ਕੈਨੇਡਾ 'ਚ ਮੋਰਚਾ ਲਾਈ ਬੈਠੇ ਪੰਜਾਬੀ ਵਿਦਿਆਰਥੀ ਕੈਨੇਡਾ-ਭਾਰਤ ਤਣਾਅ ਬਾਰੇ ਕੀ ਕਹਿੰਦੇ ਹਨ

ਵੀਡੀਓ ਕੈਪਸ਼ਨ, ਕੈਨੇਡਾ ਵਿੱਚ ਮੋਰਚਾ ਲਾ ਕੇ ਬੈਠੇ ਪੰਜਾਬੀ ਕੈਨੇਡਾ ਅਤੇ ਭਾਰਤ ਤਣਾਅ ਬਾਰੇ ਕੀ ਕਹਿੰਦੇ ਹਨ
ਕੈਨੇਡਾ 'ਚ ਮੋਰਚਾ ਲਾਈ ਬੈਠੇ ਪੰਜਾਬੀ ਵਿਦਿਆਰਥੀ ਕੈਨੇਡਾ-ਭਾਰਤ ਤਣਾਅ ਬਾਰੇ ਕੀ ਕਹਿੰਦੇ ਹਨ

ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਹੋਇਆ ਹੈ। ਇਹ ਕੌਮਾਂਤਰੀ ਵਿਦਿਆਰਥੀ ਮੰਨਦੇ ਹਨ ਕਿ ਚੋਣਾਵੀ ਕਾਰਨਾਂ ਕਰਕੇ ਸਿਆਸੀ ਪਾਰਟੀਆਂ ਉਨ੍ਹਾਂ ਦੇ ਮੁੱਦਿਆ ਵੱਲ ਗੌਰ ਨਹੀਂ ਕਰ ਰਹੀਆਂ। 46 ਦਿਨਾਂ ਤੋਂ ਬਰੈਂਮਪਟ ਵਿੱਚ ਵਿਦਿਆਰਥੀਆਂ ਦਾ ਧਰਨਾ ਜਾਰੀ ਹੈ। ਵਿਦਿਆਰਥੀਆਂ ਦੀ ਮੰਗ ਹੈ ਕਿ ਜਿਨ੍ਹਾਂ ਦੀ ਸਾਲ 2024-25 ਵਿੱਚ ਵਰਕ ਪਰਮਿਟ ਦੀ ਮਿਆਦ ਮੁੱਕ ਰਹੀ ਹੈ ਉਨ੍ਹਾਂ ਦੀ ਮਿਆਦ ਵਧਾਈ ਜਾਵੇ। ਵਿਦਿਆਰਥੀਆਂ ਦੀ ਇਹ ਵੀ ਮੰਗ ਹੈ ਕਿ ਉ੍ਹਾਂ ਨੂੰ 5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ।

ਰਿਪੋਰਟ:ਖੁਸ਼ਹਾਲ ਲਾਲੀ, ਐਡਿਟ:ਰਾਜਨ ਪਪਨੇਜਾ

ਕੈਨੇਡਾ
ਤਸਵੀਰ ਕੈਪਸ਼ਨ, ਵਰਕ ਪਰਮਿਟ ਸਣੇ ਕੁਝ ਹੋਰ ਮੰਗਾਂ ਨੂੰ ਲੈ ਕੇ ਵਿਦਿਆਰਥੀ ਕੈਨੇਡਾ ਵਿੱਚ ਧਰਨਾ ਦੇ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)