ਭਾਰਤ ਰਹਿ ਰਹੇ ਮਿਆਂਮਾਰ ਦੇ ਰਫ਼ਿਊਜੀਆਂ ਦਾ ਦਰਦ, 'ਮੈਂ ਪੁੱਤਰ ਦੀ ਲਾਸ਼ ਫੇਸਬੁੱਕ ’ਤੇ ਦੇਖੀ'

ਵੀਡੀਓ ਕੈਪਸ਼ਨ, ‘ਮੈਂ ਪੁੱਤਰ ਦੀ ਲਾਸ਼ ਫੇਸਬੁੱਕ ’ਤੇ ਦੇਖੀ’ : ਮਿਆਂਮਾਰ ਦੇ ਰਫ਼ਿਊਜੀਆਂ ਦਾ ਦਰਦ

ਮਿਆਂਮਾਰ ਵਿੱਚ ਜਦੋਂ ਤੋਂ ਫੌਜ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਭਾਰਤ ਦਾ ਪੂਰਬੀ ਉੱਤਰੀ ਸੂਬਾ ਮਿਜ਼ੋਰਮ...ਮਿਆਂਮਾਰ ਦੇ ਚਿਨ ਸਟੇਟ ਤੋਂ ਆ ਰਹੇ ਸ਼ਰਨਾਰਥੀਆਂ ਲਈ ਇੱਕ ਸੁਰੱਖਿਅਤ ਟਿਕਾਣਾ ਬਣ ਗਿਆ ਹੈ।

ਚਿਨ ਸਟੇਟ ਨਾਲ ਮਿਜ਼ੋਰਮ ਦਾ 510 ਕਿਲੋਮੀਟਰ ਲੰਬਾ ਬਾਰਡਰ ਹੈ ਅਤੇ ਬਾਰਡਰ ਦੇ ਦੋਵੇਂ ਪਾਸੇ ਇੱਕ ਹੀ ਜਨਜਾਤੀ ਦੇ ਲੋਕ ਰਹਿੰਦੇ ਹਨ। ਚਿਨ ਮਨੁੱਖੀ ਅਧਿਕਾਰ ਸੰਗਠਨ ਮੁਤਾਬਕ ਮਿਆਂਮਾਰ ਨੂੰ ਛੱਡ ਕੇ 40 ਹਜ਼ਾਰ ਤੋਂ ਜ਼ਿਆਦਾ ਸ਼ਰਨਾਰਥੀਆਂ ਨੇ ਮਿਜ਼ੋਰਮ ਵਿੱਚ ਪਨਾਹ ਲਈ।

ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਮਿਜ਼ੋਰਮ ਪਹੁੰਚੇ ਅਤੇ ਜਾਨਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਸਰਕਾਰ ਇਸ ਸ਼ਰਨਾਰਥੀ ਸੰਕਟ ਤੋਂ ਨਜਿੱਠਣ ਲਈ ਕੀ ਤਿਆਰੀ ਕਰ ਰਹੀ ਹੈ।

(ਕੈਮਰਾ – ਫ਼ੈਸਲ ਬਟ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)