ਓਲੰਪਿਕਸ ਵਿੱਚ ਭਾਰਤ ਦੀ ਮਹਿਲਾ ਹਾਕੀ ਟੀਮ
ਭਾਰਤ ਦੀ ਮਹਿਲਾ ਹਾਕੀ ਟੀਮ ਨੂੰ ਲਗਾਤਾਰ ਏਸ਼ੀਆ ਦੀਆਂ ਬਿਹਤਰੀਨ ਟੀਮਾਂ ਵਿੱਚੋਂ ਇੱਕ ਗਿਣਿਆ ਜਾਂਦਾ ਰਿਹਾ ਹੈ। 1982 ਦੀਆਂ ਏਸ਼ਿਆਈ ਖੇਡਾਂ ਵਿੱਚ ਟੀਮ ਨੇ ਸੋਨ ਤਗਮਾ ਜਿੱਤਿਆ ਸੀ। 2004, 2017 ਵਿੱਚ ਏਸ਼ੀਆ ਕੱਪ ਅਤੇ 2016 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਵੀ ਜਿੱਤੀ ਸੀ। 2002 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਟੀਮ ਨੇ ਸੋਨ ਤਗਮਾ ਜਿੱਤਿਆ ਸੀ। 2021 ਦੀਆਂ ਟੋਕੀਓ ਓਲੰਪਿਕਸ ਵਿੱਚ ਕੌਣ ਖਿਡਾਰੀ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹਨ ਅਤੇ ਉਹ ਕਿਹੜੀ-ਕਿਹੜੀ ਪੁਜੀਸ਼ਨ 'ਤੇ ਖੇਡ ਰਹੇ ਹਨ?
ਓਲੰਪਿਕਸ ਵਿੱਚ ਮਹਿਲਾਵਾਂ ਦੇ ਹਾਕੀ ਮੁਕਾਬਲੇ ਅੰਤਰਰਾਸ਼ਟਰੀ ਓਲੰਪਿਕਸ ਕਮੇਟੀ ਵੱਲੋਂ 1980 ਓਲੰਪਿਕਸ ਵਿੱਚ ਸ਼ੁਰੂ ਕੀਤੇ ਗਏ।
ਗਰੁੱਪ ਸਟੇਜ ਮੁਕਾਬਲਿਆਂ ਵਿੱਚ ਇਹ ਟੀਮ ਓਲੰਪਿਕਸ ਤੋਂ ਬਾਹਰ ਹੋ ਗਈ ਸੀ ਪਰ ਹੁਣ 2020 ਦੇ ਟੋਕੀਓ ਓਲੰਪਿਕਸ ਵਿੱਚ ਇਹ ਟੀਮ ਕੜੀ ਟੱਕਰ ਦੇਣ ਲਈ ਤਿਆਰ ਹੈ। ਕੌਣ ਹਨ ਇਹ ਖਿਡਾਰੀ ਜਾਨਣ ਲਈ ਸਕ੍ਰੋਲ ਕਰੋ।
ਗੋਲਕੀਪਰ
ਸਵਿਤਾ
ਗੋਲਕੀਪਰ
30 ਸਾਲਾ ਸਵਿਤਾ ਭਾਰਤੀ ਟੀਮ ਦੇ ਗੋਲਕੀਪਰ ਹਨ ਅਤੇ ਉਹ 18 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਭਾਰਤ ਲਈ ਖੇਡੇ ਸਨ।
ਭਾਰਤ ਲਈ 100 ਤੋਂ ਵੱਧ ਮੈਚ ਖੇਡ ਚੁੱਕੇ ਸਵਿਤਾ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਹਨ।
ਮਹਿਲਾ ਹਾਕੀ ਟੀਮ ਦੀਆਂ ਕਈ ਖਿਡਾਰਨਾਂ ਵਾਂਗੂੰ ਉਨ੍ਹਾਂ ਦਾ ਸਬੰਧ ਵੀ ਹਰਿਆਣਾ ਨਾਲ ਹੈ ਅਤੇ 2018 ਵਿੱਚ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਵੀ ਮਿਲਿਆ ਸੀ। ਸ਼ੁਰੂਆਤ ਵਿੱਚ ਉਨ੍ਹਾਂ ਨੂੰ ਖੇਡਾਂ ਵਿੱਚ ਦਿਲਚਸਪੀ ਨਹੀਂ ਸੀ ਪਰ ਉਨ੍ਹਾਂ ਦੇ ਦਾਦਾ ਜੀ ਨੇ ਉਨ੍ਹਾਂ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਨਿਭਾਈ ਹੈ। 2017 ਵਿੱਚ ਮਹਿਲਾਵਾਂ ਦੇ ਐਫਆਈਐਚ ਵਰਲਡ ਲੀਗ ਦੇ ਰਾਊਂਡ 2 ਵਿੱਚ ਸਵਿਤਾ ਨੇ 'ਗੋਲਕੀਪਰ ਆਫ ਦਿ ਟੂਰਨਾਮੈਂਟ' ਐਵਾਰਡ ਜਿੱਤਿਆ ਸੀ।
2018 ਦੀਆਂ ਏਸ਼ੀਅਨ ਖੇਡਾਂ ਵਿੱਚ ਮਿਲੇ ਚਾਂਦੀ ਦੇ ਤਗਮੇ ਨੂੰ ਉਹ ਆਪਣੇ ਬਿਹਤਰੀਨ ਪਲਾਂ ਵਿੱਚੋਂ ਇਕ ਮੰਨਦੇ ਹਨ। "ਪੰਜ ਸਾਲ ਪਹਿਲਾਂ ਰੀਓ ਓਲੰਪਿਕਸ ਦੇ ਤਜੁਰਬੇ ਨੇ ਸਾਨੂੰ ਕਾਫ਼ੀ ਕੁਝ ਸਿਖਾਇਆ। ਭਾਰਤੀ ਮਹਿਲਾ ਹਾਕੀ ਦੇ ਇਤਿਹਾਸ ਵਿੱਚ ਅਗਲਾ ਵੱਡਾ ਕਦਮ ਸਾਡੀ ਕੋਸ਼ਿਸ਼ ਹੈ।"
ਡਿਫੈਂਡਰ
ਦੀਪ ਗ੍ਰੇਸ ਏਕਾ
ਡਿਫੈਂਡਰ
ਉਡੀਸ਼ਾ ਵਿੱਚ ਜਨਮੀ 27 ਸਾਲਾ ਦੀਪ ਗ੍ਰੇਸ ਏਕਾ ਟੋਕੀਓ ਵਿੱਚ ਆਪਣਾ ਦੂਸਰਾ ਓਲੰਪਿਕ ਖੇਡ ਰਹੇ ਹਨ ਅਤੇ ਭਾਰਤੀ ਟੀਮ ਦੇ ਉਪ ਕਪਤਾਨ ਹਨ। ਦੋ ਓਲੰਪਿਕਸ ਵਿੱਚ ਭਾਗ ਲੈਣ ਵਾਲੇ ਦੀਪ ਉਡੀਸ਼ਾ ਦੀ ਪਹਿਲੀ ਮਹਿਲਾ ਖਿਡਾਰਨ ਹੈ। 2013 ਵਿੱਚ ਮਹਿਲਾਵਾਂ ਦੀ ਜੂਨੀਅਰ ਹਾਕੀ ਵਰਲਡ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਉਹ ਹਿੱਸਾ ਰਹੇ ਹਨ। ਇਸੇ ਸਾਲ ਸੀਨੀਅਰ ਹਾਕੀ ਟੀਮ ਵਿੱਚ ਉਨ੍ਹਾਂ ਦੀ ਚੋਣ ਹੋ ਗਈ। ਉਹ ਭਾਰਤੀ ਹਾਕੀ ਦੇ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਦੇਸ਼ ਲਈ 200 ਤੋਂ ਵੱਧ ਮੈਚ ਖੇਡੇ ਹਨ। ਕਸਰਤ ਵਿੱਚ ਉਨ੍ਹਾਂ ਨੂੰ ਕੋਰ ਅਤੇ ਦੌੜਨਾ ਪਸੰਦ ਹੈ।
"ਆਪਣੇ ਦੇਸ਼ ਨੂੰ ਖ਼ੁਸ਼ੀ ਅਤੇ ਗੌਰਵ ਦੇਣ ਦਾ ਮੌਕਾ ਮੈਨੂੰ ਮਿਲਿਆ ਹੈ। ਉੱਥੇ ਜਾ ਕੇ ਮੈਂ ਆਪਣਾ 100% ਦੇਵਾਂਗੀ ਤਾਂ ਕਿ ਅਸੀਂ ਗੋਲਡ ਮੈਡਲ ਜਿੱਤ ਸਕੀਏ।"
ਨਿੱਕੀ ਪ੍ਰਧਾਨ
ਡਿਫੈਂਡਰ
ਝਾਰਖੰਡ ਵਿੱਚ ਜਨਮੀ 27 ਸਾਲਾ ਨਿੱਕੀ ਪ੍ਰਧਾਨ ਨੇ 2016 ਵਿੱਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਸ ਸਮੇਂ ਤੋਂ ਹੀ ਉਹ ਭਾਰਤੀ ਟੀਮ ਦਾ ਅਹਿਮ ਹਿੱਸਾ ਹਨ।
ਭਾਵੇਂ ਝਾਰਖੰਡ ਤੋਂ ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਲਈ ਕਈ ਖਿਡਾਰੀਆਂ ਨੇ ਓਲੰਪਿਕਸ ਵਿੱਚ ਹਿੱਸਾ ਲਿਆ ਹੈ ਪਰ ਜਦੋਂ 36 ਸਾਲ ਬਾਅਦ ਭਾਰਤ ਨੇ ਰੀਓ ਓਲੰਪਿਕਸ ਲਈ ਕੁਆਲੀਫਾਈ ਕੀਤਾ ਤਾਂ ਮਹਿਲਾ ਹਾਕੀ ਟੀਮ ਵਿੱਚ ਹਿੱਸਾ ਲੈਣ ਵਾਲੀ ਨਿੱਕੀ ਝਾਰਖੰਡ ਦੀ ਪਹਿਲੀ ਖਿਡਾਰਨ ਬਣੀ ਜਿਸ ਨੇ ਓਲੰਪਿਕਸ ਵਿੱਚ ਕਿਸੇ ਵੀ ਖੇਡ ਵਿੱਚ ਹਿੱਸਾ ਲਿਆ।
ਇੱਕ ਪੁਲਿਸ ਅਧਿਕਾਰੀ ਦੀ ਬੇਟੀ ਨਿੱਕੀ ਨੇ ਆਪਣੇ ਪਿੰਡ ਵਿੱਚ ਖੇਡਣਾ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਭਾਰਤ ਲਈ 100 ਤੋਂ ਵੱਧ ਮੈਚ ਖੇਡੇ ਹਨ। ਓਲੰਪਿਕਸ ਲਈ ਕੁਆਲੀਫਾਈ ਕਰਨ ਵਿੱਚ ਉਨ੍ਹਾਂ ਦਾ ਇੱਕ ਅਹਿਮ ਹਿੱਸਾ ਹੈ।
"ਕਿਸੇ ਵੀ ਖਿਡਾਰੀ ਲਈ ਓਲੰਪਿਕਸ ਇੱਕ ਰੋਮਾਂਚਕ ਟੂਰਨਾਮੈਂਟ ਹੁੰਦਾ ਹੈ। ਮੈਂ ਵੀ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।"
ਗੁਰਜੀਤ ਕੌਰ
ਡਿਫੈਂਡਰ
ਟੋਕੀਓ ਓਲੰਪਿਕਸ ਗੁਰਜੀਤ ਕੌਰ ਦੇ ਪਹਿਲੇ ਓਲੰਪਿਕਸ ਹਨ।
ਡਿਫੈਂਡਰ ਅਤੇ ਡ੍ਰੈਗ ਫਲਿੱਕਰ ਦੇ ਤੌਰ 'ਤੇ ਉਹ ਦੋ ਭੂਮਿਕਾਵਾਂ ਨਿਭਾਉਂਦੇ ਹਨ।
ਪਾਕਿਸਤਾਨ ਅਤੇ ਭਾਰਤ ਦੇ ਸਰਹੱਦ ਨਾਲ ਲੱਗਦੇ ਪੰਜਾਬ ਦੇ ਪਿੰਡ ਵਿੱਚ ਜਨਮੇ ਗੁਰਜੀਤ ਕੌਰ ਦਾ ਹਾਕੀ ਨਾਲ ਸਕੂਲ ਵੇਲੇ ਮੋਹ ਪੈ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਇਸ ਖੇਡ ਵਿੱਚ ਆਨੰਦ ਆਉਣ ਲੱਗਿਆ।
ਸ਼ੁਰੂਆਤ ਵਿੱਚ ਉਨ੍ਹਾਂ ਨੂੰ ਡ੍ਰੈਗ ਫਲਿੱਕਰ ਬਾਰੇ ਬਹੁਤਾ ਨਹੀਂ ਸੀ ਪਤਾ ਪਰ ਅਭਿਆਸ ਅਤੇ ਸੇਧ ਸਦਕਾ ਹੁਣ ਮਹਿਲਾਵਾਂ ਵਿੱਚੋਂ ਬਿਹਤਰੀਨ ਡਰੈਗ ਫਲਿੱਕਰ ਵਜੋਂ ਇੱਕ ਗਿਣੇ ਜਾਂਦੇ ਹਨ।
2019 ਵਿੱਚ ਐਫਆਈਐਚ ਮਹਿਲਾਵਾਂ ਦੀ ਸੀਰੀਜ਼ ਦੇ ਫਾਈਨਲ ਵਿੱਚ ਭਾਰਤ ਨੇ ਸੋਨ ਤਗਮਾ ਜਿੱਤਿਆ ਸੀ ਜਿਸ ਵਿੱਚ ਗੁਰਜੀਤ ਕੌਰ ਨੇ ਸਭ ਤੋਂ ਵੱਧ ਗੋਲ ਕੀਤੇ ਸਨ। ਇਹ ਮੁਕਾਬਲਾ ਜਪਾਨ ਵਿਖੇ ਹੋਇਆ ਸੀ।
ਬੀਬੀਸੀ ਨੂੰ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ, "ਇਹ ਇੱਕ ਇਤਿਹਾਸਿਕ ਪਲ ਹੋਵੇਗਾ ਅਤੇ ਉਭਰਦੇ ਖਿਡਾਰੀਆਂ ਲਈ ਇੱਕ ਵਧੀਆ ਮੌਕਾ ਹੋਵੇਗਾ ਜੇਕਰ ਭਾਰਤ ਦੀ ਮਹਿਲਾ ਹਾਕੀ ਟੀਮ ਓਲੰਪਿਕਸ ਵਿਖੇ ਮੈਡਲ ਜਿੱਤਦੀ ਹੈ।"
ਉਦਿਤਾ
ਡਿਫੈਂਡਰ
ਡਿਫੈਂਡਰ ਉਦਿਤਾ ਨੇ ਭਾਰਤ ਲਈ ਕੁੱਲ 32 ਮੈਚ ਖੇਡੇ ਹਨ। ਹਰਿਆਣਾ ਦੀ ਜੰਮਪਲ ਉਦਿਤਾ 2017 ਵਿੱਚ ਸੀਨੀਅਰ ਟੀਮ ਦਾ ਹਿੱਸਾ ਬਣੇ।2018 ਵਿੱਚ ਏਸ਼ਿਆਈ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਟੀਮ ਵਿੱਚ ਵੀ ਉੱਚਤਾ ਸ਼ਾਮਲ ਸੀ।
ਉਦਿਤਾ ਨੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਬਤੌਰ ਹੈਂਡਬਾਲ ਖਿਲਾੜੀ ਵਜੋਂ ਕੀਤੀ ਸੀ ਪਰ ਛੇ ਸਾਲ ਪਹਿਲਾਂ ਉਹ ਹਾਕੀ ਵਿੱਚ ਆਏ ਅਤੇ ਇਸ ਫੈਸਲੇ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।
ਟੋਕੀਓ ਓਲੰਪਿਕਸ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਨੇ ਆਖਿਆ ਸੀ,"ਮੈਂ ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀਮ ਦਾ ਹਿੱਸਾ ਹਾਂ ਅਤੇ ਟੋਕੀਓ ਵਿੱਚ ਭਾਰਤੀ ਟੀਮ ਦੀ ਜਿੱਤ ਵਿਚ ਆਪਣਾ ਯੋਗਦਾਨ ਦੇਣਾ ਚਾਹੁੰਦੀ ਹਾਂ ।"
ਨਿਸ਼ਾ
ਮਿਡਫੀਲਡਰ
2019 ਵਿੱਚ ਨਿਸ਼ਾ ਨੇ ਅੰਤਰਰਾਸ਼ਟਰੀ ਹਾਕੀ ਟੀਮ ਵਿੱਚ ਆਪਣੀ ਸ਼ੁਰੂਆਤ ਕੀਤੀ ਪਰ ਮਹਾਂਮਾਰੀ ਕਾਰਨ ਉਨ੍ਹਾਂ ਨੂੰ ਜ਼ਿਆਦਾ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਕੋਰੋਨਾਵਾਇਰਸ ਕਰਕੇ ਜ਼ਿਆਦਾ ਅੰਤਰਰਾਸ਼ਟਰੀ ਟੂਰਨਾਮੈਂਟ ਆਯੋਜਿਤ ਨਹੀਂ ਹੋਏ। 2021 ਵਿੱਚ ਉਹ ਭਾਰਤੀ ਟੀਮ ਨਾਲ ਅਰਜਨਟੀਨਾ ਦੇ ਦੌਰੇ 'ਤੇ ਮੌਜੂਦ ਸਨ।
ਉਨ੍ਹਾਂ ਦੇ ਪਸੰਦੀਦਾ ਪਲਾਂ ਵਿੱਚੋਂ ਇੱਕ ਉਨ੍ਹਾਂ ਨੂੰ ਪਹਿਲਾ 'ਆਫਰ ਲੈਟਰ' ਮਿਲਣਾ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਹੋਈ।
ਹਰਿਆਣਾ ਦੇ ਸੋਨੀਪਤ ਦੇ ਜੰਮਪਲ ਨਿਸ਼ਾ ਦੇ ਪਿਤਾ ਇੱਕ ਦਰਜੀ ਹਨ ਜਿਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਧੀ ਭਾਰਤ ਵਾਸਤੇ ਖੇਡੇ। ਨਿਸ਼ਾ ਅਤੇ ਸਾਥੀ ਖਿਡਾਰੀ ਨੇਹਾ ਦੇ ਮਾਤਾ ਇੱਕੋ ਹੀ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਦੋਨੋਂ ਖਿਡਾਰਨਾਂ ਇਕੱਠੀਆਂ ਹੀ ਅਭਿਆਸ ਕਰਿਆ ਕਰਦੀਆਂ ਸਨ।
ਨਵਜੋਤ ਕੌਰ
ਮਿਡਫੀਲਡਰ
ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਜਨਮੇ ਨਵਜੋਤ ਕੌਰ ਨੇ 2012 ਵਿੱਚ ਆਪਣੇ ਹਾਕੀ ਕਰੀਅਰ ਦੀ ਸ਼ੁਰੂਆਤ ਕੀਤੀ। ਅੰਡਰ -19 ਦੇ ਜੂਨੀਅਰ ਏਸ਼ੀਆ ਕੱਪ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਬਿਹਤਰੀਨ ਸੀ।
ਉਹ ਕੋਰੀਆ ਵਿਖੇ ਹੋਈ 17ਵੀਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਟੀਮ ਦਾ ਹਿੱਸਾ ਸਨ ਜਿਸ ਨੇ ਕਾਂਸੀ ਦਾ ਮੈਡਲ ਜਿੱਤਿਆ ਸੀ।
ਨਵਜੋਤ ਕੌਰ ਅਨੁਸਾਰ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੇ ਹਰ ਫ਼ੈਸਲੇ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ ਖਾਸ ਕਰਕੇ ਉਨ੍ਹਾਂ ਦੇ ਪਿਤਾ। ਨਵਜੋਤ ਦੇ ਪਿਤਾ ਨੇ ਉਨ੍ਹਾਂ ਨੂੰ ਸਕੂਲ ਵਿੱਚ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਟੋਕੀਓ ਓਲੰਪਿਕਸ ਨਵਜੋਤ ਦੇ ਦੂਸਰੇ ਓਲੰਪਿਕਸ ਹਨ।
ਮੋਨਿਕਾ
ਮਿਡਫੀਲਡਰ
27 ਸਾਲਾ ਮਿਡਫੀਲਡਰ ਮੋਨਿਕਾ ਹਰਿਆਣਾ ਤੋਂ ਹਨ ਅਤੇ ਕਈ ਵੱਡੇ ਮੌਕਿਆਂ ਉੱਪਰ ਭਾਰਤੀ ਟੀਮ ਦਾ ਹਿੱਸਾ ਰਹੇ ਹਨ। 2016 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਜੇਤੂ ਟੀਮ ਦਾ ਵੀ ਮੋਨਿਕਾ ਹਿੱਸਾ ਰਹੇ ਹਨ। ਮੋਨਿਕਾ ਨੂੰ ਓਲੰਪਿਕਸ ਵਿੱਚ ਖੇਡਣ ਦਾ ਤਜਰਬਾ ਹੈ ਕਿਉਂਕਿ 2016 ਰੀਓ ਓਲੰਪਿਕਸ ਵਿੱਚ ਭਾਰਤੀ ਟੀਮ ਵਿੱਚ ਸ਼ਾਮਿਲ ਸਨ।
"ਓਲੰਪਿਕਸ ਕਿਸੇ ਵੀ ਖਿਡਾਰੀ ਵਾਸਤੇ ਸਭ ਤੋਂ ਵੱਡਾ ਮੁਕਾਬਲਾ ਹੁੰਦਾ ਹੈ ਅੱਜ ਮੇਰੇ ਵਾਸਤੇ ਇਹ ਮਾਣ ਦੀ ਗੱਲ ਹੈ ਕਿ ਮੈਂ ਇਸ ਵੱਡੇ ਮੰਚ ਉਤੇ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਹਾਂ। ਸੀਨੀਅਰ ਖਿਡਾਰੀ ਹੋਣ ਦੇ ਨਾਤੇ ਮੇਰੀਆਂ ਜ਼ਿੰਮੇਵਾਰੀਆਂ ਹਨ ਤਾਂ ਕਿ ਜੂਨੀਅਰ ਖਿਡਾਰੀ ਸਹਿਜ ਹੋ ਕੇ ਖੇਡ ਸਕਣ ਅਤੇ ਆਪਣੇ ਪਹਿਲੇ ਮੈਚ ਤੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ।"
ਮੋਨਿਕਾ ਅਨੁਸਾਰ ਭਾਰਤ ਲਈ ਪਹਿਲੀ ਵਾਰੀ ਖੇਡਣਾ ਉਨ੍ਹਾਂ ਦੇ ਖੇਡ ਜੀਵਨ ਦੀਆਂ ਅਨਮੋਲ ਯਾਦਾਂ ਵਿੱਚੋਂ ਇੱਕ ਹੈ।
ਸੁਸ਼ੀਲਾ ਚਾਨੂ ਪੁਖਰਾਂਭਮ
ਮਿਡਫੀਲਡਰ
36 ਸਾਲਾਂ ਬਾਅਦ ਜਦੋਂ ਭਾਰਤ ਦੀ ਮਹਿਲਾ ਹਾਕੀ ਟੀਮ ਨੇ 2016 ਰੀਓ ਓਲੰਪਿਕਸ ਲਈ ਕੁਆਲੀਫਾਈ ਕੀਤਾ ਤਾਂ ਸੁਸ਼ੀਲਾ ਚਾਨੂ ਭਾਰਤ ਦੇ ਕਪਤਾਨ ਸਨ। ਜੂਨੀਅਰ ਟਿਕਟ ਚੈੱਕਰ ਤੋਂ ਭਾਰਤ ਦੀ ਟੀਮ ਦੀ ਕਪਤਾਨੀ ਤੱਕ ਦਾ ਸਫ਼ਰ ਕਾਫ਼ੀ ਰੋਮਾਂਚਕ ਰਿਹਾ। ਸੁਸ਼ੀਲਾ ਦਾ ਸਬੰਧ ਭਾਰਤ ਦੇ ਉੱਤਰ ਪੂਰਬੀ ਸੂਬੇ ਮਨੀਪੁਰ ਨਾਲ ਹੈ ਅਤੇ ਉਨ੍ਹਾਂ ਨੇ 2013 ਵਿੱਚ ਭਾਰਤ ਦੀ ਜੂਨੀਅਰ ਹਾਕੀ ਟੀਮ ਦੀ ਅਗਵਾਈ ਵੀ ਕੀਤੀ ਜਿਸ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। 29 ਸਾਲਾ ਸੁਸ਼ੀਲਾ ਭਾਰਤੀ ਟੀਮ ਦੇ ਸਭ ਤੋਂ ਵੱਧ ਤਜਰਬੇਕਾਰ ਮਿਡਫੀਲਡਰ ਹਨ। ਉਨ੍ਹਾਂ ਨੇ ਭਾਰਤ ਦੀ ਪ੍ਰਤੀਨਿਧਤਾ ਕਈ ਵੱਡੇ ਮੁਕਾਬਲਿਆਂ ਵਿੱਚ ਕੀਤੀ ਹੈ ਜਿਸ ਵਿੱਚ 2014 ਏਸ਼ੀਅਨ ਖੇਡਾਂ ਅਤੇ 2017 ਦਾ ਏਸ਼ੀਆ ਕੱਪ ਹੈ ਜਿਸ ਵਿੱਚ ਭਾਰਤ ਨੇ ਸੋਨ ਤਗਮਾ ਜਿੱਤਿਆ ਸੀ।
ਸਲੀਮਾ ਟੇਟੇ
ਮਿਡਫੀਲਡਰ
ਸਲੀਮਾ ਦੀ ਉਮਰ ਕੇਵਲ 19 ਸਾਲ ਹੈ ਅਤੇ ਉਹ ਹੁਣ ਤੱਕ ਭਾਰਤ ਲਈ 29 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ। ਨਿੱਕੀ ਪ੍ਰਧਾਨ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦੀ ਉਹ ਦੂਜੀ ਅਜਿਹੀ ਖਿਡਾਰਨ ਹਨ ਜੋ ਝਾਰਖੰਡ ਤੋਂ ਹੈ। ਉਨ੍ਹਾਂ ਦੀ ਅਗਵਾਈ ਵਿੱਚ 2018 ਦੇ ਯੂਥ ਓਲੰਪਿਕ ਵਿੱਚ ਭਾਰਤੀ ਟੀਮ ਨੇ ਚਾਂਦੀ ਦਾ ਮੈਡਲ ਜਿੱਤਿਆ ਸੀ ਅਤੇ ਉਹ ਇਸ ਨੂੰ ਆਪਣੇ ਸਭ ਤੋਂ ਯਾਦਗਾਰੀ ਪਲਾਂ ਵਿੱਚ ਸ਼ਾਮਿਲ ਕਰਦੇ ਹਨ। ਓਲੰਪਿਕਸ ਵਿੱਚ ਭਾਰਤੀ ਟੀਮ ਦਾ ਹਿੱਸਾ ਹੋਣਾ ਇੱਕ ਸੁਪਨੇ ਵਰਗਾ ਲੱਗਦਾ ਹੈ। ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਇਹ ਬਹੁਤ ਚੁਣੌਤੀਪੂਰਨ ਹੋਵੇਗਾ ਕਿਉਂਕਿ ਹਾਕੀ ਵਿੱਚ ਇਹ ਸਭ ਤੋਂ ਵੱਡੇ ਪੱਧਰ ਦਾ ਮੁਕਾਬਲਾ ਹੈ। ਮੇਰਾ ਧਿਆਨ ਮੇਰੇ ਸਾਹਮਣੇ ਟੀਚੇ ਉੱਤੇ ਪੂਰੀ ਤਰ੍ਹਾਂ ਕੇਂਦਰਿਤ ਹੈ।
ਨੇਹਾ
ਮਿਡਫੀਲਡਰ
24 ਸਾਲਾ ਨੇਹਾ ਗੋਇਲ 2011 ਵਿੱਚ ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਦਾ ਹਿੱਸਾ ਬਣੇ ਅਤੇ 2014 ਵਿੱਚ ਉਨ੍ਹਾਂ ਦਾ ਸੀਨੀਅਰ ਟੀਮ ਵਿੱਚ ਸਫਰ ਸ਼ੁਰੂ ਹੋਇਆ।
2017 ਵਿੱਚ ਮਹਿਲਾ ਹਾਕੀ ਏਸ਼ੀਆ ਕੱਪ ਵਿੱਚ ਉਨ੍ਹਾਂ ਨੇ ਚੀਨ ਦੇ ਖਿਲਾਫ ਆਪਣਾ ਪਹਿਲਾ ਗੋਲ ਕੀਤਾ।
ਨੇਹਾ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਪਿਤਾ ਨੂੰ ਸ਼ਰਾਬ ਪੀਣ ਦੀ ਆਦਤ ਸੀ ਅਤੇ ਘਰ ਦਾ ਮਾਹੌਲ ਕੋਈ ਬਹੁਤਾ ਵਧੀਆ ਨਹੀਂ ਸੀ। ਮੈਂ ਹਾਕੀ ਵਿੱਚ ਹਿੱਸਾ ਲੈਣਾ ਇਸ ਕਰਕੇ ਸ਼ੁਰੂ ਕੀਤਾ ਕਿਉਂਕਿ ਮੈਨੂੰ ਦੱਸਿਆ ਗਿਆ ਸੀ ਕਿ ਮੈਨੂੰ ਮੁਫ਼ਤ ਕੱਪੜੇ ਅਤੇ ਬੂਟ ਮਿਲਣਗੇ। ਮੇਰੇ ਕੋਚ ਨੇ ਮੈਨੂੰ ਪ੍ਰੇਰਨਾ ਦਿੱਤੀ ਅਤੇ ਮੇਰੀ ਆਰਥਿਕ ਸਹਾਇਤਾ ਵੀ ਕੀਤੀ। ਪਿਤਾ ਦੀ ਮੌਤ ਤੋਂ ਬਾਅਦ ਮੈਂ, ਮੇਰੀ ਮਾਂ ਅਤੇ ਮੇਰੀਆਂ ਭੈਣਾਂ ਫੈਕਟਰੀ ਵਿੱਚ ਕੰਮ ਕਰਦੇ ਸੀ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ।"
ਇਹ ਗੋਇਲ ਦੀ ਓਲੰਪਿਕਸ ਵਿੱਚ ਪਹਿਲੀ ਸ਼ਮੂਲੀਅਤ ਹੈ।
"ਓਲੰਪਿਕਸ ਲਈ ਭਾਰਤ ਦੀ ਟੀਮ ਦਾ ਹਿੱਸਾ ਬਣ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਇਸ ਟੂਰਨਾਮੈਂਟ ਲਈ ਅਸੀਂ ਪਿਛਲੇ ਪੰਜ ਸਾਲਾਂ ਤੋਂ ਮਿਹਨਤ ਕਰ ਰਹੇ ਹਾਂ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇੱਥੋਂ ਤੱਕ ਪਹੁੰਚੇ। ਸਾਡੀਆਂ ਸਾਰੀਆਂ ਯੋਜਨਾਵਾਂ ਤਿਆਰ ਹਨ ਅਤੇ ਅਸੀਂ ਸਿਰਫ਼ ਉਨ੍ਹਾਂ ਨੂੰ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਲਾਗੂ ਕਰਨਾ ਹੈ।"
ਫਾਰਵਰਡ
ਰਾਣੀ
ਫਾਰਵਰਡ
ਰਾਣੀ ਭਾਰਤ ਦੀ ਮਹਿਲਾ ਹਾਕੀ ਟੀਮ ਦੇ ਕਪਤਾਨ ਹਨ।
2020 ਵਿੱਚ ਉਹ ਹਾਕੀ ਦੇ ਪਹਿਲੇ ਅਜਿਹੀ ਖਿਡਾਰਨ ਸਨ ਜਿਸਨੂੰ 'ਵਰਲਡ ਗੇਮਜ਼ ਅਥਲੀਟ ਆਫ ਦਿ ਯੀਅਰ ਐਵਾਰਡ' ਨਾਲ ਨਿਵਾਜਿਆ ਗਿਆ ਸੀ।
ਰਾਣੀ 15 ਸਾਲ ਦੀ ਉਮਰ ਤੋਂ ਭਾਰਤੀ ਹਾਕੀ ਟੀਮ ਦਾ ਹਿੱਸਾ ਹਨ ਅਤੇ 2010 ਦਾ ਵਰਲਡ ਕੱਪ ਖੇਡਣ ਵਾਲੇ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਵੀ।
ਰਾਣੀ ਹਰਿਆਣਾ ਦੇ ਇੱਕ ਗ਼ਰੀਬ ਪਰਿਵਾਰ ਤੋਂ ਹਨ ਅਤੇ ਉਨ੍ਹਾਂ ਦੇ ਪਿਤਾ ਪਿੰਡ ਵਿੱਚ ਰੇਹੜਾ ਚਲਾਉਂਦੇ ਹਨ।
ਸ਼ੁਰੂਆਤ ਵਿੱਚ ਰਾਣੀ ਨੂੰ ਹਾਕੀ ਖੇਡਣ ਵੇਲੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਕਾਰਨ ਉਹ ਛੇਤੀ ਹੀ ਭਾਰਤੀ ਹਾਕੀ ਟੀਮ ਦਾ ਹਿੱਸਾ ਬਣ ਗਏ। ਬੀਬੀਸੀ ਨੇ ਉਨ੍ਹਾਂ ਨੂੰ 'ਇੰਡੀਅਨ ਸਪੋਰਟਸ ਵੁਮੈਨ ਆਫ ਦਿ ਯੀਅਰ ਐਵਾਰਡ' ਲਈ ਵੀ ਨਾਮਜ਼ਦ ਕੀਤਾ ਸੀ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਵੀ ਮਿਲਿਆ ਹੈ।
2019 ਵਿੱਚ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੇ ਮੈਚ ਮੌਕੇ ਰਾਣੀ ਨੇ ਜੇਤੂ ਗੋਲ ਕਰਕੇ ਅਮਰੀਕਾ ਨੂੰ 6-5 ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਲਈ ਕੁਆਲੀਫਾਈ ਕੀਤਾ ਸੀ।
ਸ਼ਰਮੀਲਾ ਦੇਵੀ
ਫਾਰਵਰਡ
ਸਿਰਫ ਦੋ ਸਾਲ ਪਹਿਲਾਂ 2019 ਵਿੱਚ ਸ਼ਰਮੀਲਾ ਦੇਵੀ ਨੇ ਸੀਨੀਅਰ ਟੀਮ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਹੁਣ 9 ਮੈਚਾਂ ਬਾਅਦ ਉਹ ਪਹਿਲੀ ਵਾਰ ਟੋਕੀਓ ਓਲੰਪਿਕਸ ਟੀਮ ਦਾ ਹਿੱਸਾ ਹਨ। ਸੀਨੀਅਰ ਟੀਮ ਵਿੱਚ ਟੋਕੀਓ ਹਾਕੀ ਓਲੰਪਿਕਸ ਟੈਸਟ ਈਵੈਂਟ ਦੌਰਾਨ ਉਹ ਸ਼ਾਮਿਲ ਸਨ।
19 ਸਾਲਾ ਸ਼ਰਮੀਲਾ ਹਰਿਆਣਾ ਦੇ ਹਿਸਾਰ ਤੋਂ ਹਨ ਅਤੇ ਮਹਿਲਾ ਹਾਕੀ ਟੀਮ ਦਾ 'ਸਰਪ੍ਰਾਈਜ਼ ਪੈਕੇਜ' ਮੰਨੇ ਜਾਂਦੇ ਹਨ। ਸ਼ਰਮੀਲਾ ਭਾਰਤੀ ਟੀਮ ਦਾ ਹਿੱਸਾ ਸਨ ਜਿਸ ਨੇ ਐਫਆਈਐਚ ਹਾਕੀ ਵਿੱਚ ਅਮਰੀਕਾ ਨੂੰ ਪਛਾੜਿਆ ਸੀ। ਸ਼ਰਮੀਲਾ ਨੇ ਭਾਰਤ ਦੇ ਪਹਿਲੇ ਮੈਚ ਵਿੱਚ ਅਮਰੀਕਾ ਦੇ ਖ਼ਿਲਾਫ਼ 2019 ਓਲੰਪਿਕ ਕੁਆਲੀਫਾਇਰ ਮੈਚ ਵਿੱਚ ਗੋਲ ਕੀਤਾ ਸੀ।
ਸ਼ਰਮੀਲਾ ਅਨੁਸਾਰ ,"ਮੈਨੂੰ ਵਿਸ਼ਵਾਸ ਹੈ ਕਿ ਟੋਕੀਓ ਓਲੰਪਿਕ ਰੋਮਾਂਚਕ ਤਜਰਬਾ ਹੋਵੇਗਾ ਅਤੇ ਭਾਰਤੀ ਟੀਮ ਲਈ ਵੱਡੇ ਮੰਚ ਉਪਰ ਖੇਡਣ ਦਾ ਮੈਨੂੰ ਇੰਤਜ਼ਾਰ ਹੈ।"
ਵੰਦਨਾ ਕਟਾਰੀਆ
ਫਾਰਵਰਡ
ਭਾਰਤੀ ਹਾਕੀ ਟੀਮ ਦੀ ਅਟੈਕਿੰਗ ਲਾਈਨ ਦਾ ਹਿੱਸਾ 29 ਸਾਲਾ ਵੰਦਨਾ ਆਪਣੇ ਆਪ ਨੂੰ ਟੈਨਿਸ ਖਿਡਾਰੀ ਰੌਜਰ ਫੈੱਡਰਰ ਦੇ ਪ੍ਰਸੰਸਕ ਦੱਸਦੇ ਹਨ।
2013 ਦੇ ਜੂਨੀਅਰ ਵਰਲਡ ਕੱਪ ਵਿਚ ਭਾਰਤੀ ਟੀਮ ਵੱਲੋਂ ਵੰਦਨਾ ਨੇ ਸਭ ਤੋਂ ਵੱਧ ਗੋਲ ਕੀਤੇ ਸਨ ਅਤੇ ਇਸ ਬਾਅਦ ਭਾਰਤ ਦੀ ਸੀਨੀਅਰ ਟੀਮ ਵਿੱਚ ਆਪਣੀ ਜਗ੍ਹਾ ਬਣਾ ਕੇ ਰੀਓ ਓਲੰਪਿਕਸ ਵਿੱਚ ਹਿੱਸਾ ਲਿਆ। ਉੱਤਰ ਪ੍ਰਦੇਸ਼ ਦੇ ਜੰਮਪਲ ਵੰਦਨਾ ਨੇ 200 ਤੋਂ ਵੱਧ ਮੈਚ ਖੇਡੇ ਹਨ ਅਤੇ ਭਾਰਤੀ ਟੀਮ ਦੇ ਸਭ ਤੋਂ ਵੱਧ ਤਜਰਬੇਕਾਰ ਖਿਡਾਰਨਾਂ ਵਿੱਚ ਸ਼ਾਮਿਲ ਹਨ।
2016 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਵੀ ਵੰਦਨਾ ਹਿੱਸਾ ਸਨ ਪਰ 2013 ਵਿੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੇ ਪਲ ਉਨ੍ਹਾਂ ਦੇ ਪਸੰਦੀਦਾ ਹਨ।
ਲਾਲਰੇਮਸਿਆਮੀ
ਫਾਰਵਰਡ
ਲਾਲਰੇਮਸਿਆਮੀ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਮਿਜ਼ੋਰਮ ਦੀ ਪਹਿਲੀ ਮਹਿਲਾ ਹਾਕੀ ਖਿਡਾਰਨ ਹਨ।
21 ਸਾਲਾ ਲਾਲਰੇਮਸਿਆਮੀ ਨੂੰ 2019 ਐੱਫਆਈਐੱਚ ਨੇ 'ਵਿਮੈਨ ਰਾਈਜ਼ਿੰਗ ਸਟਾਰ ਆਫ ਦਿ ਯੀਅਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨੂੰ ਲੋਕ 'ਸਿਯਾਮੀ' ਦੇ ਨਾਮ ਨਾਲ ਵੀ ਜਾਂਦੇ ਹਨ। 2018 ਦੀਆਂ ਏਸ਼ੀਅਨ ਖੇਡਾਂ ਵਿੱਚ ਉਹ ਭਾਰਤੀ ਟੀਮ ਦਾ ਹਿੱਸਾ ਸਨ ਜਿਸ ਨੇ ਚਾਂਦੀ ਦਾ ਤਮਗਾ ਜਿੱਤਿਆ।
2019 ਦੇ ਓਲੰਪਿਕ ਕੁਆਲੀਫਾਇਰ ਦੇ ਸਭ ਤੋਂ ਅਹਿਮ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲੀ। ਅਜਿਹੇ ਮੌਕੇ ਵੀ ਉਹ ਮੈਦਾਨ ਵਿੱਚ ਉਤਰੇ ਅਤੇ ਭਾਰਤ ਨੇ ਇਹ ਮੈਚ ਜਿੱਤ ਕੇ ਓਲੰਪਿਕਸ ਵਿੱਚ ਕੁਆਲੀਫਾਈ ਕਰਨ ਦੇ ਆਪਣੇ ਸਫ਼ਰ ਨੂੰ ਜਾਰੀ ਰੱਖਿਆ।
ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਵੀ ਉਹ ਮਿਜ਼ੋਰਮ ਦੀ ਪਹਿਲੀ ਹਾਕੀ ਖਿਡਾਰਨ ਹਨ।
ਟੋਕੀਓ ਓਲੰਪਿਕਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ,"ਓਲੰਪਿਕਸ ਨੂੰ ਲੈ ਕੇ ਮੈਂ ਹਮੇਸ਼ਾਂ ਬਹੁਤ ਉਤਸੁਕ ਰਹੀ ਹਾਂ ਅਤੇ ਆਖਿਰਕਾਰ ਮੈਨੂੰ ਇਸ ਸਾਲ ਓਲੰਪਿਕਸ ਵਿੱਚ ਖੇਡਣ ਦਾ ਮੌਕਾ ਮਿਲ ਹੀ ਗਿਆ।"
ਨਵਨੀਤ ਕੌਰ
ਫਾਰਵਰਡ
25 ਸਾਲਾ ਨਵਨੀਤ ਨੇ ਭਾਰਤ ਲਈ ਹੁਣ ਤੱਕ 79 ਮੈਚ ਖੇਡੇ ਹਨ ਅਤੇ ਉਨ੍ਹਾਂ ਨੂੰ ਭਾਰਤੀ ਟੀਮ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰਨਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।
ਹਰਿਆਣਾ ਦੀ ਜੰਮਪਲ ਨਵਨੀਤ 2013 ਵਿੱਚ ਜਰਮਨੀ ਵਿੱਚ ਹੋਏ ਜੂਨੀਅਰ ਮਹਿਲਾ ਹਾਕੀ ਵਰਲਡ ਕੱਪ ਵਿੱਚ ਭਾਰਤ ਦੀ ਟੀਮ ਦਾ ਹਿੱਸਾ ਸਨ।
2019 ਵਿੱਚ ਉਹ ਐਫਆਈਐਚ ਸੀਰੀਜ਼ ਫਾਈਨਲ ਅਤੇ ਓਲੰਪਿਕਸ ਕੁਆਲੀਫਾਇਰ ਵਿੱਚ ਜਿੱਤ ਹਾਸਿਲ ਕਰਨ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸਨ।
ਟੋਕੀਓ ਓਲੰਪਿਕਸ ਤੋਂ ਪਹਿਲਾਂ ਨਵਨੀਤ ਨੇ ਕਿਹਾ ਸੀ," ਹੁਣ ਇੰਤਜ਼ਾਰ ਦਾ ਸਮਾਂ ਪੂਰਾ ਹੋ ਗਿਆ ਹੈ। ਸਾਨੂੰ ਇਸ ਸਮੇਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅਤੇ ਅਸੀਂ ਇਸ ਲਈ ਬਹੁਤ ਮਿਹਨਤ ਕੀਤੀ ਹੈ।"

ਫਾਰਵਰਡ_FWD.jpg?v=1.0.2)

ਟੋਕੀਓ ਓਲੰਪਿਕਸ 2020: ਮੈਡਲ ਟੈਲੀ, ਕਿਹੜਾ ਦੇਸ ਸਭ ਤੋਂ ਉੱਤੇ?
ਟੋਕੀਓ ਓਲੰਪਿਕ 2020: ਮੀਰਾ ਬਾਈ ਚਾਨੂ ਦਾ ਪੰਜਾਬ ਨਾਲ ਕੀ ਹੈ ਰਿਸ਼ਤਾ ਤੇ ਮੈਡਲ ਜਿੱਤਣ ਤੋਂ ਬਾਅਦ ਕੀ ਕਿਹਾ
ਟੋਕੀਓ ਓਲੰਪਿਕ 2020 ਲਈ ਬੀਬੀਸੀ ਟੀਮ ਨੂੰ ਜਪਾਨ ਪਹੁੰਚਣ ਲਈ ਇਹ ਜੱਦੋਜਹਿਦ ਕਰਨੀ ਪਈ