ਬੰਗਲਾਦੇਸ਼ ਦੇ ਢਾਕਾ ਦਾ ਉਹ ਗੁਰਦੁਆਰਾ ਜਿੱਥੇ ਗੁਰੂ ਨਾਨਕ ਦੇਵ ਯਾਤਰਾ ਵੇਲੇ ਰੁਕੇ ਸਨ
ਜਦੋਂ ਗੁਰੂ ਨਾਨਕ ਦੇਵ ਉਦਾਸੀਆਂ ਕਰ ਰਹੇ ਸਨ ਤਾਂ ਬੰਗਲਾਦੇਸ਼ ਵਿੱਚ ਵੀ ਪਹੁੰਚੇ ਸਨ, ਢਾਕਾ ਵਿੱਚ ਗੁਰਦੁਆਰਾ ਨਾਨਕਸ਼ਾਹੀ ਵੀ ਮੌਜੂਦ ਹੈ।
ਬੰਗਲਾਦੇਸ਼ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਐਗਜ਼ੈਕੇਟਿਵ ਮੈਂਬਰ ਮ੍ਰਿੰਤੁਜੋਏ ਕੁਮਾਰ ਰੋਏ ਕਹਿੰਦੇ ਹਨ ਕਿ 500 ਸਾਲ ਪਹਿਲਾਂ ਇਹ ਥਾਂ ਅਜਿਹੀ ਨਹੀਂ ਸੀ।
"ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਬਾਅਦ ਇਹ ਥਾਂ ਗੁਰਦੁਆਰਾ ਨਾਨਕਸ਼ਾਹੀ ਬਣ ਗਈ। ਉਸ ਵੇਲੇ ਇਸ ਇਲਾਕੇ ਦੇ ਰਾਜੇ ਨੇ ਇਹ ਥਾਂ ਗੁਰੂ ਨਾਨਕ ਦੇਵ ਜੀ ਨੂੰ ਦਿੱਤੀ ਸੀ।"
"ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਕਈ ਗੁਰਦੁਆਰੇ ਸਥਾਪਤ ਕੀਤੇ। ਇਨ੍ਹਾਂ ਵਿੱਚੋਂ ਕੁਝ ਸੰਭਾਲ ਦੀ ਘਾਟ ਕਰ ਕੇ ਲੁਪਤ ਹੋ ਗਏ ਹਨ। ਕੁਝ ਗੁਰਦੁਆਰੇ 71 ਦੀ ਜੰਗ ਵੇਲੇ ਨੁਕਸਾਨੇ ਗਏ।"
ਹੁਣ ਬੰਗਲਾਦੇਸ਼ ਵਿੱਚ 5 ਗੁਰਦੁਆਰੇ ਹਨ ਜਿਨ੍ਹਾਂ ਵਿਚੋਂ ਦੋ ਢਾਕਾ ਵਿੱਚ ਹਨ ਅਤੇ ਇਹ ਗੁਰਦੁਆਰੇ ਬੰਗਲਾਦੇਸ਼ ਵਿਚਲੇ ਗੁਰਦੁਆਰਿਆਂ ਦਾ ਕੇਂਦਰ ਹੈ।

ਉਹ ਅਗਾਂਹ ਕਹਿੰਦੇ ਹਨ, "ਇਹ ਇਤਿਹਾਸਕ ਗੁਰਦੁਆਰੇ ਹਨ ਅਤੇ ਖ਼ਾਸ ਅਹਿਮੀਅਤ ਰੱਖਦੇ ਹਨ। ਪਰ ਗੁਰਦੁਆਰੇ ਕਿਤੇ ਵੀ ਬਣਾਏ ਜਾ ਸਕਦੇ ਹਨ। ਸਥਾਨਕ ਸਿੱਖ ਆਬਾਦੀ ਪ੍ਰਾਰਥਨਾ ਦੇ ਲਈ ਗੁਰਦੁਆਰਾ ਬਣਾ ਸਕਦੀ ਹੈ। ਜਿੱਥੇ ਵੀ ਸਿੱਖ ਹਨ ਉਹ ਗੁਰਦੁਆਰਾ ਬਣਾ ਸਕਦੇ ਹਨ"
"ਇੱਥੇ ਸ਼ੁੱਕਰਵਾਰ ਨੂੰ ਸਮਾਗਮ ਹੁੰਦਾ ਹੈ ਕਿਉਂਕਿ ਇਸ ਦਿਨ ਬੰਗਲਾਦੇਸ਼ ਵਿੱਚ ਸਰਕਾਰੀ ਛੁੱਟੀ ਹੁੰਦੀ ਹੈ। ਬੰਗਲਾਦੇਸ਼ ਵਿੱਚ ਰਹਿੰਦੇ ਸਿੱਖਾਂ ਦੇ ਨਾਲ-ਨਾਲ ਹਿੰਦੂ, ਮੁਸਲਮਾਨ ਅਤੇ ਇਸਾਈ ਇਸ ਵਿੱਚ ਸ਼ਾਮਲ ਹੁੰਦੇ ਹਨ।"
"ਪਰ ਤੁਸੀਂ ਹਫ਼ਤੇ ਦੇ ਹੋਰ ਦਿਨਾਂ ਵਿੱਚ ਵੀ ਆ ਸਕਦੇ ਹੋ। ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਤੁਸੀਂ ਆ ਕੇ ਦਰਬਾਰ ਵਿੱਚ ਬੈਠ ਸਕਦੇ ਹੋ ਪਰ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ।"
ਰਿਪੋਰਟ - ਬੀਬੀਸੀ ਬਾਂਗਲਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



