ਸਮ੍ਰਿਤੀ ਮੰਧਾਨਾ ਨੂੰ ਮਹਿਲਾ ਕ੍ਰਿਕਟ 'ਚ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਕਿਉਂ ਮੰਨਿਆ ਜਾਂਦਾ ਹੈ

ਸਾਲ 2024 ਵਿੱਚ ਸਮ੍ਰਿਤੀ ਮੰਧਾਨਾ ਨੇ ਰਿਕਾਰਡ 1659 ਦੌੜਾਂ ਬਣਾਈਆਂ ਸਨ। ਇਹ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਿਸੇ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਸਕੋਰ ਹੈ।
ਇਸ ਵਿੱਚ ਚਾਰ ਵਨਡੇ ਸੈਂਕੜੇ ਸ਼ਾਮਲ ਸਨ ਜੋ ਕਿ ਕਿਸੇ ਵੀ ਮਹਿਲਾ ਕ੍ਰਿਕਟਰ ਵੱਲੋਂ ਸਭ ਤੋਂ ਵੱਧ ਹਨ। ਉਹ 2024 ਮਹਿਲਾ ਪ੍ਰੀਮੀਅਰ ਲੀਗ ਜਿੱਤਣ ਵਾਲੀ ਟੀਮ RCB ਦੀ ਕਪਤਾਨ ਸਨ।
ਸਮ੍ਰਿਤੀ 2023 ਏਸ਼ੀਅਨ ਖੇਡਾਂ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਉਪ-ਕਪਤਾਨ ਸਨ।
ਸਮ੍ਰਿਤੀ 2018 ਅਤੇ 2022 ਵਿੱਚ ICC ਮਹਿਲਾ ਕ੍ਰਿਕਟਰ ਪੁਰਸਕਾਰ ਵੀ ਜਿੱਤ ਚੁੱਕੇ ਹਨ।
ਉਹ ਆਸਟ੍ਰੇਲੀਆ ਦੀ ਐਲਿਸ ਪੈਰੀ ਤੋਂ ਬਾਅਦ ਦੂਜੇ ਕ੍ਰਿਕਟਰ ਹਨ, ਜਿਨ੍ਹਾਂ ਨੇ ਇਹ ਪੁਰਸਕਾਰ ਦੋ ਵਾਰ ਜਿੱਤਿਆ।
ਸਮ੍ਰਿਤੀ 2022 ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ।
ਉਹ 2020 ਵਿੱਚ T20 ਵਿਸ਼ਵ ਕੱਪ ਅਤੇ 2017 ਵਿੱਚ ਵਨ ਡੇਅ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤੀ ਟੀਮ ਵਿੱਚ ਵੀ ਸ਼ਾਮਿਲ ਸਨ।
ਸਮ੍ਰਿਤੀ ਨੇ ਛੇ ਸਾਲ ਦੀ ਉਮਰ ਵਿੱਚ ਆਪਣੇ ਭਰਾ ਨੂੰ ਖੇਡਦਿਆਂ ਦੇਖ ਕ੍ਰਿਕਟ ਖੇਡਣ ਦਾ ਫੈਸਲਾ ਕੀਤਾ ਸੀ।
ਸਮ੍ਰਿਤੀ ਨੇ ਸਾਲ 2013 ਵਿਚ 16 ਸਾਲ ਦੀ ਉਮਰ 'ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ।
ਸਮ੍ਰਿਤੀ ਨੂੰ ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨਾਂ ਵਿੱਚੋਂ ਇੱਕ ਅਰਜੁਨ ਪੁਰਸਕਾਰ ਵੀ ਮਿਲ ਚੁੱਕਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



