ਪਾਕਿਸਤਾਨ ਵਿੱਚ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੀਬੀ ਬੁਸ਼ਰਾ ਬਾਰੇ ਹੋ ਰਹੀ ਚਰਚਾ ਬਾਰੇ ਹਨੀਫ਼ ਦਾ ਵਲੌਗ
ਪਾਕਿਸਤਾਨ ਵਿੱਚ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੀਬੀ ਬੁਸ਼ਰਾ ਬਾਰੇ ਹੋ ਰਹੀ ਚਰਚਾ ਬਾਰੇ ਹਨੀਫ਼ ਦਾ ਵਲੌਗ
ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਪਤਨੀ ਬੀਬੀ ਬੁਸ਼ਰਾ ਬਾਰੇ ਚਰਚਾ ਹੋ ਰਹੀ ਹੈ। ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨੇ ਇਸ ’ਤੇ ਟਿੱਪਣੀ ਕੀਤੀ ਹੈ।
ਹੁਣ ਪਾਕਿਸਤਾਨ ਵਿੱਚ ਅਸੀਂ ਇੱਕ ਵੱਡੀ ਜਾਦੂਗਰਨੀ ਲੱਭ ਲਈ ਹੈ। ਉਸ ਦਾ ਨਾਮ ਹੈ ਬੁਸ਼ਰਾ ਬੀਬੀ। ਉਹ ਪਾਕ ਪਟਨ ਦੀ ਰੂਹਾਨੀ ਸ਼ਖ਼ਸੀਅਤ ਹੁੰਦੀ ਸੀ। ਫਿਰ ਉਸ ਨੇ ਆਪਣਾ ਬੰਦਾ ਛੱਡ ਦਿੱਤਾ ਅਤੇ ਇਮਰਾਨ ਖ਼ਾਨ ਨਾਲ ਵਿਆਹ ਕਰਵਾ ਲਿਆ ਤੇ ਫਰਸਟ ਲੇਡੀ ਬਣ ਗਈ।
ਪਰਦਾ ਕਰਨ ਵਾਲੀ ਔਰਤ ਸੀ ਪਰ ਲੋਕਾਂ ਨੇ ਪਹਿਲੇ ਹੀ ਦਿਨ ਤੋਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਪਰਦਾ ਉਸ ਨੇ ਆਪਣੇ ਜਾਦੂ-ਟੂਣੇ 'ਤੇ ਪਾਇਆ ਹੋਇਆ ਹੈ। ਨਾਲ ਹੀ ਇਹ ਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਉਸ ਦਾ ਮੁਰੀਦ ਹੈ, ਇਹ ਜੋ ਕਹਿੰਦੀ ਹੈ, ਉਹ ਕਰਦਾ ਰਹਿੰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



