍ਰਾਪਤੀਆਂ ਦੀ ਇੱਕ ਝਲਕ...

ਸਕ੍ਰਿਪਟ- ਸ਼ੈਲੀ ਭੱਟ, ਦਾਨਿਸ਼ ਆਲਮ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)