ਇਸ ਨੌਜਵਾਨ ਨੇ ਪੰਜਾਬ ’ਚ ਸ਼ੁਰੂ ਕੀਤਾ ਗੁੜ ਦਾ ਕਾਰੋਬਾਰ, ਜੋ ਵਿਦੇਸ਼ਾਂ ਤੱਕ ਪਹੁੰਚਾਇਆ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਇੱਕ ਨੌਜਵਾਨ ਕਿਸਾਨ ਕੌਸ਼ਲ ਸਿੰਘ ਦੀ ਇੱਕ ਪਹਿਲ ਸਦਕਾ ਇੱਥੋਂ ਦੀਆਂ ਕਈ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਮਿਲ ਗਿਆ ਹੈ।
ਕੌਸ਼ਲ ਸਿੰਘ ਖੁਦ ਤਾਂ ਇੱਕ ਕਾਮਯਾਬ ਕਾਰੋਬਾਰੀ ਬਣ ਕੇ ਉਭਰੇ ਹੀ ਹਨ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਕਈ ਲੋਕਾਂ ਲਈ ਵੀ ਮੌਕੇ ਖੋਲ੍ਹੇ ਹਨ।
ਕਰੀਬ 9 ਸਾਲ ਪਹਿਲਾਂ ਕੌਸ਼ਲ ਸਿੰਘ ਨੇ ਗੁੜ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ ਜੋ ਕਿ ਅੱਜ ਇੱਕ ਵੱਡੇ ਯੂਨਿਟ ਵਿੱਚ ਤਬਦੀਲ ਹੋ ਗਿਆ ਹੈ, ਇੱਥੋਂ ਤੱਕ ਕਿ ਪਿੰਡ ਪੱਧਰ ਉੱਤੇ ਬਣਾਇਆ ਜਾ ਰਿਹਾ ਇਹ ਗੁੜ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਵਿਕ ਰਿਹਾ ਹੈ।

ਇਸ ਨੌਜਵਾਨ ਨੇ ਬੀਐੱਸਸੀ (ਐਗਰੀਕਲਚਰ) ਦੀ ਕੀਤੀ ਹੋਈ ਹੈ। ਕੌਸ਼ਲ ਸਿੰਘ ਦੱਸਦੇ ਹਨ ਕਿ ਜਿਸ ਦਿਨ ਉਨ੍ਹਾਂ ਨੇ ਛੋਟੇ ਪੱਧਰ ਤੇ ਕੰਮ ਦੀ ਸ਼ੁਰੂਆਤ ਕੀਤੀ ਤਾਂ ਪਿੰਡ ਦੀਆਂ ਔਰਤਾਂ ਨੇ ਉਨ੍ਹਾਂ ਦੇ ਇਸ ਕੰਮ ਵਿੱਚ ਵੱਡਾ ਸਾਥ ਦਿੱਤਾ ਅਤੇ ਉਹ ਅੱਜ ਵੀ ਜਾਰੀ ਹੈ।
ਕਰੀਬ 10 ਔਰਤਾਂ ਪੈਕਿੰਗ ਅਤੇ ਹੋਰ ਕੰਮ ਦੀ ਦੇਖਰੇਖ ਕਰਦੀਆਂ ਹਨ। ਇਨ੍ਹਾਂ ਔਰਤਾਂ ਦਾ ਵੀ ਕਹਿਣਾ ਹੈ ਕਿ ਨੌਕਰੀ ਮਿਲਣ ਅਤੇ ਕੰਮ ਕਰਨ ਨਾਲ ਉਨ੍ਹਾਂ ਨੂੰ ਕਾਫੀ ਲਾਭ ਹੋਇਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਰੁਜ਼ਗਾਰ ਮਿਲਣ ਨਾਲ ਉਨ੍ਹਾਂ ਦੀ ਜ਼ਿੰਦਗੀ ਵੀ ਕਈ ਬਦਲੀ ਗਈ, ਉਹ ਆਪਣੇ ਬੱਚਿਆਂ ਪੜ੍ਹਾਉਣ-ਲਿਖਾਉਣ ਅਤੇ ਚੰਗਾ ਜੀਵਨ ਦੇਣ ਦੇ ਕਾਬਿਲ ਹੋਈਆਂ ਹਨ।
(ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਸ਼ਾਦ ਮਿੱਦਤ)



