ਓਡੀਸ਼ਾ ਰੇਲ ਹਾਦਸਾ: ਕੇਂਦਰੀ ਰੇਲ ਮੰਤਰੀ ਨੇ ਹਾਦਸੇ ਦੇ ਕਾਰਨਾਂ ਅਤੇ ਜ਼ਿੰਮੇਵਾਰ ਲੋਕਾਂ ਬਾਰੇ ਕੀ ਕਿਹਾ- ਵੀਡੀਓ
ਓਡੀਸ਼ਾ ਰੇਲ ਹਾਦਸਾ: ਕੇਂਦਰੀ ਰੇਲ ਮੰਤਰੀ ਨੇ ਹਾਦਸੇ ਦੇ ਕਾਰਨਾਂ ਅਤੇ ਜ਼ਿੰਮੇਵਾਰ ਲੋਕਾਂ ਬਾਰੇ ਕੀ ਕਿਹਾ- ਵੀਡੀਓ

ਤਸਵੀਰ ਸਰੋਤ, ani
ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਰੇਲ ਹਾਦਸੇ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਨੇ ਹਾਦਸੇ ਵਾਲੀ ਥਾਂ 'ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਲਿਆ ਜਾਇਜ਼ਾ।
ਇਹ ਹਾਦਸਾ 2 ਜੂਨ 2023 ਨੂੰ ਸ਼ਾਮ 7 ਵਜੇ ਓਡੀਸ਼ਾ ਦੇ ਬਾਲਾਸੋਰ ਨੇੜੇ ਬਹਾਨਗਾ ਬਾਜ਼ਾਰ ਸਟੇਸ਼ਨ ਨੇੜੇ ਵਾਪਰਿਆ।
ਇਸ ਦੌਰਾਨ ਤਿੰਨ ਟਰੇਨਾਂ ਹਾਦਸੇ ਦਾ ਸ਼ਿਕਾਰ ਹੋਈਆਂ। ਹਾਦਸੇ ਵਿੱਚ ਹੁਣ ਤੱਕ 275 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।