You’re viewing a text-only version of this website that uses less data. View the main version of the website including all images and videos.
ਦੁਨੀਆਂ ਦੇ ਸਭ ਤੋਂ ਵੱਡੇ ਸਮੁੰਦਰੀ ਜਹਾਜ਼ ਵਿੱਚ ਕੀ ਹੈ ਨਵਾਂ ਅਤੇ ਖ਼ਾਸ
ਦੁਨੀਆ ਦਾ ਸਭ ਤੋਂ ਵੱਡਾ ਕਰੂਜ਼ ਜਹਾਜ਼ ਆਪਣੀ ਪਹਿਲੀ ਯਾਤਰਾ ਫਲੋਰੀਡਾ ਦੇ ਮਿਆਮੀ ਤੋਂ ਭਰ ਰਿਹਾ ਹੈ।
'ਆਈਕਨ ਆਫ਼ ਦਾ ਸੀਜ਼' ਨਾਮ ਦਾ ਇਹ ਕਰੂਜ਼ ਜਹਾਜ਼ 365 ਮੀਟਰ ਯਾਨੀ 1,197 ਫੁੱਟ ਲੰਬਾ ਹੈ। ਇਸ ਵਿੱਚ 20 ਡੈੱਕ ਹਨ ਅਤੇ 7,600 ਯਾਤਰੀ ਇੱਕੋ ਸਮੇਂ ਸਫ਼ਰ ਕਰ ਸਕਦੇ ਹਨ।
ਇਹ ਕਰੂਜ਼ ਰੌਇਲ ਕੈਰੇਬੀਅਨ ਗਰੁੱਪ ਨਾਲ ਸਬੰਧਤ ਹੈ। ਆਪਣੀ ਪਹਿਲੀ ਯਾਤਰਾ ਦੌਰਾਨ ਇਹ ਕਰੂਜ਼ ਜਹਾਜ਼ ਸੱਤ ਦਿਨਾਂ ਦਾ ਸਫਰ ਪੂਰਾ ਕਰੇਗਾ।
ਇਸ ਜਹਾਜ਼ ਵਿੱਚ ਸੱਤ ਸਵੀਮਿੰਗ ਪੂਲ ਹਨ। ਇਸ ਤੋਂ ਇਲਾਵਾ ਇਸ ਵਿੱਚ ਛੇ ਵਾਟਰਸਲਾਈਡ, 40 ਰੈਸਟੋਰੈਂਟ, ਬਾਰ ਅਤੇ ਲੌਂਜ ਵੀ ਹਨ।
ਇਸ ਜਹਾਜ਼ ਵਿਚ ਸੈਂਟਰਲ ਪਾਰਕ ਨਾਂ ਦਾ ਇਕ ਛੋਟਾ ਜਿਹਾ ਬਗੀਚਾ ਵੀ ਹੈ ਜਿਸ ਵਿਚ ਅਸਲੀ ਰੁੱਖ ਅਤੇ ਪੌਦੇ ਲਗਾਏ ਗਏ ਨੇ। ਇਸ ਪਾਰਕ ਉੱਪਰ ਇੱਕ ਤੈਰਾਕ ਦੀ ਮੂਰਤੀ ਲਗਾਈ ਹੋਈ ਹੈ।
ਦੂਜੇ ਪਾਸੇ ਵਾਤਾਵਰਣ ਪ੍ਰੇਮੀ ਇਸ ਜਹਾਜ਼ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਐੱਲ ਐੱਨ ਜੀ 'ਤੇ ਚੱਲਣ ਵਾਲਾ ਇਹ ਜਹਾਜ਼ ਸਮੁੰਦਰ ਵਿੱਚ ਭਾਰੀ ਮਾਤਰਾ 'ਚ ਮੀਥੇਨ ਗੈਸ ਛੱਡੇਗਾ।
ਸਮੁੰਦਰੀ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਰਵਾਇਤੀ ਸਮੁੰਦਰੀ ਬਾਲਣ ਦੀ ਤੁਲਨਾ ਵਿੱਚ ਐਲਐਨਜੀ ਬਿਹਤਰ ਹੈ ।
ਇਹ ਘੱਟ ਮਾਤਰਾ ਵਿੱਚ ਪ੍ਰਦੂਸ਼ਣ ਕਰੇਗਾ ਪਰ ਇਸ ਦੇ ਲੀਕ ਹੋਣ ਦੀ ਸੰਭਾਵਨਾ ਬਣ ਰਹਿੰਦੀ ਹੈ।
ਹਾਲਾਂਕਿ, ਰੌਇਲ ਕੈਰੇਬੀਅਨ ਗਰੁੱਪ ਦੇ ਬੁਲਾਰੇ ਨੇ ਕਿਹਾ ਹੈ ਕਿ ਆਧੁਨਿਕ ਜਹਾਜ਼ਾਂ ਦੇ ਅੰਤਰਰਾਸ਼ਟਰੀ ਸਮੁੰਦਰੀ ਮਿਆਰ ਅਨੁਸਾਰ ਇਹ ਜਹਾਜ਼ 24 ਫੀਸਦੀ ਘੱਟ ਗੈਸ ਦਾ ਕੱਢਦਾ ਹੈ।