ਆਪ੍ਰੇਸ਼ਨ ਬਲੂ ਸਟਾਰ: 'ਜਦੋਂ ਅਸੀਂ ਲਾਸ਼ਾਂ ਚੁੱਕ ਰਹੇ ਸੀ ਤਾਂ ਮੁਰਦਿਆਂ ਵਿੱਚੋਂ ਕਈ ਜ਼ਖ਼ਮੀ ਜਿਉਂਦੇ ਨਿਕਲੇ, ਜਿਨ੍ਹਾਂ ਨੂੰ ਫੌਜ ਆਪਣੇ ਨਾਲ ਲੈ ਗਈ'

ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ
"ਦਰਬਾਰ ਸਾਹਿਬ ਤਾਂ ਛੱਡੋ ਮੈਂ ਉਨ੍ਹਾਂ ਦਿਨਾਂ ਤੋਂ ਬਾਅਦ ਦਰਬਾਰ ਸਾਹਿਬ ਦੇ ਨੇੜਲੇ ਇਲਾਕੇ ਵਿੱਚ ਵੀ ਨਹੀਂ ਗਿਆ। ਉਹ ਭਿਆਨਕ ਮੰਜ਼ਰ ਅਤੇ ਮਨੁੱਖੀ ਲਾਸ਼ਾਂ ਦੇ ਸੜਨ ਦੀ ਦੁਰਗੰਧ ਮੈਨੂੰ ਅੱਜ ਵੀ ਨਹੀਂ ਭੁੱਲਦੀ।"
ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਸਫਾਈ ਮੁਲਾਜ਼ਮ 73 ਸਾਲਾ ਕੇਵਲ ਕੁਮਾਰ ਉਹ ਸਖ਼ਸ਼ ਹਨ, ਜਿਨ੍ਹਾਂ ਨੇ 'ਆਪਰੇਸ਼ਨ ਬਲੂ ਸਟਾਰ' ਮਗਰੋਂ ਹਰਮਿੰਦਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਆਸ-ਪਾਸ ਦੇ ਇਲਾਕੇ ਵਿੱਚ ਲਾਸ਼ਾਂ ਦਾ ਨਿਪਟਾਰਾ ਕਰਨ ਦੀ ਡਿਊਟੀ ਨਿਭਾਈ ਸੀ।
ਕੇਵਲ ਕੁਮਾਰ ਦੱਸਦੇ ਹਨ ਕਿ ਜਦੋਂ ਸਾਕਾ ਨੀਲਾ ਤਾਰਾ ਵਾਪਰਿਆ, ਉਦੋਂ ਉਹ 32 ਸਾਲ ਦੇ ਸਨ।
ਸਬ- ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਕੇਵਲ ਕੁਮਾਰ ਸਾਨੂੰ ਅੰਮ੍ਰਿਤਸਰ ਨਗਰ ਨਿਗਮ ਦੇ ਆਪਣੇ ਪੁਰਾਣੇ ਦਫ਼ਤਰ ਵਿੱਚ ਹੀ ਮਿਲੇ।
ਜਦੋਂ ਉਹ ਆਪਣੀ ਹੱਡਬੀਤੀ ਸਾਡੇ ਨਾਲ ਸਾਂਝੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ਉੱਤੋਂ ਦਰਦ ਸਾਫ਼ ਝਲਕਦਾ ਸੀ, ਇੰਝ ਲੱਗ ਰਿਹਾ ਸੀ ਜਿਵੇਂ ਉਹ ਅੱਜ ਵੀ ਹਾਲਾਤ ਬਾਰੇ ਦੱਸਣ ਤੋਂ ਹਿਚਕਿਚਾ ਰਹੇ ਹੋਣ।
ਜਾਣੋ ਉਨ੍ਹਾਂ ਨੇ ਉਸ ਸਮੇਂ ਦੇ ਹਾਲਾਤਾਂ ਬਾਰੇ ਕੀ ਕੁੱਝ ਦੱਸਿਆ।
ਰਿਪੋਰਟ-ਹਰਮਨਦੀਪ ਸਿੰਘ, ਸ਼ੂਟ- ਗੁਰਦੇਵ ਸਿੰਘ, ਐਡਿਟ-ਰਾਜਨ ਪਪਨੇਜਾ
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)



