ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਚੁਣੇ ਜਾਣ ਮਗਰੋਂ ਮਨੂ ਭਾਕਰ ਕੀ ਬੋਲੇ
ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਚੁਣੇ ਜਾਣ ਮਗਰੋਂ ਮਨੂ ਭਾਕਰ ਕੀ ਬੋਲੇ

ਦੁਨੀਆਂ ਭਰ ਵਿੱਚੋਂ ਮਿਲੀਆਂ ਵੋਟਾਂ ਦੇ ਅਧਾਰ ਉੱਤੇ ਓਲੰਪੀਅਨ ਮਨੂ ਭਾਕਰ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਦੀ ਜੇਤੂ ਐਲਾਨਿਆ ਗਿਆ ਹੈ।
ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਅਤੇ ਭਾਰਤੀ ਮੁੱਕੇਬਾਜ਼ ਮੈਰੀ ਕੋਮ ਨੇ ਦਿੱਲੀ ਵਿੱਚ ਹੋਏ ਇੱਕ ਸਮਾਰੋਹ ਵਿੱਚ ਮਨੂ ਭਾਕਰ ਨੂੰ ਇਹ ਪੁਰਸਕਾਰ ਦਿੱਤਾ।
ਐਵਾਰਡ ਮਿਲਣ ਤੋਂ ਬਾਅਦ, ਮਨੂ ਭਾਕਰ ਨੇ ਕਿਹਾ, "ਬੀਬੀਸੀ ਦਾ ਇਸ ਪੁਰਸਕਾਰ ਲਈ ਧੰਨਵਾਦ। ਇਹ ਉਤਰਾਅ-ਚੜ੍ਹਾਅ ਦਾ ਸਫ਼ਰ ਰਿਹਾ ਹੈ। ਮੈਂ ਬਹੁਤ ਸਾਰੇ ਮੈਚ ਜਿੱਤੇ ਹਨ, ਪਰ ਤੁਹਾਡੇ ਸਾਹਮਣੇ ਇੱਥੇ ਖੜ੍ਹਾ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।"
ਉਨ੍ਹਾਂ ਨੇ ਕਿਹਾ, "ਮੈਨੂੰ ਆਸ ਹੈ ਕਿ ਇਸ ਨਾਲ ਨਾ ਸਿਰਫ਼ ਦੇਸ਼ ਦੀਆਂ ਔਰਤਾਂ ਨੂੰ, ਸਗੋਂ ਖਿਡਾਰੀਆਂ ਨੂੰ ਵੀ ਪ੍ਰੇਰਨਾ ਮਿਲੇਗੀ, ਜਿਨ੍ਹਾਂ ਦੇ ਸੁਪਨੇ ਕੁਝ ਵੱਡਾ ਕਰਨ ਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



