ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਹਵਾਈ ਜਹਾਜ਼ ਕ੍ਰੈਸ਼ ਹੋਣ ਮਗਰੋਂ ਕੀ ਹਨ ਹਾਲਾਤ
ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ।
ਅਹਿਮਦਾਬਾਦ ਏਅਰਪੋਰਟ ਟਰਮਿਨਲ -1 ਦੇ ਮੈਨੇਜਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਏਅਰਪੋਰਟ ਏਰੀਆ ਦੇ ਬਾਹਰ ਧੂੰਆਂ ਵੇਖਿਆ ਗਿਆ ਹੈ। ਉਸ ਦੀ ਜਾਂਚ ਲਈ ਪੂਰੀ ਟੀਮ ਘਟਨਾ ਵਾਲੀ ਥਾਂ ਉੱਤੇ ਭੇਜੀ ਗਈ ਹੈ।
ਏਅਰ ਇੰਡੀਆ ਅਤੇ ਇਸਦੀ ਮੂਲ ਕੰਪਨੀ ਟਾਟਾ ਗਰੁੱਪ ਨੇ ਇੱਕ ਬਿਆਨ ਜਾਰੀ ਕਰਕੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਹਾਜ਼ ਵਿੱਚ 242 ਲੋਕ ਸਵਾਰ ਸਨ।

ਤਸਵੀਰ ਸਰੋਤ, ANI Via CISF
ਅਹਿਮਦਾਬਾਦ ਜ਼ੋਨ-4 ਦੇ ਡੀਸੀਪੀ ਕਨਨ ਦੇਸਾਈ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ। ਏਅਰਲਾਈਨ ਨੇ ਕਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ।
ਫਲਾਈਟ ਰਡਾਰ ਦੇ ਡੇਟਾ ਮੁਤਾਬਕ, ਸਥਾਨਕ ਸਮੇਂ ਦੁਪਹਿਰ 1:30 ਵਜੇ ਜ਼ਮੀਨ 'ਤੇ ਜਹਾਜ਼ ਰਿਕਾਰਡ ਕੀਤਾ ਗਿਆ। ਸਥਾਨਕ ਸਮੇਂ ਦੁਪਹਿਰੇ 1:34: ਜਹਾਜ਼ ਜ਼ਮੀਨੀ ਪੱਧਰ 'ਤੇ ਰਿਹਾ, ਗਤੀ ਵਧ ਰਹੀ ਸੀ। ਜਦਕਿ ਸਥਾਨਕ ਸਮੇਂ ਦੁਪਹਿਰੇ 1:38: ਅਚਾਨਕ 625 ਫੁੱਟ ਅਤੇ 174 ਨੋਟਸ 'ਤੇ ਉੱਚਾਈ ʼਤੇ ਜਹਾਜ਼ ਚੜਿਆ ਅਤੇ ਫਿਰ ਸਿਗਨਲ ਗੁਆਚ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



