ਪਾਕਿਸਤਾਨ ਵਿੱਚ ਕੁੜੀਆਂ ਨੇ ਮਿਲਕੇ ਬਣਾਈ ਦੇਸ ਦੀ ਪਹਿਲੀ ਫ਼ਾਰਮੂਲਾ-1 ਕਾਰ
ਪਾਕਿਸਤਾਨ ਵਿੱਚ ਕੁੜੀਆਂ ਨੇ ਮਿਲਕੇ ਬਣਾਈ ਦੇਸ ਦੀ ਪਹਿਲੀ ਫ਼ਾਰਮੂਲਾ-1 ਕਾਰ
- ਲੇਖਕ, ਨਾਜ਼ਿਸ਼ ਫ਼ੈਜ਼ ਅਤੇ ਨੋਮਾਨ ਮਸਰੂਰ
- ਰੋਲ, ਬੀਬੀਸੀ ਲਈ
ਹਾਲ ਹੀ ’ਚ ਟੈਸਲਾ ਕੰਪਨੀ ਨੇ ਪਾਕਿਸਤਾਨ ਦੇ ਪਹਿਲੇ ਫਾਰਮੂਲਾ ਵਨ ਕਾਰ ਪ੍ਰੋਜੈਕਟ ਨੂੰ ਮਦਦ ਦਾ ਐਲਾਨ ਕੀਤਾ ਹੈ। ਨੇਵੀ ਇੰਜੀਨਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਇਹ ਪ੍ਰੋਜੈਕਟ 2016 ਵਿੱਚ ਸ਼ੁਰੂ ਕੀਤਾ ਸੀ। ਇਸ ਟੀਮ ਵਿੱਚ ਕੁੱਲ 35 ਮੈਂਬਰ ਹਨ, ਜਿਨ੍ਹਾਂ ਵਿੱਚੋਂ 10 ਕੁੜੀਆਂ ਹਨ। ਇਸ ਮਹਿੰਗੇ ਪ੍ਰੋਜੈਕਟ ਵਿੱਚ ਸਪੌਂਸਰਸ਼ਿਪ ਲਈ ਇਨ੍ਹਾਂ ਨੇ ਸਖ਼ਤ ਮਿਹਨਤ ਵੀ ਕੀਤੀ। ਫਾਰਮੂਲਾ ਵਨ ਕਾਰ ਬਣਾਉਣ ਦਾ ਸਫ਼ਰ ਇਸ ਟੀਮ ਦਾ ਕਿਸ ਤਰ੍ਹਾਂ ਦਾ ਰਿਹਾ ਅਤੇ ਕੀ ਸਨ ਤਜਰਬੇ ਰਹੇ, ਇਸ ਟੀਮ ਦੀਆਂ ਕੁਝ ਕੁੜੀਆਂ ਨੇ ਸਾਂਝਾ ਕੀਤਾ।



