ਵਿਦੇਸ਼ੀ ਧਰਤੀ ਉੱਤੇ 'ਟਾਰਗੇਟ ਕਿਲਿੰਗਜ਼' ਬਾਰੇ ਕੌਮਾਂਤਰੀ ਕਾਨੂੰਨ ਕੀ ਕਹਿੰਦਾ ਹੈ

ਵੀਡੀਓ ਕੈਪਸ਼ਨ, ਵਿਦੇਸ਼ੀ ਧਰਤੀ ਉੱਤੇ ਟਾਰਗੇਟ ਕਿਲਿੰਗਜ਼ ਬਾਰੇ ਕੌਮਾਂਤਰੀ ਕਾਨੂੰਨ ਕੀ ਕਹਿੰਦਾ ਹੈ
ਵਿਦੇਸ਼ੀ ਧਰਤੀ ਉੱਤੇ 'ਟਾਰਗੇਟ ਕਿਲਿੰਗਜ਼' ਬਾਰੇ ਕੌਮਾਂਤਰੀ ਕਾਨੂੰਨ ਕੀ ਕਹਿੰਦਾ ਹੈ

ਭਾਰਤ ਨੇ ਬੇਸ਼ੱਕ ਨਿੱਝਰ ਦੇ ਕਤਲ ਵਿੱਚ ਆਪਣੀ ਕਿਸੇ ਵੀ ਏਜੰਸੀ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੋਵੇ ਪਰ ਇਸ ਮਾਮਲੇ ਤੋਂ ਬਾਅਦ ਵਿਦੇਸ਼ਾਂ ਵਿੱਚ ਹੋ ਰਹੇ ਅਜਿਹੇ ਕਥਿਤ ਕਤਲਾਂ ਨੂੰ ਲੈ ਕੇ ਬਹਿਸ ਛਿੜ ਗਈ ਹੈ।

ਅਮਰੀਕਾ, ਇਜ਼ਰਾਈਲ ਅਤੇ ਰੂਸ ਵੱਲੋਂ ਆਪਣੇ ਕਥਿਤ ਦੁਸ਼ਮਣਾਂ ਨੂੰ ਵਿਦੇਸ਼ੀ ਧਰਤੀ 'ਤੇ ਮਾਰਨ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੀ ਬਹਿਸ ਚੱਲ ਰਹੀ ਹੈ ਕਿ ਕੀ ਕੌਮਾਂਤਰੀ ਕਾਨੂੰਨ ਅਜਿਹੇ ਕਤਲਾਂ ਦੀ ਇਜਾਜ਼ਤ ਦਿੰਦਾ ਹੈ?

ਹਰਦੀਪ ਸਿੰਘ ਨਿੱਝਰ

ਕੀ ਕੋਈ ਦੇਸ਼, ਵਿਦੇਸ਼ੀ ਧਰਤੀ 'ਤੇ ਆਪਣੇ ਦੁਸ਼ਮਣ ਸਮਝੇ ਜਾਂਦੇ ਵਿਅਕਤੀ ਨੂੰ ਮਾਰ ਸਕਦਾ ਹੈ?

ਕੀ ਕਿਸੇ ਵਿਦੇਸ਼ੀ ਏਜੰਸੀ ਵੱਲੋਂ ਕਿਸੇ ਦੇਸ਼ ਵਿੱਚ ਕੀਤੀ ਗਈ ‘ਟਾਰਗੇਟ ਕਿਲਿੰਗ’ ਉਸ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ?

ਕੀ ਕੌਮਾਂਤਰੀ ਕਾਨੂੰਨ ਇਸਦੀ ਇਜਾਜ਼ਤ ਦਿੰਦਾ ਹੈ?

ਆਓ ਇਸ ਵੀਡੀਓ ਵਿੱਚ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)