ਕੁਦਰਤ ਦੀ ਬਿਹਤਰੀ ਲਈ 90 ਸਾਲ ਦੇ ਇਸ ਕਿਸਾਨ ਦਾ ਤਹੱਈਆ
ਕੁਦਰਤ ਦੀ ਬਿਹਤਰੀ ਲਈ 90 ਸਾਲ ਦੇ ਇਸ ਕਿਸਾਨ ਦਾ ਤਹੱਈਆ
ਸੰਗਰੂਰ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਸੇਖੋਂ ਆਪਣੇ ਜੱਦੀ ਪਿੰਡ ਫਤਹਿਗੜ੍ਹ ਛੰਨਾ ਵਿਖੇ ਆਪਣੀ ਤਕਰੀਬਨ 40 ਏਕੜ ਜ਼ਮੀਨ ’ਤੇ ਖੇਤੀ ਕਰ ਰਹੇ ਹਨ। 1951 ਤੋਂ ਲਗਾਤਾਰ ਖੇਤੀਬਾੜੀ ਕਰਦੇ ਹਰਵਿੰਦਰ ਦੀ ਉਮਰ ਇਸ ਵੇਲੇ 90 ਸਾਲ ਹੈ ਅਤੇ ਲੰਘੇ 5 ਸਾਲ ਤੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਹੀ ਉਹ ਕਣਕ ਦੀ ਬਿਜਾਈ ਕਰ ਰਹੇ ਹਨ। ਆਪਣੇ ਤਜਰਬੇ ਦੇ ਆਧਾਰ ਉੱਤੇ ਉਹ ਦੱਸਦੇ ਹਨ ਕਿ ਪਹਿਲਾਂ ਲੇਬਰ ਵੱਲ਼ੋਂ ਹੱਥੀ ਕੰਮ ਹੁੰਦਾ ਸੀ ਤਾਂ ਪਰਾਲੀ ਨੂੰ ਅੱਗ ਨਹੀਂ ਲਗਦੀ ਸੀ।
ਹਰਵਿੰਦਰ ਮੁਤਾਬਕ ਪਰਾਲੀ ਨੂੰ ਮਿੱਟੀ ’ਚ ਮਿਲਾਉਣ ਅਤੇ ਪਾਣੀ ਦੇਣ ਤੋਂ ਬਾਅਦ ਇਹੀ ਪਰਾਲੀ ਖਾਦ ਦਾ ਕੰਮ ਕਰਦੀ ਹੈ ਅਤੇ ਉਪਜਾਊ ਸ਼ਕਤੀ ਵੱਧ ਜਾਂਦੀ ਹੈ। ਪਰਾਲੀ ਨੂੰ ਅੱਗ ਨਾ ਲਗਾਉਣ ਦਾ ਫ਼ੈਸਲਾ ਉਨ੍ਹਾਂ ਨੇ ਵਾਤਾਵਰਨ ਦਾ ਧਿਆਨ ਰੱਖਣ ਦੇ ਖ਼ਿਆਲ ਨਾਲ ਕੀਤਾ।
(ਰਿਪੋਰਟ – ਚਰਨਜੀਵ ਕੌਸ਼ਲ, ਐਡਿਟ – ਦੇਵੇਸ਼ ਸਿੰਘ)



