ਜ਼ੁਲਫੀਕਾਰ ਅਲੀ ਭੁੱਟੋ ਦੇ ਦੋਹਤੇ ਬਿਲਾਵਲ ਭੁੱਟੋ ਨੇ ਕਿਹਾ, 'ਕਸ਼ਮੀਰ ’ਤੇ ਸਾਡੇ ਰੁਖ਼ 'ਚ ਕੋਈ ਬਦਲਾਅ ਨਹੀਂ'- ਵੀਡੀਓ
ਜ਼ੁਲਫੀਕਾਰ ਅਲੀ ਭੁੱਟੋ ਦੇ ਦੋਹਤੇ ਬਿਲਾਵਲ ਭੁੱਟੋ ਨੇ ਕਿਹਾ, 'ਕਸ਼ਮੀਰ ’ਤੇ ਸਾਡੇ ਰੁਖ਼ 'ਚ ਕੋਈ ਬਦਲਾਅ ਨਹੀਂ'- ਵੀਡੀਓ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ 'ਭਾਰਤ ਅਤੇ ਕਸ਼ਮੀਰ 'ਤੇ ਸਾਡੇ ਸਟੈਂਡ 'ਚ ਕੋਈ ਬਦਲਾਅ ਨਹੀਂ ਹੋਇਆ ਹੈ।
ਬਿਲਾਵਲ ਭੁੱਟੋ ਜ਼ਰਦਾਰੀ ਨੇ 4 ਅਤੇ 5 ਮਈ ਨੂੰ ਗੋਆ 'ਚ ਹੋਈ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲਿਆ।
ਬਿਲਾਵਲ ਨੇ ਦੱਸਿਆ ਕਿ ਉਹਨਾਂ ਦਾ ਭਾਰਤ ਆਉਣਾ ਸੰਕੇਤ ਦਿੰਦਾ ਹੈ ਕਿ ਪਾਕਿਸਤਾਨ ਐੱਸਈਓ ਪ੍ਰਤੀ ਕਿੰਨਾਂ ਸੰਜੀਦਾ ਹੈ।
ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧਾਂ 'ਤੇ ਕਿਹਾ ਹੈ ਕਿ ਅੱਤਵਾਦ ਦਾ ਸ਼ਿਕਾਰ ਅਪਰਾਧੀ ਨਾਲ ਨਹੀਂ ਬੈਠ ਸਕਦਾ।
ਉਨ੍ਹਾਂ ਕਿਹਾ ਕਿ ਅੱਤਵਾਦ ਦੇ ਸ਼ਿਕਾਰ ਲੋਕ ਆਪਣੇ ਆਪ ਨੂੰ ਬਚਾ ਕੇ ਇਸ ਨਾਲ ਲੜਦੇ ਹਨ।



