Unit 1: How do I 2
Select a unit
- 1How do I 2
- 2Unit 2
- 3Unit 3
- 4Unit 4
- 5Unit 5
- 6Unit 6
- 7Unit 7
- 8Unit 8
- 9Unit 9
- 10Unit 10
- 11Unit 11
- 12Unit 12
- 13Unit 13
- 14Unit 14
- 15Unit 15
- 16Unit 16
- 17Unit 17
- 18Unit 18
- 19Unit 19
- 20Unit 20
- 21Unit 21
- 22Unit 22
- 23Unit 23
- 24Unit 24
- 25Unit 25
- 26Unit 26
- 27Unit 27
- 28Unit 28
- 29Unit 29
- 30Unit 30
- 31Unit 31
- 32Unit 32
- 33Unit 33
- 34Unit 34
- 35Unit 35
- 36Unit 36
- 37Unit 37
- 38Unit 38
- 39Unit 39
- 40Unit 40
Session 34
Listen to find out what to say in English when you return something to a shop.
ਕਿਸੇ ਦੁਕਾਨ 'ਤੇ ਜਾ ਕੇ ਖਰੀਦਿਆ ਸਮਾਨ ਵਾਪਸ ਕਰਨ ਲੱਗਿਆਂ ਅੰਗਰੇਜ਼ੀ ਵਿੱਚ ਗੱਲ ਕਰਨਾ ਸਿੱਖਣ ਲਈ ਸੁਣੋ?
በዚህ ክፍል ያሉ ክፍለ ጊዜያት
ክፍለጊዜያት 34 ነጥብ።
0 / 3
- 0 / 3Activity 1
Activity 1
How do I return something to a shop?
ਕੀ ਤੁਸੀਂ ਕਦੇ ਕਿਸੇ ਦੁਕਾਨ 'ਤੇ ਖਰੀਦਿਆ ਸਮਾਨ ਵਾਪਸ ਕੀਤਾ ਹੈ?
ਇਸ ਵਿੱਚ ਕੀ ਖਰਾਬੀ ਸੀ?
ਦੁਕਾਨਦਾਰ ਨੇ ਇਸ ਬਾਰੇ ਕੀ ਕਿਹਾ?
ਜਦੋਂ ਅਸੀਂ ਕਿਸੇ ਦੁਕਾਨ 'ਤੇ ਖਰੀਦਿਆ ਸਮਾਨ ਵਾਪਸ ਕਰਨ ਜਾਂਦੇ ਹਾਂ ਤਾਂ ਅੰਗਰੇਜ਼ੀ ਵਿੱਚ ਕਿਹੜੇ ਸੁਆਲ ਜੁਆਬ ਹੋ ਸਕਦੇ ਹਨ ਜਾਣਨ ਲਈ ਸੁਣੋ।
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਮੇਰੇ ਨਾਲ ਹੈ ਫ਼ਿਲ।
Phil
Welcome, everyone!
ਰਾਜਵੀਰ
ਕਈ ਵਾਰ ਅਸੀਂ ਜਦੋਂ ਕੁਝ ਖਰੀਦ ਕੇ ਲਿਆਉਂਦੇ ਹਾਂ ਸਾਨੂੰ ਘਰ ਆ ਕੇ ਉਹ ਪਸੰਦ ਨਹੀਂ ਆਉਂਦਾ ਜਾਂ ਫ਼ਿਰ ਉਹਦਾ ਸਾਈਜ਼ ਠੀਕ ਨਹੀਂ ਹੁੰਦਾ। ਕਈ ਕਾਰਣਾਂ ਕਰਕੇ ਅਸੀਂ ਸੋਚ ਲੈਂਦੇ ਹਾਂ ਕਿ ਚਲੋ ਸਮਾਨ ਬਦਲ ਲਈਏ। ਅਜਿਹੇ ਵਿੱਚ ਕਈ ਵਾਰੀ ਅਸੀਂ ਸਮਾਨ ਵਾਪਸ ਕਰਦੇ ਹਾਂ, ਕਈ ਵਾਰੀ ਪੈਸੈ ਲੈਣ ਬਾਰੇ ਸੋਚਦੇ ਹਾਂ ਤੇ ਜਾਂ ਫ਼ਿਰ ਕਈ ਵਾਰ ਇਹ ਹੁੰਦਾ ਹੈ ਕਿ ਦੁਕਾਨਦਾਰ ਕਹਿੰਦਾ ਕਿ ਸਮਾਨ ਦੇ ਜਾਓ ਪਰ ਸਾਡੇ ਵੱਲ ਪੈਸੈ ਆਪਣੇ ਰਹਿਣ ਦਿਉ ਤੁਸੀਂ ਬਾਅਦ ਵਿੱਚ ਉਹਨਾਂ ਦਾ ਕੁਝ ਹੋਰ ਲੈ ਲੈਣਾ। ਅੱਜ ਅਸੀਂ ਇਹ ਹੀ ਸਮਝ ਰਹੇ ਹਾਂ ਕਿ ਅਜਿਹੀ ਸਥਿਤੀ ਵਿੱਚ ਅੰਗੇਰਜ਼ੀ ਵਿੱਚ ਗੱਲਬਾਤ ਕਿਸ ਤਰ੍ਹਾਂ ਕਰ ਸਕਦੇ ਹਾਂ।
Phil
Do you often take things back to shops?
ਰਾਜਵੀਰ
ਜੇ ਚੀਜ਼ ਵਿੱਚ ਕੋਈ ਖਰਾਬੀ ਹੋਵੇ ਤਾਂ ਗਾਹਕ ਨੂੰ ਕਿਸ ਤਰ੍ਹਾਂ ਗੱਲ ਕਰਨੀ ਪਵੇਗੀ। ਤੁਹਾਨੂੰ ਕੁਝ ਸ਼ਬਦਾਂ ਦੇ ਅਰਥ ਆਉਂਦੇ ਹੋਣੇ ਚਾਹੀਦੇ ਹਨ ਜਿਵੇਂ ਕਿ refund ਮਤਲਬ ਜੋ ਪੈਸੈ ਅਸੀਂ ਉਹਨਾਂ ਨੂੰ ਦਿੱਤੇ ਉਹ ਵਾਪਸ ਕਰਨਾ, exchange ਬਦਲਣਾ, store credit ਮਤਲਬ ਦੁਕਾਨ ਵੱਲ ਬਕਾਇਆ।
Hello. I bought this here last week. Please can I return it?
Yes. Do you have the receipt?
Yes, here you are. Can I get a refund, please?
We don't give refunds – we can exchange it or give you store credit. Was anything wrong with it?
No, it was just the wrong size.
ਰਾਜਵੀਰ
ਤਾਂ ਉਹ ਆਪਣੇ ਸਮਾਨ ਦੇ ਪੈਸੇ ਵਾਪਸ ‘refund’ ਨਹੀਂ ਲੈ ਸਕਦੇ ਉਹਨਾਂ ਨੂੰ ਸਮਾਨ ਬਦਲਣ exchange ਜਾਂ ਫ਼ਿਰ ਬਕਾਇਆ store credit ਛੱਡਣ ਵਿੱਚੋਂ ਕੋਈ ਇੱਕ ਚੀਜ਼ ਚੁਣਨੀ ਪਵੇਗੀ।ਉਸਨੇ ਕਿਸ ਤਰ੍ਹਾਂ ਪੁੱਛਿਆ ਕਿ ਕੀ ਉਹ ਸਮਾਨ ਵਾਪਸ ਕਰ ਸਕਦਾ ਹੈ?
Hello. I bought this here last week. Please can I return it?
Yes. Do you have the receipt?
ਰਾਜਵੀਰ
ਉਹਨਾਂ ਨੇ ਕਿਰਿਆ ‘return’ ਮਤਲਬ ਬਦਲਣ ਦੀ ਵਰਤੋਂ ਕੀਤੀ ਤੇ ਦੁਕਾਨਦਾਰ ਨੇ ਚੈੱਕ ਕੀਤਾ ਕਿ ਕੀ ਸਮਾਨ ਦੀ ਰਸੀਦ ਹੈ ਜਾਂ ਫ਼ਿਰ ਨਹੀਂ।
Phil
‘Please can I’ is a polite request, and it’s appropriate to use here. We follow this with other verbs as well - ‘Please can I show you this’ or ‘Please can I speak to someone about this’
Let's look at intonation – we usually use a rising, then falling intonation. - it falls on ‘this’ . Repeat after me:
Please can I return this?
Please can I return this?
ਰਾਜਵੀਰ
ਹੁਣ ਦੂਸਰਾ ਪ੍ਰਸ਼ਨ ਦੁਬਾਰਾ ਸੁਣੋ- ਗਾਹਕ ਨੇ ਕੀ ਕਿਹਾ?
Can I get a refund, please?
We don't give refunds – we can exchange it or give you store credit.
ਰਾਜਵੀਰ
ਉਹਨਾਂ ਨੇ ਭੁਗਤਾਨ ਵਾਪਸ ਕਰਨ ਲਈ ਕਿਹਾ ਪਰ ਇਸ ਦੁਕਾਨ ਤੇ ਖਰੀਦਿਆ ਸਮਾਨ ਜਾਂ ਤਾਂ ਬਦਲ ਸਕਦੇ ਹਾਂ ਜਾਂ ਫ਼ਿਰ ਦੁਕਾਨ ਵੱਲ ਬਕਾਏ ਦੇ ਰੂਪ ਵਿੱਚ ਪੈਸੇ ਰੱਖ ਸਕਦੇ ਹਾਂ ਜੋ ਕਿ ਬਾਅਦ ਵਿੱਚ ਇਸਤੇਮਾਲ ਕੀਤੇ ਜਾ ਸਕਦੇ ਹਨ।
Phil
Yes and here we have another way of asking for something politely ‘Can I get a refund please’. We can use this to ask for anything.
Here we have a rising intonation on the ‘please’. Listen and repeat:
Can I get a refund, please?
Can I get a refund please?
ਰਾਜਵੀਰ
ਚਲੋ ਅਗਲੀ ਗੱਲਬਾਤ ਸੁਣਦੇ ਹਾਂ ਉਹਨਾਂ ਦੀ ਖਰੀਦੀ ਚੀਜ਼ ਨਾਲ ਕੀ ਸਮੱਸਿਆ ਹੈ?
Was anything wrong with it?
No, it was just the wrong size.
ਰਾਜਵੀਰ
ਖਰੀਦਦਾਰ ਨੇ ਦੱਸਿਆ ਕਿ ‘wrong size’ ਮਤਲਬ ਕਿ ਸਾਈਜ਼ ਗਲਤ ਹੈ।
Phil
We use ‘wrong’ to say that the problem was with the size. But we could use this to talk about any other aspect – so for example something could be the ‘wrong colour’.
ਰਾਜਵੀਰ
Wrong colour ਯਾਨੀ ਕਿ ਗਲਤ ਰੰਗ, ਕੋਈ ਹੋਰ ਰੰਗ ਲੈਣਾ ਹੋਵੇਗਾ। ਕੀ ਤੁਹਾਨੂੰ ਯਾਦ ਹੈ ਕਿ ਭਲਾਂ ਲੋਕ ਖਰੀਦਿਆ ਸਮਾਨ ਵਾਪਸ ਕਰਨ ਗਿਆਂ ਕੀ ਕਹਿੰਦੇ ਹਨ। ਸੋਚੋ ਕਿ ਤੁਸੀਂ ਕਿਸੇ ਦੁਕਾਨ ਤੇ ਕੁਝ ਵਾਪਸ ਕਰਨ ਗਏ ਹੋ ਤੁਸੀਂ ਸਭ ਤੋਂ ਪਹਿਲਾਂ ਕੀ ਪੁੱਛੋਗੇ? ਆਪਣੇ ਵਾਕ ਵਿੱਚ ‘this’ ਦੀ ਵਰਤੋਂ ਕਰਨਾ।
Phil
Please can I return this?
ਰਾਜਵੀਰ
ਦੁਕਾਨਦਾਰ ਨੂੰ ਆਪਣੀ ਰਸੀਦ ਦਿਓ ਅਤੇ ਉਸ ਤੋਂ ਦੁਕਾਨ ਵੱਲ ਤੁਹਾਡਾ ਬਕਾਇਆ ਮੰਗੋ, ਤੁਸੀਂ ਇਹ ਨਿਮਰਤਾ ਨਾਲ ਕਿਸ ਤਰ੍ਹਾਂ ਕਹੋਗੇ।
Phil
Can I get store credit, please?
ਰਾਜਵੀਰ
ਦੁਕਾਨਦਾਰ ਨੇ ਕਿਹਾ ਕਿ ਤੁਸੀਂ ਬਕਾਇਆ ਵਾਪਸ ਲੈ ਕਰਦੇ ਹੋ। ਫ਼ਿਰ ਉਹਨਾਂ ਨੇ ਪੁੱਛਿਆ ਕਿ ਸਮੱਸਿਆ ਕੀ ਹੈ। ਦੱਸੋ ਕਿ ਤੁਸੀਂ ਗਲਤ ਰੰਗ ਖਰੀਦ ਲਿਆ ਹੈ।
Phil
It’s the wrong colour.
ਰਾਜਵੀਰ
ਤਾਂ ਹੁਣ ਤੁਹਾਨੂੰ ਪਤਾ ਹੈ ਕਿ ਖਰੀਦਿਆ ਸਮਾਨ ਵਾਪਸ ਕਰਨ ਗਿਆਂ ਤੁਸੀਂ ਦੁਕਾਨਦਾਰ ਨੂੰ ਕੀ ਕਹਿਣਾ ਹੈ। ਪਰ ਫ਼ਿਲ ਮੇਰਾ ਦਿੱਤਾ ਗਿਫ਼ਟ ਵਾਪਸ ਨਹੀਂ ਕਰਨਾਂ।
Phil
I wouldn’t do that.... I can’t get a refund!
ਰਾਜਵੀਰ
Well, that’s the last time I buy you a present!
Join us next time for more 'How do I…?'Bye!
Learn more
1. Please can I + verb
ਕਿਸੇ ਤੋਂ ਨਿਮਰਤਾ ਨਾਲ ਕੁਝ ਪੁੱਛਣ ਦਾ ਇਹ ਸਭ ਤੋਂ ਨਿਮਰਤਾ ਭਰਿਆ ਤਰੀਕਾ ਹੈ।
- Please can I return this?
- Please can I speak to you?
- Please can I speak to someone?
2. Can I get a + noun
ਇਹ ਵਾਕ ਰਚਨਾ ਕਿਸੇ ਨੂੰ ਨਿਮਰਤਾ ਨਾਲ ਕੁਝ ਕਹਿਣ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸ ਵਿੱਚ ਅਸੀਂ ਨਾਂਵ ਦੀ ਵਰਤੋਂ ਕਰਦੇ ਹਾਂ।
- Can I get a refund?
- Can I get a replacement?
- Can I get a discount?
3. Wrong/ ਗ਼ਲਤ?
ਅਸੀਂ ਸ਼ਬਦ 'wrong' ਦੀ ਵਰਤੋਂ ਕਿਸੇ ਗ਼ਲਤ ਜਾਂ ਸਮੱਸਿਆ ਭਰੀ ਚੀਜ਼ ਬਾਰੇ ਦੱਸਣ ਲਈ ਕਰਦੇ ਹਾਂ। ਇਸ ਦੀ ਵਰਤੋਂ ਪ੍ਰਸ਼ਨਾਂ ਵਿੱਚ ਇ ਤਰ੍ਹਾਂ ਕੀਤੀ ਜਾ ਸਕਦੀ ਹੈ:
- Was anything wrong with it?
- What's wrong with it?
We can also use it to describe the problem.
4. Would you like + noun
ਕਿਸੇ ਤੋਂ ਕੁਝ ਪੁੱਛਣ ਲਈ ਅਸੀਂ ਹੇਠਾਂ ਦਿੱਤੀ ਵਾਕ ਰਚਨਾ ਦੀ ਵਰਤੋਂ ਕਰ ਸਕਦੇ ਹਾਂ।
- Would you like a receipt?
- Would you like a bag?
- Would you like a coffee?
How do I return something to a shop?
3 Questions
Choose the correct answer.
ਸਹੀ ਜੁਆਬ ਚੁਣੋ।
ድጋፍ
Activity
Choose the correct answer.
ਸਹੀ ਜੁਆਬ ਚੁਣੋ।
ፍንጭ
ਦੁਕਾਨ 'ਤੇ ਕੋਈ ਚੀਜ਼ ਵਾਪਸ ਕਰਨ ਲਈ ਕਿਸ ਕਿਰਿਆਤਮਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ?Question 1 of 3
ድጋፍ
Activity
Choose the correct answer.
ਸਹੀ ਜੁਆਬ ਚੁਣੋ।
ፍንጭ
ਕਿਹੜਾ ਨਾਂਵ ਕਿਸੇ ਦੇ ਪੈਸੇ ਵਾਪਸ ਕਰਨ ਨੂੰ ਦਰਸਾਉਂਦਾ ਹੈ?Question 2 of 3
ድጋፍ
Activity
Choose the correct answer.
ਸਹੀ ਜੁਆਬ ਚੁਣੋ।
ፍንጭ
ਨਾਂਵ ਵਜੋਂ 'size' ਸ਼ਬਦ ਦੀ ਵਰਤੋਂ ਕਰੋ।Question 3 of 3
Excellent!Great job!መጥፎ እድል ነጥብ አስመዝግበዋል :
Have you ever taken something back to a shop? Come and tell us on our Facebook group!
ਕੀ ਤੁਸੀਂ ਕਦੀ ਕੋਈ ਖਰੀਦਿਆ ਹੋਇਆ ਸਮਾਨ ਦੁਕਾਨ ਤੇ ਵਾਪਸ ਕੀਤਾ? ਫ਼ੇਸਬੁੱਕ ਗਰੁੱਪ ਜ਼ਰੀਏ ਸਾਡੇ ਨਾਲ ਜੁੜੋ ਅਤੇ ਦੱਸੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
return
ਵਾਪਸreceipt
ਰਸੀਦrefund
ਭੁਗਾਤਾਨ ਪੈਸੇ ਵਾਪਸ ਕਰਨਾexchange
ਬਦਲਣਾwrong size
ਗ਼ਲਤ ਸਾਈਜ਼