ਰਮੇਸ਼ ਸਿੰਘ ਅਰੋੜਾ : 'ਕਰਤਾਰਪੁਰ ਸਾਹਿਬ ਆਸ ਨਾਲੋਂ ਕਿਤੇ ਘੱਟ ਸਿੱਖ ਸ਼ਰਧਾਲੂ ਭਾਰਤ ਤੋਂ ਆਉਂਦੇ ਨੇ'

ਵੀਡੀਓ ਕੈਪਸ਼ਨ, ਕਰਤਾਰਪੁਰ ਲਾਂਘੇ ਉੱਤੇ ਅੰਬੈਸਡਰ-ਐਟ-ਲਾਰਜ ਦੀ ਨਿਯੁਕਤੀ, ਪਾਕਿਸਤਾਨ ਨੇ ਦਿੱਤਾ ਇਹ ਜ਼ਿੰਮਾ
ਰਮੇਸ਼ ਸਿੰਘ ਅਰੋੜਾ : 'ਕਰਤਾਰਪੁਰ ਸਾਹਿਬ ਆਸ ਨਾਲੋਂ ਕਿਤੇ ਘੱਟ ਸਿੱਖ ਸ਼ਰਧਾਲੂ ਭਾਰਤ ਤੋਂ ਆਉਂਦੇ ਨੇ'

ਪਾਕਿਸਤਾਨ ਸਰਕਾਰ ਨੇ ਰਮੇਸ਼ ਸਿੰਘ ਅਰੋੜਾ ਨੂੰ ਕਰਤਾਰਪੁਰ ਲਾਂਘੇ ਲਈ ਅੰਬੈਸਡਰ-ਐਟ-ਲਾਰਜ ਨਿਯੁਕਤ ਕੀਤਾ ਹੈ। ਰਮੇਸ਼ ਸਿੰਘ ਅਰੋੜਾ ਕਰਤਾਰਪੁਰ ਨੇੜੇ ਪੈਂਦੇ ਨਾਰੋਵਾਲ ਹਲਕੇ ਤੋਂ ਐੱਮਪੀਏ ਵੀ ਹਨ।

ਇਸ ਅਹੁਦੇ ਤਹਿਤ ਉਨ੍ਹਾਂ ਨੂੰ ਦੁਨੀਆਂ ਭਰ ਦੇ ਸਿੱਖਾਂ ਨਾਲ ਰਾਬਤਾ ਕਾਇਮ ਰੱਖਣ ਅਤੇ ਭਾਰਤੀ ਯਾਤਰੀਆਂ ਦੀ ਗਿਣਤੀ ਵਧਾਉਣ ਦਾ ਜ਼ਿੰਮਾ ਦਿੱਤਾ ਗਿਆ ਹੈ। ਬੀਬੀਸੀ ਪੰਜਾਬੀ ਨੇ ਰਮੇਸ਼ ਸਿੰਘ ਅਰੋੜਾ ਨਾਲ ਖਾਸ ਗੱਲਬਾਤ ਕੀਤੀ। 9 ਨਵੰਬਰ 2019 ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ।

ਰਿਪੋਰਟ- ਅਲੀ ਕਾਜ਼ਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)